ਸੂਬੇ ਦੀ "ਆਪ" ਸਰਕਾਰ ਵੱਲੋਂ ਲੋਕ ਪੱਖੀ ਸਕੀਮਾਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਜਾਨਣ ਲਈ ਚਲਾਈ "ਲੋਕ ਮਿਲਣੀ"ਮੁਹਿੰਮ ਦੇ ਤਹਿਤ ਅੱਜ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਭਾਈ ਕੀ ਪਿਸੋਰ, ਘੋੜੇਨਬ, ਰੋੜੇਵਾਲਾ, ਰਾਏਧੜਾਣਾ, ਸ਼ੇਰਗੜ੍ਹ, ਬਾਦਲਗੜ੍ਹ ,ਰਾਜਲਹੇੜੀ ਅਤੇ ਮੂਨਕ ਵਿਖੇ ਲੋਕਾਂ ਨਾਲ ਕੀਤੇ ਜਾ ਰਹੇ ਸੰਵਾਦ ਦੌਰਾਨ ਵੱਖ ਵਖ ਪਿੰਡਾਂ ਅੰਦਰ ਸੈਂਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦਿਆਂ ਮੰਤਰੀ ਗੋਇਲ ਤੋਂ ਅਸ਼ੀਰਵਾਦ ਲਿਆ।
ਪਿੰਡਾਂ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਤੋਂ ਗਦਗਦ ਹੋਏ ਮੰਤਰੀ ਗੋਇਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਮਿਲ ਰਿਹਾ ਪਿਆਰ ਅਤੇ ਸਹਿਯੋਗ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਜਿਸ ਦੇ ਚਲਦੇ ਉਹ ਹਲਕੇ ਅੰਦਰ ਵਿਕਾਸ ਕੰਮਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਗੇ।
ਹਲਕੇ ਦੇ ਵਿਕਾਸ ਕੰਮਾਂ ਦੇ ਨਾਲ ਨਾਲ ਲੋਕਾਂ ਦੇ ਨਿੱਜੀ ਕੰਮਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਮੰਤਰੀ ਗੋਇਲ ਨੇ ਦਾਅਵਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ।
ਜਿਸ ਦੇ ਦੇ ਚਲਦੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਤੇ ਜਿੱਤ ਹਾਸਿਲ ਕਰੇਗੀ, ਵਿਰੋਧੀਆਂ ਨੂੰ ਪੰਜਾਬ ਦਾ ਵਿਕਾਸ, ਖੁਸ਼ਹਾਲੀ ਅਤੇ ਅਮਨ ਸ਼ਾਂਤੀ ਰਾਸ ਨਹੀਂ ਆ ਰਹੀ। ਕਿਉਂਕਿ ਵਿਰੋਧੀਆਂ ਪਾਰਟੀਆਂ ਸੱਤਾ ਦੀਆਂ ਭੁੱਖੀਆਂ ਹਨ, ਉਹਨਾਂ ਭਾਜਪਾ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੀ ਹੈ ਅਤੇ ਪੰਜਾਬ ਦਾ (ਆਰ ਡੀ ਐਫ) ਰੂਲਰ ਡਿਵੈਲਪਮੈਂਟ ਫੰਡ ਰੋਕ ਕੇ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ ਹੈ।
ਪਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹੈ ਅਤੇ ਭਾਜਪਾ ਦੇ ਮਨਸੂਬੇ ਫੇਲ ਹੋ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਚੱਠਾ ਗੋਬਿੰਦਪੁਰਾ ਦੇ ਜੈ ਸਿੰਘ, ਗੁਰਚਰਨ ਸਿੰਘ, ਨਵਾਬ ਖਾਨ, ਲੱਭੀ ਸਿੰਘ, ਗੁਰਜੰਟ ਸਿੰਘ, ਮਾਲਾ ਗੁੱਜਰ ਅਤੇ ਰਾਮ ਸਿੰਘ ਨੇ ਕਿਹਾ ਕਿ ਕੈਬਨਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਹਲਕੇ ਅੰਦਰ ਕੀਤੇ ਜਾ ਰਹੇ ਵਿਕਾਸ ਕੰਮ ਇਤਿਹਾਸਕ ਹਨ। ਜਿਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਹਲਕੇ ਦੇ ਸਰਬ ਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ 2027 ਦੀਆਂ ਚੋਣਾਂ ਵਿੱਚ ਮੰਤ੍ਰੀ ਗੋਇਲ ਨੂੰ ਇਤਿਹਾਸਿਕ ਜਿੱਤ ਹਾਸਿਲ ਕਰਵਾਉਣਗੇ।
ਇਸ ਦੌਰੇ ਦੌਰਾਨ ਮੰਤਰੀ ਗੋਇਲ ਦੇ ਨਾਲ ਉਨਾਂ ਦੇ ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ ਤੋਂ ਇਲਾਵਾ ਮਾਰਕੀਟ ਕੇਮਟੀ ਲਹਿਰਾਗਾਗਾ ਦੇ ਚੇਅਰਮੈਨ ਸੀਸਪਾਲ ਅਨੰਦ,ਟਰੇਡ ਕਮਿਸ਼ਨ ਦੇ ਚੇਅਰਮੈਨ ਪ੍ਰਿੰਸ ਗਰਗ, ਬਿੱਲਾ ਸਿੰਘ ਘੋੜੇਨਬ, ਲੱਖਵਿੰਦਰ ਸਿੰਘ ਸਰਪੰਚ ਘੋੜੇਨਬ, ਕਰਮਜੀਤ ਸਿੰਘ ਰੋੜੇਵਾਲਾ, ਜਸਵਿੰਦਰ ਸਿੰਘ ਰੋੜੇਵਾਲਾ, ਨੈਬ ਸਿੰਘ ਰਾਏਧਰਾਣਾ, ਹਰਦੀਪ ਸਿੰਘ, ਅਜੈਬ ਸਿੰਘ, ਡਾ ਸੁਖਦਰਸਨ ਸਰਮਾ ਬਲਾਕ ਸੰਮਤੀ ਮੈਬਰ, ਮਦਨ ਸਿੰਘ, ਰਾਜੂੰ ਸਿੰਘ,ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਲੰਟੀਅਰ ਹਾਜ਼ਰ ਸਨ।