Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਬਿਕਰਮ ਮਜੀਠੀਆ ਦਾ ਭਗਵੰਤ ਮਾਨ 'ਤੇ ਵੱਡਾ ਹਮਲਾ, ਕਿਹਾ- ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾਓ

ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹਨ, ਅਤੇ ਮਹਾਨ ਹੀ ਰਹਿਣਗੇ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਮਿਟ ਜਾਵੇਗਾ ਵਜੂਦ

Bikram Singh Majithia, Shiromani Akali Dal, SAD, Akali Dal, Punjab, Punjab News, Latest Punjab News, Arshdeep Singh Kler

Gurpreet Singh

Gurpreet Singh

5 Dariya News

ਚੰਡੀਗੜ੍ਹ , 20 Jun 2026

Last updated on: Jun 20, 2026, 18:11 IST

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫਤਰ ਵਿਖੇ  ਭਰੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਸਨ, ਮਹਾਨ ਹਨ ਅਤੇ ਮਹਾਨ ਹੀ ਰਹਿਣਗੇ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਮਿਟ ਜਾਵੇਗਾ l

ਉਨ੍ਹਾਂ ਗੁਰੂ ਦੋਖੀ, ਚਰਿਤ੍ਰਹੀਣ ਅਤੇ ਸ਼ਰਾਬੀ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਝੁਕ ਕੇ ਗੁਰੂ ਦੇ ਦਰ, ਸ਼੍ਰੀ ਆਕਾਲ ਤਖਤ ਸਾਹਿਬ ਜਾਣ ਵਾਲਿਆਂ ਨੂੰ ਮਾਫ਼ੀ ਹੈ ਪਰ ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਮਾੜਾ ਹਸ਼ਰ ਹੋਇਆ ਹੈ , ਜਿਸਦਾ ਇਤਿਹਾਸ ਗਵਾਹ ਹੈ lਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗੁਰੂ ਦੋਖੀ ਭਗਵੰਤ ਮਾਨ ਸਮੇਤ ਆਤਿਸ਼ੀ, ਅਤੇ ਨਰੇਸ਼ ਯਾਦਵ ਵਰਗੇ ਬੇਅਦਬੀਆਂ ਕਰਨ ਵਾਲੇ ਟੋਲੇ ਨਾਲ ਭਰੀ ਹੋਈ ਹੈ ਜਿਨਾਂ ਦੇ ਗੁਨਾਹਾਂ ਦੀ ਸਜ਼ਾ ਅਕਾਲ ਪੁਰਖ ਆਪ ਦੇਣਗੇ l  

ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਬੇਅਦਬੀਆਂ ਅਤੇ ਸਿੱਖ ਨਸਲਕੁਸ਼ੀ ਵਾਲੇ ਆਈ.ਐੱਸ.ਆਈ ਦੇ ਏਜੰਡੇ ਨੂੰ ਆਮ ਆਦਮੀ ਪਾਰਟੀ ਚਲਾਉਣ ਲੱਗੀ ਹੋਈ ਹੈ ਜਿਸ ਨਾਲ ਨਕਲੀ ਇਨਕਲਾਬੀਆਂ ਦਾ ਚੇਹਰਾ ਖੁਦ ਹੀ ਨੰਗਾ ਹੋ ਗਿਆ ਹੈ l ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੂੰ ਅਪਣਾ ਪੱਖ ਰੱਖਣ ਲਈ ਪੂਰੀ ਇੱਕ ਗੁਰ ਸਿੱਖ ਮੰਤਰੀ ਨਹੀਂ ਮਿਲਿਆ, ਉਹ 48 ਘੰਟਿਆਂ ਵਿੱਚ ਫਰਜ਼ੀ ਰਿਪੋਰਟ ਦੇ ਆਧਾਰ ਤੇ ਖੁਦ ਨੂੰ ਕਲੀਨ ਚਿੱਟ ਦੇ ਰਹੀ ਹੈ ਪਰ ਕੋਈ ਵੀ ਗੁਨਾਹਗਾਰ  ਇਹ ਨਹੀਂ ਕਹਿੰਦਾ ਕਿ ਉਸਨੇ ਗੁਨਾਹ ਕੀਤਾ ਹੈ ਅਤੇ ਜੇਕਰ ਇਸ ਮਾਮਲੇ ਦੀ ਜਾਂਚ ਉੱਚ ਪੱਧਰੀ ਬਾਹਰੀ ਏਜੰਸੀ ਤੋਂ ਹੋਵੇ ਤਾਂ ਇਸਦਾ ਘਿਨੌਣਾ ਚੇਹਰਾ ਪੂਰੀ ਤਰਾਂ ਨੰਗਾ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਗੁਰੂ ਘਰ, ਸੰਸਦ, ਵਿਧਾਨ ਸਭਾ ਵਿਚ ਸ਼ਰਾਬ ਪੀਕੇ ਵਾਰ ਵਾਰ ਮਰਿਆਦਾ ਦਾ ਘਾਣ ਕਰਨ ਵਾਲਾ ਨਾ ਆਪਣੇ ਪਰਿਵਾਰ ਦਾ ਹੋ ਸਕਿਆ ਨਾ ਪੰਜਾਬ ਦਾ ਕੀ ਹੋਵੇਗਾ l ਜੋ ਆਪਣੇ ਸਕੇ ਜੰਮੇ ਹੋਏ ਬੱਚਿਆਂ ਨੂੰ ਆਪਣਾ ਭਾਣਜੇ ਦੱਸ ਸਕਦਾ ਹੈ ਉਹ ਕੋਈ ਵੀ ਗੁਨਾਹ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਆਪਣੇ ਗੁਨਾਹਾਂ ਲਈ ਵਿਰੋਧੀ ਧਿਰਾਂ ਤੇ ਦੋਸ਼ ਲਾਉਣ ਵਾਲਾ ਇਸ ਗੱਲ ਦਾ ਜਵਾਬ ਦੇਵੇ ਕਿ ਦਾਰੂ ਪੀਕੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੌਣ ਗਿਆ ਦੀ ਜਿਸਨੂੰ ਲੋਕਾਂ ਨੇ ਭਜਾਇਆ ਸੀ, ਲੋਕ ਸਭਾ ਵਿੱਚ ਦਾਰੂ ਪੀਕੇ ਬਦਨਾਮੀ ਖੱਟਣ ਵਾਲਾ ਕੌਣ ਸੀ, ਵੱਡੇ ਇੱਕਠ ਵਿੱਚ ਸਰਾਬ ਛੱਡਣ ਲਈ ਆਪਣੀ ਮਾਂ ਦੀ ਝੂਠੀ ਸੌਂਹ ਕਿਸਨੇ ਖਾਈ ਸੀ, ਆਪਣੇ ਬੱਚਿਆਂ ਨੂੰ ਵੀ ਪਛਾਨਣ ਤੋਂ ਮਨਾ ਕਰਨ ਵਾਲਾ ਗੈਰ ਇਖਲਾਕੀ ਇਨਸਾਨ ਕੌਣ ਸੀ, ਸ਼੍ਰੀ ਤਲਵੰਡੀ ਸਾਬੋ ਗੁਰੂ ਘਰ ਸ਼ਰਾਬ ਪੀਕੇ ਕੌਣ ਗਿਆ ਸੀ, ਜਦੋਂ ਪੰਜਾਬ ਵਿੱਚ ਹੜ ਆਏ ਤਾਂ ਵੱਧ ਸ਼ਰਾਬ ਪੀਣ ਕਾਰਨ ਫੋਰਟਿਸ ਹਸਪਤਾਲ ਵਿੱਚ ਕੌਣ ਦਾਖਲ ਹੋ ਗਿਆ ਸੀ, ਇੱਕ ਸਰਕਾਰੀ ਮੀਟਿੰਗ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਸ਼ਰਾਬੀ ਹਾਲਤ ਵਿਚ ਕੌਣ ਮਿਲਿਆ ਸੀ l

ਸਰਾਬੀ ਹਾਲਤ ਵਿਚ ਵਿਧਾਨ ਸਭਾ ਵਿੱਚ ਜਾਕੇ ਮਰਿਆਦਾ ਦਾ ਘਾਣ ਕਰਨ ਵਾਲਾ ਕੌਣ ਸੀ l ਉਨ੍ਹਾਂ ਕਿਹਾ ਕਿ ਨਕਲੀ ਇਨਕਲਾਬੀ ਦਾ ਟੋਲਾ ਹੀ ਬੇਅਦਬੀ ਕਰਨ ਵਾਲਿਆਂ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਇਹਨਾਂ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਅਤੇ ਮਲੇਰਕੋਟਲਾ ਵਿੱਚ ਬੇਅਦਬੀ ਦਾ ਜਿਸ ਉੱਤੇ ਦੋਸ਼ ਤੈਅ ਹੋਇਆ ਉਸਨੂੰ ਸਜ਼ਾ ਹੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਸ਼ਾਮਿਲ ਹੈ।

ਉਹਨਾਂ ਕਿਹਾ ਕਿ ਜਿਹੜਾ ਪੰਥ ਦੋਖੀ ਮੁੱਖ ਮੰਤਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਿਹਾ ਹੈ ਉਹ ਜਵਾਬ ਦੇਵੇ ਕਿ ਇਸ ਤੋਂ ਪਹਿਲਾਂ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਜਾਣ ਦਾ ਡਰਾਮਾਂ ਕਰ ਰਿਹਾ ਸੀ ਅਤੇ ਉਸੇ  ਜਥੇਦਾਰ ਸਹਿਬ ਨਾਲ ਨੰਗੇ ਪੈਰ ਜਾਕੇ ਮੁਲਾਕਾਤ ਕਰਕੇ ਆਇਆ ਦੀ  ਉਹਨਾਂ ਕਿਹਾ ਉਸ ਸਮੇਂ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਵੀਡੀਓ ਏ.ਆਈ ਨਾਲ ਬਣੀ ਹੈ।

ਉਹਨਾਂ ਕਿਹਾ ਕਿ ਉਦੋਂ ਪਰਚਾ ਦਰਜ ਕਰਨ ਤੋਂ ਬਾਅਦ ਪੰਥ ਦੋਖੀ ਮੁੱਖ ਮੰਤਰੀ ਉਸ ਦੀ ਸਰਕਾਰ ਅਤੇ ਪੁਲਿਸ ਨੇ ਇਸ ਵੀਡੀਓ ਦੀ ਜਾਂਚ ਕਿਉਂ ਨਹੀਂ ਕਰਾਈ l ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲ ਉਂਗਲ ਕਰਨ ਇਥੇ ਮੱਥਾ ਲਾਉਣ ਵਾਲੀ ਸਰਕਾਰ ਇਸ ਦੇ ਮੁੱਖ ਮੰਤਰੀ ਮੰਤਰੀ ਅਤੇ ਇਸ ਦੇ ਚੇਲਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਅਤੇ ਸਿੱਖ ਭਾਈਚਾਰਾ ਆਉਂਦੀਆਂ ਵਿਧਾਨ ਸਭਾ ਵਿੱਚ ਇਸ ਦਾ ਜਵਾਬ ਜਰੂਰ ਦੇਵੇਗਾ ਅਤੇ ਹੁਣ ਇਹਨਾਂ ਦੇ ਚਿਹਰਿਆਂ  ਤੋਂ ਨਕਾਬ ਉਤਰ ਰਹੇ ਹਨ ਅਤੇ ਪੰਜਾਬੀਆਂ ਸਾਹਮਣੇ ਇਹਨਾਂ ਦੀ ਅਸਲੀਅਤ ਆ ਰਹੀ ਹੈ ਕਿ ਇਹ ਪਾਵਰ ਲੈਣ ਵਾਸਤੇ ਕੁਝ ਵੀ ਕਰ ਸਕਦੇ ਅਤੇ ਕਰਵਾ ਸਕਦੇ ਹਨ ਲੇਕਿਨ ਇਸ ਘਟਨਾ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਜਾਵੇਗੀ l  

ਉਹਨਾਂ ਕਿਹਾ ਕਿ ਹੁਣ ਇਹਨਾਂ ਦਾ ਅਸਲ ਚਿਹਰਾ ਨੰਗਾ ਹੋ ਚੁੱਕਾ ਹੈ ਅਤੇ ਇਹਨਾਂ ਨੇ ਹੀ ਪੰਜਾਬ ਵਿੱਚ ਬੇਅਦਬੀਆਂ ਕਰਵਾਈਆਂ ਅਤੇ ਅਕਾਲੀ ਦਲ ਖਿਲਾਫ ਵੱਡੀ ਸਾਜਿਸ਼ ਰਚੀ l ਉਹਨਾਂ ਸਵਾਲ ਕੀਤਾ ਕਿ ਸਾਢੇ ਚਾਰ ਸਾਲ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੋਈਆਂ ਸੈਂਕੜੇ ਬੇਅਦਬੀਆਂ ਦਾ ਹਿਸਾਬ ਕੌਣ ਦਵੇਗਾ ? ਇਹਨਾਂ ਉਪਰ ਨਾ ਤਾਂ ਭਗਵੰਤ ਮਾਨ ਬੋਲਦਾ ਹੈ ਨਾ ਹੀ ਅਰਵਿੰਦ ਕੇਜਰੀਵਾਲ ਬੋਲਦਾ ਹੈ।

ਅੱਜ ਇਥੇ ਮਜੀਠਾ ਥਾਣੇ ਵਿੱਚ ਹੋਈ ਘਟਨਾ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਸ ਵੇਲੇ ਦੀ ਸਾਰੀ ਘਟਨਾ ਦਾ ਖੁਲਾਸਾ ਕਰਦਿਆਂ ਕਿਹਾ ਕਿ ਜੋਬਨ ਪ੍ਰੀਤ ਉੱਤੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ 307 ਦਾ ਪਰਚਾ ਇਸ ਲਈ ਦਰਜ ਕਰਵਾਇਆ ਗਿਆ ਸੀ ਕਿਉਂਕਿ ਉਸ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਣ ਦਾ ਦਬਾਅ ਬਣਾਇਆ ਗਿਆ ਸੀ l

ਪਰ ਜੋਬਨਪ੍ਰੀਤ ਸਿੰਘ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਜਿਸਦੇ ਚਲਦੇ ਉਸਨੂੰ ਪੰਜ ਮਹੀਨੇ ਜੇਲ ਵਿੱਚ ਵੀ ਬਿਤਾਉਣੇ ਪਏ ਪਰ ਉਹ ਨਾਲ ਅਤੇ ਅਕਾਲੀ ਦਲ ਨਾਲ ਖੜਾ ਰਿਹਾ ਅਤੇ ਜਿਸਤੋਂ ਖੁੰਦਕ ਵਿਚ ਆਕੇ ਮਾੜਾ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਗੁੰਡਾਗਰਦੀ ਕਰਦੇ ਹੋਏ ਮਜੀਠਾ ਵਿੱਚ ਕੋਂਸਲ ਚੋਣਾਂ ਦੌਰਾਨ ਜੌ ਧੱਕੇਸ਼ਾਹੀ ਦਾ ਨੰਗਾ ਨਾਚ ਕੀਤਾ ਗਿਆ ਉਹ ਵੀ ਸਭ ਦੇ ਸਾਹਮਣੇ ਹੈ ਅਤੇ ਇਹਨਾਂ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਵੱਲੋਂ ਪੁਲਿਸ ਦੇ ਜਰੀਏ ਜੋਬਨ ਉੱਤੇ ਦਬਾਅ ਬਣਾਇਆ ਗਿਆ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਵੇ ਪਰ ਜਦੋਂ ਉਸਨੇ ਮਨਾ ਕਰ ਦਿੱਤਾ ਤਾਂ ਇੱਕ ਅੰਮ੍ਰਿਤਧਾਰੀ ਸਿੱਖ ਉੱਤੇ ਝੂਠਾ ਚੈਨੀ ਚੋਰੀ ਦਾ ਪਰਚਾ ਦੇ ਕੇ ਉਸ ਨੂੰ ਤੜਕੇ ਘਰੋਂ ਚੁੱਕ ਲਿਆ ਗਿਆ l

ਜਦੋਂ ਉਹਨਾਂ ਦੇ ਮਾਤਾ ਜੀ ਜੋ ਕਿ ਗੰਭੀਰ ਬਿਮਾਰੀ ਕਾਰਨ ਬਿਸਤਰੇ ਉੱਤੇ ਹਨ ਨੇ ਹਲਕਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੂੰ ਸਾਰੀ ਘਟਨਾ ਦੱਸੀ ਤਾਂ ਉਹਨਾਂ ਥਾਣੇ ਜਾਕੇ ਵਕੀਲ ਸਮੇਤ ਪੈਰਵੀ ਕੀਤੀ ਕਿਉਂਕਿ ਪਰਿਵਾਰ ਨੂੰ ਖਦਸ਼ਾ ਸੀ ਕੇ ਜਿਹੜੀ ਪਾਰਟੀ ਬਿਨਾਂ ਕਿਸੇ ਕਾਰਨ ਤੋਂ ਜੋਬਨ ਪ੍ਰੀਤ ਉੱਤੇ 307 ਦਾ ਪਰਚਾ ਦੇ ਸਕਦੀ ਹੈ ਉਹ ਹੁਣ ਹੰਕਾਰ ਅਤੇ ਖੁੰਦਕ ਵਿੱਚ ਆ ਕੇ ਉਹ  ਐਨਕਾਊਟਰ ਵੀ ਕਰ ਸਕਦੀ ਹੈ l

ਉਹਨਾਂ ਕਿਹਾ ਕਿ ਥਾਣੇ ਵਿੱਚ ਜੋ ਵੀ ਹੋਇਆ ਉਹ ਲਾਈਵ ਚੱਲਿਆ ਤੇ ਸਾਰੀ ਘਟਨਾ ਪੰਜਾਬ ਦੇ ਸਾਹਮਣੇ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਅਤੇ ਪੁਲਿਸ ਵਲੋਂ ਝੂਠੇ ਦੋਸ਼ ਲਾ ਕੇ ਪਰਚਾ ਕੀਤਾ ਗਿਆ ਕਿ ਥਾਣੇ ਅੰਦਰ ਅਸਲੇ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਕਾਗਜ਼ ਪਾੜੇ ਗਏ ਪਰ ਅਦਾਲਤ ਵੱਲੋਂ ਜਦੋਂ ਇਸ ਸਬੰਧੀ ਸਬੂਤ ਮੰਗਿਆ ਗਿਆ ਤਾਂ ਪੁਲਿਸ ਕੋਲ ਕੋਈ ਸਬੂਤ ਨਹੀਂ ਪਰ ਆਉਂਦੇ ਦਿਨਾਂ ਵਿੱਚ ਸਾਰੇ ਸਬੂਤ ਜਰੂਰ ਪੇਸ਼ ਕਰਨਗੇ l

ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ 30 ਦੇ ਕਰੀਬ ਲੋਕਾਂ ਤੇ ਜੌ ਝੂਠਾ ਪਰਚਾ ਦਿੱਤਾ ਗਿਆ ਹੈ ਉਹ ਅਦਾਲਤ ਵਿੱਚ ਨਹੀਂ ਖੜਨ ਵਾਲਾ ਕਿਉਂ ਝੂਠ ਤੋਂ ਪਰਦਾ ਚੁੱਕਿਆ ਜਾਣਾ ਹੈ l ਇਸ ਮਾਮਲੇ ਵਿੱਚ ਵੀ ਹੋਈ ਸੱਚ ਹੱਕ ਦੀ ਜਿੱਤ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਅਦਾਲਤਾਂ, ਉਹਨਾਂ ਦੀ ਲੀਗਲ ਟੀਮ , ਮਜੀਠਾ ਦੇ ਲੋਕਾਂ ਦੇ ਸਹਿਯੋਗ ਤੇ ਹੱਕ ਸੱਚ ਦੀ ਲੜਾਈ ਵਿਚ ਸਾਥ ਦੇਣ ਵਾਲਿਆਂ ਕਾਰਨ ਹੀ ਇਸ ਕੇਸ ਵਿਚ ਸਰਕਾਰ ਅਤੇ ਉਸਦੀ ਝੂਠੀ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਹੈ l

ਹੁਣ ਗੁਰੂ ਅਤੇ ਪੰਥ ਦੋਖੀ ਮੁੱਖ ਮੰਤਰੀ ਨੂੰ ਕਿਹਾ ਕਿ ਧੱਕੇਸ਼ਾਹੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਖਿਲਾਫ ਉਹਨਾਂ ਦੀ ਲੜਾਈ ਜਾਰੀ ਰਹੇਗੀ, ਮਜੀਠੀਆ ਧੱਕੇਸ਼ਾਹੀ ਖਿਲਾਫ ਨਾ ਕਦੇ ਚੁੱਕਿਆ ਹੈ ਅਤੇ ਨਾ ਹੀ ਕਦੇ ਝੁਕੇਗਾ l ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸਦੀ ਗੁੰਡਾ ਬਣ ਚੁੱਕੀ ਪੁਲਿਸ ਅੱਜ ਸਾਡੇ ਮੁਲਾਜ਼ਮਾਂ, ਧੀਆਂ ਭੈਣਾਂ ਅਤੇ ਆਪਣਾ ਹੱਕ ਮੰਗ ਰਹੇ ਬੇਰੋਜ਼ਗਾਰਾਂ ਉੱਤੇ ਜਿਸ ਕਦਰ ਤਸ਼ਦਦ ਕਰ ਰਹੀ ਹੈ ਇਸ ਪਾਰਟੀ ਅਤੇ ਸਰਕਾਰ ਦਾ ਅੰਤ ਨੇੜੇ ਹੈ  ਅਤੇ ਜਿੱਥੇ ਵੀ ਜੁਲਮ ਹੋਵੇਗਾ ਉਥੇ ਪੰਜਾਬੀਆਂ ਦੇ ਨਾਲ ਮਜੀਠੀਆ ਖੜਾ ਮਿਲੇਗਾ।

 

Tags: Bikram Singh Majithia , Shiromani Akali Dal , SAD , Akali Dal , Punjab , Punjab News , Latest Punjab News , Arshdeep Singh Kler

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD