Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਵਿੱਚ ਸ਼ਹੀਦ ਵੀਰ ਗੁੰਡਾਧੁਰ ਸੇਵਾ ਡੇਰਾ ਜਨ ਸੁਵਿਧਾ ਕੇਂਦਰ ਦੀ ਸ਼ੁਰੂਆਤ ਕੀਤੀ

ਸ਼ਹੀਦ ਵੀਰ ਗੁੰਡਾਧੁਰ ਦੀ ਜਨਮ ਭੂਮੀ ਅਤੇ ਕਰਮ ਭੂਮੀ ਬਸਤਰ ਦੇ ਨੇਤਾਨਾਰ ਪਿੰਡ ਨੂੰ ਤੀਰਥ ਮੰਨਿਆਂ ਜਾਂਦਾ ਹੈ, ਨਕਸਲਵਾਦ ਦੇ ਖਾਤਮੇ ਤੋਂ ਬਾਅਦ ਉੱਥੇ CSC ਕੇਂਦਰ ਦਾ ਖੁੱਲ੍ਹਣਾ ਇਤਿਹਾਸਕ ਹੈ

Amit Shah, Union Home Minister, BJP, Bharatiya Janata Party, Vishnu Deo Sai, BJP Chhattisgarh, Chief Minister of Chhattisgarh, Bastar, Chhattisgar

5 Dariya News

5 Dariya News

5 Dariya News

ਬਸਤਰ (ਛੱਤੀਸਗੜ੍ਹ) , 18 May 2026

Last updated on: May 19, 2026, 12:52 IST

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਵਿੱਚ ਸ਼ਹੀਦ ਵੀਰ ਗੁੰਡਾਧੁਰ ਸੇਵਾ ਡੇਰਾ ਜਨ ਸੁਵਿਧਾ ਕੇਂਦਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂਦੇਵ ਸਾਏ (Shri Vishnu Deo Sai), ਉਪ ਮੁੱਖ ਮੰਤਰੀ ਸ਼੍ਰੀ ਵਿਜੈ ਸ਼ਰਮਾ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਸ਼੍ਰੀ ਤਪਨ ਡੇਕਾ, ਡਾਇਰੈਕਟਰ, ਇੰਟੈਲੀਜੈਂਸ ਬਿਊਰੋ (ਆਈਬੀ) ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ। ਸ਼ਹੀਦ ਵੀਰ ਗੁੰਡਾਧੁਰ ਦੀ ਇਹ ਜਨਮ ਭੂਮੀ ਅਤੇ ਕਰਮ ਭੂਮੀ ਆਪਣੇ ਆਪ ਵਿੱਚ ਭਾਰਤ ਦੇ ਹਰੇਕ ਨਾਗਰਿਕ ਲਈ ਤੀਰਥ ਵਾਂਗ ਹੈ। 1910 ਵਿੱਚ ਸਾਡੇ ਬਹਾਦਰ ਕਬਾਇਲੀ ਨੇਤਾ ਨੇ ਭੂਮਕਾਲ ਵਿਦਰੋਹ ਰਾਹੀਂ ਆਜ਼ਾਦੀ ਸੰਗਰਾਮ ਦੀ ਸ਼ੁਰੂਆਤ ਕੀਤੀ ਸੀ ਅਤੇ ਵਿਦੇਸ਼ੀ ਸ਼ਾਸਨ ਦੇ ਵਿਰੁੱਧ ਬਸਤਰ ਦੇ ਕਬਾਇਲੀ ਭਾਈਚਾਰੇ ਦੀ ਲੜਾਈ ਦੀ ਅਗਵਾਈ ਸ਼ਹੀਦ ਵੀਰ ਗੁੰਡਾਧੁਰ ਨੇ ਕੀਤੀ ਸੀ।

ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਨੇਤਾਨਾਰ ਦਾ ਇਹ ਕੈਂਪ, ਜੋ ਕਿ ਸਾਲ 2013 ਤੋਂ ਸੁਰੱਖਿਆ ਕੈਂਪ ਸੀ, ਹੁਣ ਸੇਵਾ ਕੈਂਪ ਬਣ ਕੇ ਕਬਾਇਲੀ ਭਾਈਚਾਰੇ ਦੀ ਸੇਵਾ ਕਰੇਗਾ। ਛੱਤੀਸਗੜ੍ਹ ਸਰਕਾਰ ਨੇ ਇਸ ਸੇਵਾ ਕੈਂਪ ਦਾ ਨਾਮ ਵੀ ਸ਼ਹੀਦ ਵੀਰ ਗੁੰਡਾਧੁਰ ਦੇ ਨਾਮ ‘ਤੇ ਰੱਖਿਆ ਹੈ। ਇਹ ਕੈਂਪ ਸਾਨੂੰ ਹਮੇਸ਼ਾ ਯਾਦ ਕਰਵਾਏਗਾ ਕਿ ਇੱਕ ਸਮੇਂ ਇੱਥੇ 6 ਪੁਲਿਸ ਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ, ਇੱਥੇ ਦੇ ਸਕੂਲ, ਹਸਪਤਾਲ ਖੰਡਰ ਬਣਾ ਦਿੱਤੇ ਗਏ ਸਨ, ਰਾਸ਼ਨ ਪਹੁੰਚਾਉਣ ਨਹੀਂ ਦਿੱਤਾ ਗਿਆ, ਰੁਜ਼ਗਾਰ ਅਤੇ ਸਿੱਖਿਆ ਤੋਂ ਲੋਕਾਂ ਨੂੰ ਵਾਂਝੇ ਰੱਖਿਆ ਗਿਆ।

ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਉਸੇ ਸਥਾਨ 'ਤੇ, ਜਿੱਥੇ ਸਾਡੇ 6 ਬਹਾਦਰ ਜਵਾਨ ਸ਼ਹੀਦ ਹੋਏ ਸਨ, ਉੱਥੇ ਗਰੀਬ ਕਬਾਇਲੀ ਭਾਈਚਾਰੇ ਦੀ ਸੇਵਾ ਦਾ ਇੱਕ ਤੀਰਥ ਸਥਾਨ ਬਣਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਨਕਸਲਵਾਦ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ, ਉਸ ਦਾ ਉਦੇਸ਼ ਸਿਰਫ ਨਕਸਲੀਆਂ ਦਾ ਖ਼ਾਤਮਾ ਕਰਨਾ ਨਹੀਂ ਸਗੋਂ ਇਸ ਖੇਤਰ ਦੇ ਗਰੀਬ ਕਬਾਇਲੀ ਭਾਈਚਾਰੇ ਦੇ ਜੀਵਨ ਵਿੱਚ ਉਹ ਸਾਰੀਆਂ ਸੁਵਿਧਾਵਾਂ ਪਹੁੰਚਾਉਣਾ ਵੀ ਸੀ, ਜੋ ਵੱਡੇ-ਵੱਡੇ ਸ਼ਹਿਰਾਂ ਵਿੱਚ ਉਪਲਬਧ ਹੈ, ਜਿਸ ਨਾਲ ਉਨ੍ਹਾਂ ਦੇ ਬੱਚਿਆਂ ਦਾ ਭੱਵਿਖ ਵੀ ਉੱਜਵਲ ਬਣ ਸਕੇ।

ਉਨ੍ਹਾਂ ਨੇ ਕਿਹਾ ਕਿ “ਨਿਯਦ ਨੇੱਲਾਨਾਰ” ਯੋਜਨਾ ਰਾਹੀਂ ਛੱਤੀਸਗੜ੍ਹ ਸਰਕਾਰ ਹਰ ਪਿੰਡ ਵਿੱਚ ਸਸਤੇ ਰਾਸ਼ਨ ਦੀਆਂ ਦੁਕਾਨਾਂ ਖੋਲ੍ਹ ਰਹੀ ਹੈ, ਹਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਸਥਾਪਤ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿੱਚ ਇੱਕ ਸਮੂਹ PSC ਅਤੇ CSC ਖੋਲ੍ਹੇ ਜਾ ਰਹੇ ਹਨ। ਹੁਣ ਇੱਥੇ ਹਰ ਗਰੀਬ ਦੇ ਘਰ ਤੱਕ ਪੀਣ ਦਾ ਪਾਣੀ ਪਹੁੰਚਾਉਣ ਦਾ ਕੰਮ ਹੋ ਰਿਹਾ ਹੈ, ਆਧਾਰ ਕਾਰਡ ਬਣ ਰਹੇ ਹਨ, ਰਾਸ਼ਨ ਕਾਰਡ ਬਣ ਰਹੇ ਹਨ।

ਹਰ ਵਿਅਕਤੀ ਨੂੰ ਪ੍ਰਤੀ ਮਹੀਨਾ 7 ਕਿਲੋ ਚੌਲ ਦਿਤੇ ਜਾਂਦੇ ਹਨ ਅਤੇ 5 ਲੱਖ ਰੁਪਏ ਤੱਕ ਦਾ ਪੂਰਾ ਇਲਾਜ ਫ੍ਰੀ ਵਿੱਚ ਕਰਨ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਯੋਜਨਾ ਵੀ ਹੁਣ ਇੱਥੇ ਤੱਕ ਪਹੁੰਚ ਚੁੱਕੀ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲਵਾਦੀਆਂ ਨੇ ਦਹਾਕਿਆਂ ਤੱਕ ਗਲਤਫਹਿਮੀ ਫੈਲਾਈ ਕਿ ਸਾਡਾ ਵਿਕਾਸ ਨਹੀਂ ਹੋਇਆ ਇਸ ਲਈ ਅਸੀਂ ਹਥਿਆਰ ਚੁੱਕੇ ਹਨ। 

ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਸ ਖੇਤਰ ਦਾ ਵਿਕਾਸ ਇਸ ਲਈ ਨਹੀਂ ਹੋਇਆ ਕਿਉਂਕਿ ਨਕਸਲਵਾਦੀਆਂ ਨੇ ਹੱਥਾਂ ਵਿੱਚ ਹਥਿਆਰ ਚੁੱਕੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਰਾਏਪੁਰ ਵਿੱਚ ਵਿਕਾਸ ਦੇ ਜਿੰਨੇ ਕੰਮ ਹੋਏ ਹਨ, ਉਨ੍ਹਾਂ ਨੂੰ 1 ਸਾਲ ਦੇ ਅੰਦਰ ਸਾਡੀ ਸਰਕਾਰ ਤੁਹਾਡੇ ਪਿੰਡਾਂ ਤੱਕ ਲਿਆਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਦੀ ਹਰ ਸੁਵਿਧਾ ‘ਤੇ ਤੁਹਾਡਾ ਉਨ੍ਹਾਂ ਹੀ ਅਧਿਕਾਰ ਹੈ ਜਿੰਨਾ ਵੱਡੇ ਸ਼ਹਿਰਾਂ ਦੀ ਜਨਤਾ ਦਾ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਤੁਹਾਡੀ ਸਰਕਾਰ ਹੈ ਅਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬਸਤਰ ਵਿੱਚ ਅਜੇ ਲਗਭਗ 200 ਕੈਂਪ ਹਨ ਅਤੇ ਉਨ੍ਹਾਂ ਵਿੱਚੋਂ 70 ਕੈਂਪਾਂ ਨੂੰ ਅਗਲੇ ਡੇਢ ਵਰ੍ਹਿਆਂ ਵਿੱਚ ਅਸੀਂ ਇਸ ਤਰ੍ਹਾਂ ਦੇ ਜਨ ਸੇਵਾ ਕੇਂਦਰ ਵਜੋਂ ਤਬਦੀਲ ਕਰਕੇ ਕਬਾਇਲੀ ਭਲਾਈ ਦਾ ਕੇਂਦਰ ਬਣਾਵਾਂਗੇ। 

ਇਨ੍ਹਾਂ ਕੈਂਪਾਂ ਦਾ ਡਿਜਾਇਨ ਕੰਪਲੀਟ ਹੋਵੇਗਾ, ਜਿਨ੍ਹਾਂ ਦੇ ਅੰਦਰ ਬੈਂਕਿੰਗ ਸੁਵਿਧਾ ਵੀ ਹੋਵੇਗੀ, ਆਧਾਰ ਕਾਰਡ ਵੀ ਬਣੇਗਾ, ਰਾਸ਼ਨ ਕਾਰਡ ਵੀ ਬਣੇਗਾ, ਸਰਕਾਰ ਦੀ ਯੋਜਨਾ ਦੇ ਪੈਸੇ ਇੱਥੇ ਤੋਂ ਮਿਲਣਗੇ, ਕੌਮਨ ਸਰਵਿਸ ਸੈਂਟਰ ‘ਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀ 371 ਯੋਜਨਾਵਾਂ ਦਾ ਲਾਭ ਇੱਕ ਹੀ ਸਥਾਨ ‘ਤੇ ਮਿਲੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਵੀ ਸੱਦਾ ਦਿੱਤਾ ਹੈ ਕਿ ਨਕਸਲਵਾਦ ਖ਼ਤਮ ਹੋ ਗਿਆ ਹੈ, ਅਜਿਹਾ ਮੰਨ ਕੇ ਚੈਨ ਦੀ ਨਿੰਦ ਨਹੀਂ ਸੌਣਾ ਹੈ। 

ਨਕਸਲਵਾਦ ਨਾਲ ਹੋਏ ਨੁਕਸਾਨ ਦੀ ਭਰਪਾਈ ਅਸੀਂ 5 ਸਾਲ ਦੇ ਅੰਦਰ ਕਰਕੇ ਇਨ੍ਹਾਂ ਸਾਰੇ ਪਿੰਡਾਂ ਨੂੰ ਊਰਜਾਵਾਨ ਕਬਾਇਲੀ ਪਿੰਡਾਂ ਵਿੱਚ ਬਦਲਾਗੇ। ਇਸ ਦੇ ਲਈ ਕਬਾਇਲੀ ਭਾਈਚਾਰੇ ਦੇ ਖੇਡ ਨੂੰ ਹੁਲਾਰਾ ਦੇਣ ਲਈ ਅਸੀਂ ਬਸਤਰ ਓਲੰਪਿਕ ਅਤੇ ਕਬਾਇਲੀ ਸਾਹਿਤ, ਭਾਸ਼ਾ, ਸੰਗੀਤ, ਕਲਾ, ਡਾਂਸ ਅਤੇ ਵਿਭਿੰਨ ਰਸੋਈ ਪਰੰਪਰਾਵਾਂ ਨੂੰ ਵਿਸ਼ਵਵਿਆਪੀ ਪ੍ਰਸਿੱਧੀ ਲਈ ਬਸਤਰ ਪਾਂਡੂਮ ਸ਼ੁਰੂ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਹੀ ਦਿਨ ਲਈ ਸ਼ਹੀਦ ਵੀਰ ਗੁੰਡਾਧੁਰ ਨੇ ਆਜ਼ਾਦੀ ਦਾ ਅੰਦੋਲਨ ਸ਼ੁਰੂ ਕੀਤਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਤਾਂ ਆਜ਼ਾਦੀ 1947 ਵਿੱਚ ਆ ਗਈ ਸੀ, ਪਰ ਸਾਡੇ ਬਸਤਰ ਵਿੱਚ 31 ਮਾਰਚ, 2026 ਤੋਂ ਬਾਅਦ ਆਜ਼ਾਦੀ ਦਾ ਸੂਰਜ ਚੜ੍ਹਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜੋ ਦੇਰੀ ਹੋਈ ਹੈ, ਉਸ ਦੇ ਪੂਰੇ ਨੁਕਸਾਨ ਦੀ ਭਰਪਾਈ ਅਸੀਂ ਬਹੁਤ ਜਲਦੀ ਕਰਾਂਗੇ ਅਤੇ ਇਸ ਖੇਤਰ ਦੇ ਲੋਕਾਂ ਦੇ ਵਿਕਾਸ ਲਈ ਭਾਰਤ ਸਰਕਾਰ ਅਤੇ ਛੱਤੀਸਗੜ੍ਹ ਸਰਕਾਰ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਨੇ ਕਿਹਾ ਕਿ ਵਿਕਾਸ ਨੂੰ ਰੋਕਣ ਨਾਲ ਕਦੇ ਵਿਕਾਸ ਨਹੀਂ ਹੁੰਦਾ ਹੈ, ਸਗੋਂ ਜਦੋਂ ਅਸੀਂ ਵਿਕਾਸ ਨੂੰ ਰਫ਼ਤਾਰ ਦੇਵਾਂਗੇ ਤਦੋ ਵਿਕਾਸ ਦਾ ਫਾਇਦਾ ਸਾਡੇ ਤੱਕ ਪਹੁੰਚੇਗਾ। 

 

Tags: Amit Shah , Union Home Minister , BJP , Bharatiya Janata Party , Vishnu Deo Sai , BJP Chhattisgarh , Chief Minister of Chhattisgarh , Bastar , Chhattisgar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD