Friday, 05 June 2026

 

 

ਖ਼ਾਸ ਖਬਰਾਂ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼

 

ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਦੇ ਨਾਮ 'ਤੇ ਚੇਅਰ ਅਤੇ ਅਧਿਐਨ ਕੇਂਦਰ ਦੀ ਸਥਾਪਨਾ ਹੋਵੇਗੀ : ਨਾਇਬ ਸਿੰਘ ਸੈਣੀ

ਮਹਾਰਾਣਾ ਪ੍ਰਤਾਪ ਜਯੰਤੀ 'ਤੇ ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਕੀਤੇ ਕਈ ਐਲਾਨ

 Nayab Singh Saini, Chief Minister of Haryana, BJP Haryana, Mahipal Dhanda, Rajesh Nagar, Shyam Singh Rana

5 Dariya News

5 Dariya News

5 Dariya News

ਅੰਬਾਲਾ , 17 May 2026

Last updated on: May 18, 2026, 15:04 IST

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਦੇ ਨਾਮ 'ਤੇ ਅਧਿਐਨ ਕੇਂਦਰ ਅਤੇ ਇੱਕ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਜ਼ਾਦਪੁਰ ਦੇ ਬੜਾਗੜ੍ਹ ਵਿੱਚ ਸਥਿਤ ਸਰਕਾਰੀ ਮਹਿਲਾ ਕਾਲਜ ਦਾ ਨਾਮ ਬਦਲ ਕੇ ਮਹਾਰਾਣੀ ਪਦਮਾਵਤੀ ਸਰਕਾਰੀ ਕਾਲਜ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਇਹ ਐਲਾਨ ਐਤਵਾਰ ਨੂੰ ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ ‘ਸੰਤ-ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ’ ਦੇ ਤਹਿਤ ਆਯੋਜਿਤ ਮਹਾਰਾਣਾ ਪ੍ਰਤਾਪ ਜਯੰਤੀ ਦੇ ਰਾਜ ਪੱਧਰੀ ਸਮਾਰੋਹ ਵਿੱਚ ਕੀਤੇ। ਉਨ੍ਹਾਂ ਨੇ ਨਾਰਾਇਣਗੜ੍ਹ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ, ਰਾਜਪੂਤ ਹੋਸਟਲ ਦੇ ਨਿਰਮਾਣ ਕਾਰਜ ਲਈ 31 ਲੱਖ ਰੁਪਏ ਦੇਣ ਅਤੇ ਸ਼ਹਿਜ਼ਾਦਪੁਰ ਦੇ ਕੱਚੇ ਨਾਲੇ ਨੂੰ ਪੱਕਾ ਕਰਵਾਏ ਜਾਣ ਦਾ ਵੀ ਐਲਾਨ ਕੀਤਾ। 

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਹਾਰਾਣਾ ਪ੍ਰਤਾਪ ਦੇ ਨਵੀਨੀਕਰਨ ਕੀਤੇ ਬੁੱਤ ਦਾ ਉਦਘਾਟਨ ਵੀ ਕੀਤਾ। ਸਮਾਰੋਹ ਵਿੱਚ ਮਿਜ਼ੋਰਮ ਦੇ ਰਾਜਪਾਲ ਜਨਰਲ (ਡਾ.) ਵਿਜੇ ਕੁਮਾਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਅਜਿਹੇ ਮਹਾਨ ਯੋਧਾ ਸਨ ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਰੋਮ-ਰੋਮ ਵਿੱਚ ਦੇਸ਼ ਭਗਤੀ ਦੀ ਲਹਿਰ ਦੌੜਨ ਲੱਗਦੀ ਹੈ। 

ਉਨ੍ਹਾਂ ਦਾ ਨਾਮ ਸੁਣਦਿਆਂ ਹੀ ਦਿਲ ਮਾਣ ਨਾਲ ਅਤੇ ਅੱਖਾਂ ਸ਼ਰਧਾ ਨਾਲ ਭਰ ਜਾਂਦੀਆਂ ਹਨ। ਰਾਜਪੂਤ ਸਮਾਜ ਵਿੱਚ ਮਹਾਰਾਣਾ ਪ੍ਰਤਾਪ ਦਾ ਜਨਮ ਅਜਿਹੇ ਸਮੇਂ ਹੋਇਆ ਸੀ ਜਦੋਂ ਭਾਰਤੀ ਸਮਾਜ 'ਤੇ ਬੇਇਨਸਾਫ਼ੀ, ਅੱਤਿਆਚਾਰ ਦੀ ਘੋਰ ਘਟਾ ਛਾਈ ਹੋਈ ਸੀ ਅਤੇ ਸਾਡੀ ਗੌਰਵਮਈ ਸੰਸਕ੍ਰਿਤੀ ਨੂੰ ਨਸ਼ਟ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਸੀ। 

ਉਨ੍ਹਾਂ ਨੇ ਮਹਾਰਾਣਾ ਕੁੰਭਾ ਅਤੇ ਰਾਣਾ ਸਾਂਗਾ ਤੋਂ ਬਹਾਦਰੀ ਅਤੇ ਸ਼ੌਰਿਆ ਵਿਰਾਸਤ ਵਿੱਚ ਪ੍ਰਾਪਤ ਕੀਤੇ ਅਤੇ ਮੇਵਾੜ ਦੀ ਸੱਤਾ ਸੰਭਾਲਣ ਤੋਂ ਬਾਅਦ ਹਿੰਮਤ, ਪਰਾਕ੍ਰਮ ਅਤੇ ਬਹਾਦਰੀ ਦੀ ਬੇਮਿਸਾਲ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਦਾ ਘੋੜਾ ‘ਚੇਤਕ’ ਅਤੇ ਹਾਥੀ ‘ਰਾਮਪ੍ਰਸਾਦ’ ਵੀ ਉਨ੍ਹਾਂ ਵਾਂਗ ਹੀ ਵਿਲੱਖਣ ਸਨ ਜਿਨ੍ਹਾਂ ਨੇ ਰਾਸ਼ਟਰ, ਧਰਮ ਅਤੇ ਸਨਮਾਨ ਦੀ ਰੱਖਿਆ ਲਈ ਕੁਰਬਾਨੀ ਦੀਆਂ ਮਿਸਾਲਾਂ ਪੇਸ਼ ਕੀਤੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮਹਾਰਾਣਾ ਪ੍ਰਤਾਪ ਨੇ ਮੇਵਾੜ ਦੀ ਸੱਤਾ ਸੰਭਾਲੀ ਤਾਂ ਅੱਧਾ ਮੇਵਾੜ ਮੁਗਲਾਂ ਦੇ ਅਧੀਨ ਹੋ ਚੁੱਕਾ ਸੀ। ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਉਣ ਲਈ ਮਹਾਰਾਣਾ ਪ੍ਰਤਾਪ ਨੇ ਲਗਭਗ 20 ਸਾਲ ਜੰਗਲਾਂ ਵਿੱਚ ਬਿਤਾਏ। ਉਨ੍ਹਾਂ ਨੇ ਘਾਹ ਦੀਆਂ ਰੋਟੀਆਂ ਖਾਣਾ ਸਵੀਕਾਰ ਕੀਤਾ ਪਰ ਹਾਰ ਨਹੀਂ ਮੰਨੀ। 

ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜਨਮ ਬਹਾਦਰ ਰਾਜਪੂਤ ਕੌਮ ਵਿੱਚ ਹੋਇਆ। ਰਾਜਪੂਤ ਇੱਕ ਜਾਤ ਦਾ ਨਹੀਂ, ਬਲਕਿ ਨਿਆਂ ਅਤੇ ਸੱਚਾਈ ਦਾ ਇੱਕ ਪ੍ਰਤੀਕ ਹੈ। ਇਸ ਕੌਮ ਨੇ ਦੇਸ਼ ਨੂੰ ਮਹਾਨ ਸ਼ਾਸਕ ਦਿੱਤੇ। ਭਾਰਤ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਰਾਸ਼ਟਰ ਦੀ ਆਨ, ਬਾਨ ਅਤੇ ਸ਼ਾਨ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲਿਆਂ ਵਿੱਚ ਇਸ ਸਮਾਜ ਦਾ ਮੋਹਰੀ ਸਥਾਨ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜੀਵਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਦੋਂ ਤੱਕ ਸਵੈ-ਮਾਣ ਜਿਉਂਦਾ ਹੈ, ਉਦੋਂ ਤੱਕ ਸਾਡੀ ਆਤਮਾ ਜਿਉਂਦੀ ਹੈ। ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ 'ਤੇ ਕੋਈ ਆਂਚ ਨਾ ਆਉਣ ਦੇਣ ਦੇ ਉਨ੍ਹਾਂ ਦੇ ਸਿਧਾਂਤ ਅੱਜ ਵੀ ਸਾਡਾ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਬਹਾਦਰੀ ਤੋਂ ਪ੍ਰੇਰਿਤ ਹੋ ਕੇ ਹੀ ਸਾਡੀਆਂ ਫੌਜਾਂ ਨੇ ਜੰਗਾਂ ਵਿੱਚ ਕਈ ਵਾਰ ਦੁਸ਼ਮਣਾਂ ਨੂੰ ਧੂੜ ਚੱਟਾਈ ਹੈ।

ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਅਸੀਂ ਓਪਰੇਸ਼ਨ ਸਿੰਦੂਰ ਦੀ ਬਰਸੀ ਮਨਾਈ ਹੈ। ਇੱਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਸਾਡੀਆਂ ਫੌਜਾਂ ਨੇ ਪਹਿਲਗਾਮ ਵਿੱਚ ਨਿਹੱਥੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੇ ਅੱਤਵਾਦੀਆਂ ਨੂੰ ਸਬਕ ਸਿਖਾਇਆ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਦੇਸ਼ ਇੱਕ ਸ਼ਕਤੀਸ਼ਾਲੀ ਭਾਰਤ ਵਜੋਂ ਉੱਭਰ ਰਿਹਾ ਹੈ ਅਤੇ ਭਾਰਤ ਦੀ ਸ਼ਕਤੀ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ। 

ਇਹ ਉਹੀ ਸ਼ਕਤੀਸ਼ਾਲੀ ਭਾਰਤ ਹੈ ਜਿਸਦਾ ਸੁਪਨਾ ਮਹਾਰਾਣਾ ਪ੍ਰਤਾਪ ਵਰਗੇ ਮਹਾਂਪੁਰਸ਼ਾਂ ਨੇ ਦੇਖਿਆ ਸੀ। ਮਹਾਰਾਣਾ ਪ੍ਰਤਾਪ ਦੀਆਂ ਵੀਰ ਕਥਾਵਾਂ ਸਾਡੇ ਇਤਿਹਾਸ ਦੀ ਸ਼ਾਨ ਹਨ। ਮਿਜ਼ੋਰਮ ਦੇ ਰਾਜਪਾਲ ਜਨਰਲ (ਡਾ.) ਵਿਜੇ ਕੁਮਾਰ ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਦਾ ਜੀਵਨ ਹਰ ਭਾਰਤੀ ਲਈ ਪ੍ਰੇਰਨਾ ਹੋਣਾ ਚਾਹੀਦਾ ਹੈ। 

ਉਨ੍ਹਾਂ ਦੇ ਜੀਵਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਆਪਣੀ ਵਿਰਾਸਤ, ਸੰਸਕ੍ਰਿਤੀ ਅਤੇ ਧਰਮ ਨੂੰ ਨਹੀਂ ਭੁੱਲਣਾ ਚਾਹੀਦਾ। ਮਹਾਰਾਣਾ ਪ੍ਰਤਾਪ ਨੇ ਹਮੇਸ਼ਾ ਜਨਤਾ ਦੀ ਭਲਾਈ ਨੂੰ ਪਹਿਲ ਦਿੱਤੀ ਅਤੇ ਕਦੇ ਵੀ ਆਪਣੇ ਸੁਖ ਜਾਂ ਭਲਾਈ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਣ ਨਾਲ ਹੀ ਸਮਾਜ, ਸੂਬੇ ਅਤੇ ਦੇਸ਼ ਦਾ ਵਿਕਾਸ ਹੋਵੇਗਾ।

ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਜਿਸ ਯੁੱਧ ਸ਼ੈਲੀ ਨਾਲ ਮੁਗਲਾਂ ਦੇ ਦੰਦ ਖੱਟੇ ਕੀਤੇ, ਉਸੇ ਯੁੱਧ ਸ਼ੈਲੀ ਨੂੰ ਛਤਰਪਤੀ ਸ਼ਿਵਾਜੀ ਨੇ ਅਪਣਾਇਆ। ਮਹਾਰਾਣਾ ਪ੍ਰਤਾਪ ਦੀ ਯੁੱਧਨੀਤੀ ਬੇਮਿਸਾਲ ਸੀ ਜਿਸ ਤੋਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਕਦੇ ਵੀ ਕੋਈ ਕੰਮ ਭਾਵਨਾਵਾਂ ਵਿੱਚ ਆ ਕੇ ਨਹੀਂ ਕਰਨਾ ਚਾਹੀਦਾ, ਬਲਕਿ ਜੇਕਰ ਹਰ ਕੰਮ ਸੋਚ-ਸਮਝ ਕੇ ਕਰਾਂਗੇ ਤਾਂ ਜਿੱਤ ਹਮੇਸ਼ਾ ਤੁਹਾਡੀ ਹੋਵੇਗੀ। 

ਜਿਸ ਤਰ੍ਹਾਂ ਮਹਾਰਾਣਾ ਪ੍ਰਤਾਪ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਕਰਮ ਅਤੇ ਧਰਮ ਨੂੰ ਨਹੀਂ ਭੁੱਲੇ, ਉਨ੍ਹਾਂ ਨੂੰ ਘਾਹ ਦੀ ਰੋਟੀ ਖਾਣੀ ਪਈ ਅਤੇ ਜੰਗਲ ਵਿੱਚ ਰਹਿਣਾ ਪਿਆ, ਉਸੇ ਤਰ੍ਹਾਂ ਸਾਨੂੰ ਵੀ ਮੁਸ਼ਕਿਲਾਂ ਨਾਲ ਜੂਝਣਾ ਅਤੇ ਲੜਨਾ ਸਿੱਖਣਾ ਚਾਹੀਦਾ ਹੈ। ਹਰਿਆਣਾ ਨੂੰ ਅੱਗੇ ਲੈ ਕੇ ਜਾਣ ਲਈ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਸਮਾਰੋਹ ਦੀ ਅਗਵਾਹੀ ਕਰ ਰਹੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਮਹਾਰਾਣਾ ਪ੍ਰਤਾਪ, ਉਨ੍ਹਾਂ ਦੇ ਘੋੜੇ ਅਤੇ ਹਾਥੀ ਦੇ ਸ਼ੌਰਿਆ, ਬਹਾਦਰੀ ਅਤੇ ਤਿਆਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਅਤੇ ਹਲਦੀਘਾਟੀ ਵਿੱਚ ਹੋਈਆਂ ਜੰਗ ਦੀਆਂ ਘਟਨਾਵਾਂ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਸੱਚੇ ਅਰਥਾਂ ਵਿੱਚ ਸੂਰਬੀਰ ਸਨ। ਮਹਾਰਾਣਾ ਪ੍ਰਤਾਪ ਦੇ ਨਾਲ-ਨਾਲ ਉਨ੍ਹਾਂ ਤੋਂ ਪਹਿਲਾਂ ਦੀਆਂ 12 ਪੀੜ੍ਹੀਆਂ ਨੇ ਵੀ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੀ ਜਯੰਤੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੂਰੀ ਸ਼ਰਧਾ ਅਤੇ ਆਸਥਾ ਨਾਲ ਮਨਾਈ ਜਾ ਰਹੀ ਹੈ।

ਇਸ ਮੌਕੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਖੁਰਾਕ ਸਪਲਾਈ ਮੰਤਰੀ ਰਾਜੇਸ਼ ਨਾਗਰ, ਅਸੰਧ ਦੇ ਵਿਧਾਇਕ ਯੋਗਿੰਦਰ ਰਾਣਾ, ਪੂਰਵ ਮੰਤਰੀ ਸੰਜੇ ਸਿੰਘ, ਮੰਦੀਪ ਰਾਣਾ, ਸੰਤੋਸ਼ ਸਾਰਵਾਨ, ਰੇਖਾ ਰਾਣਾ, ਸ਼ਸ਼ੀ ਪਰਮਾਰ, ਅਮਰਪਾਲ ਰਾਣਾ, ਡਾ. ਪਵਨ ਸੈਣੀ ਅਤੇ ਵੀਰੇਂਦਰ ਚੌਹਾਨ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

 

 

 

Tags: Nayab Singh Saini , Chief Minister of Haryana , BJP Haryana , Mahipal Dhanda , Rajesh Nagar , Shyam Singh Rana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD