Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਆਪ੍ਰੇਸ਼ਨ ਸਿੰਦੂਰ: ਸੰਕਲਪ, ਜਿਸ ਨੇ ਭਾਰਤ ਦੀ ਰਣਨੀਤਕ ਭੂਮਿਕਾ ਨੂੰ ਮੁੜ ਪਰਿਭਾਸ਼ਿਤ ਕੀਤਾ : ਲੈਫਟੀਨੈਂਟ ਜਨਰਲ ਸੱਯਦ ਅਤਾ ਹਸਨੈਨ (ਸੇਵਾਮੁਕਤ)

Military, Syed Ata Hassanein, Lieutenant General

Gurpreet Singh

Gurpreet Singh

5 Dariya News

ਚੰਡੀਗੜ੍ਹ , 06 May 2026

Last updated on: May 06, 2026, 16:25 IST

ਆਪ੍ਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਸਿਰਫ ਯਾਦ ਰੱਖਣ ਲਈ ਇੱਕ ਮਿਤੀ ਨਹੀਂ ਹੈ, ਸਗੋਂ ਇਹ ਭਾਰਤ ਦੀ ਰਣਨੀਤਕ ਸੋਚ ਵਿੱਚ ਇੱਕ ਮਜ਼ਬੂਤ ਅਤੇ ਫੈਸਲਾਕੁੰਨ ਤਬਦੀਲੀ ‘ਤੇ ਵਿਚਾਰ ਕਰਨ ਦਾ ਪਲ ਹੈ। 7 ਮਈ 2026 ਦੀਆਂ ਘਟਨਾਵਾਂ, ਇੱਕ ਸਫਲ ਫੌਜੀ ਅਭਿਆਨ ਤੋਂ ਕਿਤੇ ਵਧ ਸਨ- ਇਨ੍ਹਾਂ ਘਟਨਾਵਾਂ ਨੇ ਰਾਜਨੀਤਿਕ ਇੱਛਾ ਫੌਜੀ ਤਿਆਰੀ, ਤਕਨੀਕੀ ਸਮਰੱਥਾ ਅਤੇ ਰਾਸ਼ਟਰੀ ਸੰਕਲਪ ਦੀ ਸਾਂਝ ਨੂੰ ਰੇਖਾਂਕਿਤ ਕੀਤਾ। 

ਕਈ ਮਾਇਨਿਆਂ ਵਿੱਚ, ਆਪ੍ਰੇਸ਼ਨ ਸਿੰਦੂਰ ਨੂੰ ਗੁੰਝਲਦਾਰ, ਬਹੁ-ਖੇਤਰੀ ਦ੍ਰਿਸ਼ ਵਿੱਚ ਭਾਰਤ ਦੇ ਭਵਿੱਖ ਦੇ ਸੰਘਰਸ਼ ਸੰਚਾਲਨ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਇਸ ਸਫਲਤਾ ਦੇ ਕੇਂਦਰ ਵਿੱਚ ਅਟੁੱਟ ਰਾਜਨੀਤਿਕ ਸਪਸ਼ਟਤਾ ਸੀ। ਦਹਾਕਿਆਂ ਤੱਕ, ਸਰਹੱਦ ਪਾਰ ਦੀਆਂ ਭਟਕਾਵੇ ਦੀਆਂ ਘਟਨਾਵਾਂ ‘ਤੇ ਭਾਰਤ ਦੀ ਪ੍ਰਤੀਕਿਰਿਆ ਅਕਸਰ ਸਵੈ-ਨਿਰਧਾਰਿਤ ਸੰਜਮ ਤੱਕ ਹੀ ਸੀਮਤ ਰਹਿੰਦੀ ਸੀ। 

ਆਪ੍ਰੇਸ਼ਨ ਸਿੰਦੂਰ ਨੇ ਸੰਜਮ ਨੂੰ ਤਿਆਗਣ ਦਾ ਨਹੀਂ, ਸਗੋਂ ਇਸ ਦੇ ਸੁਧਾਰ 'ਤੇ ਜ਼ੋਰ ਦਿੱਤਾ – ਇਸ ਨੇ ਭਾਰਤ ਦੀ ਸੰਵੇਦਨਸ਼ੀਲਤਾ ਨਾਲ ਤਾਕਤ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ, ਸਟੀਕ ਰਣਨੀਤਿਕ ਸੰਦੇਸ਼ ਦਿੱਤਾ ਅਤੇ ਲੋੜ ਪੈਣ 'ਤੇ ਨਿਰਣਾਇਕ ਤੌਰ 'ਤੇ ਸਥਿਤੀ ਦੇ ਵਿਸਥਾਰ ਦੀ ਸਮਰੱਥਾ ਨੂੰ ਬਣਾਈ ਰੱਖਿਆ। ਰਾਜਨੀਤਿਕ ਲੀਡਰਸ਼ਿਪ ਨੇ ਨਾ ਸਿਰਫ਼ ਨਿਰਣਾਇਕ ਤੌਰ 'ਤੇ ਕਾਰਵਾਈ ਕਰਨ ਦੇ ਇਰਾਦੇ ਦਾ ਪ੍ਰਦਰਸ਼ਨ ਕੀਤਾ ਬਲਕਿ ਫੌਜੀ ਕਮਾਂਡਰਾਂ ਨੂੰ ਸੰਚਾਲਨ ਵਿੱਚ ਲਚਕਤਾ ਨਾਲ ਸਸ਼ਕਤ ਕਰਨ ਦਾ ਸਵੈ-ਭਰੋਸਾ ਵੀ ਪ੍ਰਦਰਸ਼ਿਤ ਕੀਤਾ। 

ਉਦੇਸ਼ ਦੀ ਇਹ ਸਪਸ਼ਟਤਾ ਗਤੀ, ਸਟੀਕਤਾ ਅਤੇ ਤਾਲਮੇਲ ਵਿੱਚ ਤਬਦੀਲ ਹੋ ਗਈ -ਇਹ ਤਿੰਨ ਵਿਸ਼ੇਸ਼ਤਾਵਾਂ ਜੋ ਸਫਲ ਆਧੁਨਿਕ ਫੌਜੀ ਅਭਿਆਨਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ। ਰਾਜਨੀਤਿਕ ਇੱਛਾ ਸ਼ਕਤੀ, ਜਦੋਂ ਸੰਸਥਾਗਤ ਸਮਰੱਥਾ ਨਾਲ ਜੋੜੀ ਜਾਂਦੀ ਹੈ, ਤਾਂ ਇਹ ਇੱਕ ਬਲ ਗੁਣਕ ਬਣ ਜਾਂਦੀ ਹੈ। ਆਪ੍ਰੇਸ਼ਨ ਸਿੰਦੂਰ ਇਸ ਤਾਲਮੇਲ ਦੀ ਇੱਕ ਬੇਮਿਸਾਲ ਉਦਾਹਰਣ ਸੀ।

ਭਾਰਤ ਦੀਆਂ ਬਹੁ-ਖੇਤਰੀ ਸਮਰੱਥਾਵਾਂ ਦਾ ਨਿਰਵਿਘਨ ਏਕੀਕਰਣ ਵੀ ਸਮਾਨ ਰੂਪ ਵਿੱਚ ਮਹੱਤਵਪੂਰਨ ਸੀ। ਆਧੁਨਿਕ ਯੁੱਧ ਹੁਣ ਸਿਰਫ ਜ਼ਮੀਨ, ਸਮੁੰਦਰ ਅਤੇ ਹਵਾ ਤੱਕ ਸੀਮਿਤ ਨਹੀਂ ਰਿਹਾ; ਇਹ ਸਾਈਬਰ, ਪੁਲਾੜ ਅਤੇ ਇਲੈਕਟ੍ਰੋਮੈਗਨੈਟਿਕ ਆਯਾਮ ਤੱਕ ਵੀ ਫੈਲ ਗਿਆ ਹੈ। 

ਆਪ੍ਰੇਸ਼ਨ ਸਿੰਦੂਰ ਨੇ ਇਨ੍ਹਾਂ ਖੇਤਰਾਂ ਵਿੱਚ ਪ੍ਰਭਾਵ ਪੈਦਾ ਕਰਨ ਵਿੱਚ ਭਾਰਤ ਦੀ ਵਧਦੀ ਮੁਹਾਰਤ ਨੂੰ ਪ੍ਰਦਰਸ਼ਿਤ ਕੀਤਾ। ਸਟੀਕ ਹਮਲਿਆਂ ਵਿੱਚ ਸਾਈਬਰ ਆਪ੍ਰੇਸ਼ਨਾਂ ਨੇ ਪੂਰਕ ਭੂਮਿਕਾ ਨਿਭਾਈ, ਜਿਸ ਨੇ ਵਿਰੋਧੀਆਂ ਦੇ ਸੰਚਾਰ ਅਤੇ ਲੌਜਿਸਟਿਕ ਪ੍ਰਣਾਲੀਆਂ ਨੂੰ ਵਿਗਾੜ ਦਿੱਤਾ।

ਖਾਸ ਤੌਰ ‘ਤੇ ਹਮਲੇ ਤੋਂ ਬਾਅਦ ਦੇ ਨੁਕਸਾਨ ਦਾ ਮੁਲਾਂਕਣ ਕਰਨ ਵਿੱਚ, ਪੁਲਾੜ-ਅਧਾਰਿਤ ਉਪਕਰਣਾਂ ਨੇ ਅਸਲ-ਸਮੇਂ ਦੀ ਨਿਗਰਾਨੀ ਅਤੇ ਟੀਚਾ-ਨਿਰਧਾਰਣ ਨੂੰ ਯਕੀਨੀ ਬਣਾਇਆ, ਜਦਕਿ ਇਲੈਕਟ੍ਰੌਨਿਕ ਯੁੱਧ ਸਮਰੱਥਾਵਾਂ ਨੇ ਦੁਸ਼ਮਣ ਦੀ ਜਵਾਬੀ ਕਾਰਵਾਈ ਨੂੰ ਕਮਜ਼ੋਰ ਕਰ ਦਿੱਤਾ। ਇਸ ਆਪ੍ਰੇਸ਼ਨ ਨੇ ਸੰਯੁਕਤ ਕਾਰਜਸਮਰੱਥਾ ਵਿੱਚ ਪਰਿਪੱਕਤਾ ਨੂੰ ਪ੍ਰਤਿਬਿੰਬਤ ਕੀਤਾ - ਤਾਲਮੇਲ ਤੋਂ ਅੱਗੇ ਵਧ ਕੇ ਸੱਚੇ ਏਕੀਕਰਣ ਤੱਕ।

ਨਾਗਰਿਕ –ਸੈਨਾ ਏਕੀਕਰਣ ਦੀ ਭੂਮਿਕਾ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਆਪ੍ਰੇਸ਼ਨ ਸਿੰਦੂਰ ਇੱਕ ਇੱਕਲਾ ਫੌਜੀ ਆਪ੍ਰੇਸ਼ਨ ਨਹੀਂ ਸੀ; ਇਹ ਇੱਕ ਪੂਰੇ ਰਾਸ਼ਟਰ ਦਾ ਯਤਨ ਸੀ। ਖੁਫੀਆ ਏਜੰਸੀਆਂ, ਤਕਨੀਕੀ ਸੰਸਥਾਵਾਂ ਅਤੇ ਸਿਵਿਲੀਅਨ ਲੀਡਰਸ਼ਿਪ ਨੇ ਹਥਿਆਰਬੰਦ ਬਲਾਂ ਨਾਲ ਤਾਲਮੇਲ ਵਿੱਚ ਕੰਮ ਕੀਤਾ। 

ਦੇਸੀ ਤਕਨੀਕਾਂ - ਨਿਗਰਾਨੀ ਪ੍ਰਣਾਲੀਆਂ ਤੋਂ ਲੈ ਕੇ ਸਟੀਕ ਹਥਿਆਰਾਂ ਤੱਕ - ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ, ਜੋ ਆਤਮ-ਨਿਰਭਰਤਾ ਵਿੱਚ ਨਿਰੰਤਰ ਨਿਵੇਸ਼ ਦੇ ਲਾਭਾਂ ਨੂੰ ਉਜਾਗਰ ਕਰਦੀਆਂ ਹਨ। ਇਸ ਆਪ੍ਰੇਸ਼ਨ ਨੇ ਭਾਰਤ ਦੇ ਫੈਸਲੇ ਲੈਣ ਵਾਲੇ-ਨਿਰਮਾਣ ਢਾਂਚੇ ਦੀ ਕੁਸ਼ਲਤਾ ਦਾ ਵੀ ਪ੍ਰਦਰਸ਼ਨ ਕੀਤਾ, ਜਿੱਥੇ ਅੰਤਰ-ਏਜੰਸੀ ਤਾਲਮੇਲ ਨੌਕਰਸ਼ਾਹੀ ਦੀ ਨਾਕਾਮੀ ਦੁਆਰਾ ਵਿਗਾੜ ਨਹੀਂ ਹੋਇਆ, ਸਗੋਂ ਸਾਂਝੇ ਉਦੇਸ਼ ਦੀ ਭਾਵਨਾ ਤੋਂ ਪ੍ਰੇਰਿਤ ਸੀ।

ਆਪ੍ਰੇਸ਼ਨ ਤੋਂ ਪਹਿਲਾਂ ਅਤੇ ਆਪ੍ਰੇਸ਼ਨ ਦੌਰਾਨ ਭਾਰਤ ਦੀਆਂ ਪਹਿਲਕਦਮੀਆਂ ਵਿੱਚ ਰਣਨੀਤਿਕ ਦੂਰਦਰਸ਼ਿਤਾ ਝਲਕਦੀ ਸੀ। ਕੂਟਨੀਤਕ ਸੰਚਾਰ ਨੇ ਇਹ ਯਕੀਨੀ ਬਣਾਇਆ ਕਿ ਭਾਰਤ ਦੀਆਂ ਕਾਰਵਾਈਆਂ ਨੂੰ ਵਿਸ਼ਵ ਪੱਧਰ 'ਤੇ ਸਹੀ ਸੰਦਰਭ ਵਿੱਚ ਸਮਝਿਆ ਜਾਵੇ - ਸਟੀਕ, ਜ਼ਰੂਰੀ ਅਤੇ ਸਮਾਨ ਅਨੁਪਾਤਕ।

ਦੂਜੇ ਪਾਸੇ, ਪਾਕਿਸਤਾਨ ਦੀ ਪ੍ਰਤੀਕਿਰਿਆ ਇੱਕ ਅਨੁਮਾਨਯੋਗ ਮਾਰਗ ਦੀ ਪਾਲਣਾ ਕਰ ਰਹੀ ਸੀ। ਫੌਜੀ ਦ੍ਰਿਸ਼ਟੀ ਪੱਖੋਂ, ਇਹ ਇੱਕ ਸਹੀ ਜਵਾਬ ਦੇਣ ਲਈ ਸੰਘਰਸ਼ ਕਰਦਾ ਰਿਹਾ, ਜਿਸ ਨੂੰ ਕਿ ਸਮਰੱਥਾ ਦੀ ਘਾਟ ਅਤੇ ਹੈਰਾਨੀ ਦੇ ਤੱਤ ਦੋਵਾਂ ਨੇ ਸੀਮਤ ਕੀਤਾ ਸੀ। ਕੂਟਨੀਤਕ ਤੌਰ 'ਤੇ, ਇਸ ਨੇ ਸਥਿਤੀ ਨੂੰ ਅੰਤਰਰਾਸ਼ਟਰੀ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸੀਮਤ ਸਫਲਤਾ ਮਿਲੀ। 

ਹਾਲਾਂਕਿ, ਉਸ ਦੀ ਪ੍ਰਤੀਕਿਰਿਆ ਦਾ ਸਭ ਤੋਂ ਸਪਸ਼ਟ ਪਹਿਲਾ ਸੂਚਨਾ ਦੇ ਖੇਤਰ ਵਿੱਚ ਸੀ। ਅਸਲ ਹਾਲਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਵਿੱਚ ਗਲਤ ਜਾਣਕਾਰੀ ਦੀ ਇੱਕ ਚਲਾਕੀ ਨਾਲ ਬੌਛਾਰ ਕੀਤੀ ਗਈ ਸੀ। ਫਿਰ ਵੀ, ਭਰੋਸੇਯੋਗਤਾ ਅਤੇ ਇਕਸਾਰਤਾ ਦੀ ਵਿਵਸਥਾ ਆਮ ਤੌਰ 'ਤੇ ਗੈਰਹਾਜ਼ਰ ਸਨ। 

ਅਸਲ-ਸਮੇਂ ਦੀ ਜਾਣਕਾਰੀ ਅਤੇ ਆਲਮੀ ਨਿਗਰਾਨੀ ਦੇ ਯੁੱਗ ਵਿੱਚ, ਅਜਿਹੀਆਂ ਕਹਾਣੀਆਂ ਜਲਦੀ ਹੀ ਸਾਹਮਣੇ ਆ ਜਾਂਦੀਆਂ ਹਨ। ਇਸ ਝੂਠੇ ਪ੍ਰਚਾਰ ਦੀ ਸਪਸ਼ਟਤਾ ਅਤੇ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰਨਾ ਅਤੇ ਵਿਰੋਧ ਕਰਨਾ ਲਾਜ਼ਮੀ ਹੈ। ਆਪ੍ਰੇਸ਼ਨ ਸਿੰਦੂਰ ਭਾਰਤੀ ਹਮਲੇ ਦੀ ਭਾਵਨਾ ਨਹੀਂ ਸੀ, ਸਗੋਂ ਇਹ ਸਪਸ਼ਟ ਭੜਕਾਉਣ ਬਾਰੇ ਸੰਤੁਲਿਤ ਪ੍ਰਤੀਕਿਰਿਆ ਸੀ। 

ਉਦੇਸ਼ਾਂ ਵਿੱਚ ਸਟੀਕਤਾ ਸੀ, ਟੀਚਾ ਵੈਧ ਸੀ, ਅਤੇ ਲਾਗੂਕਰਨ ਅਨੁਸ਼ਾਸਿਤ ਸੀ। ਭਾਰਤ ਦੀ ਕਾਰਵਾਈ ਨੇ ਅਨੁਪਾਤਕਤਾ ਅਤੇ ਜ਼ਰੂਰਤ ਦੇ ਸਿਧਾਂਤਾਂ ਦੀ ਪਾਲਣਾ ਕੀਤੀ; ਜੋ ਕਿ ਸੰਜਮ ਦੇ ਵਿਸ਼ੇਸ਼ ਲੱਛਣ ਹਨ। ਭਾਰਤ ਨੇ ਪੂਰੀ ਪ੍ਰਕਿਰਿਆ ਦੌਰਾਨ ਸੂਚਨਾ ਦੀ ਇਕਸਾਰਤਾ ਨੂੰ ਬਣਾਈ ਰੱਖਿਆ। ਪਾਰਦਰਸ਼ਿਤਾ ਬਣਾਈ ਰੱਖ ਕੇ ਅਤੇ ਭਰੋਸੇਯੋਗ ਸੰਚਾਰ ਚੈਨਲਾਂ ਦੀ ਵਰਤੋਂ ਕਰਕੇ, ਭਾਰਤ ਨੇ ਬਿਰਤਾਂਤ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ (ਅਸਫਲ) ਕਰ ਦਿੱਤਾ।

ਆਪ੍ਰੇਸ਼ਨ ਸਿੰਦੂਰ ਤੋਂ ਕਈ ਸਬਕ ਸਾਹਮਣੇ ਆਏ ਹਨ, ਜੋ ਕਿ ਭਵਿੱਖ ਲਈ ਕੀਮਤੀ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਸਭ ਤੋਂ ਪਹਿਲਾਂ, ਰਾਜਨੀਤਿਕ ਇੱਛਾ ਸ਼ਕਤੀ ਦੀ ਕੇਂਦਰੀ ਭੂਮਿਕਾ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਰਣਨੀਤਕ ਅਸਪਸ਼ਟਤਾ ਅਕਸਰ ਵਿਰੋਧੀਆਂ ਦਾ ਹੌਂਸਲਾ ਵਧਾਉਂਦੀ ਹੈ; ਸਪਸ਼ਟਤਾ ਉਨ੍ਹਾਂ ਨੂੰ ਨਿਰਾਸ਼ ਕਰਦੀ ਹੈ। 

ਦੂਸਰਾ, ਬਹੁ-ਖੇਤਰੀ ਏਕੀਕਰਣ ਦਾ ਵਿਕਾਸ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ। ਵਾਧਾ ਬਣਾਈ ਰੱਖਣ ਲਈ ਸਾਈਬਰ, ਪੁਲਾੜ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਨਿਵੇਸ਼ ਜਾਰੀ ਰੱਖਣਾ ਮਹੱਤਵਪੂਰਨ ਸੀ। ਤੀਸਰਾ ਨਾਗਰਿਕ-ਫੌਜੀ ਤਾਲਮੇਲ ਨੂੰ ਹੋਰ ਜ਼ਿਆਦਾ ਸੰਸਥਾਗਤ ਰੂਪ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਰਾਸ਼ਟਰੀ ਸ਼ਕਤੀ ਦੀ ਤਾਲਮੇਲ ਪੂਰਨ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।

ਇੱਕ ਹੋਰ ਮਹੱਤਵਪੂਰਨ ਸਬਕ ਸੂਚਨਾ ਯੁੱਧ ਦੇ ਖੇਤਰ ਵਿੱਚ ਸ਼ਾਮਲ ਹੈ। ਧਾਰਨਾ ਦੀ ਲੜਾਈ ਟਿਕਾਊ ਅਤੇ ਸੀਮਾਹੀਣ ਹੁੰਦੀ ਹੈ। ਭਾਰਤ ਨੂੰ ਗਲਤ ਜਾਣਕਾਰੀ ਦਾ ਪਤਾ ਲਗਾਉਣ, ਉਸ ਦਾ ਮੁਕਾਬਲਾ ਕਰਨ ਅਤੇ ਪੂਰਵ-ਕਾਰਵਾਈ ਕਰਨ ਦੀਆਂ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। 

ਤੁਰੰਤ ਅਤੇ ਭਰੋਸੇਯੋਗ ਸੰਚਾਰ ਲਈ ਇਸ ਵਿੱਚ ਸਿਰਫ ਤਕਨੀਕੀ ਉਪਕਰਣ ਹੀ ਨਹੀਂ, ਸਗੋਂ ਸੰਸਥਾਗਤ ਵਿਧੀਆਂ ਵੀ ਸ਼ਾਮਲ ਹਨ। ਰਣਨੀਤਕ ਸਫਲਤਾ ਨੂੰ ਕਾਇਮ ਰੱਖਣ ਲਈ ਬਿਰਤਾਂਤ ਜਿੱਤਣਾ ਜ਼ਰੂਰੀ ਹੈ। ਆਪ੍ਰੇਸ਼ਨ ਸਿੰਦੂਰ ਰੱਖਿਆ ਸਮਰੱਥਾਵਾਂ ਵਿੱਚ ਆਤਮ-ਨਿਰਭਰਤਾ ਦੇ ਮਹੱਤਵ ਨੂੰ ਵੀ ਮਜ਼ਬੂਤ ਕਰਦਾ ਹੈ। 

ਸਵਦੇਸ਼ੀ ਪ੍ਰਣਾਲੀਆਂ ਨੇ ਆਪਣੀ ਯੋਗਤਾ ਸਾਬਤ ਕੀਤੀ, ਜਿਸ ਨਾਲ ਬਾਹਰੀ ਸਰੋਤਾਂ ‘ਤੇ ਨਿਰਭਰਤਾ ਘੱਟ ਹੋਈ ਅਤੇ ਸੰਚਾਲਨ ਨਾਲ ਜੁੜੀ ਖੁਦ-ਮੁਖਤਿਆਰੀ ਵਧੀ। ਖੋਜ, ਵਿਕਾਸ ਅਤੇ ਨਵੀਨਤਾ ਵਿੱਚ ਲਗਾਤਾਰ ਨਿਵੇਸ਼ ਰਾਹੀਂ ਇਸ ਗਤੀ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਇਸ ਕੋਸ਼ਿਸ਼ ਵਿੱਚ ਜਨਤਕ ਅਤੇ ਨਿਜੀ ਖੇਤਰਾਂ ਦਰਮਿਆਨ ਤਾਲਮੇਲ ਮਹੱਤਵਪੂਰਨ ਹੋਵੇਗਾ।

ਇਸ ਲਈ, ਇਹ ਆਪ੍ਰੇਸ਼ਨ ਅਸਥਿਰ ਸੁਰੱਖਿਆ ਵਾਤਾਵਰਣ ਵਿੱਚ ਹਮੇਸ਼ਾ ਤਿਆਰ ਰਹਿਣ ਦੀ ਲੋੜ ਨੂੰ ਰੇਖਾਂਕਿਤ ਕਰਦਾ ਹੈ। ਨਿਵਾਰਣ ਇੱਕ ਸਥਿਰ ਧਾਰਨਾ ਨਹੀਂ ਹੈ; ਇਸ ਨੂੰ ਪ੍ਰਦਰਸ਼ਿਤ ਸਮਰੱਥਾ ਅਤੇ ਸੰਕਲਪ ਰਾਹੀਂ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਆਪ੍ਰੇਸ਼ਨ ਸਿੰਦੂਰ ਨੇ ਇੱਕ ਮਿਆਰ ਸਥਾਪਿਤ ਕੀਤਾ ਹੈ, ਪਰ ਇਸ ਸਥਿਤੀ ਨੂੰ ਬਣਾਈ ਰੱਖਣ ਲਈ ਟ੍ਰੇਨਿੰਗ, ਆਧੁਨਿਕੀਕਰਣ, ਸਿਧਾਂਤਕ ਵਿਕਾਸ ਰਾਹੀਂ ਟਿਕਾਊ ਵਿਕਾਸ ਦੀ ਜ਼ਰੂਰਤ ਹੈ।

ਜਦੋਂ ਭਾਰਤ ਆਪ੍ਰੇਸ਼ਨ ਸਿੰਦੂਰ ਦੀ ਵਰ੍ਹੇਗੰਢ 'ਤੇ ਵਿਚਾਰ ਕਰਦਾ ਹੈ, ਤਾਂ ਵਿਆਪਕ ਸੰਦੇਸ਼ ਸਪਸ਼ਟ ਹਨ। ਇਹ ਰਣਨੀਤਕ ਪ੍ਰਭਾਵ ਦੇ ਨਾਲ ਇੱਕ ਆਪ੍ਰੇਸ਼ਨ ਸੀ। ਇਸ ਨੇ ਇਹ ਦਿਖਾਇਆ ਕਿ ਭਾਰਤ ਕੋਲ ਆਪਣੇ ਹਿਤਾਂ ਦੀ ਰਾਖੀ ਕਰਨ ਦੀ ਨਿਰਣਾਇਕ ਸਮਰੱਥਾ ਅਤੇ ਇੱਛਾ ਸ਼ਕਤੀ ਦੋਵੇਂ ਮੌਜੂਦ ਹਨ। ਇਸ ਨੇ ਇਹ ਦਿਖਾਇਆ ਕਿ ਸੰਜਮ ਅਪਣਾਉਣਾ ਇੱਕ ਵਿਕਲਪ ਹੈ – ਜ਼ਰੂਰਤ ਨਹੀਂ।

ਆਉਣ ਵਾਲੇ ਵਰ੍ਹਿਆਂ ਵਿੱਚ, ਆਪ੍ਰੇਸ਼ਨ ਸਿੰਦੂਰ ਦਾ ਅਧਿਐਨ ਬਹੁ-ਖੇਤਰੀ ਪ੍ਰਭਾਵਸ਼ਾਲੀ ਆਪ੍ਰੇਸ਼ਨਾਂ ਦੀ ਇੱਕ ਉਦਾਹਰਣ ਦੇ ਰੂਪ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਮਜ਼ਬੂਤ ਰਾਜਨੀਤਿਕ ਲੀਡਰਸ਼ਿਪ ਅਤੇ ਰਾਸ਼ਟਰੀ ਏਕਤਾ ਦੇ ਤੱਤ ਮੌਜੂਦ ਹਨ। ਇਸ ਨੇ ਉਮੀਦਾਂ ਨੂੰ ਮੁੜ ਤੋਂ ਪਰਿਭਾਸ਼ਿਤ ਕੀਤਾ ਹੈ- ਭਾਰਤ ਦੇ ਅੰਦਰ ਅਤੇ ਦੇਸ਼ ਤੋਂ ਬਾਹਰ ਦੋਵਾਂ ਵਿੱਚ। 

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੇ ਇੱਕ ਸਧਾਰਣ ਪਰ ਸ਼ਕਤੀਸ਼ਾਲੀ ਸਿਧਾਂਤ ਨੂੰ ਮਜ਼ਬੂਤ ਕੀਤਾ ਹੈ: ਜਦੋਂ ਰਾਸ਼ਟਰੀ ਸੰਕਲਪ ਦੀ ਸਮਰੱਥਾ ਨਾਲ ਸੁਮੇਲ ਹੁੰਦਾ ਹੈ, ਤਾਂ ਨਤੀਜੇ ਨਿਰਣਾਇਕ ਹੁੰਦੇ ਹਨ। ਆਪ੍ਰੇਸ਼ਨ ਸਿੰਦੂਰ ਦੀ ਵਿਰਾਸਤ ਇਸ ਦੀ ਤੁਰੰਤ ਸਫਲਤਾ ਤੱਕ ਸੀਮਿਤ ਨਹੀਂ ਹੈ। 

ਇਹ ਉਸ ਆਤਮ-ਵਿਸ਼ਵਾਸ ਵਿੱਚ ਸ਼ਾਮਲ ਹੈ ਜੋ ਇਸ ਨੇ ਪੈਦਾ ਕੀਤਾ ਹੈ,ਉਨ੍ਹਾਂ ਸਾਰਿਆਂ ਵਿੱਚ ਸ਼ਾਮਲ ਹੈ, ਜੋ ਇਸ ਨੇ ਆਤਮਸਾਤ ਕੀਤੇ ਹਨ ਅਤੇ ਉਸ ਮਾਰਗ ਵਿੱਚ ਸ਼ਾਮਲ ਹੈ, ਜੋ ਇਸ ਨੇ ਭਾਰਤ ਦੇ ਰਣਨੀਤਕ ਭਵਿੱਖ ਲਈ ਨਿਰਧਾਰਿਤ ਕੀਤਾ ਹੈ। ਅਣਸੁਲਝੇ ਟਕਰਾਅ ਭਾਰਤ ਦੀ ਪਰਖ ਕਰਦੇ ਰਹਿਣਗੇ—ਵਿਭਿੰਨ ਖੇਤਰਾਂ ਵਿੱਚ ਅਤੇ ਵਿਕਸਿਤ ਹੋ ਰਹੇ ਫਾਰਮੈਟਾਂ ਵਿੱਚ। 

ਫਿਰ ਵੀ, ਜਦੋਂ ਤੱਕ ਦੇਸ਼ ਦੇ ਰਾਜਨੀਤਿਕ, ਫੌਜੀ ਅਤੇ ਸੰਸਥਾਗਤ ਵਿਭਾਗ ਇਕੱਠੇ ਕੰਮ ਕਰਦੇ ਹਨ, ਆਪਣੀਆਂ ਸਮਰੱਥਾਵਾਂ ਨੂੰ ਸਪਸ਼ਟਤਾ ਅਤੇ ਉਦੇਸ਼ ਨਾਲ ਜੋੜਦੇ ਹਨ, ਪ੍ਰਭਾਵ ਦਾ ਸੰਤੁਲਨ ਭਾਰਤ ਦੇ ਹੱਕ ਵਿੱਚ ਰਹੇਗਾ।

 

Tags: Military , Syed Ata Hassanein , Lieutenant General

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD