Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ

ਕੁੱਲ 94 ਪਿੰਡਾਂ ਦੇ ਖੇਤੀ ਹੇਠਲੇ ਰਕਬੇ ਨੂੰ ਮਿਲੇਗਾ ਲਾਭ

Barinder Kumar Goel, Barinder Kumar Goyal, AAP Punjab, Punjab, Punjab News, Latest Punjab News, Amandeep Kaur Arora, Dr Amandeep Kaur Arora, Moga

Web Admin

Web Admin

5 Dariya News

ਮੋਗਾ , 22 Jul 2026

Last updated on: Jul 23, 2026, 12:15 IST

ਪੰਜਾਬ ਸਰਕਾਰ ਵੱਲੋਂ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੇ ਯਤਨਾਂ ਤਹਿਤ ਮੋਗਾ ਜ਼ਿਲ੍ਹਾ ਅੱਜ ਇਤਿਹਾਸ ਦਾ ਗਵਾਹ ਬਣਿਆ ਜਦ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਵੱਲੋਂ ਜ਼ਿਲ੍ਹੇ ਵਿੱਚ 105.49 ਕਰੋੜ ਰੁਪੈ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ ।ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਮੋਗਾ , ਬਾਘਾਪੁਰਾਣਾ ਤੇ ਧਰਮਕੋਟ ਹਲਕੇ ਵਿੱਚ ਸਿੰਚਾਈ ਪ੍ਰਾਜੈਕਟਾਂ ਦਾ ਸ੍ਰੀ ਗੋਇਲ਼ ਵਲੋਂ ਉਦਘਾਟਨ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਸੂਇਆਂ / ਰਜਬਾਹਿਆਂ ਦੀ ਕੰਕਰੀਟ ਲਾਇਨਿੰਗ , ਜ਼ਮੀਨਦੋਜ਼ ਪਾਈਪਾਂ ਰਾਹੀੰ ਸਿੰਚਾਈ ਦੇ ਪ੍ਰਾਜੈਕਟ ਮੁੱਖ ਰੂਪ ਵਿੱਚ ਸ਼ਾਮਲ ਹਨ ।ਉਨ੍ਹਾਂ ਅੱਜ ਮੋਗਾ ਦੇ ਪਿੰਡ ਝੰਡੇਆਣਾ , ਬਾਘਾਪੁਰਾਣਾ ਦੇ ਪਿੰਡ ਸੁਖਾਨੰਦ , ਸਾਹੋਕੇ ਤੇ ਧਰਮਕੋਟ ਹਲਕੇ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ।ਇਨ੍ਹਾਂ ਪ੍ਰਾਜੈਕਟਾਂ ਨਾਲ ਮੋਗਾ ਜ਼ਿਲ੍ਹੇ ਦੇ ਲਗਭਗ 94 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ ਜਿਨ੍ਹਾਂ ਦਾ 20085 ਏਕੜ ਹੋਰ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਜਾਵੇਗਾ

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਸੁਪਨਾ ਵੇਖਿਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜਿੱਥੇ ਪਹਿਲਾਂ ਨਹਿਰੀ ਪਾਣੀ ਦੀ ਵਰਤੋਂ ਕੇਵਲ 17-18 ਫੀਸਦੀ ਸੀ , ਉਹ ਹੁਣ 86 ਫੀਸਦੀ ਹੋ ਗਈ ਹੈ , ਜਿਸ ਨਾਲ ਪੰਜਾਬ ਦੇ ਇਕਲੌਤੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ ।

ਧਰਮਕੋਟ ਵਿਧਾਨ ਸਭਾ ਹਲਕੇ ਦੇ ਸੂਇਆਂ ਤੇ ਰਜਬਾਹਿਆਂ ਦੀ ਕੰਕਰੀਟ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ 79.56 ਕਰੋੜ ਦੇ  ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ । ਇਸ ਪ੍ਰੋਜੈਕਟ ਤਹਿਤ ਕੰਕਰੀਟ, ਪਾਈਪਲਾਈਨ ਤੇ ਵਾਟਰ ਕੋਰਸ ਦੀ ਲਾਈਨਿੰਗ ਦੀ ਕੁੱਲ ਲੰਬਾਈ 175.24 ਕਿਲੋਮੀਟਰ ਬਣਦੀ ਹੈ। ਇਹਨਾਂ ਪ੍ਰੋਜੈਕਟਾਂ ਨਾਲ ਧਰਮਕੋਟ ਦੇ 79 ਪਿੰਡਾਂ ਨੂੰ ਸਿੱਧੇ ਰੂਪ ਨਾਲ ਲਾਭ ਪ੍ਰਾਪਤ ਹੋਵੇਗਾ।ਇਸ ਪ੍ਰੋਜੈਕਟ ਤੋਂ ਪਹਿਲਾਂ 24270 ਏਕੜ ਸਿੰਚਾਈ ਵਾਲਾ ਰਕਬਾ ਵਧ ਕੇ 41894 ਹੋ ਜਾਵੇਗਾ, ਭਾਵ ਇਸ ਪ੍ਰੋਜੈਕਟ ਨਾਲ 18174 ਏਕੜ ਰਕਬਾ ਸਿੰਚਾਈ ਅਧੀਨ ਹੋ ਜਾਵੇਗਾ।

ਇਸ ਪ੍ਰਜੈਕਟ ਤਹਿਤ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ ਪ੍ਰੋਜੈਕਟਾਂ ਦੀ ਅਲੱਗ ਅਲੱਗ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੋਕਰੀ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਜਿਹੜਾ ਕਿ 52.51 ਕਰੋੜ ਦੀ ਲਾਗਤ ਵਾਲਾ ਹੈ,  ਨਾਲ 26458 ਏਕੜ ਰਕਬਾ ਹੁਣ ਸਿੰਚਾਈ ਹੋ ਜਾਵੇਗਾ ਜਿਹੜਾ ਕਿ ਪਹਿਲਾਂ 16450 ਏਕੜ ਸੀ, 10,008 ਏਕੜ ਰਕਬਾ ਇਸ ਨਾਲ ਸਿੰਚਾਈ ਆਵੇਗਾ।  ਇਸ ਲਾਈਨਿੰਗ ਦੀ ਲੰਬਾਈ 66.32 ਕਿਲੋਮੀਟਰ ਹੈ।  

ਇਸ ਨਾਲ ਨੇੜੇ ਦੇ 20 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ। ਇਹਨਾਂ ਪਿੰਡਾਂ ਵਿੱਚ ਤਲਵੰਡੀ ਮੱਲੀਆਂ, ਦਇਆ ਕਲਾਂ, ਕੋਕਰੀ ਬੁੱਟਰਾਂ, ਭਿੰਡਰ ਕਲਾਂ, ਕਿਸ਼ਨਪੁਰਾ,  ਕਪੂਰਾ,  ਚੱਕ ਬੀਜਾਸਰ, ਪੁਰਾਣੇਵਾਲਾ, ਰੌਲੀ, ਖੇੜਾ ਸਵਾਦ, ਬੁੱਗੀਪੁਰਾ, ਚੁਗਾਵਾਂ , ਜਲਾਲਾਬਾਦ, ਫਤਿਹਗੜ੍ਹ ਕੋਰੋਟਾਣਾ, ਮਹਿਣਾ, ਦਾਤਾ, ਤਤਾਰੀਏਵਾਲਾ ,ਤਲਵੰਡੀ ਭੰਗੇਰੀਆਂ, ਭਿੰਡਰ ਖੁਰਦ, ਦੋਸਾਂਝ ਸ਼ਾਮਿਲ ਹਨ।

ਦੌਲਤਵਾਹ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਦਾ 14.66 ਕਰੋੜ ਵਾਲੇ ਪ੍ਰੋਜੈਕੋਟ ਨਾਲ 8974 ਏਕੜ ਰਕਬਾ ਸਿੰਚਾਈ ਅਧੀਨ ਆ ਗਿਆ ਹੈ। ਪ੍ਰੋਜੈਕਟ ਤੋਂ ਪਹਿਲਾਂ 6462 ਏਕੜ ਰਕਬਾ ਸਿੰਚਾਈ ਅਧੀਨ ਸੀ ਅਤੇ ਇਸ ਪ੍ਰੋਜੈਕਟਲ ਨਾਲ 15436 ਏਕੜ ਰਕਬਾ ਸਿੰਚਾਈ ਅਧੀਨ ਆ ਜਾਵੇਗਾ। ਇਸ ਲਾਈਨਿੰਗ ਦੀ ਲੰਬਾਈ 38.44 ਕਿਲੋਮੀਟਰ ਹੈ। ਇਸ ਨਾਲ ਨੇੜੇ ਦੇ 30 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ।  

ਇਹਨਾਂ ਪਿੰਡਾਂ ਵਿੱਚ ਕੈਲਾ, ਨੂਰਪੁਰ, ਬਾਜੇਕੇ, ਕੋਟ ਸਦਾਰ ਖਾਂ, ਬਾਜੇਕੇ, ਮੂਸੇਵਾਲਾ,  ਜਾਫਰਵਾਲਾ, ਬਹਿਰਾਮਕੇ,  ਕਿਸ਼ਨਪੁਰਾ, ਮਸੀਤਾਂ, ਚਿਰਾਗ ਸ਼ਾਹ ਵਾਲਾ, ਸਾਦੀਵਾਲਾ, ਚਿਰਾਗਸ਼ਾਹਵਾਲਾ, ਧਰਮ ਸਿੰਘ ਵਾਲਾ, ਫਤਿਹਪੁਰ ਝੁੱਗੀਆਂ, ਕਾਦਰ ਵਾਲਾ,  ਕਿੱਲੀ ਗੰਧਰਾਂ, ਮੰਦਰ, ਮੁਹਾਰ,  ਮੱਲੂਵਾਲਾ, ਬੋਘੇਵਾਲਾ, ਮੁੰਡੀ ਜਮਾਲ, ਅਮਰਗੜ੍ਹ ਬੰਦੀਆਂ, ਸ਼ਾਹ ਅਬੂ ਬੱਕਰ, ਬਾਘਲੇ ਵਾਲਾ, ਦਾਨੇਵਾਲਾ,  ਮੌਜੇਵਾਲਾ, ਕਿੱਲੀ ਨੌਬਾਦ ਸ਼ਾਮਿਲ ਹਨ।

ਵਾਟਰ ਕੋਰਸਾਂ ਦੀ ਉਸਾਰੀ ਅਤੇ ਪਾਈਪਲਾਈਨਾਂ ਵਿਛਾਉਣ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ 3892 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ। ਪਹਿਲਾਂ ਇਹ ਰਕਬਾ 1357 ਏਕੜ ਸੀ ਅਤੇ ਪ੍ਰੋਜੈਕਟ ਤੋਂ ਬਾਅਦ ਇਹ ਸਿੰਚਾਈ ਅਧੀਨ ਰਕਬਾ 5256 ਏਕੜ ਹੋ ਜਾਵੇਗਾ। ਪਾਈਪਲਾਈਨ ਦੀ ਲੰਬਾਈ 67.74 ਕਿਲੋਮੀਟਰ ਹੈ। ਵਾਟਰ ਕੋਰਸ ਦੀ ਲੰਬਾਈ: 2.74 ਕਿਲੋਮੀਟਰ ਇਸ ਪ੍ਰਜੋਕੈਟ ਉਪਰ 12.59 ਕਰੋੜ ਦਾ ਖਰਚਾ ਆਵੇਗਾ ਅਤੇ ਇਸ ਨਾਲ 29 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ। 

ਇਹਨਾਂ ਪਿੰਡਾਂ ਵਿੱਚ ਔਗਰ, ਬੱਦੂਵਾਲ, ਚੁੱਘਾ ਕਲਾਂ, ਧਰਮ ਸਿੰਘ ਵਾਲਾ, ਫਤਿਹੁੱਲਾ ਸ਼ਾਹ, ਧਰਮਕੋਟ, ਫਤਿਹਗੜ੍ਹ ਕੋਰੋਟਾਣਾ, ਫਤਿਹਗੜ੍ਹ ਪੰਜਤੂਰ,  ਫਤਿਹੁੱਲਾ ਸ਼ਾਹ, ਫਿਰੋਜ਼ਵਾਲਾ ਬਾਡਾ, ਇੰਦਰਗੜ੍ਹ, ਜਲਾਲਾਬਾਦ, ਜਨੇਤਪੁਰਾ, ਕੜਾਹੇਵਾਲਾ, ਕੈਲਾ, ਖੇੜਾ ਡਰੋਲੀ,  ਕਿੱਲੀ ਗੰਧਰਾਂ, ਲਾਲੀਹਾਂਦੀ,  ਲੋਹਗੜ੍ਹ,  ਲੋਹਾਰਾ, ਸੋਢੀਵਾਲਾ, ਵਰ੍ਹੇ ਸ਼ਾਮਿਲ ਹਨ।ਮੋਗਾ ਹਲਕੇ ਵਿੱਚ ਕੁੱਲ 16 ਕੰਮਾਂ ਨੂੰ ਜਿਸ ਵਿੱਚ 92.06 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਇਨ ਪਾਉਣ ਅਤੇ ਨਹਿਰੀ ਖਾਲ਼ਿਆਂ ਦੀ ਉਸਾਰੀ ਨੂੰ 16.91 ਕਰੋੜ ਦੀ ਲਾਗਤ ਨਾਲ ਕਰਵਾਇਆ ਗਿਆ ਹੈ ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਨਾਲ 2696 ਏਕੜ ਵਾਧੂ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਗਿਆ ਹੈ ।ਇਸ ਤੋਂ ਇਲਾਵਾ ਸਾਹੋਕੇ ਵਿਖੇ ਕੈਬਨਿਟ ਮੰਤਰੀ ਵੱਲੋਂ ਕੁੱਲ 7.13 ਕਰੋੜ ਰੁਪੈ ਦੀ ਲਾਗਤ ਨਾਲ ਖਾਲ਼ਿਆਂ ਦੀ ਲਾਇਨਿੰਗ ਤੇ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ । ਇਸ ਨਾਲ 1291 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ ।ਇਸ ਮੌਕੇ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ , ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

 

Tags: Barinder Kumar Goel , Barinder Kumar Goyal , AAP Punjab , Punjab , Punjab News , Latest Punjab News , Amandeep Kaur Arora , Dr Amandeep Kaur Arora , Moga

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD