Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਡਿਜ਼ਿਟਲ ਜਨਗਣਨਾ 2027 ਲਈ ਖੁਦ ਰਜਿਸਟ੍ਰੇਸ਼ਨ ਕੀਤਾ

ਪਹਿਲੀ ਵਾਰ ਔਨਲਾਈਨ ਹੋ ਰਹੀ ਜਨਗਣਨਾ ਪ੍ਰਕਿਰਿਆ ਤਹਿਤ ਸੰਜੀਵ ਅਰੋੜਾ ਨੇ ਆਪਣੇ ਰਿਹਾਇਸ਼ੀ ਵੇਰਵੇ ਦਰਜ ਕੀਤੇ, ਜਨਤਕ ਭਾਗੀਦਾਰੀ ਨੂੰ ਰਾਸ਼ਟਰ ਨਿਰਮਾਣ ਦੀ ਕੁੰਜੀ ਦੱਸਿਆ

Sanjeev Arora, AAP Punjab, Punjab, Punjab News, Latest Punjab News

Web Admin

Web Admin

5 Dariya News

ਚੰਡੀਗੜ੍ਹ , 02 May 2026

Last updated on: May 03, 2026, 10:52 IST

ਸਥਾਨਕ ਸਰਕਾਰਾਂ, ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਗੁਰਦੇਵ ਨਗਰ ਸਥਿਤ ਆਪਣੇ ਨਿਵਾਸ ਸਥਾਨ ਵਿਖੇ ਡਿਜੀਟਲ ਜਨਗਣਨਾ-2027 ਤਹਿਤ ਆਪਣੇ ਰਿਹਾਇਸ਼ੀ ਵੇਰਵੇ ਸਵੈ-ਗਣਨਾ ਰਾਹੀਂ ਦਰਜ ਕਰਕੇ ਸੂਬੇ ਦੇ ਵਸਨੀਕਾਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੱਤੀ। ਇਹ ਆਖਦਿਆਂ ਕਿ ਇਹ ਪਹਿਲੀ ਵਾਰ ਹੈ ਕਿ ਜਨਗਣਨਾ ਡਿਜੀਟਲ ਢੰਗ ਰਾਹੀਂ ਕੀਤੀ ਜਾ ਰਹੀ ਹੈ, ਕੈਬਨਿਟ ਮੰਤਰੀ ਅਰੋੜਾ ਨੇ ਵਸਨੀਕਾਂ ਨੂੰ ਵੱਧ ਤੋਂ ਵੱਧ ਇਸ ਅਭਿਆਸ ਵਿੱਚ ਹਿੱਸਾ ਲੈਣ ਅਤੇ ਔਨਲਾਈਨ ਪੋਰਟਲ se.census.gov.in 'ਤੇ ਜਾ ਕੇ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਦਰਜ ਕਰਨ ਦੀ ਅਪੀਲ ਕੀਤੀ।

ਡਿਜੀਟਲ ਜਨਗਣਨਾ 2027 – ਘਰਾਂ ਦੇ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ ਦੇ ਪਹਿਲੇ ਪੜਾਅ ਤਹਿਤ, ਰਾਜ ਵਿੱਚ ਸਵੈ-ਗਣਨਾ 30 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਇਹ 14 ਮਈ, 2026 ਤੱਕ ਜਾਰੀ ਰਹੇਗੀ। ਵਸਨੀਕ ਸਵੈ-ਇੱਛਾ ਨਾਲ ਆਪਣੇ ਘਰ ਬੈਠ ਕੇ ਸਵੈ-ਗਣਨਾ ਰਾਹੀਂ ਰਿਹਾਇਸ਼ੀ ਵੇਰਵੇ (33 ਸਵਾਲਾਂ ਦੇ ਜਵਾਬ ਦੇ ਕੇ) ਔਨਲਾਈਨ ਜਮ੍ਹਾਂ ਕਰਵਾ ਸਕਦੇ ਹਨ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪ੍ਰਕਿਰਿਆ ਸਰਲ ਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਘਰ ਬੈਠੇ ਹੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਨਾਲ ਗਿਣਤੀਕਾਰ ਦੀ ਉਡੀਕ ਕਰਨ ਦੀ ਲੋੜ ਨਹੀਂ ਰਹਿੰਦੀ। ਇਸ ਪੜਾਅ ਤਹਿਤ, ਨਿਵਾਸੀਆਂ ਨੂੰ ਆਪਣੇ ਘਰ ਅਤੇ ਪਰਿਵਾਰਕ ਮੈਂਬਰਾਂ ਬਾਰੇ ਵਿਆਪਕ ਵੇਰਵੇ ਪ੍ਰਦਾਨ ਕਰਨੇ ਹੋਣਗੇ। ਇਹ ਘਰ ਦੀ ਕਿਸਮ, ਸਹੂਲਤਾਂ ਦੀ ਉਪਲੱਬਧਤਾ ਅਤੇ ਹੋਰ ਬੁਨਿਆਦੀ ਸਹੂਲਤਾਂ ਵਰਗੇ ਮੁੱਖ ਪਹਿਲੂਆਂ ਨੂੰ ਕਵਰ ਕਰਦੇ ਹਨ ਅਤੇ ਇਹੀ ਜਾਣਕਾਰੀ ਵਿਕਾਸ ਨੀਤੀਆਂ ਅਤੇ ਭਲਾਈ ਸਕੀਮਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਇਸ ਪ੍ਰਕਿਰਿਆ ਵਿੱਚ ਉਪਭੋਗਤਾ ਰਜਿਸਟ੍ਰੇਸ਼ਨ, ਓਟੀਪੀ ਤਸਦੀਕ, ਲੋੜੀਂਦੇ ਵੇਰਵੇ ਭਰਨਾ ਅਤੇ ਅਖੀਰ ਵਿੱਚ ਸਾਰੇ ਵੇਰਵਾ ਜਮ੍ਹਾਂ ਕਰਨਾ ਸ਼ਾਮਲ ਹੈ, ਜਿਸ ਤੋਂ ਬਾਅਦ ਇੱਕ ਵਿਲੱਖਣ ਸਵੈ-ਗਣਨਾ ਆਈਡੀ (ਐਸਈ-ਆਈਡੀ) ਜਨਰੇਟ ਹੁੰਦੀ ਹੈ। ਜਦੋਂ ਫੀਲਡ ਵਿਜ਼ਿਟ ਦੌਰਾਨ ਗਿਣਤੀਕਾਰ ਸਬੰਧਤ ਜਾਇਦਾਦਾਂ ਵਿਖੇ ਪਹੁੰਚ ਕਰਨਗੇ ਤਾਂ ਉਸ ਵੇਲੇ ਨਿਵਾਸੀਆਂ ਨੂੰ  ਨੂੰ ਇਹ ਐਸਈ-ਆਈਡੀ ਉਨ੍ਹਾਂ ਨਾਲ ਸਾਂਝੀ ਕਰਨੀ ਹੋਵੇਗੀ।

ਜਮ੍ਹਾਂ ਕਰਵਾਈ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਸਿਰਫ਼ ਯੋਜਨਾਬੰਦੀ ਅਤੇ ਨੀਤੀ ਨਿਰਮਾਣ ਦੇ ਉਦੇਸ਼ਾਂ ਲਈ ਵਰਤੀ ਜਾਵੇਗੀ। ਜਿਹੜੇ ਘਰ ਔਨਲਾਈਨ ਪ੍ਰਕਿਰਿਆ ਪੂਰੀ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਲਈ ਇੱਕ ਅਧਿਕਾਰਤ ਗਿਣਤੀਕਾਰ 15 ਮਈ, 2026 ਤੋਂ ਸ਼ੁਰੂ ਹੋਣ ਵਾਲੇ ਅਗਲੇ ਫੀਲਡ ਗਣਨਾ ਪੜਾਅ ਦੌਰਾਨ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਦੇ ਘਰਾਂ/ਜਾਇਦਾਦਾਂ ਵਿਖੇ ਪਹੁੰਚ ਕਰੇਗਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਆਖਰੀ ਜਨਗਣਨਾ 2011 ਵਿੱਚ ਹੋਈ ਸੀ ਅਤੇ ਹੁਣ ਇਹ ਪਹਿਲੀ ਵਾਰ ਹੈ ਕਿ ਜਨਗਣਨਾ ਡਿਜੀਟਲ ਰੂਪ ਵਿੱਚ ਕੀਤੀ ਜਾ ਰਹੀ ਹੈ। ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਅਤੇ ਸਹੀ ਜਾਣਕਾਰੀ ਜਮ੍ਹਾਂ ਕਰਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਇਹ ਜਾਣਕਾਰੀ ਸਰਕਾਰ ਨੂੰ ਨਿਵਾਸੀਆਂ ਲਈ ਨੀਤੀਆਂ ਅਤੇ ਹੋਰ ਭਲਾਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰਦੀ ਹੈ।

ਇਸ ਮੌਕੇ ਨਗਰ ਨਿਗਮ ਕਮਿਸ਼ਨਰ-ਕਮ-ਪ੍ਰਧਾਨ ਜਨਗਣਨਾ ਅਧਿਕਾਰੀ ਡਾ. ਨੀਰੂ ਕਟਿਆਲ ਗੁਪਤਾ, ਸੰਯੁਕਤ ਕਮਿਸ਼ਨਰ-ਕਮ-ਸ਼ਹਿਰੀ ਜਨਗਣਨਾ ਅਧਿਕਾਰੀ ਵਿਨੀਤ ਕੁਮਾਰ, ਡਿਪਟੀ ਡਾਇਰੈਕਟਰ (ਜਨਗਣਨਾ) ਪੰਜਾਬ ਡਾ. ਰੁਚੀ ਗੁਪਤਾ, ਸਹਾਇਕ ਡਾਇਰੈਕਟਰ (ਜਨਗਣਨਾ ਆਪਰੇਸ਼ਨਜ਼) ਰੇਣੂ, ਸਹਾਇਕ ਕਮਿਸ਼ਨਰ-ਕਮ-ਚਾਰਜ ਅਧਿਕਾਰੀ ਜਸਦੇਵ ਸੇਖੋਂ, ਸੁਪਰਡੈਂਟ ਤਰੁਣ ਗੋਇਲ, ਅੰਕੜਾ ਜਾਂਚਕਰਤਾ (ਜਨਗਣਨਾ) ਅਲੋਕ ਕੁਮਾਰ ਸਮੇਤ ਹੋਰ ਮੌਜੂਦ ਸਨ।

 

Tags: Sanjeev Arora , AAP Punjab , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD