Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਆਧਾਰ-ਅਧਾਰਿਤ ਔਫਲਾਈਨ ਵੈਰੀਫਿਕੇਸ਼ ਦੀ ਵਰਤੋਂ ਕਰਨ ਲਈ 100 ਇਕਾਈਆਂ ਸ਼ਾਮਲ

ਇਹ ਇਕਾਈਆਂ ਸਰਕਾਰੀ ਵਿਭਾਗਾਂ, ਫਿਨਟੈੱਕਸ ਅਤੇ ਹੌਸਪੀਟੈਲਿਟੀ ਖੇਤਰ ਨਾਲ ਸਬੰਧਿਤ

Gurpreet Singh

Gurpreet Singh

5 Dariya News

ਨਵੀਂ ਦਿੱਲੀ , 21 Apr 2026

Last updated on: Apr 21, 2026, 18:04 IST

ਭਾਰਤੀ ਵਿਲੱਖਣ ਪਛਾਣ ਅਥਾਰਿਟੀ (UIDAI) ਵਿੱਚ  ਤਿੰਨ ਮਹੀਨਿਆਂ ਅੰਦਰ, ਘੱਟੋ-ਘੱਟ 100 ਇਕਾਈਆਂ ਔਫਲਾਈਨ ਵੈਰੀਫਿਕੇਸ਼ਨ ਮੰਗਣ ਵਾਲੀਆਂ ਇਕਾਈਆਂ (OVSEs) ਵਜੋਂ ਰਜਿਸਟਰਡ ਹੋਈਆਂ ਹਨ। ਇਹ ਮੀਲ ਪੱਥਰ ਆਧਾਰ ਔਫਲਾਈਨ ਮਕੈਨੀਜ਼ਮ ਰਾਹੀਂ ਸੁਰੱਖਿਅਤ, ਸਹਿਮਤੀ-ਅਧਾਰਿਤ ਅਤੇ ਕਾਗਜ਼ ਰਹਿਤ ਤਸਦੀਕ ਨੂੰ ਸਮਰੱਥ ਬਣਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ – ਜਿਸ ਰਾਹੀਂ ਸੇਵਾ ਪ੍ਰਦਾਤਾਵਾਂ ਅਤੇ ਆਮ ਜਨਤਾ ਦੋਵਾਂ ਨੂੰ ਸਮਾਨ ਰੂਪ ਨਾਲ ਮਜ਼ਬੂਤ ਬਣਾਇਆ ਜਾ ਰਿਹਾ ਹੈ।

ਇਹ ਇਕਾਈਆਂ ਕੇਂਦਰ ਅਤੇ ਰਾਜਾਂ ਦੋਵਾਂ ਦੇ ਸਰਕਾਰੀ ਵਿਭਾਗਾਂ, ਫਿਨਟੈੱਕ ਕੰਪਨੀਆਂ, ਈਵੈਂਟ ਮੈਨੇਜਮੈਂਟ ਅਤੇ ਹੌਸਪੀਟੈਲਿਟੀ ਆਰਗੇਨਾਈਜ਼ੇਸ਼ਨ, ਸਿੱਖਿਆ ਅਤੇ ਪ੍ਰੀਖਿਆ ਨਾਲ ਸਬੰਧਿਤ ਇਕਾਈਆਂ, ਪਛਾਣ ਤਸਦੀਕ, ਪਿਛੋਕੜ ਤਸਦੀਕ ਸੰਗਠਨ, ਕਾਰਜਬਲ ਪ੍ਰਮਾਣਿਕਤਾ ਕੰਪਨੀਆਂ ਸ਼ਾਮਲ ਹਨ। ਆਧਾਰ ਦੇ ਔਫਲਾਈਨ ਵੈਰੀਫਿਕੇਸ਼ਨ ਵਿੱਚ ਇਨ੍ਹਾਂ ਸੰਗਠਨਾਂ ਦੇ ਸ਼ਾਮਲ ਹੋਣ ਨਾਲ ਸਰਵਿਸ ਡਿਲੀਵਰੀ ਸਮਾਂ-ਸੀਮਾ ਵਿੱਚ ਸੁਧਾਰ ਹੋਮ, ਸੰਚਾਲਨ ਸਬੰਧੀ ਰੁਕਾਵਟਾਂ ਵਿੱਚ ਕਮੀ ਆਉਣ ਅਤੇ ਭੌਤਿਕ ਦਸਤਾਵੇਜ਼ ਪ੍ਰਬੰਧਨ ਅਤੇ ਮੈਨੂਅਲ ਵੈਰੀਫਿਕੇਸ਼ਨ ਪ੍ਰਕਿਰਿਆਵਾਂ ਨਾਲ ਜੁੜੀਆਂ ਲਾਗਤਾਂ ਵਿੱਚ ਕਮੀ ਆਉਣ ਦੀ ਉਮੀਦ ਹੈ।

ਇਨ੍ਹਾਂ OVSE ਭਾਈਵਾਲਾਂ ਦਾ ਜੁੜਨਾ ਆਧਾਰ-ਅਧਾਰਿਤ, ਗੋਪਨੀਅਤਾ-ਫਸਟ ਡਿਜੀਟਲ ਵੈਰੀਫਿਕੇਸ਼ਨ ਫ੍ਰੇਮਵਰਕ ਵਿੱਚ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਜੋ ਉਪਭੋਗਤਾ ਨਿਯੰਤਰਣ ਨੂੰ ਤਰਜੀਹ ਦਿੰਦੇ ਹੋਏ ਪਹੁੰਚ ਵਿੱਚ ਅਸਾਨੀ ਨੂੰ ਯਕੀਨੀ ਬਣਾਉਂਦੇ ਹਨ। ਇਹ ਇਕਾਈਆਂ ਆਧਾਰ ਔਫਲਾਈਨ ਵੈਰੀਫਿਕੇਸ਼ਨ ਵਿਧੀਆਂ ਜਿਵੇਂ ਕਿ QR ਕੋਡ-ਅਧਾਰਿਤ ਤਸਦੀਕ ਅਤੇ ਸੁਰੱਖਿਅਤ ਡਿਜੀਟਲ ਤੌਰ ‘ਤੇ ਦਸਤਖਤ ਕੀਤੇ ਦਸਤਾਵੇਜ਼ਾਂ ਦਾ ਲਾਭ ਲੈ ਕੇ, ਹੁਣ UIDAI ਦੇ ਕੇਂਦਰੀ ਡੇਟਾਬੇਸ ਨਾਲ ਕਨੈਕਟੀਵਿਟੀ ਦੀ ਜ਼ਰੂਰਤ ਤੋਂ ਬਿਨਾ ਪਛਾਣ ਸਬੰਧੀ ਜਾਣਕਾਰੀ "ਦਿਖਾਉਣ, ਸਾਂਝੀ ਕਰਨ ਅਤੇ ਤਸਦੀਕ ਕਰਨ" ਦੇ ਯੋਗ ਹੋਣਗੇ।

ਇਹ ਦ੍ਰਿਸ਼ਟੀਕੋਣ ਨਿਵਾਸੀਆਂ ‘ਤੇ ਫੋਕਸ ਲਿਆਉਂਦੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਆਧਾਰ ਨੰਬਰ ਧਾਰਕ ਸਿਰਫ਼ ਘੱਟੋ-ਘੱਟ ਲਾਜ਼ਮੀ ਜਾਣਕਾਰੀ ਹੀ ਸਾਂਝੀ ਕਰ ਸਕਦੇ ਹਨ, ਇਸ ਤਰ੍ਹਾਂ ਨਾਲ ਗੋਪਨੀਅਤਾ ਵਿੱਚ ਵਾਧਾ ਹੁੰਦਾ ਹੈ। ਇਹ ਵੈਰੀਫਿਕੇਸ਼ਨ ਪ੍ਰਕਿਰਿਆ ਗੁੰਝਲਤਾ ਨੂੰ ਘਟਾਉਂਦੀ ਹੈ ਅਤੇ ਪਾਰਦਰਸ਼ੀ ਅਤੇ ਸਹਿਮਤੀ-ਅਧਾਰਿਤ ਗੱਲਬਾਤ ਦੇ ਜ਼ਰੀਏ ਵਿਸ਼ਵਾਸ ਨੂੰ ਉਤਸ਼ਾਹਿਤ ਕਰਦੀ ਹੈ।

ਇਹ ਵੰਡਿਆ ਮਾਡਲ ਲਚਕਤਾ, ਵਿਸਥਾਰਸ਼ੀਲਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ, ਜੋ ਕਿ ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਲੋਕਾਂ ਨੂੰ ਆਪਣੀ ਜਾਣਕਾਰੀ 'ਤੇ ਨਿਯੰਤਰਣ ਰੱਖਣ ਅਤੇ ਸਵੈ-ਇੱਛਾ ਨਾਲ ਆਪਣੀ ਇੱਛਾ-ਅਨੁਸਾਰ ਜਾਣਕਾਰੀ ਨੂੰ ਸਾਂਝੀ ਕਰਨ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਹ ਪਹਿਲ ਸੇਵਾ ਪ੍ਰਦਾਤਾਵਾਂ ਨਾਲ ਲੋਕਾਂ ਦੇ ਆਪਸੀ ਤਾਲਮੇਲ ਨੂੰ ਸਰਲ ਬਣਾ ਕੇ "ਈਜ਼ ਆਫ਼ ਲਿਵਿੰਗ" ਨੂੰ ਵਧਾਉਣ ਲਈ UIDAI ਦੇ ਚੱਲ ਰਹੇ ਯਤਨਾਂ ਦਾ ਪੂਰਕ ਹੈ, ਜਿਸ ਨਾਲ ਆਧਾਰ ਧਾਰਕਾਂ ਨੂੰ ਤੇਜ਼ੀ ਨਾਲ ਔਨਬੋਰਡਿੰਗ, ਘੱਟ ਕਾਗਜ਼ੀ ਕਾਰਵਾਈ ਅਤੇ ਆਪਣੀ ਨਿਜੀ ਜਾਣਕਾਰੀ 'ਤੇ ਵਧੇਰੇ ਨਿਯੰਤਰਣ ਦਾ ਲਾਭ ਹੋਵੇਗਾ।

 

Tags: Unique Identification Authority of India , UIDAI , Offline Verification Seeking Entities , OVSE , New Delhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD