Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਤੇਲ ਮਾਰਕਿਟਿੰਗ ਕੰਪਨੀਆਂ ਨੇ ਚੰਡੀਗੜ੍ਹ ਵਿੱਚ ਈਂਧਣ ਅਤੇ ਐੱਲਪੀਜੀ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ

ਮੋਟਰ ਸਪਿਰਿਟ, ਹਾਈ-ਸਪੀਡ ਡੀਜ਼ਲ ਅਤੇ ਘਰੇਲੂ ਐੱਲਪੀਜੀ ਦੀ ਵਿਕਰੀ ਆਮ ਬਣੀ ਹੋਈ : ਸ਼੍ਰੀ ਆਸ਼ੂਤੋਸ਼ ਗੁਪਤਾ

Ashutosh Gupta, IOCL Punjab State Office, Oil Marketing Companies, OMC, Chandigarh

Gurpreet Singh

Gurpreet Singh

5 Dariya News

ਚੰਡੀਗੜ੍ਹ , 21 Apr 2026

Last updated on: Apr 21, 2026, 17:47 IST

ਈਂਧਣ ਉਪਲਬਧਤਾ ਨੂੰ ਲੈ ਕੇ ਚਿੰਤਾਵਾਂ ਦਰਮਿਆਨ, ਆਈਓਸੀਐੱਲ ਪੰਜਾਬ ਰਾਜ ਦਫ਼ਤਰ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਜ ਪ੍ਰਮੁੱਖ ਸ਼੍ਰੀ ਆਸ਼ੂਤੋਸ਼ ਗੁਪਤਾ, ਜੋ ਪੰਜਾਬ ਵਿੱਚ ਤੇਲ ਉਦਯੋਗ ਦੇ ਰਾਜ ਪੱਧਰੀ ਕੌਆਰਡੀਨੇਟਰ ਵੀ ਹਨ, ਨੇ ਚੰਡੀਗੜ੍ਹ ਵਿੱਚਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਅਤੇ ਢੁਕਵੀਂ ਬਣੀ ਹੋਈ ਹੈ। ਉਨ੍ਹਾਂ ਨੇ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਣ ’ਤੇ ਜ਼ੋਰ ਦਿੱਤਾ ਅਤੇ ਖਪਤਕਾਰਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ।

ਸ਼੍ਰੀ ਸੁਸ਼ਾਂਤ ਕੁਮਾਰ, ਸਟੇਟ ਲੈਵਲ ਕੋਆਰਡੀਨੇਟਰ (ਐੱਸਐੱਲਸੀ), ਚੰਡੀਗੜ੍ਹ ਅਤੇ ਸ਼੍ਰੀ ਪਰਮੇਸ਼ਵਰ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਐੱਲਪੀਜੀ ਇੰਚਾਰਜ, ਕਾਨਫਰੰਸ ਦੌਰਾਨ ਮੌਜੂਦ ਰਹੇ। ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ’ਜ਼) ਨੇ ਦੁਹਰਾਇਆ ਕਿ ਚੰਡੀਗੜ੍ਹ ਵਿੱਚ ਪੈਟਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਪਲਾਈ ਸਥਿਰ ਅਤੇ ਮੌਜੂਦਾ ਮੰਗ ਪੂਰੀ ਕਰਨ ਲਈ ਕਾਫੀ ਹੈ। 

ਮੋਟਰ ਸਪਿਰਿਟ (ਐੱਮਐੱਸ) ਅਤੇ ਹਾਈ-ਸਪੀਡ ਡੀਜ਼ਲ (ਐੱਚਐੱਸਡੀ) ਦਾ ਸਟੌਕ ਯੂਟੀ ਵਿੱਚ ਆਮ ਹੈ, ਸ਼੍ਰੀ ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ  ਓਐੱਮਸੀ ਡਿਪੋ ਸਿਹਤਮੰਦ ਇਨਵੈਂਟਰੀ ਪੱਧਰ ਬਣਾਏ ਹੋਏ ਹਨ, ਜਦੋਂ ਕਿ ਰਿਟੇਲ ਆਊਟਲੈਟਸ ਕੋਲ ਨਿਰਵਿਘਨ ਵਿਕਰੀ ਯਕੀਨੀ ਬਣਾਉਣ ਲਈ ਕਾਫੀ ਸਟੌਕ ਹਨ। ਆਟੋਮੋਟਿਵ ਈਂਧਣਾਂ ਦੀ ਉਪਲਬਧਤਾ ਨੂੰ ਲੈ ਕੇ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ।

ਭਾਰਤ ਦੀ ਐੱਲਪੀਜੀ ਸਪਲਾਈ ਸਥਿਰ ਬਣੀ ਹੋਈ ਹੈ ਅਤੇ ਗਲੋਬਲ ਐਨਰਜੀ ਬਜ਼ਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਚਲ ਰਹੇ ਭੂ-ਰਾਜਨੀਤਕ ਘਟਨਕ੍ਰਮਾਂ ਦੇ ਬਾਵਜੂਦ ਘਰੇਲੂ ਖਪਤਕਾਰਾਂ ਤੱਕ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ ਕਰੀਬੀ ਨਿਗਰਾਨੀ ਕੀਤੀ ਜਾ ਰਹੀ ਹੈ। ਘਰੇਲੂ ਐੱਲਪੀਜੀ ਨੂੰ ਸਰਬਉੱਚ ਤਰਜੀਹ ਦਿੱਤੀ ਗਈ ਹੈ।

ਤੇਲ ਮਾਰਕਿਟਿੰਗ ਕੰਪਨੀਆਂ ਨੇ ਚੰਡੀਗੜ੍ਹ ਯੂਟੀ ਦੇ ਘਰਾਂ ਵਿੱਚ ਐੱਲਪੀਜੀ ਦੀ ਨਿਰਵਿਘਨ ਸਪਲਾਈ ਬਣਾਏ ਰੱਖੀ ਹੈ, ਸਿਲੰਡਰਾਂ ਦੀ ਵੰਡ ਸੰਕਟ ਤੋਂ ਪਹਿਲਾਂ ਦੇ ਪੱਧਰਾਂ ਦੇ ਲਗਭਗ ਜਾਰੀ ਹੈ। ਗ੍ਰਾਹਕਾਂ ਨੂੰ ਰੀਫਿਲ ਬੁਕਿੰਗ ਲਈ ਐੱਸਐੱਮਐੱਸ ਅਤੇ ਆਈਵੀਆਰਐੱਸ ਜਿਹੇ ਡਿਜੀਟਲ ਤਰੀਕਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। 

ਸ਼੍ਰੀ ਸੁਸ਼ਾਂਤ ਕੁਮਾਰ ਨੇ ਸੂਚਿਤ ਕੀਤਾ ਕਿ ਵਰਤਮਾਨ ਵਿੱਚ ਲਗਭਗ 89.4% ਬੁਕਿੰਗਜ਼ ਡਿਜੀਟਲ ਮੋਡ ਤੋਂ ਪ੍ਰਾਪਤ ਹੋ ਰਹੀਆਂ ਹਨ ਅਤੇ ਨਾਲ ਹੀ ਡਿਲੀਵਰੀ ਔਥੈਂਟਿਕੇਸ਼ਨ ਕੋਡ (ਡੀਏਸੀ-ਓਟੀਪੀ)ਦੀ ਵਰਤੋਂ ਨਾਲ ਅਸਲ ਗਾਹਕਾਂ ਤੱਕ ਵੰਡ ਨੂੰ ਯਕੀਨੀ ਬਣਾਇਆ ਦਾ ਰਿਹਾ ਹੈ। ਫਿਲਹਾਲ ਚੰਡੀਗੜ੍ਹ ਵਿੱਚ ਡੀਏਸੀ ਪਾਲਣਾ ਪੱਧਰ ਵਰਤਮਾਨ ਵਿੱਚ 87.34% ਹੈ।

ਇਸ ਤੋਂ ਇਲਾਵਾ, ਸ਼੍ਰੀ ਆਸ਼ੂਤੋਸ਼ ਗੁਪਤਾ ਨੇ ਗੁਆਂਢੀ ਰਾਜਾਂ ਦੇ ਤੁਲਨਾਤਮਕ ਅੰਕੜੇ ਸਾਂਝੇ ਕੀਤੇ। ਪੰਜਾਬ ਵਿੱਚ ਲਗਭਗ 94% ਐੱਲਪੀਜੀ ਬੁਕਿੰਗਸ ਡਿਜੀਟਲ ਮੋਡ ਤੋਂ ਪ੍ਰਾਪਤ ਹੋ ਰਹੇ ਹਨ, ਡੀਏਸੀ ਪਾਲਣਾ ਲਗਭਗ 91% ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਭਗ 91% ਬੁਕਿੰਗਸ ਡਿਜੀਟਲ ਹਨ, ਜਦੋਂ ਕਿ ਡੀਏਸੀ ਪਾਲਣਾ ਲਗਭਗ 85% ਹੈ ਜੋ ਅਸਲ ਖਪਤਕਾਰਾਂ ਤੱਕ ਵੰਡ ਨੂੰ ਯਕੀਨੀ ਬਣਾਉਂਦਾ ਹੈ।

ਵਰਤਮਾਨ ਸਥਿਤੀ ਵਿੱਚ ਸੋਸ਼ਲ ਮੀਡੀਆ ’ਤੇ ਕੁਝ ਚਿੰਤਾਵਾਂ ਉਠਾਈਆਂ ਹਨ ਅਤੇ ਅਸਲ ਮੁੱਦਿਆਂ ਦਾ ਤੁਰੰਤ ਸਮਾਧਾਨ ਪ੍ਰਦਾਨ ਕੀਤਾ ਜਾ ਰਿਹਾ ਹੈ। ਗ੍ਰਾਹਕਾਂ ਦੇ ਲਾਭ ਲਈ ਪ੍ਰਾਸੰਗਿਕ ਜਾਣਕਾਰੀ ਅਤੇ ਅਪਡੇਟ ਅਧਿਕਾਰਕ ਸੰਚਾਰ ਚੈਨਲਾਂ ਰਾਹੀਂ ਨਿਯਮਿਤ ਤੌਰ ’ਤੇ ਸਾਂਝੇ ਕੀਤੇ ਜਾ ਰਹੇ ਹਨ।

ਕੁਝ ਐੱਲਪੀਜੀ ਡਿਸਟ੍ਰੀਬਿਊਟਰਾਂ ਦੀਆਂ ਸ਼ਿਕਾਇਤਾਂ ਸੋਸ਼ਲ ਮੀਡੀਆ ਅਤੇ ਪ੍ਰਤੱਖ ਗ੍ਰਾਹਕ ਫੀਡਬੈਕ ਰਾਹੀਂ ਪ੍ਰਾਪਤ ਹੋਈਆਂ ਹਨ। ਕਾਲਾ ਬਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਚੰਡੀਗੜ੍ਹ ਯੂਟੀ ਵਿੱਚ ਐੱਲਪੀਜੀ ਡਿਸਟ੍ਰੀਬਿਊਟਰਾਂ ਦੀ ਅਚਾਨਕ ਜਾਂਚ ਕਰਨ ਲਈ ਮਲਟੀ-ਟਾਸਕਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ। 

ਗਲਤ ਡਿਸਟ੍ਰੀਬਿਊਟਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਐੱਲਪੀਜੀ ਡਿਸਟ੍ਰੀਬਿਊਰਟਰਾਂ ਦੀਆਂ ਵੱਖ-ਵੱਖ ਪ੍ਰਦਰਸ਼ਨ ਮਿਆਰਾਂ ਦਾ ਡੇਟਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਟੀਚਾਗਤ ਜਾਂਚਾਂ ਦਾ ਅਧਾਰ ਵੀ ਬਣੇਗਾ। ਓਐੱਮਸੀ’ਜ਼ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੇ ਨਾਲ ਨੇੜਲੇ ਤਾਲਮੇਲ ਵਿੱਚ ਗਲਤ ਕੰਮਾਂ ਨੂੰ ਕੰਟਰੋਲ ਕਰਨ ਅਤੇ ਜਮ੍ਹਾਂਖੋਰੀ ਨਿਯੰਤਰਣ ਕਰਨ ਲਈ ਕੰਮ ਕਰ ਰਹੇ ਹਨ, ਕਈ ਲਾਗੂ ਛਾਪੇਮਾਰੀਆਂ ਪਹਿਲਾਂ ਤੋਂ ਹੀ ਕਰ ਲਈ ਗਈਆਂ ਹਨ।

ਗ੍ਰਾਹਕਾਂ ਨੂੰ ਘਬਰਾ ਕੇ ਬੁਕਿੰਗ ਜਾਂ ਐੱਲਪੀਜੀ ਸਿਲੰਡਰਾਂ ਦਾ ਸਟੋਰ ਨਾ ਕਰਨ, ਅਫਵਾਹਾਂ ’ਤੇ ਭਰੋਸਾ ਨਾ ਕਰਨ ਦੀ ਅਤੇ ਸਹੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ’ਤੇ ਨਿਰਭਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਵਰਤਮਾਨ ਵਿੱਚ ਐੱਲਪੀਜੀ ਸਪਲਾਈ ਆਮ ਅਤੇ ਸਥਿਰ ਬਣੀ ਹੋਈ ਹੈ, ਕੋਈ ਕਮੀ ਨਹੀਂ ਹੈ। 

ਖਪਤਕਾਰਾਂ ਨੂੰ ਐੱਲਪੀਜੀ ਡਿਸਟ੍ਰੀਬਿਊਟਰਸ਼ਿਪਾਂ ’ਤੇ ਬੇਲੋੜੀ ਕਤਾਰ ਨਾ ਲਗਾਉਣ ਦਾ ਵੀ ਅਪੀਲ ਕੀਤੀ ਗਈ ਹੈ, ਕਿਉਂਕਿ ਘਬਰਾ ਕੇ ਬੁਕਿੰਗ ਕਰਨ ਜਾਂ ਜਮ੍ਹਾਂਖੋਰੀ ਦੀ ਕੋਈ ਜ਼ਰੂਰਤ ਨਹੀਂ ਹੈ। ਮੰਗ ਦਾ ਸਮਰਥਨ ਕਰਨ ਲਈ, ਵਪਾਰਕ ਐੱਲਪੀਜੀ ਵੰਡ ਨੂੰ ਸੰਕਟ ਤੋਂ ਪਹਿਲਾਂ ਦੇ ਪੱਧਰਾਂ ਦੇ ਲਗਭਗ 70 ਪ੍ਰਤੀਸ਼ਤ ਤੱਕ ਵਧਾਇਆ ਗਿਆ ਹੈ। 

ਵਾਧੂ ਉਪਾਵਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਕਮਜ਼ੋਰ ਵਰਗਾਂ ਦਾ ਸਮਰਥਨ ਕਰਨ ਲਈ 5 ਕਿੱਲੋਗ੍ਰਾਮ ਫ੍ਰੀ ਟ੍ਰੇਡ ਐੱਲਪੀਜੀ (ਐੱਫਟੀਐੱਲ) ਸਿਲੰਡਰਾਂ ਦੀ ਵੰਡ ਦੁੱਗਣੀ ਕਰਨਾ ਸ਼ਾਮਲ ਹੈ। ਸ਼੍ਰੀ ਆਸ਼ੂਤੋਸ਼ ਗੁਪਤਾ ਨੇ ਦੁਹਰਾਇਆ ਕਿ ਤੇਲ ਮਾਰਕਿਟਿੰਗ ਕੰਪਨੀਆਂ ਐੱਲਪੀਜੀ ਦੀ ਸਹਿਜ ਉਪਲਬਧਤਾ ਨੂੰ ਯਕੀਨੀ ਬਣਾਉਣ, ਵੰਡ ਵਿੱਚ ਪਾਰਦਰਸ਼ਿਤਾ ਬਣਾਏ ਰੱਖਣ ਅਤੇ ਕਾਲਾਬਜ਼ਾਰੀ ਦੇ ਵਿਰੁੱਧ ਸਖ਼ਤ ਉਪਾਅ ਲਾਗੂ ਕਰਨ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾ ਰਹੀਆਂ ਹਨ।

 

Tags: Ashutosh Gupta , IOCL Punjab State Office , Oil Marketing Companies , OMC , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD