Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

ਸਕੀਮ ਅਧੀਨ ਕਵਰ ਕੀਤਾ ਗਿਆ 8 ਲੱਖ ਰੁਪਏ ਤੋਂ ਵੱਧ ਦਾ ਇਲਾਜ

Mukh Mantri Sehat Yojna, Chandigarh, Patiala

Gurpreet Singh

Gurpreet Singh

5 Dariya News

ਚੰਡੀਗੜ੍ਹ/ਪਟਿਆਲਾ , 18 Apr 2026

Last updated on: Apr 18, 2026, 15:32 IST

ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ ਪਹਿਲਾਂ ਅਚਾਨਕ ਅਜਿਹੇ ਮੋੜ ’ਤੇ ਆ ਖੜ੍ਹੀ ਹੋਈ, ਜਿੱਥੇ ਹਰ ਰਾਹ ਮੁਸ਼ਕਲ ਨਜ਼ਰ ਆਉਣ ਲੱਗਾ ਸੀ। ਉਸ ਦੀ 65 ਸਾਲਾ ਮਾਤਾ ਬਲਜੀਤ ਕੌਰ ਨੇ ਗੰਭੀਰ ਬਿਮਾਰੀ ਕਾਰਨ ਹੌਲੀ-ਹੌਲੀ ਖਾਣਾ-ਪੀਣਾ ਛੱਡ ਦਿੱਤਾ ਸੀ। ਮਜਬੂਰ ਤੇ ਬੇਬਸ ਪੁੱਤਰ ਲਈ ਇਹ ਸਿਰਫ਼ ਬੀਮਾਰੀ ਨਹੀਂ  ਸਗੋਂ ਹਰ ਰੋਜ਼ ਟੁੱਟਦੀਆਂ ਹੋਈਆਂ ਉਮੀਦਾਂ ਦਾ ਦਰਦ ਸੀ।

ਗੁਰਪਿੰਦਰ ਜੀਤ ਦੇ ਦੱਸਣ ਮੁਤਾਬਿਕ ਪਹਿਲਾਂ ਨਿੱਜੀ ਡਾਕਟਰਾਂ ਕੋਲ ਦੌੜ-ਭੱਜ ਕੀਤੀ ਗਈ, ਫਿਰ ਮਾਤਾ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ ਗਿਆ। ਦਵਾਈਆਂ ਚੱਲੀਆਂ, ਟੈਸਟ ਹੋਏ, ਪਰ ਹਾਲਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੋ ਗਈ। ਜਦੋਂ ਰਿਪੋਰਟ ਆਈ ਤਾਂ ਜਿਵੇਂ ਅਸਮਾਨ ਹੀ ਢਹਿ ਪਿਆ—ਮਾਂ ਨੂੰ ਬੱਚੇਦਾਨੀ ਦਾ ਕੈਂਸਰ ਸੀ।

ਗੁਰਪਿੰਦਰ ਲਈ ਇਹ ਬਹੁਤ ਔਖੀ ਘੜੀ ਸੀ, ਇਹ ਉਸ ਮਾਂ ਦੀ ਜ਼ਿੰਦਗੀ ਦਾ ਸਵਾਲ ਸੀ I ਉਸਨੂੰ ਜਨਮ ਦੇਣ ਅਤੇ ਪਾਲਣ -ਪੋਸਣ ਵਾਲੀ ਮਾਂ ਅੱਜ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। ਬਿਨਾਂ ਦੇਰ ਕੀਤੇ ਉਹ ਮਾਂ ਨੂੰ ਸੰਗਰੂਰ ਦੇ ਟਾਟਾ ਕੈਂਸਰ ਹਸਪਤਾਲ ਲੈ ਗਿਆ। ਇਲਾਜ ਸ਼ੁਰੂ ਹੋਇਆ, ਪਰ ਪਹਿਲੇ ਹੀ ਝਟਕੇ ਵਿੱਚ  60 ਹਜ਼ਾਰ ਰੁਪਏ ਤੋੰ ਵੱਧ ਖਰਚ ਹੋ ਗਏ। 

ਇੱਕ ਡਰਾਈਵਰ ਦੀ ਸੀਮਿਤ ਆਮਦਨ ਦੇ ਸਾਹਮਣੇ ਇਹ ਰਕਮ ਪਹਾੜ ਵਰਗੀ ਸੀ। ਗੁਰਪਿੰਦਰ ਦੇ ਮਨ ਵਿੱਚ ਇੱਕੋ ਸਵਾਲ ਸੀ—“ਮਾਂ ਨੂੰ ਕਿਵੇਂ ਬਚਾਵਾਂ?” ਕਰਜ਼ਾ ਲੈਣ ਦੀ ਨੌਬਤ ਵੀ ਆ ਗਈ ਸੀ। ਓਦੋਂ , ਜਿਵੇਂ ਹਨੇਰੇ ਵਿੱਚ ਇੱਕ ਰੌਸ਼ਨੀ ਦੀ ਕਿਰਨ ਉਸਦੇ ਸਾਮ੍ਹਣੇ ਆਈ। ਹਸਪਤਾਲ ਵਿੱਚ ਉਸਨੂੰ ਨੇ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਪਤਾ ਲੱਗਾ।

ਹੋਰ ਦੇਰੀ ਨਾ ਕਰਦੇ ਹੋਏ ਗੁਰਪਿੰਦਰ ਨੇ ਉੱਥੇ  ਹੀ ਰਜਿਸਟ੍ਰੇਸ਼ਨ ਕਰਵਾ ਲਿਆ। ਕੁਝ ਸਮੇਂ ਵਿੱਚ ਹੀ ਉਸ ਦੇ ਮੋਬਾਈਲ ’ਤੇ ਮੈਸੇਜ ਆ ਗਿਆ ਅਤੇ ਸਮਾਰਟ ਕਾਰਡ ਬਣ ਗਿਆ। ਇਸ ਤੋਂ ਬਾਅਦ ਜੋ ਹੋਇਆ, ਉਹ ਉਸ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਲੱਖਾਂ ਰੁਪਏ ਦਾ ਇਲਾਜ—ਜਿਸ ਵਿੱਚ ਮਹਿੰਗੇ ਟੈਸਟ, ਵਾਰ-ਵਾਰ ਕੀਮੋਥੈਰੇਪੀ, ਦਵਾਈਆਂ, ਆਪਰੇਸ਼ਨ, ਆਈਸੀਯੂ, ਵੈਂਟੀਲੇਟਰ ਅਤੇ ਹਸਪਤਾਲ ਵਿੱਚ ਰਹਿਣ-ਖਾਣ ਤੱਕ ਦਾ ਖਰਚ ਸ਼ਾਮਲ ਸੀ—ਸਾਰਾ ਖਰਚ ਸਰਕਾਰ ਨੇ ਝੱਲਿਆ।

ਗੁਰਪਿੰਦਰ ਦੀਆਂ ਅੱਖਾਂ ਭਰ ਆਉਂਦੀਆਂ ਹਨ ਜਦੋਂ ਉਹ ਕਹਿੰਦਾ ਹੈ ,“ਮਾਂ ਤਾਂ ਮਾਂ ਹੁੰਦੀ ਹੈ… ਉਸਨੂੰ ਹਰ ਹਾਲ ਵਿੱਚ ਬਚਾਉਣਾ ਸੀ। ਪੈਸੇ ਨਹੀਂ ਸਨ, ਪਰ ਰੱਬ ਨੇ ਇਸ ਯੋਜਨਾ ਦੇ ਰੂਪ ਵਿੱਚ ਰਸਤਾ ਵਿਖਾ ਦਿੱਤਾ।” ਡਾਕਟਰਾਂ ਲਈ ਵੀ ਇਹ ਕੇਸ ਬਹੁਤ ਚੁਣੌਤੀਪੂਰਨ ਸੀ। ਕੈਂਸਰ ਬੱਚੇਦਾਨੀ ਤੋਂ ਵੱਧ ਕੇ ਲੀਵਰ ਅਤੇ ਫੇਫੜਿਆਂ ਤੱਕ ਫੈਲ  ਗਿਆ ਸੀ। 

ਪਹਿਲਾਂ ਤਿੰਨ ਵਾਰ ਕੀਮੋਥੈਰੇਪੀ ਦਿੱਤੀ ਗਈ, ਪਰ ਸਰੀਰ ਕਮਜ਼ੋਰ ਹੋਣ ਕਰਕੇ ਸਾਈਡ ਇਫੈਕਟ ਸਾਹਮਣੇ ਆਏ। ਫਿਰ ਹੌਲੀ-ਹੌਲੀ ਡੋਜ਼ ਘੱਟ ਕਰਕੇ ਨੌ ਵਾਰ ਹੋਰ ਕੀਮੋਥੈਰੇਪੀ ਦਿੱਤੀ ਗਈ। ਇਲਾਜ ਤੋਂ ਬਾਅਦ ਟਿਊਮਰ ਇੱਕ ਥਾਂ ’ਤੇ ਸਿਮਟ ਗਿਆ ਅਤੇ ਡਾਕਟਰਾਂ ਨੇ ਲਗਭਗ ਅੱਠ ਘੰਟੇ ਲੰਬਾ ਆਪਰੇਸ਼ਨ ਕਰਕੇ ਉਸਨੂੰ ਕੱਢ ਦਿੱਤਾ। 

35 ਤੋਂ 40 ਟਾਂਕਿਆਂ ਨਾਲ ਮਾਂ ਨੇ ਦਰਦ ਸਹਿੰਦੇ ਹੋਏ ਵੀ ਜ਼ਿੰਦਗੀ ਦੀ ਡੋਰ ਫੜ੍ਹੀ ਰੱਖੀ। ਮਾਂ ਆਪਰੇਸ਼ਨ ਤੋਂ ਬਾਅਦ ਦੋ-ਤਿੰਨ ਦਿਨਾਂ ਲਈ ਆਈਸੀਯੂ ਵਿੱਚ ਅਤੇ ਵੈਂਟੀਲੇਟਰ ’ਤੇ ਰਹੀ, ਫਿਰ ਉਹਨਾਂ ਨੂੰ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ। ਗੁਰਪਿੰਦਰ ਹਰ ਵੇਲੇ ਮਾਂ ਦੇ ਕੋਲ ਬੈਠਾ ਰਹਿੰਦਾ —ਕਦੇ ਦਵਾਈ ਦਿੰਦਾ, ਕਦੇ ਸਿਰ ਸਹਿਲਾਉਂਦਾ। 

ਅੱਠ ਦਿਨ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ ਜਦੋਂ ਮਾਂ ਦੀ ਹਾਲਤ ਸੁਧਰਨ ਲੱਗੀ, ਤਾਂ ਜਿਵੇਂ ਉਨ੍ਹਾਂ ਦੀ ਦੁਨੀਆ ਵਾਪਸ ਆ ਗਈ। 24 ਨਵੰਬਰ 2025 ਤੋਂ ਸ਼ੁਰੂ ਹੋਇਆ ਇਹ ਸਫ਼ਰ ਅਜੇ ਵੀ ਜਾਰੀ ਹੈ। ਅਗਲੇ ਇਲਾਜ ਅਤੇ ਜਾਂਚ ਲਈ ਉਹ ਮੁੱਲਾਂਪੁਰ ਸਥਿਤ ਹਸਪਤਾਲ ਵਿੱਚ ਫਾਲੋਅਪ ਲਈ ਜਾਣਗੇ। 

ਕੁੱਝ ਦਵਾਈਆਂ ਜੋ ਹਸਪਤਾਲ ਵਿੱਚ ਉਪਲੱਬਧ ਨਹੀਂ ਸਨ, ਉਹਨਾਂ ਦਾ ਖਰਚ ਗੁਰਪਿੰਦਰ ਨੇ ਆਪ ਉਠਾਇਆ, ਪਰ ਬਾਕੀ ਸਾਰਾ ਇਲਾਜ ਯੋਜਨਾ ਅਧੀਨ ਮੁਫ਼ਤ ਹੋਇਆ। ਹਸਪਤਾਲ ਵਿੱਚ ਗਾਇਨੇਕੋਲੋਜੀ ਦੀ ਡਾ. ਸ਼ਿਵਾਲੀ ਨੇ ਸਰਜਰੀ ਦੇ ਡਾਕਟਰਾਂ ਨਾਲ ਮਿਲ ਕੇ ਆਪਰੇਸ਼ਨ ਕੀਤਾ। ਟਾਟਾ ਮੈਮੋਰੀਅਲ ਦੇ ਡਾਕਟਰਾਂ ਮੁਤਾਬਕ, ਇਸ  ਸਰਜਰੀ ਉੱਤੇ ਦਵਾਈਆਂ ਨੂੰ ਮਿਲਾ ਕੇ ਘੱਟੋ-ਘੱਟ 8 ਤੋਂ 10 ਲੱਖ ਰੁਪਏ ਦਾ ਖਰਚ ਹੋਇਆ ਹੈ। 

ਦੋ ਬੱਚਿਆਂ ਦੇ ਪਿਤਾ ਅਤੇ ਇੱਕ ਸਧਾਰਨ ਡਰਾਈਵਰ ਗੁਰਪਿੰਦਰ ਲਈ ਇਹ ਰਾਹਤ ਸ਼ਬਦਾਂ ਤੋਂ ਪਰੇ ਹੈ। ਉਹ ਕਹਿੰਦਾ ਹੈ,“ਹੁਣ ਸੁਕੂਨ ਹੈ ਕਿ ਮਾਂ ਬਿਨਾਂ ਇਲਾਜ ਦੇ ਨਹੀਂ ਮਰੇਗੀ… ਸਰਕਾਰ ਨੇ ਸਾਨੂੰ ਉਮੀਦ ਦਿੱਤੀ ਹੈ।” ਇਹ ਸਿਰਫ਼ ਇਲਾਜ ਦੀ ਕਹਾਣੀ ਨਹੀਂ, ਸਗੋਂ ਇੱਕ ਪੁੱਤਰ ਦੇ ਸੰਘਰਸ਼,ਮਾਂ ਲਈ ਪਿਆਰ ਅਤੇ ਇੱਕ ਅਜਿਹੀ ਯੋਜਨਾ ਦੀ ਕਹਾਣੀ ਹੈ; ਜਿਸ ਨੇ ਮੁਸ਼ਕਲ ਵੇਲੇ ਵਿੱਚ ਸਹਾਰਾ ਬਣ ਕੇ ਇੱਕ ਪਰਿਵਾਰ ਨੂੰ ਟੁੱਟਣ ਤੋਂ ਬਚਾ ਲਿਆ।

ਇਹ ਸਫ਼ਰ ਇਸ ਪਰਿਵਾਰ ਲਈ ਗੰਭੀਰ ਬੀਮਾਰੀ ਦੀ ਕਠੋਰ ਹਕੀਕਤ ਨੂੰ ਬਿਆਨ ਕਰਦਾ ਹੈ, ਨਾਲ ਹੀ ਇਹ ਵੀ ਦਰਸਾਉਂਦਾ ਹੈ ਕਿ ਸੁਲਭ ਸਿਹਤ ਸੇਵਾਵਾਂ ਅਤੇ ਪ੍ਰਭਾਵਸ਼ਾਲੀ ਸਰਕਾਰੀ ਮਦਦ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਆਰਥਿਕ ਤੰਗੀ ਕਿਸੇ ਵੀ ਵਿਅਕਤੀ ਦੇ ਜੀਵਨ ਬਚਾਉਣ ਵਾਲੇ ਇਲਾਜ ਦੇ ਰਾਹ ਵਿੱਚ ਰੁਕਾਵਟ ਨਾ ਬਣੇ।

 

Tags: Mukh Mantri Sehat Yojna , Chandigarh , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD