Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਨਵੇਂ ਭਾਰਤ ਦੀ ਐੱਮਐੱਸਐੱਮਈ ਕ੍ਰਾਂਤੀ ਦੇ ਕੇਂਦਰ ਵਿੱਚ ਹੈ ਨਾਰੀ ਸ਼ਕਤੀ : ਸ਼ੋਭਾ ਕਰੰਦਲਾਜੇ

Shobha Karandlaje, Bharatiya Janata Party, BJP

5 Dariya News

5 Dariya News

5 Dariya News

ਚੰਡੀਗੜ੍ਹ , 17 Apr 2026

Last updated on: Apr 18, 2026, 12:58 IST

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਇੱਕ-ਤਿਹਾਈ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਕਰਨ ਵਾਲੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਸਤੰਬਰ 2023 ਵਿੱਚ ਸੰਸਦ ਵਿੱਚ ਸਮਰਥਨ ਕਰਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਭਾਰਤ ਉਦੋਂ ਹੀ ਅੱਗੇ ਵਧ ਸਕਦਾ ਹੈ ਜਦੋਂ ਦੇਸ਼ ਦੀਆਂ ਮਹਿਲਾਵਾਂ ਵੀ ਇਸ ਦੇ ਨਾਲ ਹੀ ਤਰੱਕੀ ਕਰਨ। ਉਨ੍ਹਾਂ ਦਾ ਇਹ ਵਿਸ਼ਵਾਸ ਐੱਮਐੱਸਐੱਮਈ (ਸੂਖਮ, ਲਘੂ ਅਤੇ ਦਰਮਿਆਨੇ ਉੱਦਮ) ਵਿੱਚ ਸਰਕਾਰ ਦੇ ਕੰਮ ਵਿੱਚ ਹਰ ਰੋਜ਼ ਦਿਖਾਈ ਦਿੰਦਾ ਹੈ।

ਐੱਮਐੱਸਐੱਮਈ ਖੇਤਰ ਨੂੰ ਅਕਸਰ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਪਰ ਜੇਕਰ ਡੂੰਘਾਈ ਨਾਲ ਦੇਖੀਏ ਤਾਂ ਇਸ ਦੇ ਦਿਲ ਵਿੱਚ ਮਹਿਲਾ ਉੱਦਮੀਆਂ ਦਾ ਮੂਕ ਬਲ ਵਸਦਾ ਹੈ। ਆਖਿਰਕਾਰ ਅੱਜ ਇਸ ਮੂਕ ਬਲ ਨੂੰ ਉਹ ਰਾਸ਼ਟਰੀ ਮਾਨਤਾ, ਸੰਸਥਾਗਤ ਸਮਰਥਨ ਅਤੇ ਨੀਤੀਗਤ ਗਤੀ ਮਿਲ ਰਹੀ ਹੈ ਜਿਸ ਦਾ ਉਹ ਹਮੇਸ਼ਾ ਤੋਂ ਹੱਕਦਾਰ ਹੈ।

ਅੰਕੜੇ ਬਿਆਨ ਕਰਦੇ ਹਨ ਕਹਾਣੀ

ਭਾਰਤ ਦੇ ਐੱਮਐੱਸਐੱਮਈ ਈਕੋਸਿਸਟਮ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। 2026 ਦੀ ਸ਼ੁਰੂਆਤ ਤੱਕ, ‘ਉਦਯਮ ਰਜਿਸਟ੍ਰੇਸ਼ਨ ਪੋਰਟਲ ਅਤੇ ਉਦਯਮ ਅਸਿਸਟ ਪਲੈਟਫਾਰਮ’ ‘ਤੇ 3.11 ਕਰੋੜ ਤੋਂ ਵੱਧ ਮਹਿਲਾ-ਅਗਵਾਈ ਵਾਲੇ ਉਦਯਮ ਰਜਿਸਟਰਡ ਹੋਏ ਹਨ। 

ਅਸਲ ਵਿੱਚ, ‘ਉਦਯਮ’ ਅਤੇ ‘ਉਦਯਮ ਅਸਿਸਟ’ ਰਜਿਸਟ੍ਰੇਸ਼ਨ ਮੁਤਾਬਕ, ਦੇਸ਼ ਦੇ ਕੁੱਲ ਰਜਿਸਟਰਡ ਐੱਮਐੱਸਐੱਮਈਜ਼ ਵਿੱਚ ਮਹਿਲਾ-ਮਾਲਕੀ ਵਾਲੇ ਉੱਦਮਾਂ ਦੀ ਹਿੱਸੇਦਾਰੀ ਲਗਭਗ 40 ਫੀਸਦੀ ਹੈ ਅਤੇ ਇਹ ਰੁਜ਼ਗਾਰ ਸਿਰਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਮਹਿਲਾ ਉੱਦਮੀਆਂ ਲਈ ਸਭ ਤੋਂ ਪ੍ਰਭਾਵਸ਼ਾਲੀ ਸੁਧਾਰਾਂ ਵਿੱਚੋਂ ਇੱਕ ‘ਉਦਯਮ’ ਰਜਿਸਟ੍ਰੇਸ਼ਨ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। 

ਪੂਰੀ ਤਰ੍ਹਾਂ ਨਾਲ ਔਨਲਾਈਨ, ਪੇਪਰਲੈੱਸ ਅਤੇ ਸੈਲਫ-ਡੈਕਲੇਰੇਸ਼ਨ ‘ਤੇ ਅਧਾਰਿਤ ਇਸ ਵਿਵਸਥਾ ਨੇ ਉਸ ਨੌਕਰਸ਼ਾਹੀ ਰੁਕਾਵਟ ਨੂੰ ਖਤਮ ਕਰ ਦਿੱਤਾ, ਜੋ ਮਹਿਲਾਵਾਂ ਲਈ ਇੱਕ ਵੱਡੀ ਰੁਕਾਵਟ ਬਣੀ ਹੋਈ ਸੀ। ਜਨਵਰੀ 2023 ਵਿੱਚ ਸ਼ੁਰੂ ਕੀਤੇ ਗਏ ‘ਉਦਯਮ ਅਸਿਸਟ ਪਲੈਟਫਾਰਮ’ ਨੇ ਗੈਰ-ਰਵਾਇਤੀ ਖੇਤਰਾਂ ਵਿੱਚ ਕਾਰਜਸ਼ੀਲ ਉਨ੍ਹਾਂ ਮਹਿਲਾਵਾਂ ਤੱਕ ਪਹੁੰਚ ਬਣਾ ਕੇ ਇਸ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਿਆ, ਜਿਨ੍ਹਾਂ ਕੋਲ ‘ਪੈਨ ਨੰਬਰ ਜਾਂ ਜੀਐੱਸਟੀਐੱਨ’ ਨਹੀਂ ਸੀ। 

ਇਸ ਨੇ ਉਨ੍ਹਾਂ ਨੂੰ ਤਰਜੀਹੀ ਖੇਤਰ ਵਿੱਚ ਦਿੱਤੇ ਜਾਣ ਵਾਲੇ ਲੋਨ ਅਤੇ ਸਰਕਾਰੀ ਯੋਜਨਾਵਾਂ ਦੇ ਲਾਭਾਂ ਦੇ ਦਾਇਰੇ ਵਿੱਚ ਲਿਆਉਣ ਦਾ ਕੰਮ ਕੀਤਾ। ਸਰਕਾਰ ਨੇ ਮਹਿਲਾਵਾਂ ਨੂੰ ਵਿਕਾਸ ਵਾਹਕ ਦੇ ਰੂਪ ਵਿੱਚ ਆਪਣੇ ਆਰਥਿਕ ਏਜੰਡੇ ਦੇ ਕੇਂਦਰ ਵਿੱਚ ਰੱਖਣ ਦਾ ਫੈਸਲਾ ਲਿਆ ਹੈ।

ਆਰਥਿਕ ਸ਼ਕਤੀ ਵਜੋਂ ‘ਨਾਰੀ ਸ਼ਕਤੀ’

ਪ੍ਰਧਾਨ ਮੰਤਰੀ ਮੋਦੀ ਨੇ ਲਗਾਤਾਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਸਿਰਫ ਇੱਕ ਸਮਾਜਿਕ ਜ਼ਿੰਮੇਵਾਰੀ ਨਹੀਂ, ਸਗੋਂ ਇੱਕ ਰਾਸ਼ਟਰੀ ਰਣਨੀਤੀ ਹੈ। ਉਨ੍ਹਾਂ ਨੇ ਹੀ ਕਿਹਾ ਸੀ ਕਿ ਜਦੋਂ ਮਹਿਲਾਵਾਂ ਸਸ਼ਕਤ ਹੁੰਦੀਆਂ ਹਨ, ਤਾਂ ਪਰਿਵਾਰ ਸਸ਼ਕਤ ਹੁੰਦੇ ਹਨ ਅਤੇ ਜਦੋਂ ਪਰਿਵਾਰ ਸਸ਼ਕਤ ਹੁੰਦੇ ਹਨ, ਤਾਂ ਰਾਸ਼ਟਰ ਨਿਰੰਤਰ ਮਜ਼ਬੂਤ ਹੁੰਦਾ ਜਾਂਦਾ ਹੈ।

‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਰਾਜਨੀਤਿਕ ਖੇਤਰ ਵਿੱਚ ਇਸ ਦਰਸ਼ਨ ਦਾ ਸਭ ਤੋਂ ਸਪਸ਼ਟ ਪ੍ਰਗਟਾਵਾ ਹੈ। ਪਰੰਤੂ ਆਰਥਿਕ ਖੇਤਰ ਵਿੱਚ, ਵਿਸ਼ੇਸ਼ ਤੌਰ ‘ਤੇ ਐੱਮਐੱਸਐੱਮਈ ਖੇਤਰ ਵਿੱਚ ਮਹਿਲਾਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਇੱਕ ਵਿਆਪਕ ਅਤੇ ਬਹੁਆਯਾਮੀ ਨੀਤੀਗਤ ਢਾਂਚੇ ਵਜੋਂ ਸਾਹਮਣੇ ਆਈ ਹੈ, ਜੋ ਲੋਨ, ਕੌਸ਼ਲ, ਬਜ਼ਾਰ ਤੱਕ ਪਹੁੰਚ, ਪਛਾਣ ਅਤੇ ਗਰਿਮਾ ਜਿਹੇ ਪਹਿਲੂਆਂ ਨੂੰ ਸ਼ਾਮਲ ਕਰਦੀ ਹੈ।

ਮਹਿਲਾਵਾਂ ਲਈ ਤਿਆਰ ਕੀਤਾ ਗਿਆ ਇੱਕ ਨੀਤੀਗਤ ਢਾਂਚਾ

ਐੱਮਐੱਸਐੱਮਈ ਮੰਤਰਾਲੇ ਨੇ ਆਪਣੇ ਹਰ ਵੱਡੇ ਪ੍ਰੋਗਰਾਮ ਅਤੇ ਯੋਜਨਾ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਸੂਚਾਰੂ ਤੌਰ ‘ਤੇ ਸ਼ਾਮਲ ਕੀਤਾ ਹੈ। ਇਹ ਸਾਰੇ ਮਿਲ ਕੇ, ਸਪਲਾਈ ਪੱਖ ‘ਤੇ ਅੱਠ ਮੁੱਖ ਸ਼੍ਰੇਣੀਆਂ ਰਾਹੀਂ ਉੱਦਮੀਆਂ ਨੂੰ ਸਹਾਇਤਾ ਪ੍ਰਦਾਨ ਕਰਦੇ ਹਨ: ਤਕਨੀਕ ਤੱਕ ਪਹੁੰਚ, ਲੋਨ ਅਤੇ ਵਿੱਤ ਤੱਕ ਪਹੁੰਚ, ਡਿਜੀਟਲੀਕਰਣ ਨੂੰ ਹੁਲਾਰਾ, ਬੁਨਿਆਦੀ ਸਹਾਇਤਾ, ਰਸਮੀਕਰਣ ਅਤੇ ਸ਼ਮੂਲੀਅਤ, ਬਜ਼ਾਰ ਤੱਕ ਪਹੁੰਚ, ਅਤੇ ਉਦਯੋਗ-ਪੱਧਰੀ ਹੁਨਰ ਵਿਕਾਸ।

ਪਿਛਲੇ ਪੰਜ ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਦੇ ਤਹਿਤ 3.2 ਲੱਖ ਤੋਂ ਵੱਧ ਮਹਿਲਾਵਾਂ ਦੀ ਮਾਲਕੀ ਵਾਲੇ ਉੱਦਮਾਂ ਨੂੰ ਸਹਾਇਤਾ ਦਿੱਤੀ ਗਈ ਹੈ। ਹਾਲ ਹੀ ਦੇ ਅੰਕੜਿਆਂ ਅਨੁਸਾਰ, ਪੀਐੱਮਈਜੀਪੀ ਦੇ ਕੁੱਲ ਲਾਭਪਾਤਰੀਆਂ ਵਿੱਚੋਂ 39% ਮਹਿਲਾਵਾਂ ਹਨ, ਜੋ ਇਸ ਯੋਜਨਾ ਦੀ ਰੂਪ-ਰੇਖਾ ਅਤੇ ਮਹਿਲਾਵਾਂ ਦੀ ਕੁਝ ਕਰਕੇ ਦਿਖਾਉਣ ਦੇ ਜਨੂੰਨ, ਦੋਨਾਂ ਨੂੰ ਦਰਸਾਉਂਦਾ ਹੈ। 

ਸੂਖਮ ਅਤੇ ਲਘੂ ਉੱਦਮਾਂ ਲਈ ਕ੍ਰੈਡਿਟ ਗਰੰਟੀ ਫੰਡ ਟਰਸਟ ਮਹਿਲਾ ਕਰਜ਼ਦਾਰਾਂ ਨੂੰ 90 ਫੀਸਦੀ ਤੱਕ ਦਾ ਵਧਿਆ ਹੋਇਆ ਗਰੰਟੀ ਕਵਰ ਪ੍ਰਦਾਨ ਕਰਦਾ ਹੈ। ਇਸ ਨਾਲ ਬੈਂਕ ਬਿਨਾ ਕੁਝ ਗਿਰਵੀ ਰੱਖੇ ਮਹਿਲਾਵਾਂ ਨੂੰ ਲੋਨ ਦੇਣ ਲਈ ਤਿਆਰ ਹਨ। ਇਸ ਤੋਂ ਇਲਾਵਾ, ਜਨਤਕ ਖਰੀਦ ਨੀਤੀ ਵਿੱਚ ਸੋਧ ਕਰਕੇ ਇਹ ਲਾਜ਼ਮੀ ਕੀਤਾ ਗਿਆ ਕਿ ਕੇਂਦਰੀ ਮੰਤਰਾਲਾ, ਵਿਭਾਗ ਅਤੇ ਜਨਤਕ ਖੇਤਰ ਦੇ ਉੱਦਮ ਆਪਣੀ ਸਲਾਨਾ ਖਰੀਦ ਦਾ ਘੱਟੋ-ਘੱਟ 3 ਫੀਸਦੀ ਹਿੱਸਾ ਮਹਿਲਾ-ਮਾਲਕੀ ਵਾਲੇ ਸੂਖਮ ਅਤੇ ਲਘੂ ਉੱਦਮਾਂ ਤੋਂ ਹੀ ਖਰੀਦਣ। ਇਸ ਨਾਲ ਮਹਿਲਾ ਉੱਦਮੀਆਂ ਲਈ ਇੱਕ ਯਕੀਨੀ ਅਤੇ ਅਨੁਮਾਨਿਤ ਬਜ਼ਾਰ ਤਿਆਰ ਹੁੰਦਾ ਹੈ, ਜਿਸ ਨਾਲ ਸਰਕਾਰੀ ਖਰਚ ਨੂੰ ਮਹਿਲਾਵਾਂ ਦੇ ਕਾਰੋਬਾਰ ਦੇ ਵਾਧੇ ਵਿੱਚ ਬਦਲਿਆ ਜਾ ਰਿਹਾ ਹੈ। 

ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਵਿੱਤੀ ਵਰ੍ਹੇ 2025-26 ਵਿੱਚ, ਕੇਂਦਰੀ ਮੰਤਰਾਲਿਆਂ/ਵਿਭਾਗਾਂ/ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੁਆਰਾ ਕੀਤੀ ਗਈ ਕੁੱਲ ਖਰੀਦ ਦਾ 3.5 ਫੀਸਦੀ ਹਿੱਸਾ ਮਹਿਲਾ ਐੱਮਐੱਸਐੱਮਈਜ਼ ਤੋਂ ਹੀ ਖਰੀਦਿਆ ਗਿਆ ਸੀ।  ‘ਜ਼ੈੱਡਡੀਜ਼ੈੱਡਈ’ (ਜ਼ੀਰੋ ਡਿਫੈਕਟ ਜ਼ੀਰੋ ਇਫੈਕਟ) ਸਰਟੀਫਿਕੇਸ਼ਨ ਸਕੀਮ ਅਧੀਨ, ਮਹਿਲਾ –ਮਾਲਕੀ ਵਾਲੇ ਐੱਮਐੱਸਐੱਮਈ ਨੂੰ ਸਰਟੀਫਿਕੇਸ਼ਨ ਫੀਸ ‘ਤੇ ਸੌ ਫੀਸਦੀ ਸਬਸਿਡੀ ਮਿਲਦੀ ਹੈ। 

ਇਹ ਵਿਸਤ੍ਰਿਤ ਵੇਰਵੇ ਕਾਫੀ ਮਹੱਤਵਪੂਰਨ ਹਨ ਅਤੇ ਇਹ ਮੰਤਰਾਲੇ ਦੇ ਯਤਨਾਂ ਨੂੰ ਦਰਸਾਉਂਦੇ ਹਨ। ਮੰਤਰਾਲੇ ਨੇ ਇਸ ਬਾਰੇ ਡੂੰਘਾਈ ਨਾਲ ਵਿਚਾਰ ਕੀਤਾ ਹੈ ਕਿ ਮਹਿਲਾਵਾਂ ਨੂੰ ਕਿੱਥੇ-ਕਿੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਚੰਗੀ ਤਰ੍ਹਾਂ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਟੀਚੇ ਨਾਲ ਸਹਾਇਤਾ ਦਿੱਤੀ ਗਈ।  ‘ਮਹਿਲਾ ਕੌਇਰ ਸਕੀਮֹ’ ਦੇ ਤਹਿਤ ਕੌਇਰ ਖੇਤਰ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਾਰੀਗਰਾਂ ਨੂੰ ਵਿਸ਼ੇਸ਼ ਕੌਸ਼ਲ ਵਿਕਾਸ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। 

‘ਐੱਮਐੱਸਐੱਮਈ-ਵਪਾਰ ਸਸ਼ਕਤੀਕਰਣ ਅਤੇ ਮਾਰਕੀਟਿੰਗ’ ਦੇ ਤਹਿਤ ਮਹਿਲਾਵਾਂ ਨੂੰ ਮਾਰਕੀਟਿੰਗ ਲਈ ਮਦਦ ਕਰਨ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਦੇ ਤਹਿਤ 5 ਲੱਖ ਲਾਭਪਾਤਰੀਆਂ ਵਿੱਚੋਂ 50 ਫੀਸਦੀ ਮਹਿਲਾਵਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ‘ਯਸ਼ਸਵਿਨੀ ਅਭਿਆਨ’ ਵਿੱਚ, ਐੱਮਐੱਸਐੱਮਈ ਯੋਜਨਾਵਾਂ ਅਤੇ ਰਜਿਸਟ੍ਰੇਸ਼ਨ ਨਾਲ ਮਿਲਣ ਵਾਲੇ ਲਾਭਾਂ ਬਾਰੇ ਮਹਿਲਾਵਾਂ ਨੂੰ ਜਾਣਕਾਰੀ ਦੇਣ ਲਈ ਪੂਰੇ ਦੇਸ਼ ਵਿੱਚ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।

ਖਾਸ ਕਰਕੇ ਮਹਿਲਾ ਉੱਦਮੀਆਂ ਲਈ ਆਯੋਜਿਤ ‘ਐੱਮਐੱਸਐੱਮਈ ਆਈਡੀਆ ਹੈਕਾਥੌਨ’ 3.0 ਦੇ ਤਹਿਤ 18,888 ਤੋਂ ਵੱਧ ਆਈਡੀਆ ਪ੍ਰਾਪਤ ਹੋਏ, ਜੋ ਕਿ ਸਪਸ਼ਟ ਤੌਰ ‘ਤੇ ਇਹ ਦਰਸਾਉਂਦਾ ਹੈ ਕਿ ਮਹਿਲਾਵਾਂ ਵਿੱਚ ਰਚਨਾਤਮਕ ਅਤੇ ਉੱਦਮਸ਼ੀਲਤਾ ਦੀ ਊਰਜਾ ਦਾ ਭੰਡਾਰ ਮੌਜੂਦ ਹੈ, ਜੋ ਕਿ ਬਸ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਇਲਾਵਾ, ਮੰਤਰਾਲੇ ਕੋਲ ਇੱਕ ਸਮਰਪਿਤ ਮਹਿਲਾ ਉੱਦਮਤਾ ਸੈੱਲ ਹੈ, ਜੋ ਕਿ ਵਿਭਿੰਨ ਯੋਜਨਾਵਾਂ ਦਰਮਿਆਨ ਤਾਲਮੇਲ ਸਥਾਪਿਤ ਕਰਕੇ, ਮਹਿਲਾਵਾਂ ਲਈ ਪ੍ਰਾਪਤ ਨਤੀਜਿਆਂ ਦੀ ਨਿਗਰਾਨੀ ਅਤੇ ਮੁਲਾਂਕਣ ਕਰਕੇ, ਅਤੇ ਈਕੋਸਿਸਟਮ ਦੇ ਹਿਤਧਾਰਕਾਂ ਨਾਲ ਜੁੜ ਕੇ ਮਹਿਲਾ ਉੱਦਮਤਾ ਨੂੰ ਹੁਲਾਰਾ ਦੇਣ ਲਈ ਇੱਕ ਨੋਡਲ ਹੱਬ ਵਜੋਂ ਕੰਮ ਕਰਦਾ ਹੈ। 

ਇਨ੍ਹਾਂ ਸਾਰੀਆਂ ਪਹਿਲਕਦਮੀਆਂ ਨੇ ਜੈਂਡਰ ਟਾਰਗੇਟਿੰਗ (ਜੈਂਡਰ ਟੀਚਾਕਰਣ) ਅਤੇ ਇਕਸਾਰਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਹ ਕਦਮ ਯੋਜਨਾਵਾਂ ਦੇ ਅੰਦਰ ਸਿਰਫ਼ ਇੱਕ ਸਬਸਿਡੀ ਪ੍ਰਾਵਧਾਨ ਦੇ ਰੂਪ ਵਿੱਚ ‘ਮਹਿਲਾਵਾਂ ਦੇ ਸਮਾਵੇਸ਼’ ਤੋਂ ਅੱਗੇ ਵਧ ਕੇ, ਮਹਿਲਾ-ਅਨੁਕੂਲ ਉੱਦਮਤਾ ਸਹਾਇਤਾ ਲਈ ਇੱਕ ਵਧੇਰੇ ਸੂਝ-ਬੂਝ ਵਾਲੇ ਅਤੇ ਵਿਆਪਕ ਢਾਂਚੇ ਵੱਲ ਵਧਣ ਦੇ ਸਫ਼ਰ ਨੂੰ ਦਰਸਾਉਂਦੇ ਹਨ।

ਹੁਨਰ, ਆਤਮ-ਵਿਸ਼ਵਾਸ, ਭਾਈਚਾਰਾ

ਕ੍ਰੈਡਿਟ ਅਤੇ ਬਜ਼ਾਰਾਂ ਤੋਂ ਪਰੇ, ਸਰਕਾਰ ਨੇ ਇਹ ਮੰਨਿਆ ਹੈ ਕਿ ਉੱਦਮਤਾ ਹੁਨਰ ਅਤੇ ਆਤਮ-ਵਿਸ਼ਵਾਸ ਦਾ ਵੀ ਵਿਸ਼ਾ ਹੈ। ਵਿਸ਼ੇਸ਼ ਤੌਰ ‘ਤੇ ਉੱਤਰ-ਪੂਰਬ ਵਿੱਚ, ਜਿੱਥੇ ਮਹਿਲਾਵਾਂ ਰਵਾਇਤੀ ਤੌਰ ‘ਤੇ ਆਪਣੇ ਸਮਾਜ ਦੀ ਆਰਥਿਕ ਰੀੜ੍ਹ ਦੀ ਹੱਡੀ ਹਨ, ਟੀਚਾਬੱਧ ਉੱਦਮਤਾ ਵਿਕਾਸ ਪ੍ਰੋਗਰਾਮਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਟ੍ਰੇਂਡ ਭਾਗੀਦਾਰਾਂ ਵਿੱਚ ਮਹਿਲਾਵਾਂ ਦੀ ਗਿਣਤੀ ਸਭ ਤੋਂ ਵੱਧ ਹੋਵੇ।

ਸਵੈ ਸਹਾਇਤਾ ਸਮੂਹਾਂ ਨੂੰ ਐੱਮਐੱਸਐੱਮਈ ਸਹਾਇਤਾ ਵਿਧੀਆਂ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਮਹਿਲਾ ਉੱਦਮੀਆਂ ਦੇ ਅਜਿਹੇ ਭਾਈਚਾਰੇ ਬਣੇ ਹਨ ਜੋ ਇੱਕ-ਦੂਜੇ ਦਾ ਸਹਿਯੋਗ ਕਰਦੇ ਹਨ। ਉਹ ਨਾ ਸਿਰਫ਼ ਆਪਣਾ ਕਾਰੋਬਾਰ ਖੜ੍ਹਾ ਕਰਦੇ ਹਨ, ਸਗੋਂ ਆਪਸ ਵਿੱਚ ਜੁੜ ਕੇ ਇੱਕ ਮਜ਼ਬੂਤ ਨੈੱਟਵਰਕ ਵੀ ਤਿਆਰ ਕਰਦੇ ਹਨ।

ਇਹ ਇੱਕ ਅਜਿਹੀ ਸਰਕਾਰ ਹੈ ਜੋ ਨਿਰੰਤਰ ਤਰੱਕੀ ਵੱਲ ਅੱਗੇ ਵਧ ਰਹੀ ਹੈ। ਹਰੇਕ ਬਜਟ, ਹਰੇਕ ਯੋਜਨਾ ਅਤੇ ਹਰੇਕ ਪੋਰਟਲ ਦਾ ਸਰਲੀਕਰਣ ਉਸ ਵਿਸ਼ਾਲ ਇਮਾਰਤ ਦੀ ਇੱਕ ਇੱਟ ਦੇ ਸਮਾਨ ਹੈ, ਜਿਸ ਦੀ ਨੀਂਹ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਰਲ, ਪਰ ਕ੍ਰਾਂਤੀਕਾਰੀ ਵਿਚਾਰ ਦੇ ਨਾਲ ਰੱਖੀ ਸੀ-ਕਿ ਭਾਰਤ ਦੀਆਂ ਮਹਿਲਾਵਾਂ ਇੱਕ ਅਜਿਹੀ ਸ਼ਕਤੀ ਹਨ ਜਿਨ੍ਹਾਂ ਨੂੰ ਹੁਣ ਸੁਤੰਤਰ ਅਤੇ ਸਸ਼ਕਤ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ।

ਹਰ ਉੱਦਮ ਵਿੱਚ ‘ਨਾਰੀ ਸ਼ਕਤੀ’ ਦੀ ਭਾਵਨਾ

ਨਾਰੀ ਸ਼ਕਤੀ ਵੰਦਨ ਅਧਿਨਿਯਮ ਨੇ ਦੁਨੀਆ ਨੂੰ ਦੱਸਿਆ ਕਿ ਭਾਰਤ ਦੀਆਂ ਮਹਿਲਾਵਾਂ ਇੱਥੋਂ ਦੀ ਸੰਸਦ ਦਾ ਹਿੱਸਾ ਹਨ। ਇਸ ਸਰਕਾਰ ਦੀਆਂ ਐੱਮਐੱਸਐੱਮਈ ਨੀਤੀਆਂ ਦੁਨੀਆ ਨੂੰ ਇਹ ਦੱਸ ਰਹੀਆਂ ਹਨ ਕਿ ਭਾਰਤ ਦੀਆਂ ਮਹਿਲਾਵਾਂ ਦੇਸ਼ ਦੇ ਬਜ਼ਾਰਾਂ, ਕਾਰਖਾਨਿਆਂ, ਉਸ ਦੀਆਂ ਨਿਰਯਾਤ ਲੜੀਆਂ, ਉਸ ਦੇ ਨਵੀਨਤਾ ਕੇਂਦਰਾਂ ਅਤੇ ਉਸ ਦੇ ਬੋਰਡਰੂਮਾਂ ਦੀਆਂ ਵੀ ਹੱਕਦਾਰ ਹਨ।

ਇਹ ਉਸੇ ਇੱਕ ਸੱਚਾਈ ਦੇ ਪ੍ਰਗਟਾਵੇ ਹਨ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ 2047 ਤੱਕ ‘ਵਿਕਸਿਤ ਭਾਰਤ’ ਦੇ ਆਪਣੇ ਵਿਜ਼ਨ ਦਾ ਅਧਾਰ ਬਣਾਇਆ ਹੈ। ਇੱਕ ਵਿਕਸਿਤ ਭਾਰਤ ਉਹ ਭਾਰਤ ਹੈ, ਜਿੱਥੇ 3 ਕਰੋੜ ਤੋਂ ਵੀ ਜ਼ਿਆਦਾ ਮਹਿਲਾ ਉੱਦਮੀ (ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ) ਵਿਕਾਸ ਦੀ ਅਸਲੀ ਤਾਕਤ ਹਨ।

ਅਜੇ ਅਸੀਂ ਉਸ ਟੀਚੇ ਤੱਕ ਪੂਰੀ ਤਰ੍ਹਾਂ ਨਾਲ ਨਹੀਂ ਪਹੁੰਚੇ ਲੇਕਿਨ ਇਸ ਸਰਕਾਰ ਦੀ ਨਿਗਰਾਨੀ ਹੇਠ ਅਤੇ ਪ੍ਰਧਾਨ ਮੰਤਰੀ ਦੇ ਦ੍ਰਿੜ੍ਹ ਇਰਾਦੇ ਨਾਲ, ਨਿਸ਼ਚਿਤ ਤੌਰ ‘ਤੇ ਅੱਗੇ ਵਧ ਰਹੇ ਹਾਂ।

 

Tags: Shobha Karandlaje , Bharatiya Janata Party , BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD