ਹਰਿਆਣਾ ਵਿੱਚ ਸ਼ਹਿਰੀ ਟ੍ਰਾਂਸਪੋਰਟ ਵਿਵਸਥਾ ਨੂੰ ਆਧੁਨਿਕ ਸਮਾਰਟ ਅਤੇ ਟਿਕਾਊ ਬਨਾਉਣ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਨੇ ਇੱਕ ਹੋਰ ਵੱਡਾ ਅਤੇ ਦੂਰਦਰਸ਼ੀ ਕਦਮ ਚੁੱਕਿਆ ਹੈ। ਸ਼ਹਿਰਾਂ ਵਿੱਚ ਅੱਤਆਧੁਨਿਕ ਪੋਡ ਟੈਕਸੀ (ਗਲਾਇਡਵੇਜ਼) ਪ੍ਰਣਾਲੀ ਨੂੰ ਲਾਗੂ ਕਰਨ ਦੀ ਸੰਭਾਵਨਾਵਾਂ 'ਤੇ ਸਰਕਾਰ ਗੰਭੀਰਤਾ ਨਾਲ ਮੰਥਨ ਕਰ ਰਹੀ ਹੈ, ਜਿਸ ਨਾਲ ਸੂਬੇ ਵਿੱਚ ਸਮਾਰਟ ਮੋਬਿਲਿਟੀ ਦਾ ਨਵਾਂ ਯੁੱਗ ਸ਼ੁਰੂ ਹੋਣ ਦੀ ਉਮੀਦ ਹੈ।
ਇਸੀ ਲੜੀ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਵਿੱਚ ਜਾਪਾਨ ਦੀ ਉੱਘੀ ਕੰਪਨੀ ਸੁਜੂਕੀ ਮੋਟਰ ਕਾਰਪੋਰੇਸ਼ਨ ਅਤੇ ਗਲਾਇਡਵੇਜ਼ ਕੰਪਨੀ ਦੇ ਉੱਚ ਪੱਧਰੀ ਵਫ਼ਦ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਹਰਿਆਣਾ ਸਰਕਾਰ ਅਤੇ ਜਾਪਾਨੀ ਕੰਪਨੀਆਂ ਦੇ ਵਿੱਚ ਗਲਾਇਡਵੇਜ਼ ਟ੍ਰਾਂਜਿਟ ਪ੍ਰੋਜੈਕਟ ਨੂੰ ਲੈ ਕੇ ਸੰਭਾਵਿਤ ਸਾਝੇਦਾਰੀ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾਂ ਕੀਤਾ ਗਿਆ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਭਰੋਸੇਯੋਗ ਬੁਨਿਆਦੀ ਢਾਂਚਾ ਵਿਕਸਿਤ ਕਰਨ ਅਤੇ ਨਾਗਰਿਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਉਪਲਬਧ ਕਰਾਉਣ ਲਈ ਪ੍ਰਤੀਬੱਧ ਹੈ।ਮੀਟਿੰਗ ਵਿੱਚ ਪੋਡ ਟੈਕਸੀ ਸੇਵਾ ਸ਼ੁਰੂ ਕਰਨ ਦੀ ਵਿਵਹਾਰਤਾ, ਸੰਭਾਵਿਤ ਕੋਰੀਡੋਰ ਅਤੇ ਰੂਟ ਪਲਾਨਿੰਗ, ਪ੍ਰੋਜੈਕਟ ਲਈ ਨਿਵੇਸ਼ ਮਾਡਲ, ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਦੀ ਸੰਭਾਵਨਾਵਾਂ ਅਤੇ ਇਸ ਦੇ ਲਾਗੂ ਕਰਨ ਦੀ ਸਮੇਂਸੀਮਾ ਵਰਗੇ ਮਹਤੱਵਪੂਰਣ ਬਿੰਦੂਆਂ 'ਤੇ ਚਰਚਾ ਕੀਤੀ ਗਈ।
ਇਸ ਪ੍ਰੋਜੈਕਟ ਰਾਹੀਂ ਸ਼ਹਿਰ ਦੀ ਆਵਾਜਾਈ ਵਿਵਸਥਾ ਵਿੱਚ ਆਉਣ ਵਾਲੇ ਵਿਆਪਕ ਬਦਲਾਆਂ ਅਤੇ ਨਾਗਰਿਕਾਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਵੀ ਮੁਲਾਂਕਣ ਕੀਤਾ ਗਿਆ। ਵਫ਼ਦ ਨੇ ਪੇਸ਼ਗੀਕਰਣ ਰਾਹੀਂ ਦਸਿਆ ਕਿ ਗਲਾਇਡਵੇਜ਼ ਇੱਕ ਅੱਤਆਧੁਨਿਕ ਸਵਚਾਲਿਤ (ਡਾਇਵਰਲੈਸ) ਅਤੇ ਆਨ-ਡਿਮਾਂਡ ਪਬਲਿਕ ਟ੍ਰਾਂਸਪੋਰਟ ਪ੍ਰਣਾਲੀ ਹੈ, ਜਿਸ ਨੂੰ ਉਨੱਤ ਤਕਨੀਕ ਦੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਪ੍ਰਣਾਲੀ ਛੋਟੇ-ਛੋਟੇ ਸਵਚਾਲਿਤ ਪੋਡਸ ਰਾਹੀਂ ਯਾਤਰੀਆਂ ਨੂੰ ਤੇਜ, ਸੁਰੱਖਿਅਤ ਅਤੇ ਸਹੂਲਤਜਨਕ ਯਾਤਰਾ ਦਾ ਤਜਰਬਾ ਪ੍ਰਦਾਨ ਕਰਦੀ ਹੈ।
ਇਸ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਵੱਧਦੇ ਟ੍ਰੈਫਿਕ ਦਬਾਅ ਨੂੰ ਘੱਟ ਕਰਨਾ, ਯਾਤਰਾ ਸਮੇਂ ਨੂੰ ਘਟਾਉਣਾ ਅਤੇ ਇੱਕ ਵਾਤਾਵਰਣ-ਅਨੁਕੂਲ ਟ੍ਰਾਂਸਪੋਰਟ ਵਿਕਲਪ ਉਪਲਬਧ ਕਰਾਉਣਾ ਹੈ।ਵਰਨਣਯੋਗ ਹੈ ਕਿ ਸ਼ਹਿਰਾਂ ਦੇ ਵਿਕਾਸ ਨੂੰ ਗਤੀ ਦੇਣ ਲਈ ਭਾਰਤ ਸਰਕਾਰ ਵੱਲੋਂ ਅਰਬਨ ਚੈਲੇਂਜ ਫੰਡ ਤਹਿਤ ਸ਼ਹਿਰੀ ਇੰਫ੍ਰਾਸਟਕਚਰ ਨੂੰ ਪ੍ਰੋਤਸਾਹਨ ਦੇਣ ਅਤੇ ਵੱਧ ਤੋਂ ਵੱਧ ਨਿਵੇਸ਼ ਖਿੱਚਣ ਦੀ ਨਵੀਂ ਪਹਿਲਾਂ ਤਹਿਤ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਇਹ ਪ੍ਰੋਜੈਕਟ ਨਾ ਸਿਰਫ ਟ੍ਰੈਫਿਕ ਮੈਨੇਜਮੈਂਟ ਵਿੱਚ ਸੁਧਾਰ ਲਿਆਏਗੀ, ਸਗੋ ਊਰਜਾ ਕੁਸ਼ਲਤਾ ਅਤੇ ਕਾਰਬਨ ਉਤਸਰਜਨ ਵਿੱਚ ਕਮੀ ਲਿਆਉਣ ਵਿੱਚ ਵੀ ਮਹਤੱਵਪੂਰਣ ਭੂਮਿਕਾ ਨਿਭਾਏਗੀ।
ਇਸ ਪ੍ਰਣਾਲੀ ਨੂੰ ਭਵਿੱਖ ਦੀ ਸਮਾਰਟ ਸਿਟੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜਾਇਨ ਕੀਤਾ ਗਿਆ ਹੈ, ਜਿਸ ਨਾਲ ਇਹ ਲੰਬੇ ਸਮੇਂ ਅਤੇ ਲਗਾਤਾਰ ਵਿਕਾਸ ਦੇ ਟੀਚਿਆਂ ਅਨੁਰੂਪ ਹੈ।ਮੀਟਿੰਗ ਵਿੱਚ ਮੁੱਖ ਮੰਤਰੀ ਦੀ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਮੀਣਾ, ਮਿਸ਼ਨ ਨਿਦੇਸ਼ਕ, ਸਵੱਛ ਭਾਰਤ ਮਿਸ਼ਨ (ਸ਼ਹਿਰੀ) ਸ੍ਰੀ ਸ਼ਾਸ਼ਵਤ ਸਾਂਗਵਾਨ, ਸੀਐਮ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ, ਸੁਜੂਕੀ ਮੋਟਰ ਕਾਰਪੋਰੇਸ਼ਨ ਤੋਂ ਕੇਂਟੋ ਓਗੁਰਾ, ਗਲਾਇਡਵੇਜ਼ ਕੰਪਨੀ ਤੋਂ ਕ੍ਰਿਸ ਰਾਇਲੀ, ਡੇਬ ਮਾਨੂ ਅਤੇ ਅਲਬਰਟੋ ਫਰਨਾਡੇਜ਼ ਲੋਪੇਜ ਮੌਜੂਦ ਰਹੇ।