Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਅਧਿਆਤਮਕ ਵਿਕਾਸ ਸਮਾਜ ਵਿੱਚ ਰਹਿ ਕੇ ਨਿਸ਼ਕਾਮ ਭਾਵ ਨਾਲ ਜਿਮੇਵਾਰੀ ਨਿਭਾਉਣ ਵਿੱਚ ਹੈ - ਪ੍ਰੋ. ਅਸੀਮ ਕੁਮਾਰ ਘੋਸ਼

ਲੋਕ ਭਵਨ ਹਰਿਆਣਾ ਵਿੱਚ ਰਾਜਪਾਲ ਦੇ ਨਿਜੀ ਸਕੱਤਰ ਸ਼ੰਖ ਚਰਰਜੀ ਵੱਲੋਂ ਲਿਖਤ ਦੋ ਕਿਤਾਬਾਂ ਅਦਵੈਤ ਵਿਦਾਂਤ-ਇੱਕ ਅਨੋਖਾ ਦਰਸ਼ਨ ਅਤੇ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਧਰਮਖੇਤਰ-ਕੁਰੂਕਸ਼ੇਤਰ ਦੀ ਘੁੰਡ ਚੁਕਾਈ

Prof Ashim Kumar Ghosh, Haryana, Haryana Governor, Harvinder Kalyan, Krishan Lal Panwar, Kurukshetra

Gurpreet Singh

Gurpreet Singh

5 Dariya News

ਕੁਰੂਕਸ਼ੇਤਰ , 07 Apr 2026

Last updated on: Apr 08, 2026, 11:57 IST

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਅਧਿਆਤਮਿਕ ਵਿਕਾਸ ਸੰਸਾਰ ਤੋਂ ਦੂਰ ਜਾਣ ਵਿੱਚ ਨਹੀਂ, ਸਗੋ ਸਜਗ ਹੋ ਕੇ ਇਸ ਵਿੱਚ ਸਰਗਰਮ ਭਾਗੀਦਾਰੀ ਕਰਨ ਅਤੇ ਨਿਸ਼ਕਾਮ ਭਾਵ ਨਾਲ ਆਪਣੀ ਜਿਮੇਵਾਰੀਆਂ ਨੂੰ ਨਿਭਾਉਣ ਵਿੱਚ ਹੈ। ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਇਹ ਗੱਲ ਅੱਜ ਲੋਕ ਭਵਨ ਹਰਿਆਣਾ ਵਿੱਚ ਉਨਾਂ ਦੇ ਨਿਜੀ ਸਕੱਤਰ ਸ਼ੰਖ ਚਟਰਜੀ ਵੱਲੋਂ ਲਿਖਤ ਦੋ ਕਿਤਾਬਾਂ, ਅਦਵੈਦ ਵੇਦਾਂਤ -ਇੱਕ ਅਨੋਖਾ ਦਰਸ਼ਨ ਅਤੇ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਧਰਮਖੇਤਰ-ਕੁਰੂਕਸ਼ੇਤਰ ਦੀ ਘੁੰਡ ਚੁਕਾਈ ਕਰਦੇ ਹੋਏ ਕਹੀ।

 ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਅਦਵੈਦ ਵੇਦਾਂਤ ਅਤੇ ਕੁਰੂਕਸ਼ੇਤਰ, ਜਿਸ ਨੂੰ ਧਰਮਖੇਤਰ ਵਜੋ ਪੂਜਨੀਕ ਮੰਨਿਆ ਜਾਂਦਾ ਹੈ, ਦੋਨੋਂ ਹੀ ਮਨੁੱਖਤਾ ਦੇ ਅਧਿਆਤਮਿਕ ਵਿਕਾਸ ਦੇ ਬਾਰੇ ਵਿੱਚ ਗਹਿਨ ਅੰਤਦ੍ਰਿਸ਼ਟੀ ਪ੍ਰਦਾਨ ਕਰਦੇ ਹਨ। ਅਦਵੈਦ ਵੇਦਾਂਤ, ਜਿਸ ਨੂੰ ਆਦਿ ਸ਼ੰਕਰਾਚਾਰਿਆ ਨੇ ਸਪਸ਼ਟ ਰੂਪ ਨਾਲ ਪ੍ਰਤੀਪਾਦਿਤ ਕੀਤਾ, ਸਾਨੂੰ ਸਿਖਾਉਂਦਾ ਹੈ ਕਿ ਨਿਜੀ ਆਤਮਾ ਅਤੇ ਸਾਰਵਭੌਮਿਕ ਚੇਤਨਾ ਇੱਕ ਹੀ ਹੈ। 

ਇਹ ਅਲਗਾਵ ਦੇ ਭ੍ਰਮ ਨੂੰ ਖਤਮ ਕਰ ਸਾਧਕ ਨੁੰ ਸਵੈ ਬੋਧ ਅਤੇ ਅਦੂਰਣੀ ਮੁਕਤੀ ਵੱਲੋਂ ਮਾਰਗਦਰਸ਼ਨ ਕਰਦਾ ਹੈ। ਕੁਰੂਕਸ਼ੇਤਰ, ਜੋ ਮਹਾਭਾਰਤ ਦੇ ਅੰਦਰ ਭਗਵਦਗੀਤਾ ਦਾ ਪਵਿੱਤਰ ਯੁੱਧਖੇਤਰ ਹੈ, ਮਨੁੱਖ ਜੀਵਨ ਵਿੱਚ ਨਿਹਤ ਨੈਤਿਕ ਅਤੇ ਅਧਿਆਤਮਿਕ ਸੰਘਰਸ਼ਨ ਦਾ ਪ੍ਰਤੀਕ ਹੈ। ਇਹੀ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਨੂੰ ਗਿਆਨ ਪ੍ਰਦਾਨ ਕੀਤਾ ਅਤੇ ਉਨ੍ਹਾਂ ਨੂੰ ਧਰਮ , ਬੈਰਾਗ ਅਤੇ ਸਪਸ਼ਟ ਉਦੇਸ਼ ਦੇ ਨਾਲ ਕਰਮ ਕਰਨ ਲਈ ਪ੍ਰੇਰਿਤ ਕੀਤਾ। 

ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬਾਂ ਨਾ ਸਿਰਫ ਬੌਧਿਕ ਵਿਚਾਰ-ਵਟਾਂਦਰਾਂ ਨੁੰ ਸਮਰਿੱਧ ਕਰਣਗੀਆਂ, ਸਗੋ ਪਾਠਕਾਂ ਨੂੰ ਜੀਵਨ, ਜਿਮੇਵਾਰੀ ਅਤੇ ਅਧਿਆਤਮਿਕ ਸਮਝ ਦੇ ਡੁੰਘੇ ਮੁਕਾਮਾਂ 'ਤੇ ਵਿਚਾਰ ਕਰਨ ਲਈ ਪੇ੍ਰਰਿਤ ਵੀ ਕਰਣਗੀਆਂ। ਅਦਵੈਦ ਵੇਦਾਂਤ ਇੱਕਤਵ ਦੇ ਦਾਰਸ਼ਨਿਕ ਸਚਾਈ ਨੂੰ ਪੇਸ਼ ਕਰਦਾ ਹੈ, ਜਦੋਂ ਕਿ ਕੁਰੂਕਸ਼ੇਤਰ ਇਹ ਵਿਵਹਾਰਕ ਮੰਚ ਹੈ ਜਿੱਥੇ ਇਸ ਸਚਾਈ ਨੂੰ ਕਰਮ ਰਾਹੀਂ ਸਾਕਾਰ ਕਰਨਾ ਹੁੰਦਾ ਹੈ।

ਰਾਜਪਾਲ ਨੇ ਪੁਸਤਕਾਂ ਦੇ ਲੇਖਕ ਅਤੇ ਆਪਣੇ ਨਿਜੀ ਸਕੱਤਰ ਸ੍ਰੀ ਸ਼ੰਖ ਚਟਰਜੀ ਦੀ ਬੁਧੀਮਤਾ, ਸਮਰਪਣ ਅਤੇ ਸਰਲ ਵਿਵਹਾਰ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇੱਕ ਬਹੁਆਯਾਮੀ ਵਿਅਕਤੀਤਵ ਦਾ ਧਨੀ ਦਸਿਆ। ਉਨ੍ਹਾਂ ਨੇ ਕਿਹਾ ਕਿ ࣄੈਸ਼ੰਖਚਟਰਜੀ ਨੇ ਆਪਣੇ ਮਾਤਾ-ਪਿਤਾ  ਤੋਂ ਇੱਕ ਸਮਾਵੇਸ਼ੀ ਬੌਧਿਕ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਵਿਰਾਸਤ ਵਿੱਚ ਪਾਇਆ ਹੈ, ਜੋ ਉਨ੍ਹਾਂ ਦੇ ਵਿਚਾਰਾਂ ਅਤੇ ਵਿਸ਼ੇਸ਼ ਰੂਪ ਨਾਲ ਅਧਿਆਤਮਿਕ ਵਿਸ਼ਿਆਂ ਦੇ ਉਨ੍ਹਾਂ ਦੇ ਨਜਰਇਏ ਨੂੰ ਸਮਰਿੱਧ ਬਣਾਉਂਦਾ ਹੈ।

ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਪੁਸਤਕਾਂ ਸਾਨੂੰ ਜੀਵਨ ਦੇ ਉਦੇਸ਼ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕਰਦੀ ਹੈ। ਪੁਸਤਕਾਂ ਹੀ ਸਾਨੂੰ ਜੀਵਨ ਜੀਣ ਦੀ ਕਲਾ ਸਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਿਸ ਵਿਕਸਿਤ ਰਾਸ਼ਟਰ ਦੀ ਕਲਪਣਾ ਕਰਦੇ ਹਨ ਅਤੇ ਜਿਸ ਸੰਕਲਪ ਦੇ ਨਾਲ ਅੱਗੇ ਵੱਧਣ ਦੀ ਗਲ ਕਰਦੇ ਹਨ ਉਹ ਸ਼ੰਖ ਚਟਰਜੀ ਵਰਗੇ ਸ੍ਰਿਜਨਸ਼ੀਲ ਨੌਜੁਆਨਾਂ ਰਾਹੀਂ ਸੰਭਵ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਰਾਸ਼ਟਰ ਲਈ ਪੁਰਾਣੀ ਸਭਿਆਚਾਰ ਅਤੇ ਨਵੀਨ ਸੋਚ ਨੂੰ ਨਾਲ ਲੈ ਕੇ ਚਲਣ ਵਾਲੇ ਨੌਜੁਆਨਾਂ ਦੀ ਬਹੁਤ ਜਰੂਰਤ ਹੈ।

ਹਰਵਿੰਦ ਕਲਿਆਣ ਨੇ ਕਿਹਾ ਕਿ ਅੱਜ ਘੁੰਡ ਚੁਕਾਈ ਹੋਈ ਇੰਨ੍ਹਾਂ ਦੋਨੋਂ ਪੁਸਤਕਾਂ ਰਾਹੀਂ ਭਾਰਤ ਦਾ ਪ੍ਰਚੀਣ ਸਭਿਆਚਾਰ ਦੀ ਲੌ ਜਲਾਉਣ ਦਾ ਕੰਮ ਹੋਇਆ ਹੈ। ਹਰ ਨੌਜੁਆਨਾਂ ਵਿੱਚ ਇਹ ਸੋਚ ਜਗਾਉਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀਕ੍ਰਿਸ਼ਣ ਨੇ ਪੂਰੀ ਦੁਨੀਆ ਨੂੰ ਕਰਮ ਦਾ ਸੰਦੇਸ਼ ਦਿੱਤਾ। ਇੰਨ੍ਹਾਂ ਕਿਤਾਬਾਂ ਨਾਲ ਪੂਰੇ ਸਮਾਜ ਨੂੰ ਲਾਭ ਮਿਲੇਗਾ।ਉਨ੍ਹਾਂ ਨੇ ਕਿਹਾ ਕਿ ਸਾਡੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਦੀ ਨਵੀਂ ਸੋਚ ਅਤੇ ਵਿਜਨ ਨਾਲ ਹਰਿਆਣਾ ਰਾਜ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਉਨ੍ਹਾਂ ਦੇ ਕੰਮਾਂ ਨਾਲ ਸਾਨੂੰ ਸਾਰਿਆਂ ਨੂੰ ਅਸੀਮ ਪੇ੍ਰਰਣਾ ਮਿਲਦੀ ਹੈ।

ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਨਾਲ ਪਹੁੰਚੇ ਰਾਮਕ੍ਰਿਸ਼ਣ ਮੱਠ ਅਤੇ ਮਿਸ਼ਨ ਦੇ ਵਾਇਸ ਪ੍ਰੇਸੀਡੈਂਟ ਸਵਾਮੀ ਵਿਮਲਾਤਮਾਨੰਦ ਮਹਾਰਾਜ ਨੇ ਕਿਹਾ ਕਿ ਅੱਜ ਘੁੰਡ ਚੁਕਾਈ ਹੋਈ ਦੋਨੋਂ ਹੀ ਪੁਸਤਕਾਂ ਹਿੰਦੀ ਸਾਹਿਤ ਦੇ ਖਜਾਨੇ ਨੂੰ ਸਮਰਿੱਧ ਕਰਣਗੀਆਂ। ਕੁਰੂਕਸ਼ੇਤਰ ਸਾਨੂੰ ਸਿਖਾਉਂਦਾ ਹੈ ਕਿ ਸਾਡਾ ਜੀਵਨ ਲਗਾਤਾਰ ਚੱਲਣ ਵਾਲਾ ਯੁੱਧ ਹੈ ਜਿਸ ਵਿੱਚ ਸਾਨੂੰ ਆਪਣੇ ਅਹੰਕਾਰ, ਲੋਭ, ਕੋ੍ਰਧ ਅਤੇ ਮੋਹ ਨਾਲ ਲੜਦੇ ਹੋਏ ਨਿਸ਼ਕਾਮ ਕਰਮ ਕਰਨਾ ਹੁੰਦਾ ਹੈ। ਇਸੀ ਤਰ੍ਹਾ ਅਦਵੈਦ ਵੇਦਾਂਤ ਇੱਕ ਸੱਚ ਅਤੇ ਇੱਕ ਪ੍ਰਮਾਤਮਾ ਦੀ ਅਵਧਾਰਣਾ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਤਮਾ ਅਤੇ ਪਰਮਾਤਮਾ ਦੇ ਭੇਦ ਨੂੰ ਖਤਮ ਕਰ ਦਿੱਤੀ ਹੈ।

ਇਸ ਮੌਕੇ 'ਤੇ ਰਾਜਪਾਲ ਦੀ ਧਰਮਪਤਨੀ ਸ੍ਰੀਮਤੀ ਮਿਤਰਾ ਘੋਸ਼, ਮੁੱਖ ਮੰਤਰੀ ਦੀ ਧਰਮਪਤਨੀ ਸ੍ਰੀਮਤੀ ਸੁਮਨ ਸੇਣੀ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰਾਮਕ੍ਰਿਸ਼ਣ ਮਿਸ਼ਨ, ਚੰਡੀਗੜ੍ਹ ਦੇ ਸਕੱਤਰ ਸਵਾਮੀ ਬਿਧਿਰਾਨੰਦ ਮਹਾਰਾਜ, ਇਨੇਲੌ ਦੇ ਰਾਸ਼ਟਰੀ ਪ੍ਰਧਾਨ ਅਭੈ ਸਿੰਘ ਚੌਟਾਲਾ, ਅਚਾਰਿਆ ਸੌਕਿਮ ਰਾਹਾ, ਸੁਮੇਰ ੧ੈਨ ਤੇ ਅਰਿਹੰਤ ਜੈਨ ਸਮੇਤ ਅਨੇਕ ਮਾਣਯੋਗ ਵਿਅਕਤੀ ਤੇ ਲੋਕ ਭਵਨ ਹਰਿਆਣਾਂ ਦੇ ਅਧਿਕਾਰੀ-ਕਰਮਚਾਰੀ ਵੀ ਮੌਜੂਦ ਸਨ।

 

Tags: Prof Ashim Kumar Ghosh , Haryana , Haryana Governor , Harvinder Kalyan , Krishan Lal Panwar , Kurukshetra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD