Thursday, 04 June 2026

 

 

ਖ਼ਾਸ ਖਬਰਾਂ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

 

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੀਂਦ ਵਿਧਾਨ ਸਭਾ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਦਿੱਤੀ ਸੌਗਾਤ

ਰਾਣੀ ਤਾਲਾਬ 'ਤੇ ਬਣੇਗਾ ਆਡੀਟੋਰੀਅਮ, ਪਾਰਕਿੰਗ ਦੀ ਸਹੂਲਤ ਵੀ ਮਿਲੇਗੀ

Nayab Singh Saini, Haryana, Chief Minister of Haryana, BJP Haryana, Dr Krishan Lal Middha, Mohan Lal Badoli, Jind

Web Admin

Web Admin

5 Dariya News

ਜੀਂਦ , 05 Apr 2026

Last updated on: Apr 06, 2026, 12:10 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜੀਂਦ ਵਿਧਾਨ ਸਭਾ ਖੇਤਰ ਵਿੱਚ ਸਿਹਤ, ਸਿੱਖਿਆ, ਆਵਾਜਾਈ, ਸੜਕ ਸਮੇਤ ਬੁਨਿਆਦੀ ਸਹੂਲਤਾਂ ਦੇ ਵਿਸਤਾਰ ਲਈ ਕਈ ਅਹਿਮ ਐਲਾਨ ਕੀਤੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜੀਂਦ ਵਿਧਾਨ ਸਭਾ ਖੇਤਰ ਦੇ ਪੇਂਡੂ ਖੇਤਰ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਵਾਧੂ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੀਂਦ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਮੁੱਖ ਮੰਤਰੀ ਐਤਵਾਰ ਨੂੰ ਜੀਂਦ ਵਿੱਚ ਧੰਨਵਾਦ ਅਤੇ ਵਿਕਾਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਿਵਲ ਹਸਪਤਾਲ ਤੋਂ ਪਾਂਡੂ ਪਿੰਡਾਰਾ ਗੋਹਾਨਾ ਰੋਡ ਦਾ 4.5 ਕਰੋੜ ਰੁਪਏ ਦੀ ਲਾਗਤ ਨਾਲ ਡਿਵਾਈਡਰ ਬਣਾਇਆ ਜਾਵੇਗਾ। ਠੰਡੀ ਹਲਵਾਈ ਦੀ ਦੁਕਾਨ ਤੋਂ ਵਾਇਆ ਰਾਮਰਾਏ ਗੇਟ ਤੋਂ ਝਾਂਜ ਗੇਟ ਰਾਹੀਂ ਰੁਪਿਆ ਚੌਕ ਤੱਕ ਮਾਡਲ ਸੜਕ ਬਣਾਉਣ ਅਤੇ ਰਾਣੀ ਤਾਲਾਬ 'ਤੇ ਆਡੀਟੋਰੀਅਮ ਤੇ ਪਾਰਕਿੰਗ ਲਈ 60 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਫਾਇਰ ਸਟੇਸ਼ਨ ਦੇ ਦਫ਼ਤਰ ਨੂੰ ਪੁਰਾਣੇ ਬੱਸ ਸਟੈਂਡ ਦੀ ਥਾਂ 'ਤੇ ਤਬਦੀਲ ਕਰਨ ਅਤੇ ਪਾਲਿਕਾ ਬਾਜ਼ਾਰ ਨੂੰ ਸਮਾਰਟ ਬਾਜ਼ਾਰ ਵਜੋਂ ਵਿਕਸਤ ਕਰਨ ਦੀ ਵੀ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਜੀਂਦ ਸ਼ਹਿਰ ਦੀਆਂ ਸੜਕਾਂ 'ਤੇ ਆਧੁਨਿਕ ਖੰਭੇ ਅਤੇ ਲਾਈਟਾਂ ਲਗਾਈਆਂ ਜਾਣਗੀਆਂ। ਪੁਰਾਣੇ ਬੱਸ ਸਟੈਂਡ ਦੀ ਜ਼ਮੀਨ ਸਬੰਧਤ ਵਿਭਾਗ ਨੂੰ ਤਬਦੀਲ ਹੋਣ 'ਤੇ ਉੱਥੇ ਕਮਿਊਨਿਟੀ ਸੈਂਟਰ ਉਸਾਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਮੀਟ ਮਾਰਕੀਟ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇਗਾ, ਜਿਸ 'ਤੇ 5 ਕਰੋੜ ਰੁਪਏ ਖਰਚ ਹੋਣਗੇ। ਵਾਰਡ ਨੰਬਰ-30 ਵਿੱਚ ਜ਼ਮੀਨ ਉਪਲਬਧ ਹੋਣ 'ਤੇ ਪਾਰਕ ਬਣਾਉਣ, ਜੁਲਾਨੀ ਵਿੱਚ ਪਸ਼ੂ ਹਸਪਤਾਲ ਬਣਾਉਣ ਅਤੇ ਅਮਰਹੇੜੀ ਵਿੱਚ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਦਾ ਵੀ ਐਲਾਨ ਕੀਤਾ।ਮੁੱਖ ਮੰਤਰੀ ਨੇ ਹੈਬਤਪੁਰ ਨੂੰ 'ਮ੍ਹਾਰਾ ਗਾਂਵ ਜਗਮਗ ਗਾਂਵ' ਯੋਜਨਾ ਨਾਲ ਜੋੜਨ ਦਾ ਵੀ ਐਲਾਨ ਕੀਤਾ। 

ਉਨ੍ਹਾਂ ਨੇ ਸ਼ਿਵ ਚੌਕ ਵਾਇਆ ਪੰਜਾਬੀ ਬਾਜ਼ਾਰ ਸਿਟੀ ਥਾਣਾ ਖੇਤਰ ਤੱਕ ਬਿਜਲੀ ਦੀਆਂ ਲਾਈਨਾਂ ਨੂੰ 5 ਕਰੋੜ ਦੀ ਲਾਗਤ ਨਾਲ ਅੰਡਰਗਰਾਊਂਡ ਕਰਵਾਉਣ ਅਤੇ ਪਿੰਡ ਜੁਲਾਨੀ ਦੇ ਖੇਤਾਂ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਵਾਉਣ ਦਾ ਭਰੋਸਾ ਦਿੱਤਾ। ਪੈਰਾਮੈਡੀਕਲ ਕਾਲਜ ਨੂੰ ਜਨਰਲ ਹਸਪਤਾਲ ਕੰਪਲੈਕਸ ਦੀ ਖਾਲੀ ਜ਼ਮੀਨ ਵਿੱਚ ਬਣਾਇਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਅਹੀਰਕਾ ਵਿੱਚ ਉਪ-ਸਿਹਤ ਕੇਂਦਰ ਬਣਾਇਆ ਜਾਵੇਗਾ ਅਤੇ ਜੀਂਦ ਦੇ ਸਿਵਲ ਹਸਪਤਾਲ ਵਿੱਚ ਮੁਰਦਾਘਰ ਦਾ ਮੁੜ ਨਿਰਮਾਣ ਕੀਤਾ ਜਾਵੇਗਾ। 

ਸਰਕਾਰੀ ਕਾਲਜ ਵਿੱਚ ਆਰਟ ਬਲਾਕ ਬਣਾਇਆ ਜਾਵੇਗਾ। ਸਫੀਦੋਂ ਰੋਡ 'ਤੇ 5 ਕਰੋੜ ਦੀ ਲਾਗਤ ਨਾਲ ਐਚ.ਐਸ.ਵੀ.ਪੀ (HSVP) ਦਫ਼ਤਰ ਦੀ ਇਮਾਰਤ ਉਸਾਰੀ ਜਾਵੇਗੀ। ਓਮ ਸ਼ਾਂਤੀ, ਬ੍ਰਾਹਮਣ, ਧਾਨਕ ਆਦਿ ਸਮਾਜਿਕ ਸੰਸਥਾਵਾਂ ਤੋਂ ਐਚ.ਐਸ.ਵੀ.ਪੀ ਵਿੱਚ ਸੈਕਟਰ ਅਲਾਟਮੈਂਟ ਲਈ ਅਰਜ਼ੀਆਂ ਮਿਲਣ ਤੋਂ ਬਾਅਦ ਨਿਯਮਾਂ ਅਨੁਸਾਰ ਪਲਾਟ ਦਿੱਤੇ ਜਾਣਗੇ। ਉਨ੍ਹਾਂ ਹਾਂਸੀ ਬ੍ਰਾਂਚ 'ਤੇ ਪੁਲ ਦੀ ਉਸਾਰੀ ਅਤੇ ਆਰ.ਡੀ 1650 ਤੋਂ ਆਰ.ਡੀ 17900 ਟੇਲ ਤੱਕ ਮੁੜ ਨਿਰਮਾਣ ਕਰਵਾਉਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਨਹਿਰ ਕਾਲੋਨੀ ਦਾ ਪੁਨਰ ਨਿਰਮਾਣ ਕਰਵਾਇਆ ਜਾਵੇਗਾ, ਜਿਸ 'ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਖੇੜੀ ਤਲੋੜਾ ਵਿੱਚ ਖੇਤਾਂ ਦੇ ਰਸਤੇ ਲਈ ਪੁਲ ਬਣਾਇਆ ਜਾਵੇਗਾ ਅਤੇ ਇੱਕਸ ਪਿੰਡ ਵਿੱਚ ਤਾਲਾਬ ਦਾ ਸੁਧਾਰ ਕੀਤਾ ਜਾਵੇਗਾ। ਪਿੰਡ ਬਰਸੌਲਾ ਵਿੱਚ ਵੰਸ਼ ਮੁਲਕ ਤੀਰਥ ਦਾ ਉੱਧਾਰ ਕਰਵਾਉਣ ਅਤੇ ਪਾਂਡੂ ਪਿੰਡਾਰਾ ਤੀਰਥ ਦੇ ਸੁੰਦਰੀਕਰਨ ਲਈ 2 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਜੀਂਦ ਰਿੰਗ ਰੋਡ ਦੀ ਉਸਾਰੀ ਲਈ NHAI ਨੂੰ ਪੱਤਰ ਲਿਖਿਆ ਜਾਵੇਗਾ ਅਤੇ ਨਵੀਆਂ ਪ੍ਰਵਾਨਿਤ ਕਾਲੋਨੀਆਂ ਵਿੱਚ ਸੀਵਰੇਜ ਲਾਈਨ ਤੇ 10 MLD STP ਪਲਾਂਟ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਜੀਂਦ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ 5 ਨਵੇਂ ਟਿਊਬਵੈੱਲ ਲਗਾਏ ਜਾਣਗੇ। ਪਿੰਡ ਕੈਰਖੇੜੀ ਅਤੇ ਅਹੀਰਕਾ ਵਿੱਚ ਨਹਿਰੀ ਪਾਣੀ ਲਈ ਨਵੀਂ ਪਾਈਪ ਲਾਈਨ ਵਿਛਾਉਣ ਦਾ ਵੀ ਉਨ੍ਹਾਂ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਖੇਤਰ ਦੇ ਮਾਰਕੀਟਿੰਗ ਬੋਰਡ ਦੀਆਂ 15.85 ਕਿਲੋਮੀਟਰ ਲੰਬਾਈ ਦੀਆਂ 6 ਸੜਕਾਂ ਨੂੰ 5 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾਵੇਗਾ ਅਤੇ ਦੇਵੀ ਲਾਲ ਚੌਕ ਤੋਂ ਰੋਹਤਕ ਰੋਡ ਬਾਈਪਾਸ ਤੱਕ ਫੋਰਲੇਨ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਦਾਲਮਵਾਲਾ ਹੋਟਲ ਤੋਂ HSVP ਵੈਸਟਰਨ ਯਮੁਨਾ ਕੈਨਾਲ ਤੱਕ ਅਤੇ ਪੈਰਾਡਾਈਜ਼ ਹੋਟਲ ਤੋਂ ਸੋਮਨਾਥ ਮੰਦਰ ਰਾਹੀਂ ਵੈਸਟਰਨ ਯਮੁਨਾ ਕੈਨਾਲ ਰੋਡ ਨੂੰ ਚੌੜਾ ਕੀਤਾ ਜਾਵੇਗਾ। 

ਜੀਂਦ ਵਿੱਚ ਆਈ.ਐਮ.ਟੀ (IMT) ਸੰਸਥਾ ਬਣਾਉਣ ਲਈ ਈ-ਭੂਮੀ ਪੋਰਟਲ 'ਤੇ ਜ਼ਮੀਨ ਉਪਲਬਧ ਹੋਣ 'ਤੇ ਕੰਮ ਕੀਤਾ ਜਾਵੇਗਾ, ਨਾਲ ਹੀ ਮਾਰਕੀਟਿੰਗ ਬੋਰਡ ਦੀਆਂ 67.42 ਕਿਲੋਮੀਟਰ ਲੰਬੀਆਂ 25 ਸੜਕਾਂ ਨੂੰ ਡੀ.ਐਲ.ਪੀ (DLP) ਰਾਹੀਂ ਠੀਕ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 20.68 ਕਿਲੋਮੀਟਰ ਲੰਬਾਈ ਦੀਆਂ 8 ਸੜਕਾਂ ਦੀ ਮੁਰੰਮਤ ਲਈ 4.63 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਪੀ.ਡਬਲਯੂ.ਡੀ (PWD) ਦੀਆਂ 70.13 ਕਿਲੋਮੀਟਰ ਲੰਬਾਈ ਦੀਆਂ 25 ਸੜਕਾਂ ਜੋ ਕਿ ਡੀ.ਐਲ.ਪੀ ਮਿਆਦ ਵਿੱਚ ਹਨ, ਉਨ੍ਹਾਂ ਨੂੰ ਸਬੰਧਤ ਏਜੰਸੀ ਰਾਹੀਂ ਠੀਕ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ 18.30 ਕਿਲੋਮੀਟਰ ਲੰਬਾਈ ਦੀਆਂ 5 ਸੜਕਾਂ ਦੀ ਵਿਸ਼ੇਸ਼ ਮੁਰੰਮਤ ਵੀ ਕਰਵਾਈ ਜਾਵੇਗੀ, ਜਿਸ 'ਤੇ 11 ਕਰੋੜ ਰੁਪਏ ਖਰਚ ਆਉਣਗੇ। ਵੱਖ-ਵੱਖ ਪਿੰਡਾਂ ਵਿੱਚ 25 ਕਿਲੋਮੀਟਰ ਲੰਬਾਈ ਤੱਕ ਦੇ ਖੇਤਾਂ ਦੇ ਕੱਚੇ ਰਸਤਿਆਂ ਨੂੰ 'ਖੇਤ ਖਲਿਹਾਨ ਯੋਜਨਾ' ਤਹਿਤ ਪੱਕਾ ਕਰਵਾਇਆ ਜਾਵੇਗਾ।

 

Tags: Nayab Singh Saini , Haryana , Chief Minister of Haryana , BJP Haryana , Dr Krishan Lal Middha , Mohan Lal Badoli , Jind

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD