ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਜੀਂਦ ਦੇ ਸਫੀਦੋਂ ਵਿੱਚ ਆਯੋਜਿਤ ਧੰਨਵਾਦ ਅਤੇ ਵਿਕਾਸ ਰੈਲੀ ਵਿੱਚ ਖੇਤਰ ਦੇ ਵਿਕਾਸ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਸਫੀਦੋਂ ਦੇ ਹਸਪਤਾਲ ਨੂੰ 100 ਬੈੱਡਾਂ ਵਿੱਚ" /> ਸਫੀਦੋਂ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦਾ ਵੱਡਾ ਵਿਕਾਸ ਪੈਕੇਜ, ਲਗਾਈ ਐਲਾਨਾਂ ਦੀ ਝੜੀ

Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਸਫੀਦੋਂ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦਾ ਵੱਡਾ ਵਿਕਾਸ ਪੈਕੇਜ, ਲਗਾਈ ਐਲਾਨਾਂ ਦੀ ਝੜੀ

ਸਫੀਦੋਂ ਦਾ ਹਸਪਤਾਲ 100 ਬੈੱਡਾਂ ਵਿੱਚ ਹੋਵੇਗਾ ਅਪਗ੍ਰੇਡ, ਨਵੇਂ ਪਸ਼ੂ ਹਸਪਤਾਲ ਅਤੇ ਪੀ.ਐਚ.ਸੀ. ਇਮਾਰਤਾਂ ਦਾ ਹੋਵੇਗਾ ਨਿਰਮਾਣ

Nayab Singh Saini, Haryana, Chief Minister of Haryana, BJP Haryana, Safidon, Jind, Krishan Lal Panwar, Krishan Kumar Bedi, Krishna Kumar Bedi, Mohan Lal Badoli

Web Admin

Web Admin

5 Dariya News

ਸਫੀਦੋਂ (ਜੀਂਦ) , 04 Apr 2026

Last updated on: Apr 06, 2026, 11:29 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਜੀਂਦ ਦੇ ਸਫੀਦੋਂ ਵਿੱਚ ਆਯੋਜਿਤ ਧੰਨਵਾਦ ਅਤੇ ਵਿਕਾਸ ਰੈਲੀ ਵਿੱਚ ਖੇਤਰ ਦੇ ਵਿਕਾਸ ਲਈ ਵੱਡੇ ਐਲਾਨ ਕਰਦਿਆਂ ਕਿਹਾ ਕਿ ਸਫੀਦੋਂ ਦੇ ਹਸਪਤਾਲ ਨੂੰ 100 ਬੈੱਡਾਂ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਵਾਨਾ ਮਾਲ ਪਿੰਡ ਅਤੇ ਪਿੰਡ ਖਾਤਲਾ ਵਿੱਚ ਪਸ਼ੂ ਹਸਪਤਾਲ ਦੀ ਨਵੀਂ ਬਿਲਡਿੰਗ ਬਣਾਈ ਜਾਵੇਗੀ। 

ਸਫੀਦੋਂ ਵਿੱਚ ਰਾਮਸਰ ਪਾਰਕ ਅਤੇ ਆਡੀਟੋਰੀਅਮ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਸਫੀਦੋਂ ਸ਼ਹਿਰ ਵਿੱਚ ਵਿਦਿਆਰਥੀਆਂ ਲਈ ਈ-ਲਾਈਬ੍ਰੇਰੀ ਸਥਾਪਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਾਣੀਪਤ ਰੋਡ ਤੋਂ ਨਗਰਪਾਲਿਕਾ ਦੀ ਹੱਦ ਵਿੱਚ ਮਹਾਤਮਾ ਜਯੋਤੀਬਾ ਫੂਲੇ ਦੇ ਨਾਮ 'ਤੇ ਪ੍ਰਵੇਸ਼ ਦੁਆਰ ਬਣਾਇਆ ਜਾਵੇਗਾ। ਸਫੀਦੋਂ ਵਿੱਚ ਬੀ.ਐਸ.ਸੀ. ਨਰਸਿੰਗ ਕਾਲਜ ਦੀ ਇਮਾਰਤ ਦਾ ਨਿਰਮਾਣ ਜਲਦੀ ਕਰਵਾਇਆ ਜਾਵੇਗਾ। ਸਫੀਦੋਂ ਵਿੱਚ ਮੈਮੋਰੀਅਲ ਕੰਨਿਆ ਸਰਕਾਰੀ ਕਾਲਜ ਦੀ ਚਾਰਦੀਵਾਰੀ ਦਾ ਮੁੜ ਨਿਰਮਾਣ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਫੀਦੋਂ ਸ਼ਹਿਰ ਦੇ ਪੀਪਲ ਵਾਲਾ ਮੁਹੱਲਾ ਵਾਰਡ ਨੰਬਰ ਸੱਤ ਗੁਲਜ਼ਾਰੀ ਚੌਕ, ਕਲੋਨੀ ਵਿੱਚ ਘਰਾਂ ਦੇ ਉੱਪਰੋਂ ਲੰਘ ਰਹੀ 33 ਕੇਵੀ ਲਾਈਨ ਨੂੰ ਨਿਯਮਾਂ ਅਨੁਸਾਰ ਹਟਾਇਆ ਜਾਵੇਗਾ। ਪਿੰਡ ਖੇੜਾ ਖੇਮਾਵਤੀ ਵਿੱਚ 33 ਕੇਵੀ ਸਬ ਸਟੇਸ਼ਨ ਵਿੱਚ ਲੱਗੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਨੂੰ 33 ਐਮ.ਵੀ.ਏ. ਕੀਤਾ ਜਾਵੇਗਾ ਅਤੇ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪੁਰਾਣੀ ਖਸਤਾ ਹਾਲ ਇਮਾਰਤ ਨੂੰ ਕੰਡਮ ਐਲਾਨਣ ਬਾਅਦ ਨਵੇਂ ਕਮਰਿਆਂ ਦਾ ਨਿਰਮਾਣ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਖੇੜੀ ਤਲੌਡਾ ਸਥਿਤ 132 ਕੇਵੀਏ ਸਬ ਸਟੇਸ਼ਨ 'ਤੇ ਸਥਾਪਿਤ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਨੂੰ ਪੜਾਅਵਾਰ ਢੰਗ ਨਾਲ ਵਧਾ ਕੇ 40-45 ਐਮ.ਵੀ.ਏ. ਅਤੇ 132-33 ਕੇਵੀਏ ਕੀਤਾ ਜਾਵੇਗਾ। ਪਿੰਡ ਸਿਵਾਨ ਮਾਲਾ ਵਿੱਚ 33 ਕੇਵੀ ਸਬ ਸਟੇਸ਼ਨ ਬਣਾਇਆ ਜਾਵੇਗਾ। ਰਜ਼ਾਨਾ ਕਲਾਂ ਅਤੇ ਢਾਂਟਰਥ ਪਿੰਡਾਂ ਵਿੱਚ ਪੀ.ਐਚ.ਸੀ. ਦੀ ਨਵੀਂ ਇਮਾਰਤ ਬਣਾਈ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਵਰਕ ਕਰਵਾਉਣ ਦਾ ਐਲਾਨ ਕੀਤਾ। 

ਉਨ੍ਹਾਂ ਕਿਹਾ ਕਿ ਪਿੱਲੂਖੇੜਾ ਵਿੱਚ ਜ਼ਮੀਨ ਉਪਲਬਧ ਹੋਣ 'ਤੇ ਫਾਇਰ ਸਟੇਸ਼ਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਸਫੀਦੋਂ ਫਾਇਰ ਸਟੇਸ਼ਨ ਨੂੰ ਦੋ ਨਵੇਂ ਫਾਇਰ ਟੈਂਡਰ ਦਿੱਤੇ ਜਾਣਗੇ। ਸਫੀਦੋਂ ਵਿੱਚ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਐਚ.ਐਸ.ਵੀ.ਪੀ. ਦੇ ਸੈਕਟਰ ਵਿੱਚ ਪਲਾਟ ਅਲਾਟਮੈਂਟ ਲਈ ਅਰਜ਼ੀ ਦੇਣ ਬਾਅਦ ਨਿਯਮਾਂ ਅਨੁਸਾਰ ਪਲਾਟ ਅਲਾਟਮੈਂਟ ਪ੍ਰਕਿਰਿਆ ਜਲਦੀ ਪੂਰੀ ਕਰਵਾਈ ਜਾਵੇਗੀ।

ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਗੰਗੋਲੀ, ਕਾਲਵਾ, ਭੜਤਾਨਾ, ਸਬ-ਮਾਈਨਰ ਅਤੇ ਸਿਵਾਨਾ ਮਾਲ ਡਿਸਟ੍ਰੀਬਿਊਟਰੀ ਦੀ 12.50 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ (ਰੀਹੈਬਲੀਟੇਸ਼ਨ) ਕਰਵਾਈ ਜਾਵੇਗੀ ਅਤੇ ਪਿੰਡ ਵਿੱਚ ਗ੍ਰਾਮ ਸਕੱਤਰੇਤ ਵੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਅੰਟਾ ਵਿੱਚ ਕੈਨਾਲ ਰੈਸਟ ਹਾਊਸ ਦੀ ਮੁਰੰਮਤ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪਿੱਲੂਖੇੜਾ ਵਿੱਚ ਜ਼ਮੀਨ ਉਪਲਬਧ ਹੋਣ 'ਤੇ ਆਈ.ਟੀ.ਆਈ. ਦਾ ਨਿਰਮਾਣ ਕਰਵਾਇਆ ਜਾਵੇਗਾ। ਕੁਰੂਕਸ਼ੇਤਰ ਵਿਕਾਸ ਬੋਰਡ ਦੇ ਅਧੀਨ ਆਉਣ ਵਾਲੇ ਸਫੀਦੋਂ ਖੇਤਰ ਦੇ ਧਾਰਮਿਕ ਸਥਾਨਾਂ ਦਾ 2 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ। 

ਗ੍ਰਾਮ ਪੰਚਾਇਤ ਮੁਆਨਾ ਦੀ ਸ਼ਾਮਲਾਤ ਜ਼ਮੀਨ ਵਿੱਚ ਬਾਇਓ ਗੈਸ ਪਲਾਂਟ ਲਗਾਇਆ ਜਾਵੇਗਾ। ਮੋਰਖੀ ਪਿੰਡ ਵਿੱਚ ਕਮਿਊਨਿਟੀ ਸੈਂਟਰ ਦਾ ਨਿਰਮਾਣ ਕਰਵਾਇਆ ਜਾਵੇਗਾ। ਕਾਲਵਾ ਪਿੰਡ ਦੇ ਯਯਾਤੀ ਸੂਰਿਆ ਕੁੰਡ ਇਤਿਹਾਸਕ ਮੰਦਰ ਦੀ ਰੀਟੇਨਿੰਗ ਵਾਲ (ਸੁਰੱਖਿਆ ਕੰਧ) ਬਣਵਾਈ ਜਾਵੇਗੀ। ਬੀ.ਡੀ.ਪੀ.ਓ. ਸਫੀਦੋਂ ਦੇ ਦਫ਼ਤਰ ਦਾ ਨਿਰਮਾਣ ਕਾਰਜ ਕਰਵਾਇਆ ਜਾਵੇਗਾ। ਵੱਖ-ਵੱਖ ਪਿੰਡਾਂ ਵਿੱਚ 10 ਕਰੋੜ ਰੁਪਏ ਦੀ ਲਾਗਤ ਦੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਅਧੀਨ ਕੀਤੇ ਜਾਣ ਵਾਲੇ ਕਾਰਜ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਅਨਾਜ ਮੰਡੀ ਸਫੀਦੋਂ ਵਿੱਚ ਸੜਕ ਦੀ ਮੁਰੰਮਤ ਅਤੇ ਨਵੇਂ ਸ਼ੈਡ ਕਵਰ ਤੇ ਹੋਰ ਕੰਮ ਕਰਵਾਏ ਜਾਣਗੇ। ਇਸ ਦੇ ਲਈ ਉਨ੍ਹਾਂ ਨੇ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਪਿੱਲੂਖੇੜਾ ਵਿੱਚ ਜ਼ਮੀਨ ਉਪਲਬਧ ਹੋਣ 'ਤੇ ਸਬਜ਼ੀ ਮੰਡੀ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਨੇ ਸਫੀਦੋਂ ਅਤੇ ਪਿੱਲੂਖੇੜਾ ਦੇ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਨਿਰਮਾਣ, ਚੌੜਾ ਕਰਨ ਅਤੇ ਮੁਰੰਮਤ ਲਈ 6 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। 

ਨਵੀਂ ਅਨਾਜ ਮੰਡੀ ਪਿੱਲੂਖੇੜਾ ਦਾ ਜ਼ਮੀਨ ਉਪਲਬਧ ਹੋਣ 'ਤੇ ਵਾਧੂ ਵਿਸਥਾਰ ਕੀਤਾ ਜਾਵੇਗਾ। ਸਫੀਦੋਂ ਵਿੱਚ ਨਵਾਂ ਰੈਸਟ ਹਾਊਸ ਬਣਾਇਆ ਜਾਵੇਗਾ, ਜਿਸ 'ਤੇ ਲਗਭਗ 9.50 ਕਰੋੜ ਰੁਪਏ ਖਰਚ ਹੋਣਗੇ। ਭੰਭੇਵਾ ਵਿੱਚ ਡਰੇਨ ਦੇ ਪੁਲਾਂ ਦਾ ਨਿਰਮਾਣ ਕਰਵਾਇਆ ਜਾਵੇਗਾ।ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਲਗਭਗ 19 ਕਰੋੜ ਰੁਪਏ ਦੀ ਲਾਗਤ ਨਾਲ ਪੀ.ਡਬਲਿਊ.ਡੀ. ਵਿਭਾਗ ਦੀਆਂ 12 ਸੜਕਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ। 

ਸਫੀਦੋਂ ਵਿਧਾਨ ਸਭਾ ਖੇਤਰ ਦੀਆਂ 203.5 ਕਿਲੋਮੀਟਰ ਲੰਬਾਈ ਦੀਆਂ 49 ਸੜਕਾਂ, ਜੋ ਅਜੇ ਡੀ.ਐਲ.ਪੀ. ਵਿੱਚ ਹਨ, ਉਨ੍ਹਾਂ ਨੂੰ ਵੀ ਸਬੰਧਤ ਏਜੰਸੀ ਤੋਂ ਮਜ਼ਬੂਤ ਅਤੇ ਰੱਖ-ਰਖਾਅ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 22.89 ਕਰੋੜ ਰੁਪਏ ਦੀ ਲਾਗਤ ਨਾਲ 39.36 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੀ ਵਿਸ਼ੇਸ਼ ਮੁਰੰਮਤ ਵੀ ਕਰਵਾਈ ਜਾਵੇਗੀ। ਮਾਰਕੀਟ ਕਮੇਟੀ ਦੀਆਂ 173.29 ਕਿਲੋਮੀਟਰ ਲੰਬਾਈ ਦੀਆਂ 63 ਸੜਕਾਂ ਜੋ ਅਜੇ ਡੀ.ਐਲ.ਪੀ. ਵਿੱਚ ਹਨ, ਉਨ੍ਹਾਂ ਨੂੰ ਵੀ ਸਬੰਧਤ ਏਜੰਸੀ ਤੋਂ ਮਜ਼ਬੂਤ ਅਤੇ ਰੱਖ-ਰਖਾਅ ਕਰਵਾਇਆ ਜਾਵੇਗਾ। 

ਇਸੇ ਕੜੀ ਵਿੱਚ 56.70 ਕਿਲੋਮੀਟਰ ਲੰਬਾਈ ਦੀਆਂ ਅੱਠ ਸੜਕਾਂ ਦੀ ਵਿਸ਼ੇਸ਼ ਮੁਰੰਮਤ 5.86 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਸਫੀਦੋਂ ਵਿਧਾਨ ਸਭਾ ਖੇਤਰ ਵਿੱਚ 25 ਕਿਲੋਮੀਟਰ ਤੱਕ ਦੇ ਖੇਤਾਂ ਦੇ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਵਿਧਾਨ ਸਭਾ ਖੇਤਰ ਦੇ ਪਿੰਡਾਂ ਦੇ ਵਿਕਾਸ ਲਈ ਵੱਖਰੇ ਤੌਰ 'ਤੇ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।

 

 

Tags: Nayab Singh Saini , Haryana , Chief Minister of Haryana , BJP Haryana , Safidon , Jind , Krishan Lal Panwar , Krishan Kumar Bedi , Krishna Kumar Bedi , Mohan Lal Badoli

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD