Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਭਗਵੰਤ ਸਿੰਘ ਮਾਨ ਸਰਕਾਰ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਲਈ ਵਚਨਬੱਧ : ਕੁਲਵੰਤ ਸਿੰਘ

ਕੁਲਵੰਤ ਸਿੰਘ ਵੱਲੋਂ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦੇ ਵਫਦ ਨੂੰ ਦਿੱਤਾ ਗਿਆ ਭਰੋਸਾ

Kulwant Singh

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 21 Mar 2026

Last updated on: Mar 22, 2026, 10:56 IST

ਵਿਧਾਇਕ ਕੁਲਵੰਤ ਸਿੰਘ ਨੇ ਐਰੋਪੋਲਿਸ ਪ੍ਰੋਜੈਕਟ ਏ.ਐਫ. ਜੀ. ਐਚ. ਆਈ. ਅਤੇ ਜੇ. ਲਈ ਜਮੀਨ ਪ੍ਰਾਪਤੀ ਕਰਨ ਲਈ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਉਪਰੰਤ ਹੀ ਭੌਂ ਪ੍ਰਾਪਤ ਕਰਨ ਬਾਰੇ ਮੰਗ ਪੱਤਰ ਦੇਣ ਆਏ, ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਮੁਹਾਲੀ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਸਬੰਧਿਤ ਵਿਭਾਗ ਦੇ ਮੰਤਰੀ ਨਾਲ ਗੱਲ ਕਰਨਗੇ ਅਤੇ ਇਸ ਮਸਲੇ ਦਾ ਹੱਲ ਇਲਾਕੇ ਦੇ ਕਿਸਾਨਾਂ ਦੀ ਜਰੂਰਤ ਅਤੇ ਮੰਗਾਂ ਦੇ ਮੁਤਾਬਿਕ ਹੀ ਕੱਢਿਆ ਜਾਵੇਗਾ।

ਵਫਦ ਵਿੱਚ ਸ਼ਾਮਿਲ ਪੱਤੋ, ਬੜੀ, ਕੁਰੜੀ, ਕੁਰੜਾ, ਕਿਸ਼ਨਪੁਰਾ, ਚਾਉ ਮਾਜਰਾ, ਰਾਏ ਮਾਜਰਾ ਆਦਿ ਪਿੰਡਾਂ ਦੇ ਕਿਸਾਨ ਆਗੂਆਂ ਨੇ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਬਾਕਰਪੁਰ, ਛੱਤ, ਕਿਸ਼ਨਪੁਰਾ, ਬੜੀ ,ਮਟਰਾਂ, ਸਿਆਊ, ਕਰੜੀ, ਪੱਤੋਂ ਦੇ ਸਮੂਹ ਪੰਚਾਇਤ ਅਤੇ ਕਿਸਾਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਉਹ ਸਾਰੇ ਆਪਣੀਆਂ ਦਫਤਰ ਭੋਂ ਪ੍ਰਾਪਤੀ ਕਲੈਕਟਰ,  ਸ਼ਹਿਰੀ ਯੋਜਨਾਬੰਦੀ ਵਿਭਾਗ ਪੰਜਾਬ ਅੱਗੇ ਰੱਖੀਆਂ ਗਈਆਂ 19 ਸ਼ਰਤਾਂ ਪੂਰੀਆਂ ਹੋਣ ਦੀ ਸੂਰਤ ਦੇ ਵਿੱਚ ਦੇਣ ਨੂੰ ਤਿਆਰ ਹਨ।

ਜੇਕਰ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਜਮੀਨਾਂ ਨੂੰ ਅਕਵਾਇਰ ਕੀਤੀਆਂ ਜਾਣ ਵਾਲੀਆਂ ਜਮੀਨਾਂ ਦੇ ਦਾਇਰੇ ਵਿੱਚੋਂ ਬਾਹਰ ਰੱਖਿਆ ਜਾਵੇ। ਵਫਦ ਨੇ ਦੱਸਿਆ ਕਿ ਇੱਕ ਏਕੜ ਜਮੀਨ ਦੇ ਪਿੱਛੇ ਕਿਸਾਨਾਂ ਨੂੰ 1500 ਗਜ ਰਿਹਾਇਸ਼ੀ ਅਤੇ 300 ਗਜ ਕਮਰਸ਼ੀਅਲ ਪਲਾਟ ਨੂੰ ਦਿੱਤੇ ਜਾਣ ਅਤੇ 25 ਏਕੜ ਪ੍ਰਤੀ ਏਕੜ ਕੈਸ਼ ਅਵਾਰਡ ਰੱਖਿਆ ਜਾਵੇ ਦੂਸਰਾ ਭੌਂ ਮਾਲਕ ਨੂੰ ਇੱਕ ਏਕੜ ਦਾ ਚਕੌਤਾ 1  ਲੱਖ ਰੁਪਏ ਸਲਾਨਾ ਦਿੱਤਾ ਜਾਵੇ ਅਤੇ ਚਕੌਤੇ ਦੀ ਰਾਸ਼ੀ ਵਿੱਚ ਹਰ ਸਾਲ 10% ਦਾ ਵਾਧਾ ਕੀਤਾ ਜਾਵੇ, ਚਕੌਤਾ ਮਿਲਣ ਦੀ ਮਿਆਦ ਵਿਕਸਤ ਕੀਤੇ ਜਾਣ ਵਾਲੇ ਪਲਾਟ ਦੀ ਅਲਾਟਮੈਂਟ ਤੱਕ ਹੋਵੇ, ਨਾ ਕਿ ਤਿੰਨ ਸਾਲ ਤੱਕ, ਤੀਸਰਾ ਜਿਨਾਂ ਕਿਸਾਨਾਂ ਦਾ ਰੋਜ਼ੀ' ਰੋਟੀ ਲਈ ਖੇਤੀ ਦੇ ਨਾਲ- ਨਾਲ ਸਹਾਇਕ ਧੰਦੇ, ਜਿਵੇਂ ਕਿ ਪਸ਼ੂ ਪਾਲਣਾ ਅਤੇ ਹੋਰ ਵੀ ਕਾਰੋਬਾਰ ਹਨ, ਉਨ੍ਹਾਂ ਲਈ ਦੋ- ਦੋ ਕਨਾਲ ਦੇ ਪਸ਼ੂ ਪਾਲਣ ਕਲਸਟਰ ਪਲਾਟ ਅਤੇ ਹੋਰ ਗਤੀਵਿਧੀ ਲਈ ਵੀ ਇਸੇ ਤਰ੍ਹਾਂ ਕਲਸਟਰ ਪਲਾਟ  ਦਿੱਤੇ ਜਾਣ।

ਇਸੇ ਤਰ੍ਹਾਂ ਮੁੜ ਵਸੇਬੇ ਅਤੇ ਰੀ-ਸੈਟਲਮੈਂਟ ਦੀ ਰਾਸ਼ੀ ਲੈਂਡ ਪੂਲਿੰਗ ਲੈਣ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇ। ਮੁੜ ਵਸੇਬੇ ਅਤੇ ਰੀ-ਸੈਟਲਮੈਂਟ ਘੱਟੋ ਘੱਟ 25 ਲੱਖ ਰੁਪਏ ਪ੍ਰਤੀ ਮੈਂਬਰ ਪ੍ਰਤੀ ਪਰਿਵਾਰ ਦਿੱਤਾ ਜਾਵੇ, ਕਿਉਂਕਿ ਇਸ ਪਾਲਸੀ ਤੋਂ ਬਾਅਦ ਪਰਿਵਾਰ ਦੇ ਹਰ ਇੱਕ ਮੈਂਬਰ ਦਾ ਮੁੜ ਵਸੇਬਾ ਹੋਣਾ ਹੈ। ਆਸਟੀ (ਜ਼ਮੀਨ ਤੋਂ ਬੇਦਖਲ ਹੋਣ ਵਾਲੇ) ਪਲਾਟ ਹਰ ਇੱਕ ਕਿਸਾਨ ਨੂੰ ਦਿੱਤਾ ਜਾਵੇ, ਭਾਵੇਂ ਉਹ ਲੈਂਡ ਪੂਲਿੰਗ ਸਵੀਕਾਰ ਕਰਦਾ ਹੈ ਜਾਂ ਕੈਸ਼ ਅਵਾਰਡ ਸਵੀਕਾਰ ਕਰਦਾ ਹੈ।

ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਵੱਲੋਂ ਐਲ.ਓ.ਆਈ. ਵਿੱਚ ਮਿਲੇ ਪਲਾਟ ਨੂੰ ਵੇਚੇ ਜਾਣ ਤੋਂ ਪ੍ਰਾਪਤ ਹੋਣ ਵਾਲੀ ਰਕਮ ਨੂੰ ਆਮਦਨ ਕਰ ਦੇ ਦਾਇਰੇ ਚੋਂ ਬਾਹਰ ਰੱਖਿਆ ਜਾਵੇ। ਸਮੂਹ ਪੰਚਾਇਤਾਂ ਅਤੇ ਜਮੀਨ ਮਾਲਕਾਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਨੂੰ ਪ੍ਰਵਾਨ ਕਰਨ ਲਈ ਸਭ ਤੋਂ ਪਹਿਲਾਂ ਮੀਟਿੰਗ ਰੱਖ ਕੇ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ ਅਤੇ ਜਮੀਨ ਮਾਲਕਾਂ ਨਾਲ ਸਹਿਮਤੀ ਹੋਣ ਉਪਰੰਤ ਹੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇ।

ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਵਾਲੇ ਕਿਸਾਨਾਂ ਦੇ ਵਫਦ ਵਿੱਚ ਨਿਰਮਲ ਸਿੰਘ ਕੁਰੜੀ ਤੋਂ ਇਲਾਵਾ ਸਤੀਸ਼ ਕੁਮਾਰ ਚੌਧਰੀ, ਜਗਤ ਸਿੰਘ, ਮੱਖਣ ਸਿੰਘ ਗੀਗਾ ਮਾਜਰਾ, ਕਰਨੈਲ ਸਿੰਘ ਬੜੀ, ਗੁਰਜੰਟ ਸਿੰਘ ਸਰਪੰਚ ਪੱਤੋਂ, ਨਵਾਬ ਸਿੰਘ ਸਿਆਊ, ਗੁਰਭਜਨ ਸਿੰਘ ਨੰਬਰਦਾਰ, ਰਣਧੀਰ ਸਿੰਘ ਬੜੀ, ਪਰਮਦੀਪ ਸਿੰਘ ਬੈਦਵਾਣ, ਮਨਪ੍ਰੀਤ ਸਿੰਘ ਨੰਬਰਦਾਰ, ਗੁਰਪ੍ਰਤਾਪ ਸਿੰਘ, ਕੁਲਦੀਪ ਸਿੰਘ ਸਮਾਣਾ ਵੀ ਹਾਜ਼ਰ ਸਨ।

 

Tags: Kulwant Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD