Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਤਿੰਨ ਦਹਾਕੇ ਪੁਰਾਣੇ ਹਰਿਆਣਾ ਟੈਲੀਕੌਮ ਲਿਮਟਿਡ ਨਾਲ ਸਬੰਧਤ ਵਿਸ਼ੇ ਦਾ ਕਾਨੂੰਨੀ ਪ੍ਰਕਿਰਿਆ ਰਾਹੀਂ ਕੀਤਾ ਗਿਆ ਹੱਲ — ਨਾਇਬ ਸਿੰਘ ਸੈਣੀ

Nayab Singh Saini

Web Admin

Web Admin

5 Dariya News

ਚੰਡੀਗੜ੍ਹ , 17 Mar 2026

Last updated on: Mar 18, 2026, 16:24 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਬਜਟ 2026-27 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਚੁੱਕਿਆ ਗਿਆ ਹਰਿਆਣਾ ਟੈਲੀਕੌਮ ਲਿਮਟਿਡ ਨਾਲ ਸਬੰਧਤ ਵਿਸ਼ਾ ਲਗਭਗ ਤਿੰਨ ਦਹਾਕਿਆਂ ਤੋਂ ਪੈਂਡਿੰਗ ਇੱਕ ਉਦਯੋਗਿਕ ਇਕਾਈ ਅਤੇ ਉਸ ਨਾਲ ਜੁੜੀਆਂ ਵਿੱਤੀ ਦੇਣਦਾਰੀਆਂ ਦਾ ਮਾਮਲਾ ਹੈ। ਸਰਕਾਰ ਨੇ ਇਸ ਪੂਰੇ ਘਟਨਾਕ੍ਰਮ ਵਿੱਚ ਪਾਰਦਰਸ਼ਤਾ, ਕਾਨੂੰਨੀ ਪ੍ਰਕਿਰਿਆ ਅਤੇ ਰਾਜ ਦੇ ਹਿੱਤਾਂ ਦੀ ਰੱਖਿਆ ਨੂੰ ਸਰਵਉੱਚ ਤਰਜੀਹ ਦਿੱਤੀ ਹੈ। 

ਮੌਜੂਦਾ ਰਾਜ ਸਰਕਾਰ ਨੇ ਕਿਸੇ ਵੀ ਪੱਧਰ 'ਤੇ ਨਾ ਤਾਂ ਨਿਯਮਾਂ ਨਾਲ ਸਮਝੌਤਾ ਕੀਤਾ ਹੈ ਅਤੇ ਨਾ ਹੀ ਰਾਜ ਦੇ ਹਿੱਤਾਂ ਨੂੰ ਅਣਦੇਖੀ ਕੀਤੀ ਹੈ। ਲਗਭਗ ਤਿੰਨ ਦਹਾਕੇ ਪੁਰਾਣੇ ਇਸ ਵਿਵਾਦ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਸੁਲਝਾਇਆ ਗਿਆ ਅਤੇ ਰਾਜ ਦੇ ਹਿੱਤ ਵਿੱਚ ਸਾਲ 2000 ਤੋਂ ਬਕਾਇਆ ਚਲੀ ਆ ਰਹੀ ਰਾਸ਼ੀ ਨੂੰ ਰਾਜ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾਇਆ।

ਸ੍ਰੀ ਨਾਇਬ ਸਿੰਘ ਸੈਣੀ ਨੇ ਸਦਨ ਨੂੰ ਦੱਸਿਆ ਕਿ ਸਾਲ 1994 ਅਤੇ 1995 ਦੌਰਾਨ ਰੋਹਤਕ ਸਥਿਤ ਮੈਸਰਜ਼ ਹਰਿਆਣਾ ਟੈਲੀਕੌਮ ਲਿਮਟਿਡ ਨੂੰ ਰਾਜ ਦੇ ਉਦਯੋਗ ਵਿਭਾਗ ਵੱਲੋਂ 18 ਕਰੋੜ 68 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਗਿਆ ਸੀ। ਇਸ ਕਰਜ਼ੇ ਨੂੰ ਉਦਯੋਗਿਕ ਇਕਾਈ ਵੱਲੋਂ ਪੰਜ ਸਾਲ ਦੀ ਮਿਆਦ ਤੋਂ ਬਾਅਦ ਵਾਪਸ ਕਰਨਾ ਸੀ। 

ਕੰਪਨੀ ਵੱਲੋਂ ਸਿਰਫ 39 ਲੱਖ ਰੁਪਏ ਦੀ ਰਾਸ਼ੀ ਵਾਪਸ ਕੀਤੀ ਗਈ ਸੀ। ਬਾਕੀ 18 ਕਰੋੜ 29 ਲੱਖ ਰੁਪਏ ਦੀ ਰਾਸ਼ੀ ਸਾਲ 2000 ਵਿੱਚ ਵਾਪਸ ਕੀਤੀ ਜਾਣੀ ਸੀ। ਪਰ ਜੂਨ 1999 ਵਿੱਚ ਇਹ ਕੰਪਨੀ ਦਿਵਾਲੀਆ ਘੋਸ਼ਿਤ ਹੋ ਗਈ ਅਤੇ ਇਸ ਤੋਂ ਬਾਅਦ ਇਸ ਨੇ ਸਰਕਾਰ ਨੂੰ ਇੱਕ ਰੁਪਿਆ ਵੀ ਕਰਜ਼ਾ ਵਾਪਸ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦਿਵਾਲੀਆ ਹੋਈ ਕੰਪਨੀ ਦੀ ਇੱਕ ਹੋਰ ਵਿੱਤੀ ਦੇਣਦਾਰੀ ਜੁੜੀ ਹੋਈ ਸੀ। ਮੈਸਰਜ਼ ਪਰਿਵਰਤਨ ਇਨਵੈਸਟਮੈਂਟ ਐਂਡ ਫਾਇਨਾਂਸ ਕੰਪਨੀ ਨਾਮਕ ਇੱਕ ਹੋਰ ਕੰਪਨੀ ਨੂੰ ਵੀ ਮੈਸਰਜ਼ ਹਰਿਆਣਾ ਟੈਲੀਕੌਮ ਲਿਮਟਿਡ ਤੋਂ 7 ਕਰੋੜ 92 ਲੱਖ ਰੁਪਏ ਦੀ ਰਾਸ਼ੀ ਵਸੂਲ ਕਰਨੀ ਸੀ। 

ਸਾਲ 1998 ਵਿੱਚ ਮੈਸਰਜ਼ ਹਰਿਆਣਾ ਟੈਲੀਕੌਮ ਲਿਮਟਿਡ ਨੇ ਆਪਣੀ 136 ਕਨਾਲ 8 ਮਰਲੇ ਜ਼ਮੀਨ ਦੇ ਸਬੰਧ ਵਿੱਚ ਉਦਯੋਗ ਵਿਭਾਗ, ਹਰਿਆਣਾ ਦੇ ਨਾਲ ਮਾਰਗੇਜ ਡੀਡ (ਗਿਰਵੀਨਾਮਾ) ਨਿਸ਼ਪਾਦਿਤ ਕੀਤੀ ਸੀ। ਇਸ ਮਾਰਗੇਜ ਵਿੱਚ ਪਹਿਲਾ ਚਾਰਜ ਮੈਸਰਜ਼ ਪਰਿਵਰਤਨ ਇਨਵੈਸਟਮੈਂਟ ਐਂਡ ਫਾਇਨਾਂਸ ਕੰਪਨੀ ਕੋਲ ਸੀ, ਜਦੋਂ ਕਿ ਦੂਜਾ ਚਾਰਜ ਹਰਿਆਣਾ ਦੇ ਉਦਯੋਗ ਵਿਭਾਗ ਕੋਲ ਸੀ।

ਜ਼ਮੀਨ ਗਿਰਵੀ ਰੱਖੀ ਪ੍ਰਾਈਵੇਟ ਕੰਪਨੀ ਕੋਲ, ਸਰਕਾਰ ਨੇ ਦਿੱਤਾ 18 ਕਰੋੜ 68 ਲੱਖ ਰੁਪਏ ਦਾ ਵਿਆਜ ਮੁਕਤ ਲੋਨ, ਪੰਜ ਸਾਲਾਂ ਵਿੱਚ ਸਰਕਾਰ ਨੂੰ ਵਾਪਸ ਦਿੱਤੇ ਸਿਰਫ 39 ਲੱਖ ਰੁਪਏ। 1994 ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ। ਆਪਣੇ 7 ਕਰੋੜ 92 ਲੱਖ ਰੁਪਏ ਦੀ ਰਾਸ਼ੀ ਦੀ ਵਸੂਲੀ ਲਈ ਮੈਸਰਜ਼ ਪਰਿਵਰਤਨ ਇਨਵੈਸਟਮੈਂਟ ਐਂਡ ਫਾਇਨਾਂਸ ਕੰਪਨੀ ਨੇ ਫਰਵਰੀ 2020 ਵਿੱਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT), ਚੰਡੀਗੜ੍ਹ ਬੈਂਚ ਦਾ ਦਰਵਾਜ਼ਾ ਖੜਕਾਇਆ।

ਕੋਵਿਡ ਦੌਰਾਨ NCLT ਚੰਡੀਗੜ੍ਹ ਬੈਂਚ ਵੱਲੋਂ ਸਮਾਧਾਨ ਬਿਨੈਕਾਰਾਂ ਤੋਂ ਬੋਲੀਆਂ ਮੰਗੀਆਂ ਗਈਆਂ। ਅਪ੍ਰੈਲ 2023 ਵਿੱਚ ਸ੍ਰੀ ਅਭਿਮਨਿਊ ਮਹਿਲਾਵਤ ਨਾਮਕ ਬੋਲੀਦਾਤਾ ਦੀ 25 ਕਰੋੜ 14 ਲੱਖ ਰੁਪਏ ਦੀ ਸਭ ਤੋਂ ਉੱਚੀ ਬੋਲੀ ਨੂੰ NCLT ਚੰਡੀਗੜ੍ਹ ਬੈਂਚ ਵੱਲੋਂ ਪ੍ਰਵਾਨ ਕੀਤਾ ਗਿਆ। ਹਰਿਆਣਾ ਦੇ ਉਦਯੋਗ ਵਿਭਾਗ ਨੇ ਵੀ ਇਸ ਪ੍ਰਕਿਰਿਆ ਵਿੱਚ ਲਗਭਗ 77 ਕਰੋੜ ਰੁਪਏ ਦਾ ਦਾਅਵਾ NCLT ਦੇ ਸਾਹਮਣੇ ਰੱਖਿਆ ਸੀ। ਇਸ ਵਿੱਚ 18 ਕਰੋੜ 29 ਲੱਖ ਰੁਪਏ ਮੂਲਧਨ ਅਤੇ 58 ਕਰੋੜ 71 ਲੱਖ ਰੁਪਏ ਪੀਨਲ ਇੰਟਰਸਟ (ਜੁਰਮਾਨਾ ਵਿਆਜ) ਸ਼ਾਮਲ ਸੀ।

ਉਨ੍ਹਾਂ ਕਿਹਾ ਕਿ ਅਪ੍ਰੈਲ 2023 ਵਿੱਚ ਪਾਸ ਕੀਤੇ ਆਪਣੇ ਹੁਕਮ ਵਿੱਚ NCLT ਚੰਡੀਗੜ੍ਹ ਬੈਂਚ ਨੇ ਹਰਿਆਣਾ ਦੇ ਉਦਯੋਗ ਵਿਭਾਗ ਨੂੰ ਵਿੱਤੀ ਲੈਣਦਾਰ ਵਜੋਂ ਸਵੀਕਾਰ ਨਹੀਂ ਕੀਤਾ। ਇਸੇ ਕਾਰਨ ਵਿਭਾਗ ਵੱਲੋਂ ਮੰਗੇ ਗਏ ਪੀਨਲ ਇੰਟਰਸਟ ਨੂੰ ਸਵੀਕਾਰ ਨਹੀਂ ਕੀਤਾ ਗਿਆ। ਨਤੀਜੇ ਵਜੋਂ, ਪ੍ਰਵਾਨਿਤ ਬੋਲੀ ਰਾਸ਼ੀ 25 ਕਰੋੜ 14 ਲੱਖ ਵਿੱਚੋਂ ਉਦਯੋਗ ਵਿਭਾਗ, ਹਰਿਆਣਾ ਨੂੰ 18 ਕਰੋੜ 56 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ। 

ਅਸੀਂ ਇਸ ਹੁਕਮ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਅਪ੍ਰੈਲ 2025 ਵਿੱਚ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ। ਕਾਂਗਰਸ ਸਰਕਾਰ ਵੱਲੋਂ ਪੈਦਾ ਕੀਤੀ ਗਈ ਇਸ ਸਮੱਸਿਆ ਨਾਲ ਜੂਝਣ ਲਈ ਮੌਜੂਦਾ ਸਰਕਾਰ ਇਸ ਤੋਂ ਵੱਧ ਹੋਰ ਕੀ ਕਰ ਸਕਦੀ ਸੀ।

ਇਸ ਤੋਂ ਬਾਅਦ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਪੂਰਾ ਸਨਮਾਨ ਕਰਦੇ ਹੋਏ ਅਗਲੀ ਕਾਰਵਾਈ ਕੀਤੀ। ਸਤੰਬਰ 2025 ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਤੋਂ ਕਾਨੂੰਨੀ ਰਾਏ ਲਈ ਗਈ। ਰਾਏ ਸੀ ਕਿ ਵਿਭਾਗ ਨੂੰ 18 ਕਰੋੜ 56 ਲੱਖ ਰੁਪਏ ਦੀ ਡਿਮਾਂਡ ਡਰਾਫਟ ਰਾਸ਼ੀ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਸਫਲ ਬੋਲੀਦਾਤਾ ਦੇ ਹੱਕ ਵਿੱਚ 'ਨੋ ਆਬਜੈਕਸ਼ਨ ਸਰਟੀਫਿਕੇਟ' (NOC) ਜਾਰੀ ਕਰ ਦੇਣਾ ਚਾਹੀਦਾ ਹੈ। 

ਇਸ ਕਾਨੂੰਨੀ ਸਲਾਹ ਦੇ ਆਧਾਰ 'ਤੇ ਵਿੱਤ ਵਿਭਾਗ, ਹਰਿਆਣਾ ਅਤੇ ਰਾਜ ਸਰਕਾਰ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ 18 ਕਰੋੜ 56 ਲੱਖ ਰੁਪਏ ਦੀ ਰਾਸ਼ੀ ਰਾਜ ਦੇ ਖਜ਼ਾਨੇ ਵਿੱਚ ਜਮ੍ਹਾ ਕਰ ਦਿੱਤੀ ਗਈ। ਇਸ ਤਰ੍ਹਾਂ ਲੰਬੇ ਸਮੇਂ ਤੋਂ ਲਟਕ ਰਹੇ ਇਸ ਮਾਮਲੇ ਦਾ ਹੱਲ ਕੀਤਾ ਗਿਆ।

ਇਸ ਤੋਂ ਬਾਅਦ ਨਵੰਬਰ 2025 ਵਿੱਚ ਸਫਲ ਬੋਲੀਦਾਤਾ ਦੇ ਪੱਖ ਵਿੱਚ 'ਨੋ ਡਿਊਜ਼ ਸਰਟੀਫਿਕੇਟ' ਵੀ ਜਾਰੀ ਕਰ ਦਿੱਤਾ ਗਿਆ ਤਾਂ ਜੋ ਇਸ ਮਾਮਲੇ ਨੂੰ ਵਿਧੀਵਤ ਰੂਪ ਵਿੱਚ ਖਤਮ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਤੋਂ ਇਹ ਸਪੱਸ਼ਟ ਹੈ ਕਿ ਮੌਜੂਦਾ ਰਾਜ ਸਰਕਾਰ ਨੇ ਕਿਸੇ ਵੀ ਪੱਧਰ 'ਤੇ ਨਾ ਤਾਂ ਨਿਯਮਾਂ ਨਾਲ ਸਮਝੌਤਾ ਕੀਤਾ ਹੈ ਅਤੇ ਨਾ ਹੀ ਰਾਜ ਦੇ ਹਿੱਤਾਂ ਨੂੰ ਅਣਦੇਖੀ ਕੀਤੀ ਹੈ। 

ਲਗਭਗ ਤਿੰਨ ਦਿਹਾਕੇ ਪੁਰਾਣੇ ਇਸ ਵਿਵਾਦ ਨੂੰ ਕਾਨੂੰਨੀ ਪ੍ਰਕ੍ਰਿਆ ਨਾਲ ਸੁਲਝਾਇਆ ਗਿਆ ਅਤੇ ਰਾਜ ਦੇ ਹੱਤ ਵਿੱਚ ਸਾਲ 2000 ਤੋਂ ਬਕਾਇਆ ਚੱਲੀ ਆ ਰਹੀ ਰਕਮ ਨੂੰ ਰਾਜਕੋਸ਼ ਵਿੱਚ ਜਮ੍ਹਾ ਕਰਵਾਇਆ ਗਿਆ।

 

Tags: Nayab Singh Saini

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD