Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਵਿਰੋਧੀ ਧਿਰ ਕਰਜ਼ੇ ਦੇ ਗਲਤ ਅੰਕੜੇ ਦੇ ਕੇ ਜਨਤਾ ਨੂੰ ਕਰ ਰਹੀ ਗੁਮਰਾਹ — ਮੁੱਖ ਮੰਤਰੀ

ਹਰਿਆਣਾ ਦੀ ਵਿੱਤੀ ਸਥਿਤੀ ਪੰਜਾਬ ਨਾਲੋਂ ਵਧੇਰੇ ਮਜ਼ਬੂਤ ਅਤੇ ਸੰਤੁਲਿਤ - ਮੁੱਖ ਮੰਤਰੀ

Nayab Singh Saini

Web Admin

Web Admin

5 Dariya News

ਚੰਡੀਗੜ੍ਹ , 17 Mar 2026

Last updated on: Mar 18, 2026, 16:24 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਅਸ਼ੰਕਾ ਵਿਅਕਤ ਕੀਤੀ ਕਿ ਜੇਕਰ ਕਰਜ਼ਾ ਵਧਦਾ ਰਿਹਾ ਤਾਂ ਹਰਿਆਣਾ ਵੀ ਪੰਜਾਬ ਵਾਂਗ ਆਰਥਿਕ ਸੰਕਟ ਵਿੱਚ ਫਸ ਸਕਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ 'ਡਿਫਰਡ ਬਰਡਨ' ਝੱਲਣਾ ਪਵੇਗਾ। ਵਿਰੋਧੀ ਧਿਰ ਦਾ ਇਹ ਅਸ਼ੰਕਾ ਹਕੀਕਤ ਤੋਂ ਬਹੁਤ ਦੂਰ ਹੈ। ਵਿਰੋਧੀ ਧਿਰ ਕਰਜ਼ੇ ਦੇ ਗਲਤ ਅੰਕੜੇ ਦੇ ਕੇ ਜਨਤਾ ਨੂੰ ਕੇਵਲ ਗੁਮਰਾਹ ਕਰਨ ਦਾ ਕੰਮ ਕਰ ਰਹੀ ਹੈ। 

ਪ੍ਰਦੇਸ਼ ਦੀ ਆਰਥਿਕ ਸਥਿਤੀ ਦਾ ਮੁਲਾਂਕਣ ਸਿਰਫ ਭਾਵਨਾਤਮਕ ਟਿੱਪਣੀਆਂ ਨਾਲ ਨਹੀਂ, ਸਗੋਂ ਠੋਸ ਤੱਥਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ। ਜੇਕਰ ਹਰਿਆਣਾ ਦੀ ਵਿੱਤੀ ਸਥਿਤੀ ਨੂੰ ਗੁਆਂਢੀ ਰਾਜ ਪੰਜਾਬ ਨਾਲ ਤੁਲਨਾਤਮਕ ਰੂਪ ਵਿੱਚ ਦੇਖਿਆ ਜਾਵੇ, ਤਾਂ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਹਰਿਆਣਾ ਅੱਜ ਵੀ ਆਰਥਿਕ ਪ੍ਰਬੰਧਨ ਅਤੇ ਵਿਕਾਸ ਦੇ ਮਾਮਲੇ ਵਿੱਚ ਕਿਤੇ ਵੱਧ ਸੰਤੁਲਿਤ ਅਤੇ ਮਜ਼ਬੂਤ ਸਥਿਤੀ ਵਿੱਚ ਹੈ।

ਮੁੱਖ ਮੰਤਰੀ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਬਜਟ 'ਤੇ ਚਰਚਾ ਤੋਂ ਬਾਅਦ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਾਲ 2004-05 ਜਦੋਂ ਹਰਿਆਣਾ ਅਤੇ ਪੰਜਾਬ ਦੋਵਾਂ ਰਾਜਾਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਸਨ, ਉਸ ਸਮੇਂ ਹਰਿਆਣਾ ਦਾ ਕੁੱਲ ਬਜਟ 15 ਹਜ਼ਾਰ 526 ਕਰੋੜ ਰੁਪਏ ਸੀ। 

ਜਦਕਿ ਪੰਜਾਬ ਦਾ ਬਜਟ 25 ਹਜ਼ਾਰ 627 ਕਰੋੜ ਰੁਪਏ ਸੀ, ਯਾਨੀ ਉਸ ਸਮੇਂ ਪੰਜਾਬ ਦਾ ਬਜਟ ਹਰਿਆਣਾ ਦੀ ਤੁਲਨਾ ਵਿੱਚ ਵੱਧ ਸੀ। ਜੇਕਰ ਉਸ ਸਮੇਂ ਦੇ ਸਰਕਾਰੀ ਕਰਜ਼ੇ ਦੀ ਗੱਲ ਕਰੀਏ ਤਾਂ ਹਰਿਆਣਾ ਦਾ ਕੁੱਲ ਕਰਜ਼ਾ 17 ਹਜ਼ਾਰ 347 ਕਰੋੜ ਰੁਪਏ ਸੀ, ਜੋ ਬਜਟ ਦਾ ਲਗਭਗ 112 ਫੀਸਦੀ ਸੀ। 

ਜਦਕਿ ਪੰਜਾਬ ਦਾ ਕੁੱਲ ਕਰਜ਼ਾ 37 ਹਜ਼ਾਰ 796 ਕਰੋੜ ਰੁਪਏ ਸੀ, ਜੋ ਉਨ੍ਹਾਂ ਦੇ ਬਜਟ ਦਾ ਲਗਭਗ 147 ਫੀਸਦੀ ਸੀ। ਇਸ ਦਾ ਮਤਲਬ ਹੈ ਕਿ ਉਸ ਸਮੇਂ ਵੀ ਪੰਜਾਬ ਦੀ ਵਿੱਤੀ ਸਥਿਤੀ ਹਰਿਆਣਾ ਨਾਲੋਂ ਵੱਧ ਦਬਾਅ ਵਿੱਚ ਸੀ। ਸਾਲ 2005-06 ਅਤੇ 2006-07 ਵਿੱਚ ਵੀ ਇਹੀ ਸਥਿਤੀ ਬਣੀ ਰਹੀ ਜਦੋਂ ਹਰਿਆਣਾ ਵਿੱਚ ਕਾਂਗਰਸ ਸਰਕਾਰ ਦਾ ਬਜਟ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਘੱਟ ਸੀ ਪਰ ਪੰਜਾਬ ਦੇ ਬਜਟ ਦਾ ਕਰਜਾ ਫੀਸਦੀ ਹਰਿਆਣਾ ਤੋਂ ਵੱਧ ਸੀ।

ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਜੇਕਰ ਅਸੀਂ ਹਾਲ ਹੀ ਦੇ ਸਾਲਾਂ ਦੀ ਸਥਿਤੀ ਦੇਖੀਏ ਤਾਂ ਸਾਲ 2021-22 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਸ ਸਮੇਂ ਹਰਿਆਣਾ ਦਾ ਬਜਟ 1 ਲੱਖ 35 ਹਜ਼ਾਰ 910 ਕਰੋੜ ਰੁਪਏ ਸੀ ਅਤੇ ਕੁੱਲ ਕਰਜ਼ਾ ਬਜਟ ਦਾ ਲਗਭਗ 167 ਫੀਸਦੀ ਸੀ। ਉੱਥੇ ਹੀ ਪੰਜਾਬ ਦਾ ਬਜਟ ਹਰਿਆਣਾ ਤੋਂ ਘੱਟ ਕੇ 1 ਲੱਖ 25 ਹਜ਼ਾਰ 501 ਕਰੋੜ ਰੁਪਏ ਸੀ, ਪਰ ਉਸ ਦਾ ਕੁੱਲ ਕਰਜ਼ਾ ਬਜਟ ਦਾ ਲਗਭਗ 186 ਫੀਸਦੀ ਸੀ, ਮਤਲਬ ਉਸ ਸਮੇਂ ਵੀ ਪੰਜਾਬ ਤੇ ਕਰਜੇ ਦਾ ਬੋਝ ਹਰਿਆਣਾ ਦੀ ਤੁਲਣਾ ਵਿੱਚ ਵੱਧ ਸੀ ਜਦੋਂ ਕਿ ਹਰਿਆਣਾ ਦਾ ਬਜਟ ਪੰਜਾਬ ਤੋਂ ਵੱਧ ਹੋ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਮੌਜੂਦਾ ਸਥਿਤੀ ਦੇਖੀਏ ਤਾਂ ਇਹ ਅੰਤਰ ਹੋਰ ਸਪਸ਼ਟ ਦਿਖਾਈ ਦਿੰਦਾ ਹੈ।ਸਾਲ 2026-27 ਦੇ ਬਜਟ ਵਿੱਚ ਹਰਿਆਣਾ ਦਾ ਕੁੱਲ ਬਜਟ 2 ਲੱਖ 23 ਹਜ਼ਾਰ 658 ਕਰੋੜ ਰੁਪਏ ਹੈ ਅਤੇ ਕੁੱਲ ਕਰਜ਼ਾ ਬਜਟ ਦਾ ਲਗਭਗ 175 ਫੀਸਦੀ ਹੈ। ਦੂਜੇ ਪਾਸੇ, ਪੰਜਾਬ ਦਾ ਕੁੱਲ ਬਜਟ ਕੇਵਲ 1 ਲੱਖ 80 ਹਜ਼ਾਰ 437 ਕਰੋੜ ਰੁਪਏ ਹੈ, ਪਰ ਉਸ ਦਾ ਕੁੱਲ ਕਰਜ਼ਾ ਉਸ ਦੇ ਬਜਟ ਦਾ ਲਗਭਗ 248 ਫੀਸਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਵਿੱਤੀ ਅਨੁਸ਼ਾਸਨ ਬਣਾਈ ਰੱਖਦੇ ਹੋਏ ਵਿਕਾਸ ਦੀ ਗਤੀ ਨੂੰ ਵੀ ਤੇਜ਼ ਕੀਤਾ ਹੈ। ਸੜਕ, ਸਿਖਿਆ, ਹੈਲਥ, ਉਦਯੋਗ ਅਤੇ ਖੇਤੀਬਾੜੀ ਵਰਗੇ ਸਾਰੇ ਖੇਤਰਾਂ ਵਿੱਚ ਲਗਾਤਾਰ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਦਾ ਸਕਾਰਾਤਮਕ ਨਤੀਜੇ ਸੂਬੇ ਦੀ ਤੇਜੀ ਨਾਲ ਵੱਧ ਰਹੀ ਅਰਥਵਿਵਸਥਾ ਵਿੱਚ ਵਿਖਾਈ ਦੇ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਹਰਿਆਣਾ ਸੂਬੇ ਤੇ ਵੀ ਕਰਜ ਬਾਰੇ ਵੱਖ-ਵੱਖ ਅੰਕੜੇ ਦੇ ਕੇ ਸਦਨ ਅਤੇ ਸੂਬੇ ਦੀ ਜਨਤਾ ਨੁੰ ਗੁਮਰਾਹ ਕੀਤਾ ਹੈ। ਉਨ੍ਹਾਂ ਨੇ ਅੰਕੜੇ ਦਿੰਦੇ ਹੋਏ ਕਿਹਾ ਕਿ ਸਾਲ 2014-15 ਦਾ ਲੋਨ 96 ਹਜ਼ਾਰ 875 ਕਰੋੜ ਸੀ, ਜੋ ਉਸ ਸਮੇਂ ਦੀ ਜੀ.ਐਸ.ਡੀ.ਪੀ. (4,37,145 ਕਰੋੜ) ਦਾ 22.16 ਫੀਸਦੀ ਬਣਦਾ ਹੈ, ਜਦਕਿ ਵਿੱਤ ਕਮਿਸ਼ਨ ਦੀ ਕਰਜ਼ਾ ਲੈਣ ਦੀ ਸੀਮਾ 22.9 ਫੀਸਦੀ ਸੀ।

ਇੰਡਸਟਰੀਅਲ ਸੈਕਟਰ ਦਾ ਕਰਜ਼ਾ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਬਤਰਾ ਨੇ ਉਦਯੋਗਾਂ ਬਾਰੇ ਸਵਾਲ ਉਠਾਇਆ ਹੈ ਕਿ ਹਰਿਆਣਾ ਵਿੱਚ ਆਟੋਮੋਬਾਈਲ, ਇਲੈਕਟ੍ਰਾਨਿਕਸ ਵਰਗੀਆਂ ਵੱਡੀਆਂ ਇੰਡਸਟਰੀਆਂ 'ਤੇ ਲਗਭਗ 1 ਲੱਖ 85 ਹਜ਼ਾਰ 767 ਕਰੋੜ ਰੁਪਏ ਦਾ ਕਰਜ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਦੱਸਣ ਕਿ ਕੀ ਵੱਡੇ ਉਦਯੋਗਾਂ ਦਾ ਕਰਜ਼ਾ ਸਰਕਾਰ ਨੇ ਚੁਕਾਉਣਾ ਹੁੰਦਾ ਹੈ? 

ਕੀ ਉਨ੍ਹਾਂ ਕੋਲ ਕਿਸੇ ਬੈਂਕ ਦਾ ਅਜਿਹਾ ਕੋਈ ਫਰਮਾਨ ਆਇਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਉਦਯੋਗ ਨੂੰ ਦਿੱਤਾ ਗਿਆ ਕਰਜ ਸਰਕਾਰ ਤੋਂ ਦਿਵਾਇਆ ਜਾਵੇ। ਹੁਣ ਦੀ ਗੱਲ ਤਾਂ ਛੱਡੋਂ ਉਹ ਆਪਣੇ ਕਾਰਜਕਾਲ ਦਾ ਵੀ ਕੋਈ ਅਜਿਹਾ ਉਦਾਹਰਣ ਦੱਸਣ ਜਿਸ ਵਿੱਚ ਉਦਯੋਗਾਂ ਦਾ ਕਰਜ਼ਾ ਸਰਕਾਰ ਵੱਲੋਂ ਚੁਕਾਉਣ ਦੀ ਗੱਲ ਹੋਈ ਹੋਵੇ।

 

Tags: Nayab Singh Saini

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD