Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਸਾਲ 2025 ਵਿੱਚ ਹਰਿਆਣਾ ਦੀ 2,157 ਪੰਚਾਇਤਾਂ ਟੀਬੀ ਮੁਕਤ ਐਲਾਨ, 2023 ਵਿੱਚ ਇਹ ਗਿਣਤੀ 574 ਸੀ - ਡਾ. ਸੁਮਿਤਾ ਮਿਸ਼ਰਾ

ਟੀਬੀ ਮੁਕਤ ਭਾਰਤ ਮੁਹਿੰਮ ਦੇ ਤਹਿਤ ਰਾਜ ਦੀ 35 ਫੀਸਦੀ ਪੰਚਾਇਤਾਂ ਟੀਬੀ-ਮੁਕਤ

Web Admin

Web Admin

5 Dariya News

ਚੰਡੀਗੜ੍ਹ , 15 Mar 2026

Last updated on: Mar 16, 2026, 12:33 IST

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਨੇ ਟੀਬੀ ਖਾਤਮੇ ਦੀ ਦਿਸ਼ਾ ਵਿੱਚ ਮਹਤੱਵਪੂਰਣ ਪ੍ਰਗਤੀ ਹਾਸਲ ਕੀਤੀ ਹੈ। ਸਾਲ 2025 ਵਿੱਚ ਸੂਬੇ ਦੀ 2,157 ਪਿੰਡ ਪੰਚਾਇਤਾਂ ਨੂੰ ਟੀਬੀ ਮੁਕਤ ਐਲਾਨ ਕੀਤਾ ਗਿਆ ਹੈ, ਜੋ ਸੂਬੇ ਦੀ ਕੁੱਲ 6,237 ਪੰਚਾਇਤਾਂ ਦਾ ਲਗਭਗ 35 ਫੀਸਦੀ ਹੈ।

ਉਨ੍ਹਾਂ ਨੇ ਦਸਿਆ ਕਿ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਟੀਬੀ ਮੁਕਤ ਪੰਚਾਇਤ ਪਹਿਲ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਵਿਸ਼ਵ ਟੀਬੀ ਦਿਵਸ (24 ਮਾਰਚ, 2023) ਨੂੰ ਵਾਰਾਣਸੀ ਤੋਂ ਕੀਤੀ ਗਈ ਸੀ। ਇਸ ਪਹਿਲ ਦਾ ਉਦੇਸ਼ ਪੰਚਾਇਤੀ ਰਾਜ ਅਦਾਰਿਆਂ ਨੂੰ ਟੀਬੀ ਰੋਗ ਨਾਲ ਜੁੜੀ ਸਮਸਿਆਵਾਂ ਨੂੰ ਗੰਭੀਰਤਾ ਨਾਲ ਸਮਝਣ, ਉਸ ਦੇ ਹੱਲ ਈ ਜਰੂਰੀ ਕਦਮ ਚੁੱਕਣ ਅਤੇ ਪੰਚਾਇਤਾਂ ਦੇ ਵਿੱਚ ਸਿਹਤ ਮੁਕਾਬਲੇ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਟੀਬੀ ਖਾਤਮੇ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪ੍ਰੋਤਸਾਹਿਤ ਕਰਨਾ ਹੈ।

ਡਾ. ਮਿਸ਼ਰਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਟੀਬੀ-ਮੁਕਤ ਪੰਚਾਇਤਾਂ ਦੀ ਗਿਣਤੀ ਵਿੱਚ ਵਰਨਣਯੋਗ ਵਾਧਾ ਹੋਇਆ ਹੈ, ਜੋ ਇਸ ਪ੍ਰੋਗਰਾਮ ਦੇ ਜਮੀਨੀ ਪੱਧਰ 'ਤੇ ਮਜਬੂਤ ਲਾਗੂ ਕਰਨ ਨੂੰ ਦਰਸ਼ਾਉਂਦੀ ਹੈ। ਸਾਲ 2023 ਵਿੱਚ ਰਾਜ ਦੀ 574 ਪੰਚਾਇਤਾਂ ਨੂੰ ਟੀਬੀ ਮੁਕਤ ਹੋਣ ਦਾ ਪ੍ਰਮਾਣ ਪੱਤਰ ਮਿਲਿਆ ਸੀ ਅਤੇ ਸਾਰੀ ਪੰਚਾਇਤਾਂ ਬ੍ਰਾਂਜ ਸ਼੍ਰੇਣੀ ਵਿੱਚ ਸੀ, ਜੋ ਕੁੱਲ ਪੰਚਾਇਤਾਂ ਦਾ ਲਗਭਗ 9 ਫੀਸਦੀ ਸੀ। 

ਸਾਲ 2024 ਵਿੱਚ ਇਹ ਗਿਣਤੀ ਵੱਧ ਕੇ 1855 ਪੰਚਾਇਤਾਂ ਤੱਕ ਪਹੁੰਚ ਗਈ, ਜਿਨ੍ਹਾਂ ਵਿੱਚ 1542 ਬ੍ਰਾਂਜ ਅਤੇ 313 ਸਿਲਵਰ ਸ਼੍ਰੇਣੀ ਦੀ ਪੰਚਾਇਤਾਂ ਸ਼ਾਮਿਲ ਰਹੀਆਂ, ਜੋ ਸੂਬੇ ਦੀ ਲਗਭਗ 30 ਫੀਸਦੀ ਪੰਚਾਇਤਾਂ ਦੀ ਨੁਮਾਇੰਦਗੀ ਕਰਦੀ ਹਨ। ਸਾਲ 2025 ਵਿੱਚ ਗਿਣਤੀ ਵੱਧ ਕੇ 2,157 ਪੰਚਾਇਤਾਂ ਤੱਕ ਪਹੁੰਚ ਗਈ ਹੈ।

ਉਨ੍ਹਾਂ ਨੇ ਦਸਿਆ ਕਿ ਇਸ ਪਹਿਲ ਤਹਿਤ ਪੰਚਾਇਤਾਂ ਨੂੰ ਤਿੰਨ ਪੱਧਰਾਂ 'ਤੇ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਜਾਂਦਾ ਹੈ। ਕਿਸੇ ਪੰਚਾਇਤ ਨੂੰ ਇੱਕ ਸਾਲ ਤੱਕ ਟੀਬੀ-ਮੁਕਤ ਸਥਿਤੀ ਬਣਾਏ ਰੱਖਣ 'ਤੇ ਬ੍ਰਾਂਜ, ਦੋ ਲਗਾਤਾਰ ਸਾਲਾਂ ਤੱਕ ਬਣਾਏ ਰੱਖਣ 'ਤੇ ਸਿਲਵਰ, ਅਤੇ ਤਿੰਨ ਸਾਲਾਂ ਤੱਕ ਬਣਾਏ ਰੱਖਣ 'ਤੇ ਗੋਲਡ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ। ਪ੍ਰਮਾਣ ਪੱਤਰ ਹਰੇਕ ਸਾਲ ਵਿਸ਼ਵ ਟੀਬੀ ਦਿਵਸ ਮੌਕੇ 'ਤੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਦੀ ਵੈਧਤਾ ਸਾਲ ਦੀ ਹੁੰਦੀ ਹੈ। 

ਦਾਵਿਆਂ ਨੂੰ ਪੇਸ਼ ਕਰਨ ਅਤੇ ਤਸਦੀਕ ਕਰਨ ਲਈ ਛੇ ਸੰਕੇਤਕਾਂ ਦੀ ਵਰਤੋ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਜਿਲ੍ਹਾ ਵਿਕਾਸ ਅਤੇ ਪੰਚਾਇਤੀ ਰਾਜ ਅਧਿਕਾਰੀ, ਸਿਵਲ ਸਰਜਨ ਅਤੇ ਉੱਪ-ਸਿਵਲ ਸਰਜਨ ਵੱਲੋਂ ਵੈਧ ਕੀਤਾ ਜਾਂਦਾ ਹੈ, ਜਿਸ ਦੇ ਬਾਅਦ ਹੀ ਕਿਸੇ ਪੰਚਾਇਤ ਨੂੰ ਟੀਬੀ ਮੁਕਤ ਐਲਾਨ ਕੀਤਾ ਜਾ ਸਕਦਾ ਹੈ। ਸਾਲ 2025 ਵਿੱਚ 2,157 ਪੰਚਾਇਤਾਂ ਵਿੱਚੋਂ 211 ਪੰਚਾਇਤਾਂ ਨੂੰ ਗੋਲਡ, 646 ਪੰਚਾਇਤਾਂ ਨੂੰ ਸਿਲਵਰ ਅਤੇ 1300 ਪੰਚਾਇਤਾਂ ਨੂੰ ਬ੍ਰਾਂਜ ਸ਼੍ਰੇਣੀ ਵਿੱਚ ਪਾਇਆ ਗਿਆ ਹੈ।

ਜਿਲ੍ਹਾ-ਵਾਰ ਅੰਕੜਿਆਂ ਅਨੁਸਾਰ ਅੰਬਾਲਾ ਜਿਲ੍ਹਾ ਵਿੱਚ ਕੁੱਲ 400 ਪੰਚਾਇਤਾਂ ਵਿੱਚੋਂ 191 ਪੰਚਾਇਤਾਂ ਟੀਬੀ-ਮੁਕਤ ਪ੍ਰਮਾਣ ਪੱਤਰ ਲਈ ਯੋਗ ਪਾਈ ਗਈਆਂ ਹਨ, ਜਿਨ੍ਹਾਂ ਵਿੱਚ 9 ਗੋਲਡ, 79 ਸਿਲਵਰ ਅਤੇ 103 ਬ੍ਰਾਂਜ ਸ਼ਾਮਿਲ ਹਨ। ਭਿਵਾਨੀ ਜਿਲ੍ਹਾ ਵਿੱਚ 312 ਪੰਚਾਇਤਾਂ ਵਿੱਚੋਂ 165 ਪੰਚਾਇਤਾਂ ਯੋਗ ਪਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 34 ਗੋਲਡ, 59 ਸਿਲਵਰ ਅਤੇ 72 ਬ੍ਰਾਂਜ ਸ਼ਾਮਿਲ ਹਨ। 

ਚਰਖੀ ਦਾਦਰੀ ਜਿਲ੍ਹਾ ਵਿੱਚ 167 ਪੰਚਾਇਤਾਂ ਵਿੱਚੋਂ 27 ਪੰਚਾਇਤਾਂ ਯੋਗ ਹਨ, ਜਿਨ੍ਹਾਂ ਵਿੱਚ 10 ਸਿਲਵਰ ਅਤੇ 17 ਬ੍ਰਾਂਜ ਸ਼ਾਮਿਲ ਹਨ। ਫਰੀਦਾਬਾਦ ਜਿਲ੍ਹਾ ਵਿੱਚ 100 ਪੰਚਾਇਤਾਂ ਵਿੱਚੋਂ 46 ਪੰਚਾਇਤਾਂ ਯੋਗ ਹਨ, ਜਿਨ੍ਹਾਂ ਵਿੱਚ 8 ਗੋਲਡ, 17 ਸਿਲਵਰ ਅਤੇ 21 ਬ੍ਰਾਂਜ ਸ਼ਾਮਿਲ ਹਨ।

ਇਸ ਤਰ੍ਹਾ ਫਤਿਹਾਬਾਦ ਜਿਲ੍ਹਾ ਵਿੱਚ 259 ਪੰਚਾਇਤਾਂ ਵਿੱਚੋਂ 116 ਪੰਚਾਇਤਾਂ, ਗੁਰੂਗ੍ਰਾਮ ਜਿਲ੍ਹਾ ਵਿੱਚ 158 ਵਿੱਚੋੋਂ 96 ਪੰਚਾਇਤਾਂ, ਹਿਸਾਰ ਜਿਲ੍ਹਾ ਵਿੱਚ 325 ਵਿੱਚੋਂ 99 ਪੰਚਾਇਤਾਂ, ਅਤੇ ਝੱਜਰ ਜਿਲ੍ਹਾ ਵਿੱਚ 250 ਵਿੱਚੋਂ 67 ਪੰਚਾਇਤਾਂ ਟੀਬੀ ਮੁਕਤ ਪ੍ਰਮਾਣ ਪੱਤਰ ਲਈ ਯੋਗ ਪਾਈਆਂ ਗਈਆਂ ਹਨ। ਇਸੀ ਤਰ੍ਹਾ ਜੀਂਦ ਜਿਲ੍ਹਾ ਵਿੱਚ 300 ਪੰਚਾਇਤਾਂ ਵਿੱਚੋਂ 65, ਕੈਥਲ ਜਿਲ੍ਹਾ ਵਿੱਚ 277 ਵਿੱਚੋਂ 106, ਕਰਨਾਲ ਜਿਲ੍ਹਾ ਵਿੱਚ 385 ਵਿੱਚੋਂ 113 ਅਤੇ ਕੁਰੂਕਸ਼ੇਤਰ ਜਿਲ੍ਹਾਂ ਵਿੱਚ 407 ਵਿੱਚੋਂ 145 ਪੰਚਾਇਤਾਂ ਯੋਗ ਪਾਈਆਂ ਗਈਆਂ ਹਨ। 

ਇਸ ਤੋਂ ਇਲਾਵਾ, ਮਹੇਂਦਰਗੜ੍ਹ ਜਿਲ੍ਹਾਂ ਵਿੱਚ 343 ਵਿੱਚੋਂ 106 ਪੰਚਾਇਤਾਂ, ਨੁੰਹ (ਮੇਵਾਤ) ਜਿਲ੍ਹਾ ਵਿੱਚ 325 ਵਿੱਚੋਂ 98 ਪੰਚਾਇਤਾਂ, ਅਤੇ ਪਲਵਲ ਜਿਲ੍ਹਾ ਵਿੱਚ 265 ਵਿੱਚੋਂ 110 ਪੰਚਾਇਤਾਂ ਟੀਬੀ ਮੁਕਤ ਪ੍ਰਮਾਣ ਪੱਤਰ ਲਈ ਯੋਗ ਮਿਲੀਆਂ ਹਨ। ਇਸੀ ਤਰ੍ਹਾ, ਪੰਚਕੂਲਾ ਜਿਲ੍ਹਾ ਵਿੱਚ 133 ਵਿੱਚੋਂ 105 ਪੰਚਾਇਤਾਂ, ਪਾਣੀਪਤ ਜਿਲ੍ਹਾ ਵਿੱਚ 178 ਵਿੱਚੋਂ 56 ਪੰਚਾਇਤਾਂ, ਰਿਵਾੜੀ ਜਿਲ੍ਹਾ ਵਿੱਚ 365 ਵਿੱਚੋਂ 131 ਪੰਚਾਇਤਾਂ, ਅਤੇ ਰੋਹਤਕ ਜਿਲ੍ਹਾ ਵਿੱਚ 142 ਵਿੱਚੋਂ 25 ਪੰਚਾਇਤਾਂ ਯੋਗ ਪਾਈਆਂ ਗਈਆਂ ਹਨ। 

ਇਸ ਤੋਂ ਇਲਾਵਾ ਸਿਰਸਾ ਜਿਲ੍ਹਾ ਵਿੱਚ 339 ਵਿੱਚੋਂ 119 ਪੰਚਾਇਤਾਂ, ਸੋਨੀਪਤ ਜਿਲ੍ਹਾ ਵਿੱਚ 317 ਵਿੱਚੋਂ 81 ਪੰਚਾਇਤਾਂ, ਅਤੇ ਯਮੁਨਾਨਗਰ ਜਿਲ੍ਹਾ ਵਿੱਚ 490 ਵਿੱਚੋਂ 90 ਪੰਚਾਇਤਾਂ ਟੀਬੀ ਮੁਕਤ ਪ੍ਰਮਾਣ ਲਈ ਯੋਗ ਪਾਈਆਂ ਗਈਆਂ ਹਨ। ਡਾ. ਮਿਸ਼ਰਾ ਨੇ ਦਸਿਆ ਕਿ ਪੰਚਾਇਤਾਂ ਦੀ ਯੋਗਤਾ ਦਾ ਤਸਦੀਕ ਇੱਕ ਸੁਵਿਵਸਥਿਤ ਤਿੰਨ ਪੱਧਰੀ ਪ੍ਰਕ੍ਰਿਆ ਰਾਹੀਂ ਕੀਤਾ ਜਾਂਦਾ ਹੈ। ਇਸ ਵਿੱਚ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ, ਸਿਵਲ ਸਰਜਨ ਅਤੇ ਦੂਜੇ ਜਿਲ੍ਹਾ ਦੇ ਡਿਪਟੀ ਸਿਵਲ ਸਰਜਨ (ਟੀਬੀ) ਵੱਲੋਂ ਦਾਵਿਆਂ ਦੀ ਜਾਂਚ ਅਤੇ ਪੁਸ਼ਟੀ ਕੀਤੀ ਜਾਂਦੀ ਹੈ। 

ਇਹ ਪ੍ਰਕ੍ਰਿਆ ਯਕੀਨੀ ਕਰਦੀ ਹੈ ਕਿ ਸਿਰਫ ਉਹੀ ਪੰਚਾਇਤਾਂ ਟੀਬੀ- ਮੁਕਤ ਐਲਾਨ ਹੋਣ ਜੋ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਛੇ ਮਾਨਕਾਂ ਨੂੰ ਪੂਰੀਆਂ ਕਰਦੀਆਂ ਹੋਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਟੀਬੀ ਮੁਕਤ ਭਾਰਤ ਮੁਹਿੰਮ ਦੇ ਤਹਿਤ ਪ੍ਰਗਤੀ ਨੂੰ ਹੋਰ ਤੇਜ ਕਰਨ ਲਈ ਪ੍ਰਤੀਬੱਧ ਹੈ ਅਤੇ ਪੰਚਾਇਤਾਂ ਦੀ ਸਰਗਰਮ ਭਾਗੀਦਾਰੀ ਦੇ ਕਾਰਨ ਰਾਜ ਟੀਬੀ ਖਾਤਮੇ ਦੇ ਟੀਚੇ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧ ਰਹੀ ਹੈ।

 

Tags: Dr Sumita Misra , Haryana Admin , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD