ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮਹਤੱਵਪੂਰਣ ਮੀਟਿੰਗ ਕੀਤੀ। ਮੀਟਿੰਗ ਵਿੱਚ ਮੌਜੂਦਾ ਵਿੱਚ ਮਿਡਲ ਇਸਟ ਵਿੱਚ ਉਤਪਨ ਯੁੱਧ ਵਰਗੇ ਪਰਿਸਥਿਤੀਆਂ ਦੇ ਕਾਰਨ ਐਲਪੀਜੀ ਗੈਸ ਦੀ ਸਪਲਾਈ ਬਾਧਿਤ ਹੋਣ ਸਬੰਧੀ ਫੈਲ ਰਹੀ ਅਫਵਾਹਾਂ ਦੀ ਸਥਿਤੀ 'ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਡਾਇਰੈਕਟਰ ਜਨਰਲ ਸ੍ਰੀ ਅੰਸ਼ਜ ਸਿੰਘ ਅਤੇ ਆਇਲ ਕੰਪਨੀਆਂ ਦੇ ਅਧਿਕਾਰੀ ਮੌਜੂਦ ਰਹੇ।
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਜਾਣੂ ਕਰਵਾਇਆ ਕਿ ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ, ਨਵੀਂ ਦਿੱਲੀ ਵੱਲੋਂ 9 ਮਾਰਚ ਨੂੰ ਜਾਰੀ ਇੱਕ ਆਦੇਸ਼ ਵਿੱਚ ਪ੍ਰਾਥਮਿਕ ਖੇਤਰਾਂ ਲਈ ਘਰੇਲੂ ਐਲਪੀਜੀ ਦੀ ਸਪਲਾਈ ਅਤੇ ਉਸ ਦੇ ਸਮੂਚੇ ਅਤੇ ਸਮਾਨ ਵੰਡ ਅਤੇ ਉਪਲਬਧਤਾ ਯਕੀਨੀ ਕਰਨ ਦੇ ਸਬੰਧ ਵਿੱਚ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਆਇਲ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਦਸਿਆ ਗਿਆ ਕਿ ਮੌਜੂਦਾ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲਪੀਜੀ ਗੈਸ ਦੀ ਸਪਲਾਈ ਪੂਰੀ ਤਰ੍ਹਾ ਨਾਲ ਆਮ ਹੈ ਅਤੇ ਆਇਲ ਕੰਪਨੀਆਂ ਦੇ ਕੋਲ ਕਾਫੀ ਸਟਾਕ ਉਪਲਬਧ ਹੈ।
ਇਸ ਤੋਂ ਇਲਾਵਾ ਗੈਸ ਦੀ ਸਪਲਾਈ ਲਗਾਤਾਰ ਰੂਪ ਨਾਲ ਪ੍ਰਾਪਤ ਹੋ ਰਹੀ ਹੈ। ਹਾਲਾਂਕਿ ਕਮਰਸ਼ਿਅਲ ਸਿਲੇਂਡਰਾਂ ਦੀ ਸਪਲਾਈ ਵਿੱਚ ਅਸਥਾਈ ਰੂਪ ਨਾਲ ਰੁਕਾਵਟ ਆ ਰਹੀ ਹੈ। ਕਮਰਸ਼ਿਅਲ ਸਿਲੇਂਡਰਾਂ ਦੀ ਸਪਲਾਈ ਵਿੱਚ ਪ੍ਰਾਥਮਿਕਤਾ ਵਿਦਿਅਕ ਅਦਾਰਿਆਂ ਅਤੇ ਹਸਪਤਾਲਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਬਾਕੀ ਸਪਲਾਈ ਨੂੰ ਯਕੀਨੀ ਕਰਨ ਲਈ ਆਇਲ ਕੰਪਨੀਆਂ ਲਗਾਤਾਰ ਯਤਨ ਕਰ ਰਹੀਆਂ ਹਨ।
ਸਰਕਾਰ ਵੱਲੋਂ ਇਹ ਵੀ ਯਕੀਨੀ ਕੀਤਾ ਗਿਆ ਹੈ ਕਿ ਘਰੇਲੂ ਐਲਪੀਜੀ ਗੈਸ ਦੀ ਬਿਨ੍ਹਾ ਰੁਕਾਵਟ ਸਪਲਾਹੀ ਬਣੀ ਰਹੇ ਅਤੇ ਕਿਸੇ ਵੀ ਤਰ੍ਹਾ ਦੀ ਚੋਰੀ ਜਾਂ ਕਾਲਾਬਾਜਾਰੀ 'ਤੇ ਪ੍ਰਭਾਵੀ ਰੋਕ ਲਗਾਉਣ ਦੇ ਉਦੇਸ਼ ਨਾਲ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ , ਪੁਲਿਸ ਸੁਪਰਡੈਂਟਾਂ ਅਤੇ ਜਿਲ੍ਹਾ ਖੁਰਾਕ ਅਤੇ ਸਪਲਾਈ ਅਤੇ ਪੂਰਤੀ ਕੰਟਰੋਲਰਾਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਰਾਜ ਸਰਕਾਰ ਨੇ ਆਮਜਨਤਾ ਨੂੰ ਅਪੀਲ ਕੀਤੀ ਹੈ ਕਿ ਐਲਪੀਜੀ ਗੇਸ ਦੀ ਸਪਲਾਈ ਨੂੰ ਲੈ ਕੇ ਫੈਲ ਰਹੀ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਤਰ੍ਹਾ ਦੀ ਗੈਰ-ਜਰੂਰੀ ਘਬਰਾਹਟ ਅਤੇ ਸਟੋਰੇਜ ਤੋਂ ਬੱਚਣ ਕਿਉਂਕਿ ਰਾਜ ਵਿੱਚ ਜਰੂਰੀ ਪੈਟਰੋਲਿਅਮ ਉਤਪਾਦਾਂ ਦੀ ਸਪਲਾਈ ਸੁਚਾਰੂ ਰੂਪ ਨਾਲ ਜਾਰੀ ਹੈ।