ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਪੀਐਮਡੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਬੁੱਧਵਾਰ ਨੂੰ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸੈਕਟਰ-5 ਸਥਿਤ ਟਾਊਨ ਪਾਰਕ ਵਿੱਚ 13 ਤੋਂ 15 ਮਾਰਚ ਤੱਕ ਆਯੋਜਿਤ ਹੋਣ ਵਾਲੇ ਬਸੰਤ ਉਤਸਵ-2026 ਦੀ ਤਿਆਰੀਆਂ ਦੀ ਸਮੀਖਿਆ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ ਵੀ ਮੌਜੂਦ ਰਹੇ।
ਸੀਈਓ ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ 13 ਮਾਰਚ ਨੂੰ ਮੁੱਖ ਮਹਿਮਾਨ ਵਜੋ ਬਸੰਤ ਉਤਸਵ -2026 ਦਾ ਉਦਘਾਟਨ ਕਰਣਗੇ, ਜਦੋਂ ਕਿ 15 ਮਾਰਚ ਨੂੰ ਸਮਾਪਨ ਸਮਾਰੋਹ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣਗੇ। ਮੀਟਿੰਗ ਦੌਰਾਨ ਉਨ੍ਹਾਂ ਨੇ ਦਸਿਆ ਕਿ ਤਿੰਨੋਂ ਦਿਨ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਕਰਦੇ ਹੋਏ ਉਤਸਵ ਦਾ ਸਫਲ ਆਯੋਜਨ ਕੀਤਾ ਜਾਵੇ। ਪੀਐਮਡੀਏ ਵੱਲੋਂ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਨੁੰ ਇਸ ਤਿੰਨ ਦਿਨਾਂ ਦੇ ਉਤਸਵ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਸੀਈਓ ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਨਗਰ ਨਿਗਮ ਨੁੰ ਪ੍ਰੋਗਰਾਮ ਥਾਂ ਅਤੇ ਨੇੜੇ ਦੇ ਖੇਤਰ ਵਿੱਚ ਸਵੱਛਤਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨੂੰ ਉਤਸਵ ਦੌਰਾਨ ਬਿਨ੍ਹਾ ਰੁਕਾਵਟ ਬਿਜਲੀ ਸਪਲਾਈ ਬਣਾਏ ਰੱਖਣ ਨੂੰ ਕਿਹਾ ਗਿਆ। ਜਨਸਿਹਤ ਇੰਜੀਨੀਅਰਿੰਗ ਵਿਭਾਗ ਅਤੇ ਨਗਰ ਨਿਗਮ ਪੰਚਕੂਲਾ ਨੂੰ ਕਾਫੀ ਿਗਣਤੀ ਿਵੱਚ ਮੋਬਾਇਲ ਪਖਾਨੇ ਉਪਲਬਧ ਕਰਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਉਨ੍ਹਾਂ ਨੇ ਕਿਹਾ ਕਿ ਉਤਸਵ ਦੌਰਾਨ ਕਾਨੂੰਨ-ਵਿਵਸਥਾ ਅਤੇ ਵਾਹਨਾਂ ਦੀ ਪਾਰਕਿੰਗ ਵਿਵਸਥਾ ਲਈ ਪੁਲਿਸ ਵਿਭਾਗ ਵੱਲੋਂ ਕਾਫੀ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ। ਉੱਥੇ, ਫੂਡ ਸਟਾਲਸ 'ਤੇ ਫੂਡ ਪਦਾਰਥਾਂ ਨੂੰ ਗੁਣਵੱਤਾ ਦੀ ਜਾਂਚ ਦੀ ਜਿਮੇਵਾਰੀ ਖੁਰਾਕ ਸੁਰੱਖਿਆ ਅਧਿਕਾਰੀ ਦੀ ਰਹੇਗੀ।
ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ ਨੇ ਜਿਲ੍ਹਾ ਸਕੱਤਰੇਤ ਦੇ ਓਡੀਟੋਰਿਅਮ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਵਿੱਚ ਹਿੱਸਾ ਲਿਆ। ਊਨ੍ਹਾਂ ਨੇ ਭਰੋਸਾ ਦਿੱਤਾ ਕਿ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਉਕਤ ਉਤਸਵ ਨੂੰ ਸਫਲ ਆਯੋਜਨ ਯਕੀਨੀ ਕੀਤਾ ਜਾਵੇਗਾ ਅਤੇ ਇਸ ਦੇ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ।
ਵੱਖ-ਵੱਖ ਮੁਕਾਬਲਿਆਂ ਅਤੇ ਗਤੀਵਿਧੀਆਂ ਦਾ ਹੋਵੇਗਾ ਆਯੋਜਨ
ਮੀਟਿੰਗ ਵਿੱਚ ਦਸਿਆ ਗਿਆ ਕਿ ਬਸੰਤ ਉਤਸਵ-2026 ਦੌਰਾਨ ਕਈ ਆਕਸ਼ਕ ਮੁਕਾਬਲਿਆਂ ਅਤੇ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। 13 ਮਾਰਚ ਨੂੰ ਰੰਗੋਲੀ ਮੁਕਾਬਲੇ, ਪੇਟਿੰਗ ਮੁਕਾਬਲੇ, ਫੇਸ ਪੇਟਿੰਗ, ਟੈਕਸਟਾਇਲ ਕਾਰਟੋਗ੍ਰਾਫੀ, ਟੈਟੂ ਪੇਟਿੰਗ ਅਤੇ ਏਨਵਾਇਰਮੇਂਟਲ ਕਵਿਜ, 14 ਮਾਰਚ ਨੂੰ ਮੇਂਹਦੀ ਮੁਕਾਬਲੇ, ਮੋਨੋ ਏਕਟਿੰਗ, ਹਾਸਅ ਕਵੀ ਸਮੇਲਨ, ਫੇਂਸੀ ਡ੍ਰੈਸ ਮੁਕਾਬਲੇ ਅਤੇ ਡੁਏਟ ਡਾਂਸ ਮੁਕਾਬਲੇ ਅਤੇ 15 ਮਾਰਚ ਨੂੰ ਬੇਬੀ ਸ਼ੌ, ਫੈਸ਼ਨ ਸ਼ੌ, ਪਾਟ ਪੇਟਿੰਗ, ਬੇਸਟ ਆਊਟ ਆਫ ਬੇਸਟ, ਸੇਲਫੀ ਮੁਕਾਬਲੇ, ਸੋਲੋ ਸਿਗਿੰਗ ਅਤੇ ਫੋਕ ਡਾਂਸ ਮੁਕਾਬਲੇ ਦਾ ਆਯੋ੧ਨ ਹੋਵੇਗਾ। ਤਿੰਨੋਂ ਦਿਨ ਸਭਿਆਚਾਰਕ ਸ਼ਾਮ ਦਾ ਆਯੋਜਨ ਵੀ ਕੀਤਾ ਜਾਵੇਗਾ ਅਤੇ ਵੱਖ-ਵੱਢ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਬਸੰਤ ਉਤਸਵ-2026-ਬਸੰਤਰੁੱਤ ਦੇ ਆਗਮਨ ਦਾ ਪ੍ਰਤੀਕ
ਬਸੰਤ ਉਤਸਵ-2026, ਬਸੰਤ ਰੁੱਤ ਦੇ ਆਗਮਨ ਦਾ ਪ੍ਰਤੀਕ ਹੈ। ਇਸ ਵਿੱਚ ਸਭਿਆਚਾਰਕ ਪ੍ਰੋਗਰਾਮ, ਕਲਾਤਮਕ ਪੇਸ਼ਗੀਆਂ, ਫੁੱਲਾਂ ਦੀ ਸਜਾਵਟ, ਵਿਰਾਸਤ ਨਾਲ ਜੁੜੀ ਸ਼ਾਮਾਂ, ਸ਼ਿਲਪ ਪ੍ਰਦਰਸ਼ਨੀਆਂ, ਪਾਕਕਲਾ ਦੇ ਤਜਰਬੇ ਅਤੇ ਕਮਿਊਨਿਟੀ ਸਮਾਰੋਹ ਦਾ ਜਿੰਦਾ ਸੰਗਮ ਦੇਖਣ ਨੂੰ ਮਿਲਦਾ ਹੈ। ਇਹ ਉਸਤਵ ਹਰਿਆਣਾਂ ਦੀ ਖੁਸ਼ਹਾਲ ਪਰੰਪਰਾਵਾਂ, ਵਿਕਸਿਤ ਹੁੰਦੀ ਸਭਿਟਾਚਾਰਕ ਭਾਵਨਾ ਅਤੇ ਬਸੰਤ ਦੀ ਖੁਸ਼ੀ ਨੂੰ ਦਰਸ਼ਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ।
ਇਸ ਮੌਕੇ 'ਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਵਿਨੈ ਕੁਮਾਰ, ਪੀਐਮਡੀਏ ਦੇ ਮੁੱਖ ਇੰਜੀਨੀਅਰ ਸ੍ਰੀ ਰਾਜੀਵ ਸ਼ਰਮਾ, ਐਕਸਇਨ (ਹੋਰਟੀਕਲਚਰ) ਸ੍ਰੀਮਤੀ ਨਿਧੀ ਭਾਰਦਵਾਜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।