ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਦੱਸਿਆ ਕਿ ਪਲਵਲ ਅਤੇ ਬੱਲਭਗੜ੍ਹ ਵਿਚਕਾਰ ਗਦਪੁਰੀ ਟੋਲ ਨੇੜੇ ਜ਼ਮੀਨ ਉਪਲਬਧ ਹੋਣ 'ਤੇ ਦੋ ਬੇਅਸ (two bays) ਦਾ ਬੱਸ ਅੱਡਾ ਬਣਾਇਆ ਜਾਵੇਗਾ। ਹਰਿਆਣਾ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਲਗਾਏ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਬੱਸਾਂ ਦੇ ਫਲਾਈਓਵਰ ਤੋਂ ਜਾਣ ਦਾ ਸਬੰਧ ਹੈ, ਇਸ ਬਾਰੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਬੱਸ ਸਟਾਪ 'ਤੇ ਬੱਸਾਂ ਦੇ ਆਉਣ ਅਤੇ ਰੁਕਣ ਦੇ ਸਬੰਧ ਵਿੱਚ ਟਰਾਂਸਪੋਰਟ ਇੰਸਪੈਕਟਰ ਦੀ ਡਿਊਟੀ ਲਗਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗਦਪੁਰੀ ਟੋਲ, ਪਲਵਲ ਦੇ ਮੁੱਖ ਸਟੈਂਡ ਤੋਂ ਲਗਭਗ 17 ਕਿਲੋਮੀਟਰ ਅਤੇ ਬੱਲਭਗੜ੍ਹ ਤੋਂ ਸਿਰਫ਼ 11 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਹਰਿਆਣਾ ਰਾਜ ਟਰਾਂਸਪੋਰਟ ਕੋਲ ਪਲਵਲ-ਬੱਲਭਗੜ੍ਹ ਮਾਰਗ 'ਤੇ ਬੱਸ ਸਟੈਂਡ ਦੀ ਉਸਾਰੀ ਲਈ ਕੋਈ ਜ਼ਮੀਨ ਉਪਲਬਧ ਨਹੀਂ ਹੈ, ਜੇਕਰ ਜ਼ਮੀਨ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ ਤਾਂ ਦੋ ਬੇਅ ਦਾ ਬੱਸ ਅੱਡਾ ਬਣਾ ਦਿੱਤਾ ਜਾਵੇਗਾ।