Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਨਵੀਂ ਤਕਨੀਕ ਨਾਲ ਗੰਨੇ ਦੀ ਖੇਤੀ ਕਰਕੇ ਕਿਸਾਨ ਵਧਾ ਸਕਦੇ ਹਨ ਆਮਦਨ

Dr Arvind Kumar Sharma, Haryana, Bharatiya Janata Party, BJP, BJP Haryana, Haryana Vidhan Sabha

5 Dariya News

5 Dariya News

5 Dariya News

ਚੰਡੀਗੜ੍ਹ , 06 Mar 2026

Last updated on: Mar 07, 2026, 17:07 IST

ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਕਿਹਾ ਕਿ ਕਿਸਾਨ ਗੰਨ੍ਹੇ ਦੀ ਫਸਲ ਨੂੰ ਨਵੀਂ ਤਕਨੀਕ ਅਪਣਾ ਕੇ ਖੇਤੀ ਕਰਨ, ਜਿਸ ਨਾਲ ਲਾਗਤ ਘੱਟ ਲੱਗੇਗੀ ਅਤੇ ਆਮਦਨ ਵੱਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਸਾਰੀ ਸਹਿਕਾਰੀ ਖੰਡ ਮਿੱਲਾਂ ਵਿੱਚ ਆਨਲਾਇਨ ਟੋਕਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਗੰਨ੍ਹਾ ਕਿਸਾਨਾਂ ਨੂੰ ਘਰ ਬੈਠੇ ਆਨਲਾਇਨ ਟੋਕਨ ਲਗਾਉਣ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਜਿਸ ਦੇ ਨਤੀਜੇਵਜੋ ਮਿੱਲ ਵਿੱਚ ਲਗਾਤਾਰ ਜਰੂਰਤ ਅਨੁਸਾਰ ਗੰਨ੍ਹਾ ਸਪਲਾਈ ਯਕੀਨੀ ਹੋਈ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਗੰਨ੍ਹਾ ਸਪਲਾਈ ਕਰਨ ਵਿੱਚ (ਹਰੇਕ ਟਰਾਲੀ) ਵਿੱਚ 10 ਤੋਂ 12 ਘੰਟੇ ਦੀ ਬਚੱਤ ਹੋਵੇਗੀ।

ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਅੱਜ ਹਰਿਆਣਾ ਵਿਧਾਨਸਭਾ ਵਿੱਚ ਇੱਕ ਧਿਆਨਖਿੱਚ ਪ੍ਰਸਤਾਵ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਗੰਨ੍ਹਾ ਹਰਿਆਣਾ ਦੀ ਇੱਕ ਪ੍ਰਮੁੱਖ ਨਗਦੀ ਫਸਲ ਹੈ, ਪਿਛਲੇ ਬੀਤੇ ਸਾਲਾਂ ਵਿੱਚ ਗੰਨ੍ਹੇ ਦੇ ਖੇਤਰਫੱਲ ਤੇ ਗੰਨ੍ਹੇ ਦੀ ਔਸਤ ਪੈਦਾਵਾਰ ਵਿੱਚ ਵਰਨਣਯੋਗ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਬੀਤੇ ਪੰਜ ਸਾਲਾਂ ਵਿੱਚ ਗੰਨ੍ਹੇ ਦੇ ਖੇਤਰਫਲ ਵਿੱਚ ਕਮੀ ਤੇ ਵਾਧਾ ਦਰਜ ਕੀਤਾ ਗਿਆ ਹੈ, ਜਿੱਥੇ ਸਾਲ 2020-21 ਵਿੱਚ ਗੰਨ੍ਹੇ ਦਾ ਖੇਤਰਫਲ 2,46,357 ਏਕੜ ਸੀ, ਜੋ ਕਿ ਸਾਲ 2021-22 ਤੇ ਸਾਲ 2022-23 ਵਿੱਚ ਕ੍ਰਮਵਾਰ 2,63,499 ਏਕੜ ਤੇ 2,66,142 ਏਕੜ ਸੀ, ਜਦੋਂ ਕਿ ਸਾਲ 2022-23 ਦੇ ਬਾਅਦ ਗੰਨ੍ਹੇ ਦੇ ਖੇਤਰਫਲ ਵਿੱਚ ਲਗਾਤਾਰ ਗਿਰਾਵਟ ਹੋ ਰਹੀ ਹੈ। 

ਇਸ ਸਾਲ 2020-21 ਦੀ ਉਮੀਦ ਗੰਨ੍ਹੇ ਦੇ ਖੇਤਰਫਲ ਵਿੱਚ ਲਗਭਗ 83,658  ਏਕੜ ਕਮੀ ਹੋਣ ਦਾ ਅੰਦਾਜਾ ਹੈ, ਹਾਲਾਂਕਿ ਗੰਨ੍ਹੇ ਦੀ ਔਸਤ ਪੈਦਾਵਾਰ ਵਿੱਚ ਸਾਲ 2020-21 ਤੋਂ ਲੈ ਕੇ ਸਾਲ 2024-25 ਤੱਕ, ਸਾਲ 2022-23 ਨੂੰ ਛੱਡ ਕੇ ਲਗਾਤਾਰ ਗਿਰਾਵਟ ਆਈ ਹੈ। ਸਾਲ 2025-26 ਦੌਰਾਨ ਗੰਨ੍ਹੇ ਦੀ ਔਸਤ ਪੈਦਾਵਾਰ 329.59 ਕੁਇੰਟਲ ਹੋਣ ਦਾ ਅੰਦਾਜਾ ਹੈ ਜੋ ਕਿ ਸਾਲ 2020-21 ਦੇ ਔਸਤ ਪੈਦਾਵਾਰ 347.68 ਕੁਇੰਟਲ ਪ੍ਰਤੀ ਏਕੜ ਤੋਂ 5.2 ਫੀਸਦੀ (18.09 ਕੁਇੰਟਲ) ਘੱਟ ਹੈ, ਜੋ ਕਿ ਔਸਤ ਪੈਦਾਵਾਰ ਵਿੱਚ ਇੱਕ ਵਰਨਣਯੋਗ ਗਿਰਾਵਟ ਹੈ। 

ਨਤੀਜੇ ਸਵਰੂਪ ਗੰਨ੍ਹੇ ਦਾ ਕੁੱਲ ਉਤਪਾਦਨ ਸਾਲ 2025-26 ਦੌਰਾਨ 536.24 ਲੱਖ ਟਨ ਹੋਣ ਦਾ ਅੰਦਾਜਾ ਹੈ, ਜੋ ਸਾਲ 2020-21 ਦੀ ਔਸਤ ਕੁੱਲ ਉਤਪਾਦਨ 858.78 ਲੱਖ ਕੁਇੰਟਲ ਤੋਂ 37.55 ਫੀਸਦੀ (322.54 ਲੱਖ ਕੁਇੰਟਲ) ਘੱਟ ਹੈ। ਗੰਨ੍ਹੇ ਦੇ ਖੇਤਰਫਲ ਵਿੱਚ ਕਮੀ ਹੋਣ ਦੇ ਕਾਰਨ ਗੰਨ੍ਹਾ ਮਿੱਲਾਂ ਨੂੰ ਪਿਰਾੜੀ ਲਈ ਗੰਨ੍ਹੇ ਦੀ ਉਪਲਬਧਤਾ ਵਿੱਚ ਕਮੀ ਆਈ ਹੈ, ਜੋ ਕਿ ਇਸ ਸਾਲ 509.47 ਲੱਖ ਕੁਇੰਟਲ ਅਨਮਾਨਿਤ ਹੈ, ਜਿਸ ਦੀ ਵਜ੍ਹਾ ਨਾਲ ਖੰਡ ਮਿੱਲਾਂ ਦੇ ਕਾਰਜ ਦਿਨ 108 ਦਿਨ ਰਹਿਣ ਦਾ ਅੰਦਾਜਾ ਹੈ।

ਉਨ੍ਹਾਂ ਨੇ ਕਿਹਾ ਕਿ ਗੰਨ੍ਹੇ ਦੀ ਫਸਲ ਵਿੱਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਵੱਧ ਮਜਦੂਰਾਂ ਦੀ ਜਰੂਰਤ ਪੈਂਦੀ ਹੈ। ਸਮੇਂ ਤੇ ਜਰੂਰਤ ਅਨੁਸਾਰ ਮਜਦੂਰਾਂ ਦੀ ਉਪਲਬਧਤਾ ਯਕੀਨੀ ਨਾ ਹੋਣ ਅਤੇ ਮਜਦੂਰਾਂ ਦੇ ਮਿਹਨਤਾਨੇ ਵਿੱਚ ਲਗਾਤਾਰ ਵਾਧਾ ਹੋਣ ਦੇ ਕਾਰਨ ਕਿਸਾਨ ਗੰਨ੍ਹੇ ਦੀ ਥਾਂ ਹੋਰ ਫਸਲਾਂ ਦੇ ਵੱਲ ਆਕਰਸ਼ਿਤ ਹੋ ਰਹੇ ਹਨ। ਗੰਨ੍ਹੇ ਦੀ ਕਟਾਈ ਲਈ ਖੇਤੀਬਾੜੀ ਯੰਤਰਾਂ ਦੀ ਉਪਲਬਧਤਾ ਵਿੱਚ ਕਮੀ ਵੀ ਗੰਨ੍ਹੇ ਦੇ ਖੇਤਰਫਲ ਵਿੱਚ ਕਮੀ ਆਈ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਲਗਭਗ 50 ਫੀਸਦੀ ਗੰਨ੍ਹੇ ਦੀ ਬਿਜਾਈ ਕਣਕ ਕਟਾਈ ਦੇ ਬਾਅਦ ਕੀਤੀ ਜਾਂਦੀ ਹੈ। ਪਿਛਲੇ ਕੁੱਝ ਸਾਲਾਂ ਤੋਂ ਮੌਸਮ ਵਿੱਚ ਅਚਾਨਕ ਬਦਲਾਅ ਦਰਜ ਕੀਤੇ ਗਏ ਹਨ, ਹਰਿਆਣਾ ਵਿੱਚ ਮਾਨਸੂਨ ਲਗਭਗ ਜੁਲਾਈ ਦੇ ਪਹਿਲੇ ਹਫਤੇ ਤੋਂ ਪ੍ਰਭਾਵੀ ਹੁੰਦੇ ਹਨ ਪਰ ਬੀਤੇ ਸਾਲਾਂ ਦੌਰਾਨ ਮੌਸਮ ਵਿੱਚ ਬਦਲਾਅ ਦੀ ਵਜ੍ਹਾ ਨਾਲ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਬਰਸਾਤ ਹੁੰਦੀ ਰਹੀ ਹੈ, ਜਿਸ ਨਾਲ ਗੰਨ੍ਹੇ ਦੇ ਜਮਾਵ ਤੇ ਫੁਟਾਵ ਪ੍ਰਭਾਵਿਤ ਹੋਏ ਅਤੇ ਨਤੀਜਨ ਗੰਨ੍ਹੇ ਦੀ ਔਸਤ ਪੈਦਾਵਾਰ ਤੇ ਕੁੱਲ ਉਤਪਾਦਨ ਵਿੱਚ ਗਿਰਾਵਟ ਆਈ ਹੈ।

ਉਨ੍ਹਾਂ ਨੇ ਦਸਿਆ ਕਿ ਕਲਾਈਮੇਟ ਵਿੱਚ ਬਦਲਾਅ ਦੇ ਕਾਰਨ ਗੰਨ੍ਹੇ ਦੀ ਅਗੇਤੀ ਮੁੱਖ ਕਿਸਮਾਂ ਸੀਓ-0238 ਤੇ ਸੀਓ-0118 ਵਿੱਚ ਚੋਟੀ ਤੇ ਚੜ੍ਹ ਬੇਥਕ ਕੀੜਿਆਂ ਅਤੇ ਉਖੇੜਾ ਬੀਮਾਰੀ ਕਾਰਨ ਵੀ ਔਸਤ ਪੈਦਾਵਾਰ ਤੇ ਕੁੱਲ ਉਤਪਾਦਨ ਵਿੱਚ ਕਮੀ ਆਈ ਹੈ। ਗੰਨ੍ਹੇ ਦੀ ਮੁੱਖ ਅਗੇਤੀ ਕਿਸਮਾਂ (ਸੀਓ-0238 ਤੇ ਸੀਓ-0118) ਵਿੱਚ ਬੀਤੇ ਸਾਲਾਂ ਦੌਰਾਨ ਉਮੀਦ ਦੇ ਅਨੁਰੂਪ ਪੈਦਾਵਾਰ ਤੇ ਕੁੱਲ ਉਤਪਾਦਨ ਵਿੱਚ ਕਮੀ ਆਈ ਹੈ।

ਖੇਤੀਬਾੜੀ ਵਿਭਾਗ ਵੱਲੋਂ ਗੰਨ੍ਹੇ ਦਾ ਖੇਤਰਫਲ ਵਧਾਉਣ ਤੇ ਗੰਨ੍ਹੇ ਦੀ ਫਸਲ ਨੁੰ ਵੱਧ ਲਾਭਕਾਰੀ ਬਨਾਉਣ ਤਹਿਤ ਕਈ ਯੋਜਨਾਵਾਂ ਅਪਣਾਈ ਗਈਆਂ ਹਨ।  ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਸਦਨ ਨੂੰ ਇਸ ਗੱਲ ਨਾਲ ਜਾਣੂ ਕਰਵਾਇਆ ਕਿ ਗੰਨ੍ਹੇ ਦਾ ਖੇਤਰਫਲ ਵਧਾਉਣ ਤੇ ਗੰਨ੍ਹੇ ਦੀ ਫਸਲ ਨੂੰ ਵੱਧ ਲਾਭਕਾਰੀ ਬਨਾਉਣ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਗੰਨ੍ਹੇ ਦੀ ਰਕਮ ਦੀ ਜਲਦੀ ਤੋਂ ਜਲਦੀ ਅਦਾਇਗੀ ਲਈ ਸਰਕਾਰ ਵੱਲੋਂ ਹਰ ਸਾਲ ਵੱਧ ਤੋਂ ਵੱਧ ਸੂਬਾ ਸੁਝਾਵਿਤ ਮੁੱਲ (ਐਸਏਪੀ) ਜਾਰੀ ਕੀਤਾ ਜਾਂਦਾ ਹੈ। 

ਵਿਭਾਗ ਵੱਲੋਂ ਕਿਸਾਨਾਂ ਨੂੰ ਗੰਨ੍ਹੇ ਦੀ ਨਵੀਨਤਮ ਤਕਨੀਕਾਂ ਦੇ ਬਾਰੇ ਵਿੱਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਸਮੇਂ-ਸਮੇਂ 'ਤੇ ਕਿਸਾਨ ਸੈਮੀਨਾਰਾਂ, ਕਿਸਾਨ ਮੇਲੇ ਅਤੇ ਕਿਸਾਨ ਵਿਗਿਆਨਕ ਸੰਵਾਦਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ। ਪਿਛਲੇ ਪੰਜ ਸਾਲਾਂ ਵਿੱਚ ਗੰਨ੍ਹਾ ਅਨੁਭਾਗ ਵੱਲੋਂ 225 ਕਿਸਾਨ ਸੈਮੀਨਾਰਾਂ, 15 ਕਿਸਾਨ ਮੇਲੇ ਅਤੇ 41 ਕਿਸਾਨ ਵਿਗਿਆਨਕ ਸੰਵਾਦਾਂ ਰਾਹੀਂ 28005 ਤੋਂ ਵੱਧ ਕਿਸਾਨ ਨੂੰ ਜਾਗਰੁਕ ਕੀਤਾ ਗਿਆ। ਗੰਨ੍ਹੇ ਦੀ ਨਵੀਨਤਮ ਤਕਨੀਕਾਂ ਦੇ ਬਾਰੇ ਵਿੱਚ ਪ੍ਰਚਾਰ-ਪ੍ਰਸਾਰ ਸਮੱਗਰੀ ਜਿਮੇਵ ਕਿ ਗੰਨੇ ਨਾਲ ਸਬੰਧਿਤ ਸਾਹਿਤ, ਅਖਬਾਰਾਂ ਤੇ ਮਾਹਰਾਂ ਰਾਹੀਂ ਵਿਆਪਕ ਜਾਗਰੁਕਤਾ ਮੁਹਿੰਮ ਚਲਾਈ ਜਾਂਦੀ ਹੈ।

ਉਨ੍ਹਾਂ ਨੇ ਦਸਿਆ ਕਿ ਗੰਨਾ ਤਕਨਾਲੋਜੀ ਮਿਸ਼ਨ ਯੋਜਨਾ ਤਹਿਤ ਕਿਸਾਨਾਂ ਨੂੰ ਉਤਪਾਦਨ ਵਧਾਉਣ ਲਈ ਨਵੀਂ ਤਕਨੀਕ ਵਿੱਚ ਗੰਨ੍ਹਾ ਲਗਾਉਣ ਲਈ ਪ੍ਰਤੀ ਏਕੜ 3000 ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਵਿੱਤੀ ਸਾਲ 2026-27 ਵਿੱਚ ਸਰਕਾਰ ਨੇ ਇਸ ਪ੍ਰੋਤਸਾਹਨ ਰਕਮ ਨੁੰ 3000 ਰੁਪਏ ਤੋਂ ਵਧਾ ਕੇ 5000 ਰੁਪਏ ਪ੍ਰਤੀ ਏਕੜ ਕਰਨਾ ਪ੍ਰਸਤਾਵਿਤ ਹੈ। ਸੂਬਾ ਸਰਕਾਰ ਕਿਸਾਨਾਂ ਨੂੰ ਸਿਹਤਮੰਦ ਅਤੇ ਰੋਗ ਮੁਕਤ ਬੀਜ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ, ਜਿਸ ਦੇ ਲਈ ਪ੍ਰਤੀ ਏਕੜ 5000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਗੰਨ੍ਹੇ ਦੀ ਨਵੀਨਤਮ ਕਿਸਮਾਂ ਜਿਵੇਂ ਸੀਓ-15023 ਦਾ ਬੀਜ ਖਰੀਦਣ ਤੇ ਬੀਜ ਬਣਾ ਕੇ ਕਿਸੇ ਹੋਰ ਕਿਸਾਨ ਨੂੰ ਵੇਚਣ, ਦੋਨੋਂ ਹੀ ਹਾਲਾਤਾਂ ਵਿੱਚ 5000 ਪ੍ਰਤੀ ਏਕੜ ਦੀ ਗ੍ਰਾਂਟ ਦਿੱਤੀ ਜਾਂਦੀ ਹੈ। 

ਇਸ ਸਾਲ 2026-27 ਦੇ ਬਜਟ ਵਿੱਚ ਸਰਕਾਰ ਗੰਨ੍ਹੇ ਦੀ ਖੇਤੀ ਲਈ ਟਿਸ਼ੂ ਕਲਚਰ ਵਿਧੀ ਅਪਨਾਉਣ ਵਾਲੇ ਕਿਸਾਨਾਂ ਨੂੰ ਗੰਨ੍ਹੇ ਦੀ ਪੌਧ ਮੁਫਤ ਪ੍ਰਦਾਨ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਨੇ ਸਰਕਾਰੀ ਖੰਡ ਮਿੱਲਾਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਕਟਾਈ ਲਈ ਗੰਨ੍ਹਂਾ ਹਾਰਵੇਸਟਰ ਪ੍ਰਦਾਨ ਕਰੇਗੀ ਜਿਸ ਨਾਲ ਆਪਣੇ ਆਪ ਹੀ ਕੰਨ੍ਹੇ ਦੀ ਕਟਾਈ ਦੀ ਲਾਗਤ ਵਿੱਚ ਕਮੀ ਆਵੇਗੀ।

 

Tags: Dr Arvind Kumar Sharma , Haryana , Bharatiya Janata Party , BJP , BJP Haryana , Haryana Vidhan Sabha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD