ਸ਼ਹਿਹੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਸਦਨ ਵਿੱਚ ਕਿਹਾ ਕਿ ਅੰਬਾਲਾ ਸ਼ਹਿਰ ਵਿੱਚ ਨਵਰੰਗ ਰਾਏ ਤਾਲਾਬ ਰੇਲਿੰਗ, ਕੋਟਾ ਸਟੋਰ ਫਲੋਰਿੰਗ, ਪ੍ਰਵੇਸ਼ ਦਰਵਾਜਾ ਤੇ ਬਿਜਲੀ ਕੰਮਾਂ ਨੂੰ ਪੂਰਾ ਕਰ ਲਿਆ ਗਿਆ ਹੈ। ਬਾਕੀ ਕੰਮਾਂ ਲਈ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ 31 ਮਾਰਜ, 2026 ਤੱਕ ਤਿਆਰ ਕਰ ਲਿਆ ਜਾਵੇਗਾ।
ਹਰਿਆਣਾ ਸ਼ਹਿਰੀ ਸਥਾਨਕ ਮੰਤਰੀ ਸ੍ਰੀ ਵਿਪੁਲ ਗੋਇਲ ਵੀਰਵਾਰ ਨੂੰ ਬਜਟ ਸੈਸ਼ਨ ਦੌਰਾਨ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮਹਾਵੀਰ ਪਾਰਕ ਨਾਲ ਸਬੰਧਿਤ ਪਰਿਯੋਜਨਾ ਤਹਿਤ ਕੈਂਟੀਨ ਦਾ ਨਿਰਮਾਣ, ਕਨੈਕਟਿੰਗ ਬ੍ਰਿਜ, ਪਰਿਸਰ ਦੇ ਚਾਰੋ ਪਾਸੇ ਚਾਨਣ ਵਿਵਸਥਾ, ਪੇਂਟ ਕੰਮ ਮੌਜੂਦਾ ਵਿੱਚ ਪ੍ਰਗਤੀ 'ਤੇ ਹੈ।
ਪਰਿਯੋਜਨਾ ਦੇ ਬਾਕੀ ਕੰਮਾਂ ਲਈ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ ਜੋ 20 ਅਪ੍ਰੈਲ, 2026 ਤੱਕ ਤਿਆਰ ਕਰ ਲਈ ਜਾਵੇਗੀ। ਹੁਣ ਤੱਕ ਇਸ ਪਰਿਯੋਜਨਾ 'ਤੇ ਕੁੱਲ 1879.51 ਲੱਖ ਰੁਪਏ ਦਾ ਖਰਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਬਾਲ ਭਵਨ ਪਰਿਯੋਜਨਾ ਨੂੰ ਪੂਰਾ ਕਰਨ ਤਹਿਤ 13.99 ਕਰੋੜ ਰੁਪਏ ਦਾ ਸੋਧ ਅੰਦਾਜਾ ਤਿਆਰ ਕੀਤਾ ਗਿਆ।
ਇਸ ਵਿੱਚ ਭਵਨ ਬਲਾਕਾਂ ਦੇ ਸਿਵਲ ਕੰਮਾਂ ਨੂੰ ਪੁਰਾ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ। ਬਾਕੀ ਕੰਮਾਂ ਲਈ ਵੱਖ ਤੋਂ ਡੀਪੀਆਰ ਤਿਆਰ ਕੀਤੀ ਗਈ।