ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਨਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਅੱਜ ਹਿਸਾਰ ਵਿੱਚ ਮੀਲ ਗੇਟ 'ਤੇ ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਪ੍ਰਸਿੱਦ ਮਹੀਨਾ ਰੇਡਿਓ ਪ੍ਰੋਗਰਾਮ ਮਨ ਕੀ ਬਾਤ ਨੂੰ ਸਮੂਹਿਕ ਰੂਪ ਨਾਲ ਸੁਣਿਆ।ਇਸ ਮੌਕੇ 'ਤੇ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਦੇਸ਼ ਦੇ ਕੌਨੇ-ਕੌਨੇ ਵਿੱਚ ਸਕਾਰਾਤਮਕ ਊਰਜਾ ਅਤੇ ਪ੍ਰੇਰਣਾ ਦਾ ਸੰਚਾਰ ਕਰਦਾ ਹੈ।
ਇਹ ਪ੍ਰੋਗਰਾਮ ਸਿਰਫ ਸੰਵਾਦ ਦਾ ਸਰੋਤ ਨਹੀਂ, ਸਗੋ ਸਮਾਜ ਦੇ ਉਨ੍ਹਾਂ ਅਣਦੇਖੇ ਨਾਇਕਾਂ ਨੂੰ ਪਹਿਚਾਣ ਦਿਵਾਉਣ ਦਾ ਮਜਬੂਤ ਮੰਚ ਹੈ, ਜੋ ਚੁੱਪਚਾਪ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸਾਂਝਾ ਕੀਤੇ ਗਏ ਵਿਚਾਰ ਸਵੱਛਤਾ, ਵਾਤਾਵਰਣ ਸਰੰਖਣ, ਮਹਿਲਾ ਸਸ਼ਕਤੀਕਰਣ, ਯੁਵਾ ਨਵਾਚਾਰ, ਆਤਮਨਿਰਭਰ ਭਾਰਤ, ਡਿਜੀਟਲ ਸਸ਼ਕਤੀਕਰਣ ਅਤੇ ਸਮਾਜਿਕ ਸਮਰਸਤਾ ਵਰਗੇ ਮਹਤੱਵਪੂਰਣ ਵਿਸ਼ਿਆਂ 'ਤੇ ਜਨ-ਜਾਗਰੁਕਤਾ ਵਧਾਉਂਦੇ ਹਨ।
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਯਤਨ ਦੇਸ਼ਵਾਸੀਆਂ ਨੂੰ ਇੱਕ ਧਾਗੇ ਵਿੱਚ ਪਿਰੋਣ ਦਾ ਕੰਮ ਕਰਦਾ ਹੈ ਅਤੇ ਨਗਾਰਿਕਾਂ ਦਾ ਰਾਸ਼ਟਰਹਿੱਤ ਦੇ ਕੰਮ ਵਿੱਚ ਸਰਗਰਮ ਭਾਗੀਦਾਰੀ ਲਈ ਪੇ੍ਰਰਿਤ ਕਰਦਾ ਹੈ।