Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਨੀਅਤ, ਨੀਤੀ ਅਤੇ ਅੰਤੋਂਦੇਯ ਦੇ ਸੰਕਲਪ 'ਤੇ ਹੀ ਸੂਬੇ ਵਿੱਚ ਤੀਜੀ ਵਾਰ ਬਣੀ ਸਰਕਾਰ- ਨਾਇਬ ਸਿੰਘ ਸੈਣੀ

ਉਚਾਣਾ ਵਿੱਚ ਵਿਕਾਸ ਰੈਲੀ ਨੂੰ ਮੁੱਖ ਮੰਤਰੀ ਨੇ ਕੀਤਾ ਸੰਬੋਧਿਤ, 103 ਕਰੋੜ 31 ਲੱਖ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਦਿੱਤੀ ਸੌਗਾਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Ranbir Gangwa, Krishan Kumar Bedi, Dr Krishan Lal Middha

Web Admin

Web Admin

5 Dariya News

ਜੀਂਦ , 18 Feb 2026

Last updated on: Feb 19, 2026, 15:54 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਦੀ ਨੀਅਤ, ਨੀਤੀ ਅਤੇ ਅੰਤੋਂਦੇਯ ਦੇ ਸੰਕਲਪ 'ਤੇ ਹੀ ਸੂਬੇ ਵਿੰਚ ਤੀਜੀ ਵਾਰ ਡਬਲ ਇੰਜਨ ਦੀ ਸਰਕਾਰ ਬਣੀ ਹੈ। ਉਚਾਣਾ ਦੇ ਵਿਕਾਸ ਦੇ ਪਹਇਏ ਨੂੰ ਹੁਣ ਹੋਰ ਵੀ ਤੇਜ ਗਤੀ ਦਿੱਤੀ ਜਾਵੇਗੀ ਅਤੇ ਇੱਥੇ ਦੀ ਖੁਸ਼ਹਾਲੀ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।

ਮੁੱਖ ਮੰਤਰੀ ਜੀਂਦ ਦੇ ਉਚਾਣਾ ਵਿੱਚ ਬੁੱਧਵਾਰ ਨੂੰ ਧੰਨਵਾਦ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਰੈਲੀ ਵਿੱਚ ਪਹੁੰਚਣ 'ਤੇ ਆਯੋਜਕ ਅਤੇ ਉਚਾਨਾ ਵਿਧਾਨਸਭਾ ਤੋਂ ਵਿਧਾਇਕ ਸ੍ਰੀ ਦੇਵੇਂਦਰ ਚਤੁਰਭੁਜ ਅੱਤਰੀ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 103 ਕਰੋੜ 31 ਲੱਖ ਰੁਪਏ ਲਾਗਤ ਦੀ 5 ਵਿਕਾਸ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖੇ ਹਨ। 

ਇੰਨ੍ਹਾਂ ਵਿੱਚ 28 ਕਰੋੜ 54 ਲੱਖ ਰੁਪਏ ਲਾਗਤ ਦੇ 3 ਉਦਘਾਟਨ ਅਤੇ  74 ਕਰੋੜ 77 ਲੱਖ ਰੁਪਏ ਦੀ ਲਾਗਤ ਦੇ 2 ਨੀਂਹ ਪੱਥਰ ਸ਼ਾਮਿਲ ਹਨ। ਇਸ ਦੌਰਾਨ ਸੂਬੇ ਦੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਸਮਾਜ ਭਲਾਈ ਤੇ ਅਧਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ, ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਢਾ, ਵਿਧਾਇਕ ਸ੍ਰੀ ਪਵਨ ਖਰਖੌਦਾ ਵੀ ਮੌਜੂਦ ਸਨ।

ਰੈਲੀ ਵਿੱਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਚਾਣਾ ਦੀ ਭੁਮੀ ਮਿਹਨਤ, ਰਿਵਾਇਤ ਅਤੇ ਪ੍ਰਗਤੀ ਦਾ ਥੰਮ੍ਹ ਹੈ। ਇਹ ਹਰਿਆਣਾ ਦੀ ਉਹ ਧੜਕਨ ਹੈ, ਜਿੱਥੇ ਜਦੋਂ ਕਿਸਾਨ ਦਾ ਪਸੀਨਾ ਮਿੱਟੀ ਵਿੱਚ ਮਿਲਦਾ ਹੈ, ਤਾਂ ਦੇਸ਼ ਦੇ ਅੰਨ ਭੰਡਾਰ ਭਰ ਜਾਂਦੇ ਹਨ। ਜਦੋਂ ਇੱਥੇ ਦਾ ਨੌਜੁਆਨ ਸੰਕਲਪ ਲੈਂਦਾ ਹੈ, ਤਾਂ ਪੂਰੀ ਦੁਨੀਅਰ ਵਿੱਚ ਭਾਰਤ ਦੀ ਪ੍ਰਤਿਭਾ ਦਾ ਪਰਚਮ ਲਹਿਰਾਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਅੰਨ ਭੰਡਾਰ ਭਰਨ ਵਾਲੇ ਕਿਸਾਨਾਂ ਦੀ ਭੁਮੀ ਉਚਾਨਾ ਨੂੰ ਲੰਬੇ ਸਮੇਂ ਤੋਂ ਨਜਰ ਅੰਦਾਜ ਕੀਤਾ ਗਿਆ। ਝੂਠੇ ਵਾਅਦੇ ਕਰ ਕੇ ਤੁਹਾਡੇ ਵੋਟਾਂ ਦੀ ਫਸਲ ਤਾਂ ਦੋ-ਦੋ-ਤਿੰਨ-ਤਿੰਨ ਪੀੜੀਆਂ ਤੱਕ ਕੱਟੀ ਗਈ, ਪਰ ਵਿਕਾਸ ਦੇ ਨਾਮ 'ਤੇ ਕੁੱਝ ਨਹੀਂ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਝੂਠੇ ਸਪਨੇ ਦਿਖਾ ਕੇ ਆਪਣੀ ਪੀੜੀਆਂ ਨੁੰ ਅੱਗੇ ਵਧਾਉਣ ਤੋਂ ਇਲਾਵਾ ਕੁੱਝ ਨਹੀਂ ਕੀਤਾ। 

ਪਰਿਵਾਰਵਾਦ ਦੀ ਦਲਦਲ ਵਿੱਚ ਫਸੇ ਇਹ ਲੋਕ ਤੁਹਾਡੇ ਬੱਚਿਆਂ ਦੇ ਭਵਿੱਖ ਨੁੰ ਲੈ ਕੇ ਸੰਜੀਦਾ ਨਹੀਂ ਰਹੇ। ਉਨ੍ਹਾਂ ਨੇ ਸਿਰਫ ਆਪਣੇ ਬੱਚਿਆਂ ਦਾ ਭਵਿੱਖ ਹੀ ਸੁਰੱਖਿਅਤ ਕੀਤਾ ਹੈ। ਪਰ ਸੂਬਾ ਸਰਕਾਰ ਨੇ ਵਿਕਾਸ ਦੇ ਮਾਮਲੇ ਵਿੱਚ ਇਸ ਖੇਤਰ ਦਾ ਹੱਕ ਸੂਦ ਸਮੇਤ ਮੋੜਨ ਦਾ ਕੰਮ ਕੀਤਾ ਹੈ ਅਤੇ ਅੱਗੇ ਵੀ ਇਹ ਜਾਰੀ ਰਹੇਗਾ।

98 ਵਿੱਚੋਂ 78 ਐਲਾਨਾਂ 'ਤੇ ਕੰਮ ਹੋਇਆ ਪੂਰਾ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਿਆਸਤ ਨੂੰ ਸਿਰਫ ਸੱਤਾ ਦਾ ਸਾਧਨ ਨਹੀਂ, ਸਗੋ ਸੇਵਾ ਦਾ ਸਰੋਤ ਮੰਨਿਆ ਹੈ। ਉਚਾਣਾ ਹਲਕੇ ਦੇ ਵਿਕਾਸ ਨੂੰ ਗਤੀ ਦੇਣ ਲਈ 11 ਸਾਲਾਂ ਦੇ ਕਾਰਜਕਾਲ ਵਿੱਚ 98 ਸੀਐਮ ਅਨਾਉਂਸਮੈਂਟ ਹੋਈਆਂ। ਇੰਨ੍ਹਾਂ ਵਿੱਚੋਂ 78 ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 15 ਦਾ ਕੰਮ ਪ੍ਰਗਤੀ 'ਤੇ ਹੈ। 

ਉਚਾਣਾ ਵਿਧਾਨਸਭਾ ਖੇਤਰ ਵਿੱਚ ਵਿਕਾਸ ਕੰਮ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਵਿਕਾਸ ਕੰਮਾਂ 'ਤੇ ਪਿਛਲੇ 11 ਸਾਲਾਂ ਵਿੱਚ 1 ਹਜਾਰ 409 ਕਰੋੜ ਰੁਪਏ ਇਸ ਸਰਕਾਰ ਵਿੱਚ ਖਰਚ ਕੀਤੇ ਗਏ ਹਨ। ਜਦੋਂ ਕਿ ਕਾਂਗਰਸ ਦੇ 10 ਸਾਲ ਦੇ ਸ਼ਾਸਨਕਾਲ ਵਿੱਚ ਸਿਰਫ 386 ਕਰੋੜ ਰੁਪਏ ਖਰਚ ਕੀਤੇ ਗਏ ਸਨ। 

ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਸ਼ਾਸਨ ਵਿੱਚ ਉਚਾਣਾ ਸਬ-ਤਹਿਸੀਲ ਨੁੰ ਸਬ-ਡਿਵੀਜਨ ਅਤੇ ਅਲਵਾ ਸਬ-ਤਹਿਸੀਲ ਨੂੰ ਤਹਿਸੀਲ ਦਾ ਦਰਜਾ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਵੀ ਜਨਭਲਾਈ ਦੇ ਕੰਮ ਤੇਜੀ ਨਾਲ ਕਰ ਰਹੀ ਹੈ। ਬੀਜੇਪੀ ਦਾ ਟੀਚਾ ਸਿਰਫ ਚੋਣ ਜਿੱਤਣਾ ਨਹੀਂ, ਸਗੋ ਜਨਤਾ ਦਾ ਭਰੋਸਾ ਜਿੱਤਣਾ ਹੈ। 

ਵਿਰੋਧੀ ਧਿਰ ਸਿਰਫ ਦੋਸ਼ ਲਗਾਉਂਦਾ ਹੈ, ਪਰ ਸਰਕਾਰ ਦੇ ਕੋਲ ਕੰਮ ਦੀ ਰਿਪੋਰਅ ਕਾਰਡ ਹੈ। ਸੂਬਾ ਸਰਕਾਰ ਨੇ ਜੋ ਕਿਹਾ, ਊਹ ਕਰ ਕੇ ਦਿਖਾਇਆ ਹੈ।

ਸੰਕਲਪ ਨੂੰ ਪੂਰਾ ਕਰ ਰਹੀ ਹੈ ਸਰਕਾਰ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਵਿੱਚ ਇਸ ਖੇਤਰ ਨੂੰ ਸਿਰਫ ਸਬਜਬਾਗ ਦਿਖਾਉਂਦੇ ਹੋਏ ਵੋਟ ਲੈਣ ਦਾ ਕੰਮ ਕੀਤਾ। ਵਿਰੋਧੀ ਧਿਰ ਅੱਜ ਮੁੱਦਾ ਹੀਨ ਹੋ ਚੁੱਕਾ ਹੈ। ਪਰ ਅਸੀਂ ਜੋ ਕਹਿੰਦੇ ਹਾਂ ਉਸ ਨੂੰ ਕਰਦੇ ਵੀ ਹਨ। ਇਸ ਦਾ ਪ੍ਰਮਾਣ ਇਹ ਹੈ ਕਿ ਅਸੀਂ ਪਿਛਲੇ ਵਿਧਾਨਸਭਾ ਚੋਣਾਂ ਦੇ ਆਪਣਾ ਸੰਕਲਪ ਪੱਤਰ ਦੇ 217 ਸੰਕਲਪਾਂ ਵਿੱਚੋਂ 60 ਨੂੰ ਇੱਕ ਸਾਲ ਵਿੱਚ ਹੀ ਪੂਰਾ ਕਰ ਦਿਖਾਇਆ ਹੈ। 

ਸੂਬਾ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਵਿੱਚ ਵੀ ਸੂਬੇ ਦੇ ਸਮੂਚੇ ਵਿਕਾਸ ਅਤੇ ਹਰ ਵਰਗ ਦੇ ਹਿੱਤਾਂ ਦੀ ਸੁਰੱਖਿਆ ਦੇ ਲਹੀ ਅਨੇਕ ਠੋਸ ਕਦਮ ਚੁੱਕੇ ਹਨ। ਇਸੀ ਦਾ ਤਹਿਤ ਗਰੀਬ ਮਹਿਲਾਵਾਂ ਨੂੰ ਆਪਣੀ ਰਸੋਈ ਚਲਾਉਣ ਲਈ ਹਰ ਮਹੀਨੇ ਸਿਰਫ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸਾਨ ਹਿੱਤ ਸਾਡੀ ਨੀਤੀਆਂ ਦੇ ਕੇਂਦਰ ਵਿੱਚ ਹਨ। ਕਾਂਗਰਸ ਦੇ ਰਾਜ ਵਿੱਚ ਸਵਾਮੀਨਾਥਨ ਆਯੋਗ ਦੀ ਸਿਫਾਰਿਸ਼ਾਂ ਨੂੰ ਡੱਬੇ ਵਿੱਚ ਪਾ ਦਿੱਤਾ ਗਿਆ ਸੀ, ਪਰ ਬੀਜੇਪੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਲਈ ਹੀ ਕੰਮ ਕੀਤਾ ਹੈ। ਅੱਜ ਸੂਬੇ ਵਿੱਚ ਕਿਸਾਨਾਂ ਦੀ ਸਾਰੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ 'ਤੇ ਕੀਤੀ ਜਾ ਰਹੀ ਹੈ। 

ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਖਰੀਦ ਦੇ 1 ਲੱਖ 64 ਹਜਾਰ ਕਰੋੜ ਰੁਪਏ ਪਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਸੂਬੇ ਵਿੱਚ ਫਸਲ ਖਰਾਬ ਹੋਣ 'ਤੇ ਪਿਛਲੇ 11 ਸਾਲਾਂ ਵਿੱਚ ਕਿਸਾਨਾਂ ਨੂੰ ਮੁਆਵਜੇ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹੁਣ ਤੱਕ 15 ਹਜਾਰ 448 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ 10 ਸਾਲ ਦੇ ਸ਼ਾਸਨਕਾਲ ਵਿੱਚ 1 ਹਜਾਰ 138 ਕਰੋੜ ਰੁਪਏ ਦੀ ਮੁਆਵਜਾ ਰਕਮ ਜਾਰੀ ਕੀਤੀ ਗਈ ਸੀ।

ਆਪ ਪਾਰਟੀ 'ਤੇ ਵੀ ਸਾਧਿਆ ਨਿਸ਼ਾਨਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਲੜਦੀ ਹੈ। ਕੁਰੂਕਸ਼ੇਤਰ ਵਿੱਚ ਲੋਕਸਭਾ ਚੋਣ ਦੌਰਾਨ ਵੀ ਇੰਨ੍ਹਾਂ ਨੇ ਅਜਿਹਾ ਹੀ ਕੀਤਾ ਸੀ, ਪਰ ਜਨਤਾ ਨੇ ਇੰਨ੍ਹਾਂ ਨੂੰ ਸਰਕ ਸਿਖਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਪੰਜਾਬ ਵਿੱਚ ਵਾਅਦਾ ਕੀਤਾ ਕਿ 1 ਹਜਾਰ ਰੁਪਏ ਮਹਿਲਾਵਾਂ ਨੂੰ ਦੇਣਗੇ, ਹੁਣ ਚੋਣ ਵਿੱਚ ਸਿਰਫ 7-8 ਮਹੀਨੇ ਬਚੇ ਹਨ, ਪਰ ਹੁਣ ਤੱਕ ਉੱਥੇ ਕਿਸੀ ਨੂੰ ਕੁੱਝ ਨਹੀਂ ਮਿਲਿਆ। 

ਜਦੋਂ ਕਿ ਹਰਿਆਣਾ ਵਿੱਚ ਭੈਣਾ-ਬੇਟੀਆਂ ਨੂੰ ਆਰਥਕ ਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਸੂਬੇ ਦੀ ਬੀਜੇਪੀ ਸਰਕਾਰ ਨੇ ਦੀਨਦਿਆਲ ਲਾਡੋ ਲੱਛਮੀ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਤਹਿਤ 2100 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 9 ਲੱਖ 22 ਹਜਾਰ ਤੋਂ ਵੱਧ ਭੈਣ-ਬੇਟੀਆਂ ਨੂੰ 634 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ 36 ਹਜਾਰ ਨੌਜੁਆਨਾ ਨੂੰ ਬਿਨ੍ਹਾ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇੰਨ੍ਹਾਂ ਨੂੰ ਮਿਲਾ ਕੇ ਪਿਛਲੇ 11 ਸਾਲਾਂ ਵਿੱਚ 1 ਲੱਖ 80 ਹਜਾਰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਗੁਮਰਾਹ ਅਤੇ ਗਲਤ ਪ੍ਰਚਾਰ ਕਰਨਾ ਹੀ ਕਾਂਗਰਸ ਦਾ ਕੰਮ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਦਾ ਕੰਮ ਸਿਰਫ ਅਤੇ ਸਿਰਫ ਗਲਤ ਪ੍ਰਚਾਰ ਕਰਨਾ ਹੈ। ਮੁਦਰਾ ਹਾਸਲ ਕਰਨ ਲਈ ਇਹ ਹੱਥ-ਪੈਰ ਮਾਰ ਰਹੇ ਹਨ, ਪਰ ਇੰਨ੍ਹਾਂ ਦੇ ਪੱਲੇ ਕੁੱਝ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਨਰੇਗਾ ਦੀ ਆੜ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਵਿਕਸਿਤ ਭਾਰਤ-ਜੀ ਰਾਮ ਜੀ ਗ੍ਰਾਮੀਣ ਨੂੰ ਸ਼ੁਰੂ ਕੀਤਾ। 

100 ਨਹੀ, 125 ਦਿਨ ਦੀ ਰੁਜ਼ਗਾਰ ਦੀ ਗਾਰੰਅੀ ਦਿੱਤੀ, ਨਾਲ ਹੀ 1 ਲੱਖ 51 ਹਜਾਰ 282 ਕਰੋੜ ਇਸ ਦੇ ਲਈ ਅਲਾਟ ਕੀਤੇ। ਪਰ ਕਾਂਗਰਸ ਇਸ ਨੂੰ ਲੈ ਕੇ ਵੀ ਗਲਤ ਪ੍ਰਚਾਰ ਕਰਨ ਲੱਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਿਰਫ ਅਤੇ ਸਿਰਫ ਝੂਠ ਬੋਲਦੀ ਹੈ, 24 ਘੰਟੇ ਬਿਜਲੀ ਦੇਣ ਦੀ ਵੀ ਕਾਂਗਰਸ ਨੇ ਗੱਲ ਕਹੀ ਸੀ, ਪਰ ਕੀਤਾ ਕੁੱਝ ਨਹੀਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੈ ਪੈਨਸ਼ਨ ਦੇ ਮੁੱਦੇ 'ਤੇ ਵੀ ਸੂਬੇ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ।

ਉਚਾਣਾ ਹੁਣ ਵਿਕਾਸ ਦੀ ਰਾਹ 'ਤੇ ਤੇ੧ੀ ਨਾਲ ਅੱਗੇ ਵੱਧ ਰਿਹਾ - ਵਿਧਾਇਕ ਦੇਵੇਂਦਰ ਚਤੁਰਭੁੱਜ ਅੱਤਰੀ

ਵਿਕਾਸ ਰੈਲੀ ਦੇ ਆਯੋਜਕ ਅਤੇ ਉਚਾਣਾ ਵਿਧਾਨਸਭਾ ਤੋਂ ਵਿਧਾਹਿਕ ਸ੍ਰੀ ਦੇਵੇਂਦਰ ਚਤੁਰਭੁੱਜ ਅੱਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੰਨਵਾਦ ਰੈਲੀ ਸਿਰਫ ਪ੍ਰੋਗਰਾਮ ਨਹੀਂ ਹੈ, ਸਗੋ ਇਹ ਸੰਦੇਸ਼ ਹੈ ਕਿ ਉਚਾਣਾ ਹੁਣ ਵਿਕਾਸ ਦੀ ਰਾਹ 'ਤੇ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸੂਬੇ ਵਿੱਚ ਤੀਜੀ ਵਾਰ ਬਣੀ ਬੀਜੇਪੀ ਸਰਕਾਰ ਵਿੱਚ ਵਿਕਾਸ ਦੀ ਰਫਤਾਰ ਵੀ ਵੱਧਦੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਉਚਾਨਾ ਵਿੱਚ ਵਿਕਾਸ ਤੇਜੀ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਉਚਾਣਾ ਖੇਤਰ ਦੇ 6 ਪਿੰਡਾਂ ਦਾ ਆਈਐਮਟੀ ਵਿੱਚ ਚੋਣ ਹੋਣ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਵੀ ਜਤਾਇਆ। ਸ੍ਰੀ ਦੇਵੇਂਦਰ ਚਤੁਰਭੁੱਜ ਅੱਤਰੀ ਨੇ ਕਿਹਾ ਕਿ ਪਹਿਲਾਂ ਜੋ ਵੀ ਉਚਾਨਾ ਤੋਂ ਚੋਣ ਜਿੱਤਿਆ, ਉਸ ਨੇ ਦਿੱਲੀ ਅਤੇ ਚੰਡੀਗੜ੍ਹ ਤੋਂ ਹੀ ਰਾਜਨੀਤੀ ਕੀਤੀ। 

ਇੰਨ੍ਹਾਂ ਹੀ ਨਹੀਂ, ਉਚਾਨਾ ਤੋਂ ਜਿੱਤ ਹੋਣ ਵਾਲੇ ਵੱਡੇ-ਵੱਡੇ ਅਹੁਦਿਆਂ 'ਤੇ ਵੀ ਰਹੇ, ਪਰ ਉਨ੍ਹਾਂ ਦਾ ਜਨਤਾ ਨਾਲ ਕੋਹੀ ਲੇਣਾ ਦੇਣਾ ਨਹੀਂ ਸੀ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Ranbir Gangwa , Krishan Kumar Bedi , Dr Krishan Lal Middha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD