Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਭਵਿਆ ਗਲੋਬਲ ਐਲੂਮਨੀ ਮੀਟ 2026 ਦਾ ਆਯੋਜਨ

Punjab Engineering College, PEC, Punjab Engineering College Chandigarh, PEC Chandigarh

Web Admin

Web Admin

5 Dariya News

ਚੰਡੀਗੜ੍ਹ , 14 Feb 2026

Last updated on: Feb 14, 2026, 17:11 IST

ਪੰਜਾਬ ਇੰਜੀਨਿਅਰਿੰਗ ਕਾੱਲੇਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ ਗਲੋਬਲ ਐਲੂਮਨੀ ਮੀਟ 2026 ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਏ ਪ੍ਰਸਿੱਧ ਪੁਰਾਣੇ ਵਿਦਿਆਰਥੀ, ਪ੍ਰਸ਼ਾਸਕ, ਉਦਯੋਗ ਜਗਤ ਦੇ ਅਗੇਵਾਨ, ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ। ਇਹ ਸਮਾਗਮ ਪੇਕ ਦੀ ਸ਼ਾਨਦਾਰ ਵਿਰਾਸਤ, ਉਤਕ੍ਰਿਸ਼ਟਤਾ ਅਤੇ ਜੀਵਨ ਭਰ ਦੇ ਨਾਤੇ ਦਾ ਪ੍ਰਤੀਕ ਬਣਿਆ।

ਸਮਾਗਮ ਦੀ ਅਧਿਆਕਸ਼ਤਾ ਪ੍ਰੋ ਰਾਜੇਸ਼ ਕੁਮਾਰ ਭਾਟੀਆ, ਡਾਇਰੈਕਟਰ, ਪੇਕ ਨੇ ਕੀਤੀ। ਮੁੱਖ ਮਹਿਮਾਨ ਇੰਜੀਨਿਅਰ ਜਿਤਿਨ ਤਲਵਾਰ ਸਨ, ਜੋ ਪ੍ਰਸਿੱਧ ਲੀਗਲ ਟੈਕ ਉਦਯੋਗਪਤੀ ਅਤੇ ਟੀਟੀਸੀ ਗਰੁੱਪ ਅਤੇ ਐਕ੍ਸਐਲ ਸਕਾਉਟਸ ਦੇ ਸੰਸਥਾਪਕ ਹਨ (ਮਕੈਨੀਕਲ ਇੰਜੀਨੀਅਰਿੰਗ, ਬੈਚ 2001)।

ਇਹ ਸਮਾਗਮ ਪੰਜਾਬ ਇੰਜੀਨਿਅਰਿੰਗ  ਕਾਲਜ ਓਲ੍ਡ ਸਟੂਡੈਂਟਸ ਐਸੋਸਿਏਸ਼ਨ ਵੱਲੋਂ ਆਯੋਜਿਤ ਕੀਤਾ ਗਿਆ, ਜਿਸਦੀ ਅਗਵਾਈ ਐਰ. ਮਨੀਸ਼ ਗੁਪਤਾ (ਪ੍ਰਧਾਨ), ਐਰ. ਐਚ.ਐਸ. ਓਬਰਾਏ (ਜਨਰਲ ਸਕੱਤਰ) ਅਤੇ ਐਰ. ਜੋਰਾਵਰ ਸਿੰਘ (ਖ਼ਜ਼ਾਨਚੀ) ਨੇ ਕੀਤੀ। Talwar Advocates, ਟੀਟੀ ਕੰਸਲਟੈਂਟਸ, OMAXE, Finvasia, ਐਕ੍ਸਐਲ ਸਕਾਉਟਸ, Usha Yarns, ਟੀਟੀਸੀ ਗਰੁੱਪ, MT Autocraft, Goodspace, AXIS (Tools for Micro Machining), IDS (Enabling Success) ਅਤੇ Prabha Electronics ਵੱਲੋਂ ਦਿੱਤੇ ਗਏ ਸਹਿਯੋਗ ਨਾਲ ਇਹ ਸਮਾਗਮ ਬੇਹੱਦ ਸਫ਼ਲ ਰਿਹਾ।

ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜ੍ਵਲਨ ਨਾਲ ਹੋਈ। ਇਸ ਮੌਕੇ ‘ਤੇ ਡਾਇਰੈਕਟਰ ਡਾ. ਰਾਜੇਸ਼ ਕੁਮਾਰ ਭਾਟੀਆ ਅਤੇ ਮੁੱਖ ਮਹਿਮਾਨ ਇੰਜੀਨਿਅਰ ਜਤਿਨ ਤਲਵਾਰ ਦੇ ਨਾਲ ਇੰਜੀਨਿਅਰ ਮਨੀਸ਼ ਗੁਪਤਾ, ਐਰ. ਐਚ.ਐਸ. ਓਬਰਾਏ, ਪ੍ਰੋ. ਰਾਜੇਸ਼ ਕੰਡਾ (ਹੈੱਡ, ਐਲੂਮਨੀ ਰਿਲੇਸ਼ਨਜ਼),ਇੰਜੀਨਿਅਰ ਸੰਜੀਵ ਭਾਵਨਾਨੀ, ਇੰਜੀਨਿਅਰ ਸਰਵਜੀਤ ਸਿੰਘ ਵੀਰਕ, ਡਾ. ਜਿੰਮੀ ਕਰਲੂਪੀਆ ਸਮੇਤ ਹੋਰ ਮਾਣਯੋਗ ਮਹਿਮਾਨ ਹਾਜ਼ਰ ਸਨ। ਆਪਣੇ ਸਵਾਗਤੀ ਭਾਸ਼ਣ ਵਿੱਚ ਐਰ. ਮਨੀਸ਼ ਗੁਪਤਾ ਨੇ ਐਲੂਮਨੀ ਮੀਟ ਨੂੰ ਪੀੜ੍ਹੀਆਂ ਨੂੰ ਜੋੜਨ ਵਾਲਾ ਉਤਸਵ ਦੱਸਿਆ। 

ਉਨ੍ਹਾਂ ਪੀਕੋਸਾ ਦੇ ਵਿਸ਼ਵ ਪੱਧਰੀ ਵਿਸਥਾਰ, **pecosa.in** ਪਲੇਟਫਾਰਮ ਰਾਹੀਂ 15,000 ਤੋਂ ਵੱਧ ਮੈਂਬਰਾਂ ਦੀ ਸਾਂਝ ਅਤੇ ਹਰ ਸਾਲ 100 ਤੋਂ ਵੱਧ ਸਕਾਲਰਸ਼ਿਪਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਟੀਟੀ ਸੀ ਗਰੁੱਪ ਨਾਲ ਏਆਈ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਐਮਓਯੂ ਸਾਈਨ ਕਰਨ ਦੀ ਘੋਸ਼ਣਾ ਵੀ ਕੀਤੀ ਗਈ।

ਐਰ. ਐਚ.ਐਸ. ਓਬਰਾਏ ਨੇ ਪੀਈਸੀ ਨਾਲ ਜੀਵਨ ਭਰ ਦੇ ਰਿਸ਼ਤੇ ਨੂੰ ਉਭਾਰਿਆ। ਪ੍ਰੋ. ਰਾਜੇਸ਼ ਕੰਡਾ ਨੇ ਪਾਵਰਗ੍ਰਿਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਿਡ, ਸੈਂਟਰਲ ਯੂਪੀ ਗੈਸ ਲਿਮਿਟਿਡ  ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਨਾਲ ਕੀਤੇ ਗਏ ਐਮਓਯੂ ਸਮੇਤ ਪ੍ਰਮੁੱਖ ਉਪਲਬਧੀਆਂ ਬਾਰੇ ਦੱਸਿਆ।

ਡਾਇਰੈਕਟਰ ਡਾ. ਰਾਜੇਸ਼ ਕੁਮਾਰ ਭਾਟੀਆ ਨੇ ਐਲੂਮਨੀ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ ਅਤੇ ਸੈਮੀਕੰਡਕਟਰ ਵਰਗੇ ਉਭਰਦੇ ਖੇਤਰਾਂ ਵਿੱਚ ਪੀਈਸੀ ਨੂੰ ਅਗੇ ਲਿਜਾਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਮੁੱਖ ਮਹਿਮਾਨ ਇੰਜੀਨਿਅਰ ਜਤਿਨ ਤਲਵਾਰ ਨੇ ਪੀਈਸੀ ਤੋਂ ਸ਼ੁਰੂ ਹੋ ਕੇ ਗਲੋਬਲ ਏਆਈ ਆਧਾਰਿਤ ਉਦਯੋਗ ਖੜ੍ਹਾ ਕਰਨ ਤੱਕ ਦੀ ਆਪਣੀ ਯਾਤਰਾ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਜ਼ਿੰਮੇਵਾਰ ਏਆਈ ਵੱਲ ਪ੍ਰੇਰਿਤ ਕੀਤਾ।

ਸਮਾਗਮ ਦਾ ਮੁੱਖ ਆਕਰਸ਼ਣ ਪੀਈਸੀ ਅਤੇ ਟੀਟੀਸੀ ਗਰੁੱਪ ਦਰਮਿਆਨ ਹੋਇਆ ਐਮਓਯੂ ਰਿਹਾ, ਜਿਸ ਅਧੀਨ ਐਕ੍ਸਐਲ ਸਕਾਉਟਸ ਅਗਲੇ 3–4 ਸਾਲਾਂ ਵਿੱਚ ਪੀਈਸੀ ਦੇ 50 ਵਿਦਿਆਰਥੀਆਂ ਨੂੰ ਨੌਕਰੀ ਦੇਣ ਦਾ ਉਦੇਸ਼ ਰੱਖਦਾ ਹੈ।  ਬੈਚ 1991 ਵੱਲੋਂ ਐਲੂਮਨੀ, ਕਾਰਪੋਰੇਟ ਅਤੇ ਅੰਤਰਰਾਸ਼ਟਰੀ ਸੰਬੰਧ ਦਫ਼ਤਰ ਰਾਹੀਂ ਚਾਰ ਈ-ਵਾਹਨ ਅਤੇ ਇੱਕ ਵ੍ਹੀਲਚੇਅਰ ਦਾਨ ਕੀਤੀ ਗਈ, ਜਿਸ ਦੀ ਕੁੱਲ ਲਾਗਤ ₹ 11 lakh plus ਰਹੀ।  

ਸੰਸਕ੍ਰਿਤਿਕ ਕਾਰਜਕ੍ਰਮਾਂ, ਨੈੱਟਵਰਕਿੰਗ ਸੈਸ਼ਨਾਂ ਅਤੇ ਮਿਲਣ-ਮਿਲਾਪ ਨਾਲ ਭਰਪੂਰ ਇਹ ਸਮਾਗਮ 1956 ਤੋਂ 2021 ਤੱਕ ਦੇ ਮਾਇਲਸਟੋਨ ਬੈਚਾਂ ਦੇ ਸਨਮਾਨ ਨਾਲ ਯਾਦਗਾਰ ਬਣਿਆ। ਗਲੋਬਲ ਐਲੂਮਨੀ ਮੀਟ 2026 ਨੇ ਪੀਈਸੀ ਦੀ ਮਜ਼ਬੂਤ ਐਲੂਮਨੀ ਨੈੱਟਵਰਕ ਅਤੇ ਉਤਕ੍ਰਿਸ਼ਟਤਾ, ਨਵੀਨਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।

 

Tags: Punjab Engineering College , PEC , Punjab Engineering College Chandigarh , PEC Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD