Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਹਰਿਆਣਾ-ਅਫ੍ਰੀਕਾ ਰਣਨੀਤੀਕ ਸਾਂਝੇਦਾਰੀ ਮੀਟਿੰਗ-ਸੂਰਜਕੁੰਡ ਤੋਂ ਭਾਰਤ-ਅਫ੍ਰੀਕੀ ਮਦਦ ਦੇ ਨਵੇ ਅਧਿਆਏ ਦੀ ਸ਼ੁਰੂਆਤ

ਭਾਰਤ-ਅਫੀ੍ਰਕਾ ਸਬੰਧ ਸਮਾਨਤਾ, ਆਪਸੀ ਸਨਮਾਨ ਅਤੇ ਸਾਂਝਾ ਵਿਕਾਸ ਦੇ ਸਿੱਧਾਂਤ 'ਤੇ ਅਧਾਰਿਤ-ਮੁੱਖ ਮੰਤਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Rao Narbir Singh, 39th Surajkund International Crafts Mela 2025, Surajkund International Crafts Mela, Surajkund Mela, Surajkund, Faridabad, Haryana

Web Admin

Web Admin

5 Dariya News

ਫਰੀਦਾਬਾਦ , 13 Feb 2026

Last updated on: Feb 14, 2026, 15:59 IST

ਹਰਿਆਣਾ ਵਿੱਚ ਉਦਯੋਗਿਕਰਨ ਅਤੇ ਆਰਥਿਕ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਹਰਿਆਣਾ-ਅਫ੍ਰੀਕਾ ਰਣਨੀਤੀਕ ਸਾਂਝੇਦਾਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਉਦਯੋਗ, ਵਿਆਪਾਰ, ਨਿਵੇਸ਼ ਅਤੇ ਤਕਨੀਕੀ ਸਹਿਯੋਗ ਦੇ ਖੇਤਰ ਵਿੱਚ ਹਰਿਆਣਾ ਅਤੇ ਅਫ੍ਰੀਕੀ ਦੇਸ਼ਾਂ ਵਿੱਚਕਾਰ ਵਿਆਪਕ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਕੀਤੀ ਗਈ। 

ਮੀਟਿੰਗ ਵਿੱਚ 21 ਅਫ੍ਰੀਕੀ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮੀਸ਼ਨਰਾਂ ਸਮੇਤ ਉਦਯੋਗ ਜਗਤ ਦੇ ਆਗੂਆਂ ਅਤੇ ਨੀਤੀ -ਨਿਰਮਾਤਾਵਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰੇ ਕੌਮਾਂਤਰੀ ਆਗੂਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸੂਰਜਕੁੰਡ ਦੀ ਪਵਿੱਤਰ ਧਰਤੀ ਤੋਂ ਭਾਰਤ-ਅਫ੍ਰੀਕੀ ਸਾਂਝੇਦਾਰੀ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। 

ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲਾ ਲੋਕ ਪਰੰਪਰਾ, ਦਸਤਕਾਰੀ, ਰਚਨਾਤਮਕਤਾ ਅਤੇ ਮਨੁੱਖੀ ਹੁਨਰ ਦਾ ਵੈਸ਼ਵਿਕ ਮੰਚ ਹੈ ਜੋ ਸਾਂਸਕ੍ਰਿਤਿਕ ਜੁੜਾਵ ਅਤੇ ਆਰਥਿਕ ਸਹਿਯੋਗ ਨੂੰ ਮਜਬੂਤ ਬਨਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ-ਅਫੀ੍ਰਕਾ ਸਬੰਧ ਸਮਾਨਤਾ, ਆਪਸੀ ਸਨਮਾਨ ਅਤੇ ਸਾਂਝੇ ਵਿਕਾਸ ਦੇ ਸਿੱਧਾਂਤ 'ਤੇ ਅਧਾਰਿਤ ਹੈ। 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਹਰਿਆਣਾ ਰਾਜ ਪੱਧਰ 'ਤੇ ਵੀ ਅਫ੍ਰੀਕੀ ਦੇਸ਼ਾਂ ਨਾਲ ਮਜਬੂਤ ਸਬੰਧ ਬਨਾਉਣ ਲਈ ਪ੍ਰਤੀਬੱਧ ਹੈ। ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ ਕੌਮਾਂਤਰੀ ਸਹਿਯੋਗ ਨੂੰ ਵਧਾਉਣ ਲਈ ਵਖ ਤੋਂ ਵਿਦੇਸ਼ ਸਹਿਯੋਗ ਵਿਭਾਗ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕੇਨਿਆ, ਤੰਜਾਨਿਆ, ਯੁਗਾਂਡਾ, ਇਥਿਯੋਪਿਆ ਅਤੇ ਰਵਾਂਡਾ ਨਾਲ ਸਾਂਝੀ ਖੇਤੀਬਾੜੀ, ਸਿਖਲਾਈ ਪ੍ਰੋਗਰਾਮ ਅਤੇ ਤਕਨੀਕੀ ਸਾਂਝੇਦਾਰੀ ਦੀ ਸੰਭਾਵਨਾਵਾਂ ਦਾ ਵੀ ਜਿਕਰ ਕੀਤਾ। 

ਹਰਿਆਣਾ ਦੇ ਕਿਸਾਨ ਤੰਜਾਨਿਆ ਵਿੱਚ ਖੇਤੀਬਾੜੀ, ਵਿਆਪਾਰ, ਮਾਈਨਿੰਗ, ਵਿਨਿਰਮਾਣ ਅਤੇ ਪਲਾਈਵੁਡ ਉਦਯੋਗ ਵਿੱਚ ਮਹਤੱਵਪੂਰਨ ਭੂਮਿਕਾ ਨਿਭਾ ਰਹੇ ਹਨ। ਦੱਖਣ, ਪੱਛਮ, ਪੂਰਵ ਅਤੇ ਉਤਰ ਅਫ੍ਰੀਕੀ ਦੇਸ਼ਾਂ ਨਾਲ ਖੇਤਰ ਵਿਸ਼ਿਸ਼ਟ ਉਦਯੋਗਿਕ ਅਤੇ ਖੇਤੀਬਾੜੀ ਅਧਾਰਿਤ ਸਾਂਝੇਦਾਰੀ ਵਿਕਸਿਤ ਕੀਤੀ ਜਾ ਸਕਦੀ ਹੈ। 

ਭਾਰਤ-ਅਫ੍ਰੀਕਾ ਵਿਆਪਾਰਿਕ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਦਾ ਸੁਨਹਿਰਾ ਮੌਕਾ-ਰਾਓ ਨਰਬੀਰ ਸਿੰਘ

ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਭਾਤਰ ਅਤੇ ਅਫ੍ਰੀਕਾ ਵਿੱਚਕਾਰ ਵਿਆਪਾਰਿਕ ਸਬੰਧਾਂ ਨੂੰ ਹੋਰ ਵੱਧ ਸਸ਼ਕਤ ਬਨਾਉਣ ਲਈ ਇਹ ਇੱਕ ਮਹਤੱਵਪੂਰਨ ਮੌਕਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਭਾਰਤ, ਅਫ੍ਰੀਕਾ ਤੋਂ ਮੁੱਖ ਤੌਰ ਤੇ ਕੱਚਾ ਤੇਲ, ਸੋਨਾ, ਕੋਇਲਾ, ਖਾਦ ਅਤੇ ਖਨਿਜ ਖਰੀਦਦਾ ਹੈ ਜਦੋਂ ਕਿ ਭਾਰਤ ਅਫ੍ਰੀਕਾ ਨੂੰ ਪੇਟ੍ਰੋਲਿਅਮ ਉਤਪਾਦ , ਦਵਾਈਆਂ, ਆਟੋਮੋਬਾਇਲ ਅਤੇ ਆਟੋ ਕੰਪੋਨੇਟਸ, ਮਸ਼ੀਨਰੀ, ਚਾਵਲ ਅਤੇ ਇੰਜੀਨਿਅਰਿੰਗ ਚੀਜਾਂ ਦਾ ਨਿਰਯਾਤ ਕਰਦਾ ਹੈ। ਇਹ ਸਿਰਫ ਵਿਆਪਰ ਤੱਕ ਸੀਮਤ ਨਹੀਂ ਸਗੋਂ ਸਿੱਖਿਆ, ਸਿਹਤ, ਆਈਟੀ ਅਤੇ ਸਮਰਥਾ ਨਿਰਮਾਣ ਜਿਹੇ ਖੇਤਰਾਂ ਵਿੱਚ ਵੀ ਵਿਸਥਾਰ ਕਰ ਰਿਹਾ ਹੈ।

ਮੀਟਿੰਗ ਵਿੱਚ ਮੌਜ਼ੂਦ ਰਾਜਦੂਤ ਅਤੇ ਹਾਈ ਕਮੀਸ਼ਨਰ

ਮੀਟਿੰਗ ਵਿੱਚ ਅਰਬ ਦੇਸ਼ ਤੋਂ ਡਾਲਿਆ ਐਮਏ ਤਾਂਤਾਵੀ, ਮੰਤਰੀ ਪੂਰਣਾਧਿਕਾਰੀ ਅਤੇ ਮਿਸ਼ਨ ਉਪ ਪ੍ਰਮੁੱਖ, ਸ੍ਰੀ ਮੁਹੱਮਦ ਇਬ੍ਰਾਹਿਮ, ਵਣਜ ਦੂਤ ਅਤੇ ਵਣਜ ਅਤੇ ਆਰਥਿਕ ਮਾਮਲਿਆਂ ਦੇ ਪ੍ਰਮੁੱਖ, ਮਿਸ਼ਰ ਦੂਤਾਵਾਸ, ਟਯੂਨੀਸ਼ਿਆ ਦੇਸ਼ ਤੋਂ ਸ੍ਰੀ ਹੱਮਾਦੀ ਲੂਆਤੀ, ਸੀਡੀਏ ਟੋਗੋ ਦੇਸ਼ ਤੋਂ ਸ੍ਰੀ ਯਾਵੋ ਏਡੇਮ ਅਪਪੋਮਾਡੋ, ਘਾਨਾ ਦੇਸ਼ ਤੋਂ ਸ੍ਰੀ ਕੋਨਰਾਡ ਘਾਨਾ,ਭਾਰਤ ਵਿੱਚ ਚਾਡ ਦੀ ਰਾਜਦੂਤ, ਲੋਕਤਾਂਤਰਿਕ ਦੇਸ਼ ਕਾਂਗੋ ਤੋਂ ਸ੍ਰੀਮਤੀ ਜੋਜੋ ਬਿੰਟੀ ਜੋਸੇਫਿਨ, ਪ੍ਰਭਾਰੀ ਰਾਜਦੂਤ , ਜਿੰਭਾਬੇ ਦੇਸ਼ ਤੋਂ ਸ੍ਰੀ ਪੀਟਰ ਹੋਬਵਾਨੀ, ਅਤੇ ਹੋਰ ਮਾਣਯੋਗ ਆਗੂ ਸੂਡਾਨ ਮੌਜ਼ੂਦ ਰਹੇ।

ਹਰਿਆਣਾ ਸਰਕਾਰ ਵੱਲੋਂ ਵਿਦੇਸ਼ ਸਹਿਯੋਗ ਵਿਭਾਗ ਦੀ ਪ੍ਰਧਾਨ ਸਕੱਤਰ ਅਮਨੀਤ ਪੀ. ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਸੂਚਨਾ ਜਨਸੰੰਪਰਕ ਭਾਸ਼ਾ ਅਤੇ ਸਾਂਸਕ੍ਰਿਤਿਕ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੁਰੰਗ, ਵਿਦੇਸ਼ ਸਹਿਯੋਗ ਵਿਭਾਗ ਦੇ ਡਾਇਰੈਕਟਰ ਜਨਰਲ ਅਸ਼ੋਕ ਮੀਣਾ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਯਸ਼ਪਾਲ, ਸੈਰ-ਸਪਾਟੇ ਵਿਭਾਗ ਦੇ ਐਮਡੀ ਪਾਰਥ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਵਿਦੇਸ਼ ਮੰਤਰਾਲੇ ਵਿੱਚ ਓਐਸਡੀ ਕਰਨਲ ਸੰਜੀਵ ਕੁਮਾਰ, ਅਵਰ ਸਕੱਤਰ ਰੀਤਾ ਮੀਣਾ ਮੌਜ਼ੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Rao Narbir Singh , 39th Surajkund International Crafts Mela 2025 , Surajkund International Crafts Mela , Surajkund Mela , Surajkund , Faridabad , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD