Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਸੀਜੀਸੀ ਲਾਂਡਰਾਂ ਵਿਖੇ ਆਤਮਨਿਰਭਰ ਭਾਰਤ ਲਈ ‘ਏਆਈ ਸੰਚਾਲਿਤ ਖੋਜ ਅਤੇ ਨਵੀਨਤਾ’ ਵਿਸ਼ੇ ਸੰਬੰਧੀ ਪ੍ਰੀ-ਸਮਿੱਟ ਪ੍ਰੋਗਰਾਮ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 10 Feb 2026

Last updated on: Feb 11, 2026, 13:35 IST

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ (ਅਟਲ ਇਨੋਵੇਸ਼ਨ ਮਿਸ਼ਨ (ਏਆਈਐਮ), ਨੀਤੀ ਆਯੋਗ ਵੱਲੋਂ ਸਮਰਥਤ), ਵੱਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਸਹਿਯੋਗ ਨਾਲ ‘ਏਆਈ ਇਮਪੈਕਟ ਸਮਿੱਟ-2026’ ਦੇ ਪ੍ਰੀ ਸਮਿੱਟ ਪ੍ਰੋਗਰਾਮ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਗਈ। ਇਸ ਦਾ ਮੁੱਖ ਵਿਸ਼ਾ ‘ਏਆਈ ਸੰਚਾਲਿਤ ਖੋਜ ਅਤੇ ਨਵੀਨਤਾ ਦਾ ਕਨਵਰਜੈਂਸ (ਕੰਵਰਜੈਂਸ ਆਫ ਏਆਈ ਅਨੇਬਲਡ ਰਿਸਰਚ ਐ਼ਂਡ ਇਨੋਵੇਸ਼ਨ)’ ਤੇ ਆਧਾਰਿਤ ਰਿਹਾ। 

ਇਸ ਪ੍ਰੋਗਰਾਮ ਨੇ ਸੀਜੀਸੀ ਲਾਂਡਰਾਂ ਦੀ ਭੂਮਿਕਾ ਨੂੰ ਏਆਈ ਸਮਰੱਥ ਖੋਜ, ਨਵੀਨਤਾ ਅਤੇ ਨੈਸ਼ਨਲ ਕਪੈਸਿਟੀ ਬਿਲਡਿੰਗ ਲਈ ਇੱਕ ਉਤਪ੍ਰੇਰਕ ਵਜੋਂ ਉਜਾਗਰ ਕੀਤਾ। ਇਸ ਪ੍ਰੀ-ਸਮਿੱਟ ਪਹਿਲਕਦਮੀਂ ਨੇ ਅਕਾਦਮਿਕ ਜਗਤ, ਉਦਯੋਗ, ਸਰਕਾਰ, ਨੀਤੀ ਨਿਰਮਾਤਾਵਾਂ ਅਤੇ ਸਟਾਰਟਅੱਪਸ  ਨੂੰ ਇੱਕੋ ਮੰਚ ’ਤੇ ਇਕੱਠਾ ਕੀਤਾ ਤਾਂ ਜੋ ਸਮਾਜਿਕ ਵਿਕਾਸ ਨੂੰ ਸਮਾਵੇਸ਼ੀ ਬਣਾਉਣ ਲਈ ਏਆਈ ਚਾਲਿਤ ਖੋਜ ਅਤੇ ਨਵੀਨਤਾ ਦੇ ਸੰਮੇਲਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ। 

ਆਤਮਨਿਰਭਰ ਭਾਰਤ, ਉਦਯੋਗ 5.0 ਅਤੇ ਏਆਈ ਆਧਾਰਿਤ ਟਿਕਾਊ ਵਿਕਾਸ ’ਤੇ ਕੇਂਦ੍ਰਿਤ ਇਸ ਪ੍ਰੋਗਰਾਮ ਨੇ ਅੰਤਰ ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕੀਤਾ, ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਢਾਂਚੇ ਦੇ ਤਹਿਤ ਸੰਸਥਾਗਤ ਨਵੀਨਤਾ ਇਕੋਸਿਸਟਮ ਨੂੰ ਮਜ਼ਬੂਤ ਕੀਤਾ ਅਤੇ ਉੱਦਮਤਾ ਅਤੇ ਸਟਾਰਟਅੱਪ ਭਾਗੀਦਾਰੀ ਨੂੰ ਬੜਾਵਾ ਦਿੱਤਾ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੇ ਫੈਕਲਟੀ, ਖੋਜਕਾਰਾਂ ਅਤੇ ਵਿਦਿਆਰਥੀਆਂ ਵਿੱਚ ਜਨਰੇਟਿਵ ਏਆਈ ਅਤੇ ਏਜੰਟਿਕ ਏਆਈ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਸੰਬੰਧੀ ਜ਼ੋਰ ਦਿੱਤਾ ਅਤੇ ਨਵੀਨਤਾ ਨੀਤੀਆਂ, ਖੋਜ ਅਨੁਵਾਦ ਅਤੇ ਵਪਾਰੀਕਰਨ ਦੇ ਮੌਕਿਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। 

ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿੱਚ ਪ੍ਰੋਫੈਸਰ (ਡਾ.) ਨੇਹਾ ਸ਼ਰਮਾ, ਡੀਨ (ਖੋਜ ਅਤੇ ਵਿਕਾਸ), ਅਤੇ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਐਚ ਐਸ ਜਟਾਨਾ, ਸਾਬਕਾ ਵਿਗਿਆਨੀ-ਜੀ, ਪੁਲਾੜ ਵਿਭਾਗ, ਭਾਰਤ ਸਰਕਾਰ ਵੱਲੋਂ ਸ਼ਿਰਕਤ ਕੀਤੀ ਗਈ, ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਨਿਰਮਲ ਨੰਬੀਆਰ, ਸੰਸਥਾਪਕ ਅਤੇ ਸੀਈਓ, ਓਕਲੌਸ ਏਜੀਆਈ ਮੌਜੂਦ ਰਹੇ,ਜਿਨ੍ਹਾਂ ਨੇ ਉਦਯੋਗਿਕ ਦ੍ਰਿਸ਼ਟੀਕੋਣ ਸਾਂਝੇ ਕੀਤੇ, ਜਦ ਕਿ ਡਾ.ਓਂਕਾਰ ਨਾਥ ਤਿਵਾੜੀ, ਵਿਗਿਆਨੀ-ਐਫ, ਬਾਇਓਟੈਕਨਾਲੋਜੀ ਵਿਭਾਗ ਨੇ ਬਾਇਓਟੈਕਨਾਲੋਜੀ ਅਤੇ ਏਆਈ ਸੰਮੇਲਨ (ਕਨਵਰਜੈਂਸ) ਸੰਬੰਧੀ ਇੱਕ ਵਰਚੁਅਲ ਭਾਸ਼ਣ ਦਿੱਤਾ।ਇਸ ਦੇ ਨਾਲ ਹੀ ਅੰਕੁਸ਼ ਗਾਵਰੀ, ਇਨੋਵੇਸ਼ਨ ਮੈਨੇਜਰ, ਐਮਓਈ ਇਨੋਵੇਸ਼ਨ ਸੈੱਲ, ਏਆਈਸੀਟੀਈ ਨੇ ਉੱਦਮਤਾ ਅਤੇ ਸੰਸਥਾਗਤ ਸਹਿਯੋਗ ’ਤੇ ਚਾਨਣਾ ਪਾਇਆ। 

ਇਸ ਉਪਰੰਤ ‘ਸਟਾਰਟਅੱਪ ਸੰਵਾਦ: ਸਮਾਵੇਸ਼ੀ ਸਮਾਜਿਕ ਵਿਕਾਸ ਲਈ ਇੱਕ ਪੁਲ ਵਜੋਂ ਏਆਈ’ ਵਿਸ਼ੇ ਸੰਬੰਧੀ ਇੱਕ ਪੈਨਲ ਚਰਚਾ ਕੀਤੀ ਗਈ। ਇਸ ਵਿਚਾਰ-ਵਟਾਂਦਰੇ ਵਿੱਚ ਪ੍ਰਸਿੱਧ ਪੈਨਲਿਸਟਾਂ ਨੇ ਹਾਜ਼ਰੀ ਲਗਾਈ ਜਿਨ੍ਹਾਂ ਵਿੱਚੋਂ ਲਵਲਾਸ਼ ਦੱਤ (ਡੀਡੀਯੂ ਯੂਨੀਵਰਸ ਪ੍ਰਾਈਵੇਟ ਲਿਮਟਿਡ), ਗਾਇਤਰੀ ਰਾਣਾ (ਬ੍ਰੈਂਡਰਿਫਟ), ਅਮਿਤ ਕੇਸਲੇ (ਦ ਹੋਟਲ ਮੀਡੀਆ), ਅਨੀਸ਼ ਕੁਮਾਰ (ਮੇਕਸ 360) ਅਤੇ ਨੀਸ਼ੂ ਜੈਨ (ਐਕੋਰਨ ਐਜੂਟੈਕ) ਆਦਿ ਸ਼ਾਮਲ ਸਨ। ਇਸ ਪੈਨਲ ਚਰਚਾ ਦਾ ਸੰਚਾਲਨ ਅਭਿਨਵ ਪੁੰਡੀਰ (ਐਮਐਸਯੂ ਅਕਾਦਮਿਕ ਫਾਊਂਡੇਸ਼ਨ) ਅਤੇ ਸੋਨੀਆ ਜਿੰਦਲ (ਰਾਈਸ ਵਿਭਾਗ) ਵੱਲੋਂ ਕੀਤਾ ਗਿਆ। 

ਪ੍ਰੋਗਰਾਮ ਦੇ ਤੀਜੇ ਸੈਸ਼ਨ ਦੌਰਾਨ ਕਨਵਰਟਵਾਈਜ਼, ਬਾਈਟਲੂਮ, ਓਕਲੌਸ (ਸੁਪਰ ਮੈਨੇਜਰ ਏਜੀਆਈ), ਵਰੁਣ ਅਤੇ ਟੈਸਟਪ੍ਰੈਪਜੀਪੀਟੀ ਸਣੇ ਖੇਤਰੀ ਸਟਾਰਟਅੱਪਸ ਨੂੰ ਆਉਣ ਵਾਲੇ ਨਿਵੇਸ਼ਕਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਉਪਰੰਤ ‘ਲੀਵਰੇਜਿੰਗ ਏਆਈ ਟੂ ਟ੍ਰਾਂਸਲੇਟ ਅਕਾਦਮਿਕ ਰਿਸਰਚ ਇਨਟੂ ਇੰਡਸਟਰੀ 5.0 ਐਪਲੀਕੇਸ਼ਨਜ਼’ ਵਿਸ਼ੇ ਸੰਬੰਧੀ ਇੱਕ ਵਿਸ਼ੇਸ਼ ਵਰਕਸ਼ਾਪ ਵੀ ਕਰਵਾਈ ਗਈ ਜਿਸ ਦੀ ਅਗਵਾਈ ਡਾ.ਜਾਗ੍ਰਿਤੀ ਸੈਣੀ (ਐਟਰਨਲ ਆਰਈਐਸਟੀਈ), ਪੁਨੀਤ ਵਰਮਾ (ਟੀਆਈਈ ਚੰਡੀਗੜ੍ਹ ਅਤੇ ਸਾਈਬ੍ਰੇਨ ਸੌਫਟਵੇਅਰ ਸਲਿਊਸ਼ਨਜ਼), ਅਜੀਤਪਾਲ ਸਿੰਘ ਬਰਾੜ (ਐਂਟੀਅਰ ਸਲਿਊਸ਼ਨਜ਼) ਅਤੇ ਅੰਕੁਰ ਦਿਨੇਸ਼ ਗਰਗ (ਐਲੀਰਾ ਏਆਈ) ਵੱਲੋਂ ਕੀਤੀ ਗਈ। 

ਅੰਤ ਵਿੱਚ ਇਹ ਪ੍ਰੋਗਰਾਮ ਪ੍ਰੋਫੈਸਰ (ਡਾ.) ਦਿਨੇਸ਼ ਅਰੋੜਾ, ਆਈਪੀਆਰ ਮੁਖੀ, ਰਾਈਸ ਵਿਭਾਗ ਅਤੇ ਡਾ.ਦੀਪਿਕਾ ਸ਼ਰਮਾ, ਮੁਖੀ, ਪ੍ਰਕਾਸ਼ਨ ਵਿਭਾਗ, ਰਾਈਸ ਵੱਲੋਂ ਪੇਸ਼ ਕੀਤੇ ਧੰਨਵਾਦ ਮਤੇ ਅਤੇ ਵੈਲੇਡਿਕਟਰੀ ਸੰਬੋਧਨ ਨਾਲ ਸਫਲਤਾਪੂਰਵਕ ਸਮਾਪਤ ਕੀਤਾ ਗਿਆ। ਇਸ ਪ੍ਰੀ-ਸਮਿੱਟ ਪ੍ਰੋਗਰਾਮ ਨੇ ਸੀਜੀਸੀ ਲਾਂਡਰਾਂ ਅਤੇ ਏਸੀਆਈਸੀ ਰਾਈਸ ਦੀ ਏਆਈ ਸੰਚਾਲਿਤ ਖੋਜ, ਨਵੀਨਤਾ ਅਤੇ ਉੱਦਮਤਾ ਲਈ ਉਤਪ੍ਰੇਰਕ ਵਜੋਂ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਆਉਣ ਵਾਲੇ ‘ਏਆਈ ਇੰਪੈਕਟ ਸੰਮੇਲਨ-2026 ਭਾਰਤ’ ਲਈ ਇੱਕ ਮਜ਼ਬੂਤ ਨੀਂਹ ਤਿਆਰ ਕੀਤੀ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD