Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਅਮਲਾਹਾ ਵਿੱਚ ਦੇਸ਼ ਵਿਆਪੀ ਦਾਲਾਂ ਦੀ ਕ੍ਰਾਂਤੀ ਸ਼ੁਰੂ ਹੋਈ

ਦਾਲਾਂ ਦਾ ਆਯਾਤ ਕਰਨਾ ਸਾਡੇ ਲਈ ਸ਼ਰਮ ਦੀ ਗੱਲ ਹੈ; ਹੁਣ ਭਾਰਤ ਦਾਲਾਂ ਦਾ ਨਿਰਯਾਤਕ ਬਣੇਗਾ : ਸ਼ਿਵਰਾਜ ਸਿੰਘ ਚੌਹਾਨ

Shivraj Singh Chouhan, Shivraj Chauhan, BJP, Bharatiya Janata Party

Web Admin

Web Admin

5 Dariya News

ਸਿਹੋਰ (ਮੱਧ ਪ੍ਰਦੇਸ਼) , 07 Feb 2026

Last updated on: Feb 09, 2026, 12:15 IST

ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਅਮਲਾਹਾ ਵਿੱਚ ਸਥਿਤ ਫੂਡ ਪਲਸ ਰਿਸਰਚ ਸੈਂਟਰ (FLRP) ਵਿਖੇ ਅੱਜ ਦੇਸ਼ ਦੀ ਦਾਲਾਂ ਦੀ ਨੀਤੀ ਅਤੇ ਕਿਸਾਨ-ਕੇਂਦ੍ਰਿਤ ਖੇਤੀਬਾੜੀ ਵਿਚਾਰ ਚਰਚਾ ਵਿੱਚ ਇੱਕ ਨਵਾਂ ਅਧਿਆਏ ਜੁੜਿਆ ਅਤੇ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠਇੱਕ ਦੇਸ਼ ਵਿਆਪੀ ਦਾਲਾਂ ਦੀ ਕ੍ਰਾਂਤੀ ਦੀ ਸ਼ੁਰੂਆਤ ਹੋਈ।

ਇੱਥੇ ਆਯੋਜਿਤ ਰਾਸ਼ਟਰੀ ਦਾਲਾਂ ਸਬੰਧੀ ਵਿਚਾਰ-ਵਟਾਂਦਰਾ ਅਤੇ ਰਣਨੀਤੀ ਮੀਟਿੰਗ ਵਿੱਚ ਇੱਕ ਹੀ ਮੰਚ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਦੇ ਨਾਲ ਕੇਂਦਰੀ ਰਾਜ ਮੰਤਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ, ਓਡੀਸ਼ਾ ਦੇ ਉਪ ਮੁੱਖ ਮੰਤਰੀ, ਕਈ ਰਾਜਾਂ ਦੇ ਖੇਤੀਬਾੜੀ ਮੰਤਰੀਆਂ, ਟੌਪ ਦੇ ਵਿਗਿਆਨੀਆਂ, ICAR-ICARDA ਦੇ ਪ੍ਰਤੀਨਿਧੀਆਂ, ਪ੍ਰਗਤੀਸ਼ੀਲ ਕਿਸਾਨਾਂ, FPO, ਬੀਜ ਅਤੇ ਦਾਲਾਂ ਮਿੱਲ ਦੇ ਪ੍ਰਤੀਨਿਧੀ ਜੁੜੇ-ਅਤੇ ਸੁਨੇਹਾ ਸਪਸ਼ਟ ਸੀ: ਦਾਲਾਂ ਵਿੱਚ ਆਤਮ-ਨਿਰਭਰਤਾ ਭਾਰਤ ਦਾ ਰੋਡਮੈਪ ਹੁਣ ਖੇਤਾਂ ਦੇ ਵਿਚਾਲੇ ਤੋਂ ਤੈਅ ਹੋਵੇਗਾ, ਦਿੱਲੀ ਦੇ ਫਾਈਲਾਂ ਦੇ ਕਮਰਿਆਂ ਤੋਂ ਨਹੀਂ।

ਭਾਰਤ ਦੀ ਦਾਲ ਨੀਤੀ ਅਤੇ ਕਿਸਾਨ ਹਿਤਾਂ ਦੇ ਮੋਰਚੇ ‘ਤੇ ਇਕੱਠੇ ਦੋ ਵੱਡੇ ਐਲਾਨ

ਇੱਕ ਪਾਸੇ ਅਮਲਾਹਾ (ਸਿਹੋਰ) ਵਿੱਚ ਫੂਡ ਪਲਸ ਰਿਸਰਚ ਸੈਂਟਰ (FLRP) ਤੋਂ ਦਾਲਾਂ ਵਿੱਚ ਆਤਮ-

ਨਿਰਭਰਤਾ ਮਿਸ਼ਨ’ ਦਾ ਰੋਡਮੈਪ ਤੈਅ ਹੋਇਆ, ਤਾਂ ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਰੋਧੀ ਧਿਰ ਦੀਆਂ ਇੱਛਾਵਾਂ ਨੂੰ ਰੱਦ ਕਰਦੇ ਹੋਏ ਸਪਸ਼ਟ ਸੁਨੇਹਾ ਦਿੱਤਾ ਕਿ ਦਾਲਾਂ ਆਯਾਤ ਕਰਨਾ ਸਾਡੇ ਲਈ ਸ਼ਰਮ ਦੀ ਗੱਲਹੈ, ਹੁਣ ਭਾਰਤ ਦਾਲਾਂ ਦਾ ਨਿਰਯਾਤਕ ਬਣੇਗਾ ਅਤੇ ਹਾਲ ਹੀ ਦੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਬਾਵਜੂਦ, ਭਾਰਤੀ ਕਿਸਾਨਾਂ ਦੇ ਹਿਤਾਂ ਨੂੰ ਥੋੜ੍ਹਾ ਜਿਹਾ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।

ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ, ਵਿਰੋਧੀ ਧਿਰ ‘ਤੇ ਤਿੱਖਾ ਹਮਲਾ

ਕੇਂਦਰੀ ਖੇਤੀਬਾੜੀ ਮੰਤਰੀ ਨੇ ਸਪਸ਼ਟ ਕਿਹਾ ਕਿ ਵਿਰੋਧੀ ਧਿਰ ਦਾ "ਦੇਸ਼ ਵੇਚ ਦਿੱਤਾ ਗਿਆ, ਕਿਸਾਨ ਵੇਚ ਦਿੱਤੇ ਗਏ ਹਨ,ਅਤੇ ਕਿਸਾਨ ਬਰਬਾਦ ਹੋ ਜਾਣਗੇ" ਵਾਲਾ ਬਿਆਨ ਅੱਜ ਦੇ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਟਿਕ ਨਹੀਂ ਸਕਦਾ। ਉਨ੍ਹਾਂਨੇ ਕਿਹਾ ਕਿ ਇਹ ਆਪਣੇ ਆਪ ਵਿੱਚ ਇੱਕ ਇਤਿਹਾਸਕ ਅਤੇ ਸ਼ਾਨਦਾਰ ਸਮਝੌਤਾ ਹੈ, ਜਿਸ ਵਿੱਚ ਭਾਰਤ ਦੀ ਤਰੱਕੀ ਅਤੇ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ, ਨਿਰਯਾਤ ਦੇ ਮੌਕੇ ਵਧਣਗੇ ਅਤੇ ਕਿਸਾਨਾਂ ਦੀ ਆਮਦਨ ਵੀ ਵਧੇਗੀ, ਕਿਉਂਕਿ ਸਾਡੇ ਮਸਾਲੇ

ਨਿਰਯਾਤ ਹੋਣਗੇ, ਚੌਲ ਸਾਡਾ ਇਨ੍ਹਾਂ ਦੇਸ਼ਾਂ ਵਿੱਚ ਕਿੰਨਾ ਜਾਂਦਾ ਹੈ, ਉਸ ਦਾ ਨਿਰਯਾਤ ਵਧੇਗਾ, ਸਾਡੇ ਡੇਅਰੀ ਦੇ ਉਤਪਾਦ ਸੁਰੱਖਿਅਤ ਰਹੇ ਹਨ ਅਤੇ ਇਸ ਲਈ ਭਾਰਤ ਦੇ ਕਿਸਾਨਾਂ ਨੂੰ ਇਸ ਨਾਲ ਬਹੁਤ ਲਾਭ ਹੈ। ਉਨ੍ਹਾਂ ਨੇ ਮੰਚ ਤੋਂ ਕਿਹਾ ਕਿ ਇਸਇਤਿਹਾਸਕ ਸਮਝੌਤੇ ਲਈ, ਮੈਂ, ਪ੍ਰਧਾਨ ਮੰਤਰੀ ਜੀ ਦਾ, ਭਾਰਤ ਦੇ ਕਿਸਾਨਾਂ ਵੱਲੋਂ-ਅਸੀਂ ਸਾਰੇ ਖੇਤੀਬਾੜੀ ਮੰਤਰੀ ਜੋ ਇੱਥੇ ਖੜ੍ਹੇ ਹਾਂ–ਅਸੀਂ ਦਿਲੋਂ ਵਧਾਈ ਦਿੰਦੇ ਹਾਂ, ਉਨ੍ਹਾਂ ਦਾ ਸਵਾਗਤ ਕਰਦੇ ਹਾਂ, ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਦੀ ਅਗਵਾਈ ਹੇਠ ਸਾਡੇ ਕਿਸਾਨਾਂ ਦੇ ਹਿਤਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਗਈ ਹੈ।

 ਭਾਰਤ ਦਾ ਹਰੇਕ ਕਿਸਾਨ ਅੱਜ ਨਰੇਂਦਰ ਮੋਦੀ ਜੀ ਨੂੰ ਵਧਾਈ ਦੇ ਰਿਹਾ ਹੈ ਅਤੇ ਧੰਨਵਾਦ ਕਰ ਰਿਹਾ ਹੈ, ਅਤੇ ਅਸੀਂ ਸਾਰੇ ਧੰਨਵਾਦੀ ਹਾਂ ਕਿ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕੀਤੀ ਗਈ ਹੈ। ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਨ ਲਈ ਪ੍ਰਧਾਨ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ।

ਅਮਲਾਹਾ ਤੋਂ ਦਾਲਾਂ ਵਿੱਚ ਆਤਮ-ਨਿਰਭਰ ਭਾਰਤ ਦੀ ਮੰਗ

'ਦਾਲਾਂ ਵਿੱਚ ਆਤਮਨਿਰਭਰਤਾ ਮਿਸ਼ਨ' ਦੀ ਰਾਸ਼ਟਰੀ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਤੁਸੀਂ ਸਮਝ ਸਕਦੇ ਹੋ ਕਿ ਪੂਰਾ ਹਿੰਦੁਸਤਾਨ ਅੱਜ ਅਮਲਾਹਾ ਵਿੱਚ ਇਕੱਠਾ ਹੋ ਗਿਆ ਹੈ। ਸ਼ਿਵਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸੰਕਲਪ ਹੈ ਕਿ ਇੱਕ ਵਿਕਸਿਤ ਭਾਰਤ ਲਈ, ਆਤਮ ਨਿਰਭਰ ਭਾਰਤ ਬਣਾਉਣਾ ਜ਼ਰੂਰੀ ਹੈ ਅਤੇ ਇਸੇ ਕੜੀ ਵਿੱਚ, ਦਾਲਾਂ ਵਿੱਚ ਆਤਮ ਨਿਰਭਰਤਾ ਇੱਕ ਵੱਡਾ ਟੀਚਾ ਹੈ। 

ਪ੍ਰਧਾਨ ਮੰਤਰੀ ਜੀ ਦਾ ਸੰਕਲਪ ਹੈ ਕਿ ਦਾਲਾਂ ਵਿੱਚ ਵੀ ਭਾਰਤ ਆਤਮ-ਨਿਰਭਰ ਬਣੇ, ਦਾਲਾਂ ਬਾਹਰੋਂ ਨਹੀਂ ਮੰਗਵਾਵਾਂਗੇ, ਸਗੋਂ ਕੱਲ੍ਹ ਅਜਿਹੀ ਸਥਿਤੀ ਪੈਦਾ ਹੋਵੇ ਕਿ ਅਸੀਂ ਦਾਲਾਂ ਦਾ ਨਿਰਯਾਤ ਕਰਾਂਗੇ। ਇਸ ਲਈ, ਉਨ੍ਹਾਂ ਨੇ 'ਦਾਲਾਂ ਵਿੱਚ ਆਤਮ-ਨਿਰਭਰਤਾ ਮਿਸ਼ਨ' ਬਣਾਇਆ ਹੈ। ਅੱਜ ਉਸੇ ਮਿਸ਼ਨ ਦੀ ਰਾਸ਼ਟਰੀ ਮੀਟਿੰਗ ਇੱਥੇ ਕੀਤੀ ਗਈ ਹੈ।

ਕੇਂਦਰ-ਰਾਜ ਸਾਂਝੇਦਾਰੀ ਦਾ ਭਰੋਸਾ

ਸ਼੍ਰੀ ਚੌਹਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇਸ ਸਾਲ ਨੂੰ "ਕਿਸਾਨ ਭਲਾਈ ਵਰ੍ਹਾ" ਐਲਾਨ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ, ਕਿ ਭਾਰਤ ਸਰਕਾਰ ਮੱਧ ਪ੍ਰਦੇਸ਼ ਸਰਕਾਰ ਨੂੰ ਇਸ ਫੈਸਲੇ ਵਿੱਚ, ਪੂਰੀ ਤਰ੍ਹਾਂ ਨਾਲ ਕਦਮ-ਨਾਲ-ਕਦਮ, ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰੇਗੀ, ਤਾਂ ਜੋ ਪ੍ਰਦੇਸ਼ ਵਿੱਚ ਕਿਸਾਨਾਂ ਦਾ ਆਮਦਨ ਵਧਾਈ ਜਾ ਸਕੇ, ਫਸਲਾਂ ਦਾ ਉਤਪਾਦਨ ਵਧੇ ਅਤੇ ਵੈਲਿਊ ਐਡੀਸ਼ਨ ਦੇ ਨਵੇਂ ਮੌਕੇ ਤਿਆਰ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀ ਆਪਣੇ-ਆਪਣੇ ਰਾਜਾਂ ਵਿੱਚ ਵੀ ਅਸੀਂ ਸਾਰੇ ਮਿਲ ਕੇ ਵੱਖ-ਵੱਖ ਰੋਡਮੈਪ ਬਣਾਵਾਂਗੇ, ਤਾਂ ਜੋ ਹਰੇਕ ਰਾਜ ਦੀਆਂ ਜ਼ਰੂਰਤਾਂ ਦੇ ਅਨੁਸਾਰ ਦਾਲਾਂ ਦੇ ਮਿਸ਼ਨ ਨੂੰ ਅੱਗੇ ਵਧਾਇਆ ਜਾ ਸਕੇ।

ਵਿਰੋਧੀ ਧਿਰ 'ਤੇ ਹਮਲਾ: "ਕਿਸਾਨ ਬਰਬਾਦ ਹੋ ਜਾਣਗੇ" ਦੀਆਂ ਅਫਵਾਹਾਂ ਝੂਠੀਆਂ ਸਾਬਤ ਹੋਈਆਂ

ਭਾਰਤ- ਅਮਰੀਕਾ ਸਮਝੌਤੇ ਨੂੰ ਲੈ ਕੇ ਚਲ ਰਹੀ ਰਾਜਨੀਤਕ ਬਹਿਸ ‘ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਵਿਰੋਧੀ ਧਿਰ ਨੂੰ ਸਖ਼ਤ ਸ਼ਬਦਾਂ ਵਿੱਚ ਘੇਰਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਵਿਰੋਧੀ ਧਿਰ ਹਾਏ-ਤੌਬਾ ਮਚਾ ਰਹੀ ਸੀ ਕਿ ਅਮਰੀਕਾ ਦੇ ਨਾਲ ਅਜਿਹਾ ਸਮਝੌਤਾ ਹੋ ਜਾਵੇਗਾ ਜਿਸ ਵਿੱਚ ਭਾਰਤ ਦਾ ਕਿਸਾਨ ਤਬਾਹ ਹੋ ਜਾਵੇਗਾ, ਬਰਬਾਦ ਹੋ ਜਾਵੇਗਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਇਹ ਉਹੀ ਨਰੇਂਦਰ ਮੋਦੀ ਹਨ, ਜਿਨ੍ਹਾਂ ਨੇ ਕਿਹਾ ਸੀ “ਦੇਸ਼ ਨੂੰ ਨਹੀਂ ਝੁਕਣ ਦੇਵਾਂਗਾ” ਅਤੇ ਇਹ ਵੀ ਕਿਹਾ ਸੀ ਕਿ ਭਾਵੇਂ ਕਿੰਨੀ ਵੱਡੀ ਕੀਮਤ ਕਿਉਂ ਨਾ ਚੁਕਾਉਣੀ ਪਵੇ, ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਨਗੇ। 

ਹੁਣ ਜੋ ਸਮਝੌਤਾ ਹੋਇਆ ਹੈ USA ਦੇ ਨਾਲ, ਇਸ ਤੋਂ ਪਹਿਲਾਂ 27 ਦੇਸ਼ਾਂ ਦੇ ਨਾਲ ਯੂਰੋਪੀਅਨ ਯੂਨੀਅਨ ਦੇ, ਅਤੇ ਉਸ ਤੋਂ ਪਹਿਲਾਂ ਜੋ FTA ਹੋਏ ਹਨ, ਅੱਜ ਦੇ ਸਮਝੌਤੇ ਨੇ ਤਾਂ ਦੱਸ ਦਿੱਤਾ ਹੈ ਕਿ ਦੇਸ਼ ਦੇ ਹੋਰ ਕਿਸਾਨਾਂ ਦੇ ਹਿਤ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖੇ ਗਏ ਹਨ।

ਖੇਤੀਬਾੜੀ ਅਤੇ ਡੇਅਰੀ ‘ਤੇ ਸਪਸ਼ਟ ਸੁਰੱਖਿਆ: “ਇਹ ਉਤਪਾਦ ਅਮਰੀਕਾ ਤੋਂ ਨਹੀਂ ਆਉਣਗੇ”

ਕਿਸਾਨਾਂ ਦੀ ਮੁੱਖ ਚਿੰਤਾ ‘ਤੇ ਗੱਲ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਉਹ ਸਿਰਫ਼ ਕਿਸਾਨਾਂ ਦੇ ਪੱਖ ਦੀ ਚਰਚਾ ਕਰਨਗੇ। ਸਾਡੇ ਪ੍ਰਮੁੱਖ ਅਨਾਜ ਮੱਕੀ, ਬਹੁਤ ਸ਼ੋਰ ਮਚਾਇਆ ਜਾ ਰਿਹਾ ਸੀ ਕਿ ਆ ਜਾਵੇਗਾ- ਬਿਲਕੁਲ ਨਹੀਂ ਆਵੇਗਾ। ਮੱਕੀ, ਕਣਕ, ਚੌਲ, ਸੋਇਆਬੀਨ, ਪੋਲਟਰੀ, ਦੁੱਧ, ਪਨੀਰ, ਈਥਾਨੌਲ, ਤੰਬਾਕੂ, ਕਈ ਸਬਜ਼ੀਆਂ ਅਤੇ ਉਸ ਤੋਂ ਇਲਾਵਾ ਖੇਤੀਬਾੜੀ ਅਤੇ ਡੇਅਰੀ ਉਤਪਾਦ ਕਈ ਤਰ੍ਹਾਂ ਦੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖੇ ਗਏ ਹਨ। 

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਤਪਾਦਾਂ ‘ਤੇ ਭਾਰਤ ਦਾ ਬਜ਼ਾਰ ਭਾਰਤ ਦੇ ਕਿਸਾਨਾਂ ਲਈ ਸੁਰੱਖਿਅਤ ਹੈ; ਅਮਰੀਕਾ ਨਾਲ ਨਾ ਤਾਂ ਮੱਕੀ ਆਵੇਗੀ, ਨਾ ਕਣਕ, ਨਾ ਚੌਲ, ਨਾ ਸੋਇਆ, ਨਾ ਪੋਲਟਰੀ ਉਤਪਾਦ, ਨਾ ਦੁੱਧ, ਨਾ ਪਨੀਰ, ਨਾ ਈਥੈਨੌਲ, ਨਾ ਤੰਬਾਕੂ ਅਤੇ ਨਾ ਹੀ ਕਈ ਸੰਵੇਦਨਸ਼ੀਲ ਸਬਜ਼ੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਤੋਂ ਨਹੀਂ ਆਉਣਗੀਆਂ, ਭਾਰਤ ਦੇ ਹਿਤਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ।

ਨਿਰਯਾਤ ਦੇ ਨਵੇਂ ਮੌਕੇ: ਬਾਸਮਤੀ, ਮਸਾਲੇ ਅਤੇ ਟੈਕਸਟਾਈਲ ਨੂੰ ਵਧਾਇਆ

ਸ਼੍ਰੀ ਚੌਹਾਨ ਨੇ ਕਿਹਾ ਕਿ ਇਸ ਸਮਝੌਤੇ ਨਾਲ ਦੇਸ਼ ਦੇ ਹੋਰ ਖੇਤਰਾਂ ਨੂੰ ਵੀ ਲਾਭ ਹੋਵੇਗਾ, ਵਿਸ਼ੇਸ਼ ਤੌਰ ‘ਤੇ ਸਾਡੇ ਨਿਰਯਾਤਕਾਂ, MSME ਅਤੇ ਨੌਜਵਾਨਾਂ ਨੂੰ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵਸਤੂਆਂ ‘ਤੇ ਜੋ ਰਵਾਇਤੀ ਡਿਊਟੀ ਸੀ, ਉਹ ਘਟ ਕੇ ਲਗਭਗ 18 ਪ੍ਰਤੀਸ਼ਤ ਹੋ ਜਾਵੇਗੀ, ਜਿਸ ਨਾਲ ਟੈਕਸਟਾਈਲ, ਅਪੈਰਲ, ਲੈਦਰ, ਫੁਟਵੇਅਰ, ਪਲਾਸਟਿਕ, ਰਬੜ ਉਤਪਾਦ, ਆਰਗੈਨਿਕ ਕੈਮੀਕਲ, ਹੋਮ ਡੇਕੋਰ, ਦਸਤਕਾਰੀ ਅਤੇ ਚੋਣਵੀਂ ਮਸ਼ੀਨਰੀ ਜਿਹੇ ਖੇਤਰਾਂ ਵਿੱਚ ਵਿਸ਼ਾਲ ਬਜ਼ਾਰ ਅਤੇ ਮੌਕੇ ਮਿਲਣਗੇ। 

ਉਨ੍ਹਾਂ ਨੇ ਦੱਸਿਆ ਕਿ ਜੈਨੇਰਿਕ ਦਵਾਈਆਂ, ਰਤਨ, ਹੀਰੇ, ਜਹਾਜ਼ਾਂ ਦੇ ਪੁਰਜੇ ਅਤੇ ਕਈ ਤਰ੍ਹਾਂ ਦੀਆਂ ਵਸਤੂਆਂ ‘ਤੇ ਡਿਊਟੀ ਘਟਾ ਕੇ ਜ਼ੀਰੋ ਹੋ ਜਾਵੇਗੀ, ਜਿਸ ਨਾਲ ਭਾਰਤ ਦੀ ਨਿਰਯਾਤ ਮੁਕਾਬਲੇਬਾਜ਼ੀ ਅਤੇ ‘Make in India’ ਨੂੰ ਮਜ਼ਬੂਤੀ ਮਿਲੇਗੀ। ਖੇਤੀਬਾੜੀ ਦੇ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਬਾਸਮਤੀ ਚੌਲ ਅਤੇ ਮਸਾਲਿਆਂ ਨੂੰ ਵਿਸ਼ੇਸ਼ ਲਾਭ ਹੋਵੇਗਾ; ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਬਾਸਮਤੀ ਉਗਾਉਣ ਵਾਲੇ ਕਿਸਾਨਾਂ ਦੇ ਲਈ 18% ਟੈਰਿਫ ਵਾਲੇ ਬਜ਼ਾਰ ਵਿੱਚ ਨਵੇਂ ਮੌਕੇ ਖੁੱਲ੍ਹਣਗੇ। 

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪਹਿਲਾਂ ਲਗਭਗ 63,000 ਕਰੋੜ ਰੁਪਏ ਦਾ ਨਿਰਯਾਤ ਹੋਇਆ ਸੀ, ਜੋ ਇਸ ਸਮਝੌਤੇ ਨਾਲ ਹੋਰ ਵਧਣ ਦੀ ਸੰਭਾਵਨਾ ਹੈ, ਅਤੇ ਟੈਕਸਟਾਈਲ ਨਿਰਯਾਤ ਵਧਣ ਨਾਲ ਕਪਾਹ ਉਤਪਾਦਕ ਕਿਸਾਨਾਂ ਨੂੰ ਵੀ ਲਾਭ ਹੋਵੇਗਾ।

ਦਾਲਾਂ ਦੇ ਸੰਦਰਭ ਵਿੱਚ ਸਖਤ ਸੰਦੇਸ਼: “ਦਾਲਾਂ ਵਿਦੇਸ਼ ਤੋਂ ਮੰਗਣਾ ਆਨੰਦ ਨਹੀਂ, ਸ਼ਰਮ ਦੀ ਗੱਲ”

ਦਾਲਾਂ ਦੀ ਸਥਿਤੀ ‘ਤੇ ਬੋਲਦੇ ਹੋਏ ਸ਼੍ਰੀ ਚੌਹਾਨ ਨੇ ਸਾਫ਼ ਕਿਹਾ ਕਿ ਦਾਲਾਂ ਦਾ ਆਯਾਤ ਭਾਰਤ ਲਈ ਮਾਣ ਵਾਲੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੈਅ ਕੀਤਾ ਹੈ ਕਿ “ਦਾਲਾਂ ਦਾ ਉਤਪਾਦਨ ਵਧਣਾ ਚਾਹੀਦਾ ਹੈ। ਹੁਣ ਦਾਲਾਂ ਸਾਨੂੰ ਦਰਾਮਦ ਕਰਨੀ ਪੈਂਦੀਆਂ ਹਨ ਬਾਹਰ ਤੋਂ, ਸ਼ਰਮ ਦੀ ਗੱਲ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦੇ ਹੇ ਕਿਹਾ ਕਿ ਅੱਜ ਵੀ ਦਾਲਾਂ ਦੇ ਉਤਪਾਦਨ ਵਿੱਚ ਮੱਧ ਪ੍ਰਦੇਸ਼ ਨੰਬਰ ਵਨ ਹੈ ਦੇਸ਼ ਵਿੱਚ, ਪਰ ਨਾਲ ਹੀ ਚੇਤਾਵਨੀ ਦਿੱਤੀ ਕਿ ਦਾਲਾਂ ਦੇ ਖੇਤਰ ਘਟ ਰਿਹਾ ਹੈ, ਜਿਸ ਨੂੰ ਵਧਾਉਣ ਦੀ ਜ਼ਰੂਰਤ ਹੈ। 

ਉਨ੍ਹਾਂ ਨੇ ਮੰਨਿਆ ਕਿ ਕਿਸਾਨ ਉਹੀ ਫਸਲ ਬੀਜਦੇ ਹਨ, ਜਿਸ ਵਿੱਚ ਵਧੇਰੇ ਫਾਇਦਾ ਹੋਵੇ- ਕਣਕ ਵਿੱਚ ਹੋਵੇਗਾ ਤਾਂ ਕਣਕ ਬੀਜਣਗੇ ਅਤੇ ਛੋਲਿਆਂ ਵਿੱਚ ਹੋਣ ਲਗੇ ਤਾਂ ਛੋਲੇ ਬੀਜਣਗੇ, ਇਸ ਲਈ ਦਾਲਾਂ ਦੀਆਂ ਫਸਲਾਂ ਦੀ ਉਤਪਾਦਕਤਾ ਅਤੇ ਲਾਭ ਦੋਵੇਂ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਕਿਸਾਨਾਂ ਨੂੰ ਉੱਚਿਤ ਕੀਮਤ ਮਿਲੇ, ਇਹ ਅਸੀਂ ਯਕੀਨੀ ਬਣਾਵਾਂਗੇ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬੀਜ ਤੋਂ ਲੈ ਕੇ ਬਜ਼ਾਰ ਤੱਕ ਦੀ ਪੂਰੀ ਵਿਵਸਥਾ ‘ਤੇ ਸਰਕਾਰ ਦਾ ਫੋਕਸ ਹੈ। ਚੰਗਾ ਉਤਪਾਦਨ ਹੋਣ ‘ਤੇ ਕਿਸਾਨਾਂ ਨੂੰ ਉੱਚਿਤ ਕੀਮਤ ਮਿਲੇ, ਇਹ ਅਸੀਂ ਯਕੀਨੀ ਬਣਾਵਾਂਗੇ। ਉਨ੍ਹਾਂ ਨੇ ਦੱਸਿਆ ਕਿ ਕਲਸਟਰ ਪੱਧਰ ‘ਤੇ ਦਾਲ ਮਿਲ ਲਗਣ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ ਅਤੇ ਦਾਲ ਮਿਲ ਸਥਾਪਿਤ ਕਰਨ ‘ਤੇ ਭਾਰਤ ਸਰਕਾਰ 25 ਲੱਖ ਰੁਪਏ ਤੱਕ ਦੀ ਸਬਸਿਡੀ ਦੇਵੇਗੀ, ਤਾਂ ਜੋ ਜਿੱਥੇ ਦਾਲਾਂ ਦਾ ਉਤਪਾਦਨ ਹੋਵੇਗਾ, ਉੱਥੇ ਹੀ ਉਸ ਦੀ ਪ੍ਰੋਸੈੱਸਿੰਗ ਅਤੇ ਵਿਕਰੀ ਹੋਵੇ ਅਤੇ ਕਿਸਾਨਾਂ ਨੂੰ ਵੈਲਿਊ ਐਡੀਸ਼ਨ ਦਾ ਸਿੱਧਾ ਲਾਭ ਮਿਲ ਸਕੇ। 

ਸ਼੍ਰੀ ਚੌਹਾਨ ਨੇ ਕਿਹਾ ਕਿ ਇਸ ਮਿਸ਼ਨ ਦੇ ਤਹਿਤ ਦੇਸ਼ ਭਰ ਵਿੱਚ 1,000 ਦਾਲ ਮਿਲਾਂ ਖੋਲੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 55 ਦਾਲ ਮਿਲਾਂ ਮੱਧ ਪ੍ਰਦੇਸ਼ ਦੇ ਵੱਖ-ਵੱਖ ਕਲਸਟਰਾਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਨਾਲ ਪ੍ਰਦੇਸ਼ ਦੇ ਕਿਸਾਨਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਅਤੇ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

ਕੋਈ ਵੀ ਬੀਜ ਹੁਣ ਦਿੱਲੀ ਵਿੱਚ ਰਿਲੀਜ਼ ਨਹੀਂ ਹੋਵੇਗਾ

ਬੀਜ ਸੁਧਾਰ ਅਤੇ ਵੰਡ ਦੀ ਨਵੀਂ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਫੈਸਲਾ ਕਰ ਰਹੇ ਹਾਂ- ਕੋਈ ਵੀ ਬੀਜ ਹੁਣ ਦਿੱਲੀ ਵਿੱਚ ਰਿਲੀਜ਼ ਨਹੀਂ ਹੋਵੇਗਾ, ਵੱਖ-ਵੱਖ ਪ੍ਰਦੇਸ਼ਾਂ ਵਿੱਚ ਜਾ ਕੇ ਕਿਸਾਨਾਂ ਦੇ ਵਿੱਚ ਬੀਜ ਰਿਲੀਜ਼ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਕਲਸਟਰ ਮਾਡਲ ਦੇ ਜ਼ਰੀਏ ਖੇਤੀ ਨੂੰ ਮਜ਼ਬੂਤੀ ਦਿੱਤੀ ਜਾਵੇਗੀ, ਕਿਸਾਨਾਂ ਨੂੰ ਜੋੜ ਕੇ ਸੰਗਠਿਤ ਤੌਰ ‘ਤੇ ਉਤਪਾਦ ਵਧਾਇਆ ਜਾਵੇਗਾ ਅਤੇ ਹਰ ਕਿਸਾਨ ਨੂੰ ਪੂਰਾ ਸਹਿਯੋਗ ਮਿਲੇਗਾ। 

ਕਲਸਟਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਬੀਜ ਕਿੱਟ ਦਿੱਤੀ ਜਾਵੇਗੀ ਅਤੇ ਆਦਰਸ਼ ਖੇਤੀ ਲਈ ਇੱਕ ਹੈਕਟੇਅਰ ‘ਤੇ 10000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ, ਤਾਂ ਜੋ ਚੰਗੇ ਬੀਜ, ਬਿਹਤਰ ਤਕਨੀਕ ਅਤੇ ਲੋੜੀਂਦੇ ਵਿੱਤੀ ਸਹਿਯੋਗ ਨਾਲ ਦਾਲਾਂ ਦੇ ਉਤਪਾਦਨ ਨੂੰ ਨਵੀਂ ਉਚਾਈ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਅਮਲਾਹਾ ਸਥਿਤ ਸੰਸਥਾਨ, ICARDA ਅਤੇ ICAR ਦੇ ਖੋਜ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਸੂਰ, ਛੋਲੇ, ਉੜਦ,  ਮੂੰਗ ਆਦਿ ਦੀ ਉਤਪਦਾਕਤਾ ਵਧਾਉਣ, ਜਲਦੀ ਪਕਣ ਵਾਲੀਆਂ ਕਿਸਮਾਂ ਵਿਕਸਿਤ ਕਰਨ, ਉੱਤ ਬੀਜ ਤਿਆਰ ਕਰਨ ਅਤੇ ਬਿਮਾਰੀ ਮੁਕਤ ਫਸਲਾਂ ਉਗਾਉਣ ‘ਤੇ ਕੰਮ ਜੰਗ ਪੱਧਰ ‘ਤੇ ਚਲ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਦਾਲਾਂ ਬੀਜਣ ‘ਤੇ ਜ਼ਿਆਦਾ ਫਾਇਦਾ ਹੋਵੇ।

ਅਮਲਾਹਾ ਤੋਂ ਨਿਕਲਿਆ ਸੰਦੇਸ਼- ਕਿਸਾਨ ਹਿਤ ਸੁਰੱਖਿਅਤ, ਦਾਲਾਂ ਵਿੱਚ ਆਤਮ-ਨਿਰਭਰਤਾ ਦਾ ਰਾਹ ਪੱਧਰਾ

ਅਮਲਾਹਾ ਵਿੱਚ ਹੋਈ ਇਸ ਰਾਸ਼ਟਰੀ ਮੀਟਿੰਗ ਰਾਹੀਂ ਸ਼ਿਵਰਾਜ ਸਿੰਘ ਚੌਹਾਨ ਨੇ ਦੋ ਸਪਸ਼ਟ ਰਾਜਨੀਤਕ-ਨੀਤੀਗਤ ਸੰਦੇਸ਼ ਦਿੱਤੇ- ਪਹਿਲਾਂ, ਅੰਤਰਰਾਸ਼ਟਰੀ ਸਮਝੌਤਿਆਂ ਦੇ ਬਾਵਜੂਦ ਭਾਰਤ ਦੇ ਕਿਸਾਨਾਂ ਦੇ ਹਿਤਾਂ ‘ਤੇ ਆਂਚ ਨਹੀਂ ਆਉਣ ਦਿੱਤੀ ਜਾਵੇਗੀ, ਅਤੇ ਦੂਜਾ, ਦਾਲਾਂ ਵਿੱਚ ਆਤਮ-ਨਿਰਭਰਤਾ ਨੂੰ ਸਿਰਫ਼ ਨਾਅਰਾ ਨਹੀਂ, ਸਗੋਂ ਵਿਗਿਆਨਕ ਖੋਜ, ਨੀਤੀ, MSP, ਬੀਜ ਸੁਧਾਰ, ਅਤੇ ਬਜ਼ਾਰ ਰਾਹੀਂ ਜ਼ਮੀਨ ‘ਤੇ ਉਤਾਰਿਆ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦਾ ਡਰ ਫੈਲਾਉਣ ਵਾਲਾ ਅਭਿਆਨ ਅੱਜ ਤੱਥਾਂ ਦੇ ਸਾਹਮਣੇ ਕਮਜ਼ੋਰ ਪੈ ਗਿਆ ਹੈ ਅਤੇ ਦੇਸ਼ ਦੇ ਕਿਸਾਨ ਦੇਖ ਰਹੇ ਹਨ ਕਿ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਹੀ ਭਾਰਤ ਅੱਗੇ ਵਧ ਰਿਹਾ ਹੈ। ਅਮਲਾਹਾ ਤੋਂ ਨਿਕਲੇ ਇਸ ਸੰਦੇਸ਼ ਦੇ ਨਾਲ, ਹੁਣ ਦਾਲਾਂ ਦੇ ਆਤਮ-ਨਿਰਭਰ ਮਿਸ਼ਨ ਹੋਰ ਤੇਜ਼ੀ ਨਾਲ ਅੱਗੇ ਵਧੇਗਾ ਅਤੇ ਭਾਰਤ ਨੂੰ ਦਾਲਾਂ ਦੇ ਮਾਮਲੇ ਵਿੱਚ ਆਤਮਨਿਰਭਰ ਅਤੇ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇਹ ਮੀਟਿੰਗ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ।

 

Tags: Shivraj Singh Chouhan , Shivraj Chauhan , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD