Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਨਾਇਬ ਸਿੰਘ ਸੈਣੀ ਨੇ ਜੇਲ੍ਹ ਵਾਰਡਰਾਂ ਲਈ ਖੋਲਿਆ ਐਲਾਨਾਂ ਦਾ ਪਿਟਾਰਾ

ਮੁੱਖ ਮੰਤਰੀ ਨੇ ਕੀਤੇ ਐਲਾਨ: ਹੁਣ ਜੇਲ੍ਹ ਵਾਰਡਰ ਨੂੰ 18 ਸਾਲ ਦੀ ਸੇਵਾ ਸਮੇਂ ਵਿੱਚ ਹੈਡ ਵਾਰਡਰ ਦੇ ਅਹੁਦੇ 'ਤੇ ਮਿਲੇਗੀ ਪਦੋਓਨਤੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana

Web Admin

Web Admin

5 Dariya News

ਕਰਨਾਲ , 05 Feb 2026

Last updated on: Feb 06, 2026, 15:56 IST

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੇਲ੍ਹ ਵਾਰਡਰਾਂ ਲਈ ਖੁੱਲੇ ਦਿੱਲ ਨਾਲ ਐਲਾਨਾਂ ਦਾ ਪਿਟਾਰਾ ਖੋਲਿਆ ਅਤੇ ਜੇਲ੍ਹ ਵਾਰਡਰ ਦੀ ਪਦੋਓਨਤੀ, ਸੇਵਾ ਵਿਸਤਾਰ ਅਤੇ ਭੱਤੇ ਵਿੱਚ ਵਿਸੰਗਤੀਆਂ ਨੂੰ ਦੂਰ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਜੇਲ੍ਹ ਵਾਰਡਰ ਨੂੰ 18 ਸਾਲ ਦੀ ਸੇਵਾ ਸਮੇਂ ਵਿੱਚ ਹੈਡ ਵਾਰਡਰ ਦੇ ਅਹੁਦੇ 'ਤੇ ਪਦੋਓਨਤੀ ਮਿਲੇਗੀ, ਸੁਧਾਰਾਤਮਕ ਸੇਵਾ ਮੈਡਲ ਜੇਤੂ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇੱਕ ਸਾਲ ਦੇ ਸੇਵਾ-ਵਿਸਤਾਰ ਦਾ ਲਾਭ ਮਿਲੇਗਾ, ਜੇਲ੍ਹ ਵਾਰਡਰ ਤੇ ਹੈਂਡ ਵਾਰਡਰ ਨੂੰ ਵੀ ਪੁਲਿਸ ਕਾਂਸਟੇਬਲ ਦੇ ਸਮਾਨ ਭੱਤਾ ਮਿਲੇਗਾ, ਰਾਸ਼ਨ ਭੱਤੇ ਵਿੱਚ ਵੀ ਅਗਾਮੀ ਵਿੱਤ ਸਾਲ ਤੋਂ ਢਾਈ ਗੁਣਾ ਦਾ ਵਾਧਾ ਕਰਦੇ ਹੋਏ 1500 ਰੁਪਏ ਕੀਤਾ ਗਿਆ, ਕੰਨਵੇਯੰਸ ਭੱਤਾ ਨੂੰ 50 ਰੁਪਏ ਤੋਂ ਵਧਾ ਕੇ 720 ਰੁਪਏ ਕੀਤਾ ਗਿਆ ਅਤੇ ਵਰਦੀ ਭੱਤੇ ਨੂੰ ਵਧਾ ਕੇ 7500 ਰੁਪਏ ਕੀਤਾ। 

ਇੰਨ੍ਹਾਂ ਐਲਾਨਾਂ ਨਾਲ ਜੇਲ੍ਹ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਨੋਬਲ ਅਤੇ ਕਾਰਜਸਮਰੱਥਾ ਵਧੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਜੇਲ੍ਹ ਸਿਖਲਾਈ ਅਕਾਦਮੀ, ਕਰਨਾਲ ਵਿੱਚ ਪਾਸਿੰਗ ਆਊਟ ਪਰੇਡ ਸਮਾਰੋਹ  ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਅੱਜ ਕਰਨਾਲ ਦੀ ਇਹ ਪਵਿੱਤਰ ਧਰਤੀ ਦੇਸ਼ਸੇਵਾ, ਜਿਮੇਵਾਰੀ ਅਤੇ ਰਾਸ਼ਟਰਭਗਤੀ ਦੇ ਵਿਲੱਖਣ ਦ੍ਰਿਸ਼ ਦਾ ਗਵਾਹ ਬਣ ਰਹੀ ਹੈ। ਇਹ ਲੰਮ੍ਹਾ ਉਨ੍ਹਾਂ ਮਾਤਾ-ਪਿਤਾ ਲਈ ਵੀ ਮਾਣ ਦਾ ਹੈ, ਜਿਨ੍ਹਾਂ ਦੀ ਅੱਖਾਂ ਵਿੱਚ ਅੱਜ ਆਪਣੇ ਬੱਚਿਆਂ ਨੂੰ ਵਰਦੀ ਵਿੱਚ ਦੇਖ ਕੇ ਸਬਰ ਅਤੇ ਆਤਮਵਿਸ਼ਵਾਸ ਝਲਕ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਇਸ ਨਵੇਂ-ਨਿਰਮਾਣਤ ਜੇਲ੍ਹ ਸਿਖਲਾਈ ਅਕਾਦਮੀ ਵਿੱਚ ਟ੍ਰੇਨੀਆਂ ਦੀ ਪਹਿਲੀ ਪਾਸਿੰਗ ਆਊਟ ਪਰੇਡ ਦਾ ਹਿੱਸਾ ਬਣ ਕੇ ਮੈਨੂੰ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੌਕਾ ਅਨੁਸਾਸ਼ਨ, ਸੇਵਾ, ਸਮਰਪਣ ਅਤੇ ਜਿਮੇਵਾਰੀ ਦੀ ਤੁਹਾਡੀ ਉਸ ਯਾਤਰਾ ਨੂੰ ਮਹਤੱਵਪੂਰਣ ਪੜਾਅ ਹੈ, ਜਿਸ ਨੂੰ ਤੁਸੀਂ ਸਾਰੇ ਨਵੇਂ ਟ੍ਰੇਨਡ ਕਰਮਚਾਰੀਆਂ ਨੇ ਸਖਤ ਮਿਹਨਤ, ਧੀਰਜ ਅਤੇ ਆਤਮਨਿਸ਼ਠਾ ਦੇ ਨਾਲ ਪੂਰਾ ਕੀਤਾ ਹੈ। 

ਇਹ ਦਿਨ ਤੁਹਾਡੇ ਜੀਵਨ ਦਾ ਯਾਦਗਾਰ ਅਧਿਆਏ ਹਨ, ਜੋ ਤੁਹਾਡੀ ਨਿਜੀ ਉਪਲਬਧੀ ਦੇ ਨਾਲ-ਨਾਲ ਸਮਾਜ ਅਤੇ ਸੂਬੇ ਪ੍ਰਤੀ ਇੱਕ ਮਹਾਨ ਜਿਮੇਵਾਰੀ ਨਾਲ ਵੀ ਜੋੜਦਾ ਹੈ। ਇਸ ਬੈਚ ਦੇ ਸਾਰੇ 116 ਸਹਾਇਕ ਸੁਪਰਡੈਂਟ ਤੇ ਵਾਰਡਰਾਂ ਨੂੰ ਵਧਾਈ ਦਿੰਦਾ ਹਾਂ। ਮਾਣ ਦੀ ਗੱਲ ਹੈ ਕਿ ਇਸ ਬੈਚ ਵਿੱਚ ਇੱਕ ਮਹਿਲਾ ਸਹਾਇਕ ਸੁਪਰਡੈਂਟ ਤੇ 8 ਮਹਿਲਾ ਵਾਰਡਰ ਵੀ ਸ਼ਾਮਿਲ ਹਨ। 

ਇਹ ਮਹਿਲਾਵਾਂ ਦੀ ਸਹਿਭਾਗਤਾ ਅਤੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਕਿਹਾ ਕਿਹਾ ਕਿ ਪਾਸਿੰਗ ਆਊਟ ਪਰੇਡ ਕਿਸੇ ਵੀ ਵਰਦੀਧਾਰੀ ਸੇਵਾ ਵਿੱਚ ਸਿਰਫ ਸਿਖਲਾਈ ਦੀ ਸਮਾਪਤੀ ਦਾ ਪ੍ਰਤੀਕ ਨਹੀਂ ਹੁੰਦੀ, ਸਗੋ ਇਹ ਉਸ ਮਾਨਸਿਕ, ਸ਼ਰੀਰਿਕ ਅਤੇ ਨੈਤਿਕ ਰੁਪਾਂਤਰਣ ਦਾ ਐਲਾਨ ਹੁੰਦਾ ਹੈ, ਜਿਸ ਦੇ ਬਾਅਦ ਇੱਕ ਟ੍ਰੇਨੀ ਪੂਰੀ ਤਰ੍ਹਾ ਨਾਲ ਜਿਮੇਵਾਰ ਅਧਿਕਾਰੀ ਵਜੋ ਸਮਾਜ ਦੀ ਸੇਵਾ ਤਹਿਤ ਤਿਆਰ ਹੁੰਦਾ ਹੈ। 

ਉਨ੍ਹਾਂ ਨੈ ਕਿਹਾ ਕਿ ਜੇਲ੍ਹ ਵਿਵਸਥਾ ਕਿਸੇ ਵੀ ਲੋਕਤਾਂਤਰਿਕ ਵਿਵਸਥਾ ਦਾ ਬਹੁਤ ਸੰਵੇਦਨਸ਼ੀਲ ਅਤੇ ਮਹਤੱਵਪੂਰਣ ਥੰਮ੍ਹ ਹੁੰਦੀ ਹੈ। ਜੇਲ੍ਹ ਸਿਰਫ ਸਜਾ ਦੇਣ ਦਾ ਸਥਾਨ ਨਹੀਂ, ਸਗੋ ਸੁਧਾਰ, ਪੁਨਰਵਾਸ ਅਤੇ ਮਨੁੱਖੀ ਬਦਲਾਅ ਦੀ ਵਰਕਸ਼ਾਪ ਹੁੰਦੀ ਹੈ। ਹਰਿਆਣਾ ਸਰਕਾਰ ਇਸ ਵਿਚਾਰਧਾਰਾ ਵਿੱਚ ਪੂਰਾ ਭਰੋਸਾ ਰੱਖਦੀ ਹੈ ਕਿ ਅਪਰਾਧੀ ਨੂੰ ਸਜਾ ਦੇ ਨਾਲ-ਨਾਲ ਸੁਧਾਰ ਦਾ ਮੌਕਾ ਦੇਣਾ ਸਮਾਜ ਦੇ ਲੰਬੇ ਸਮੇਂ ਦੇ ਹਿੱਤ ਵਿੱਚ ਹਨ। 

ਇਸੀ ਸੋਚ ਦੇ ਨਾਲ ਸਾਡੀ ਸਰਕਾਰ ਜਲ੍ਹ ਸੁਧਾਰਾਂ, ਬੰਦੀ ਭਲਾਈ ਅਤੇ ਆਧੁਨਿਕ ਜੇਲ੍ਹ ਪ੍ਰਬੰਧਨ ਨੂੰ ਲਗਾਤਾਰ ਮਜਬੂਤ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਜੇਲ੍ਹ ਵਾਰਡਰ ਨੂੰ ਜੇਲ੍ਹ ਸਿਖਲਾਈ ਅਕਾਦਮੀ, ਕਰਨਾਲ ਵੱਲੋਂ ਆਧੁਨਿਕ ਸਿਖਲਾਈ ਪੱਦਤੀਆਂ, ਮਾਨਵ ਅਧਿਕਾਰਾਂ, ਮਨੋਵਿਗਿਆਨਕ ਸਮਝ, ਕਾਨੂੰਨ ਦੀ ਬਾਰੀਕਿਆਂ, ਸ਼ਰੀਰਿਕ ਕੁਸ਼ਲਤਾ ਅਤੇ ਨੈਤਿਕ ਮੁੱਲਾਂ ਨਾਲ ਲੈਸ ਕੀਤਾ ਗਿਆ ਹੈ। 

ਇਹ ਸਿਖਲਾਈ ਤੁਹਾਨੂੰ ਸਿਰਫ ਕਰਮਚਾਰੀ ਨਈਂ, ਸਗੋ ਇੱਕ ਸੰਵੇਦਨਸ਼ੀਲ, ਵਿਵੇਕਸ਼ੀਲ ਅਤੇ ਜਿਮੇਵਾਰ ਅਧਿਕਾਰੀ ਬਨਣ ਦੀ ਦਿਸ਼ਾ ਵਿੱਚ ਅਗਰਸਰ ਕਰਦੀ ਹੈ। ਵਰਦੀ ਤੁਹਾਡੇ ਅਧਿਕਾਰ ਦਾ ਨਹੀਂ, ਸਗੋ ਤੁਹਾਡੀ ਜਿਮੇਵਾਰੀ ਦਾ ਪ੍ਰਤੀਕ ਹੈ। ਅੱਜ ਦੇ ਸਮੇਂ ਵਿੱਚ ਜੇਲ੍ਹ ਕਰਮਚਾਰੀਆਂ ਦੀ ਭੁਮਿਕਾ ਪਹਿਲਾਂ ਤੋਂ ਕਿਤੇ ਵੱਧ ਚਨੌਤੀਪੂਰਣ ਹੋ ਗਈ ਹੈ। 

ਬਦਲਦੇ ਸਮਾਜਿਕ ਪਰਿਵੇਸ਼, ਤਕਨੀਕੀ ਵਿਕਾਸ ਅਤੇ ਅਪਰਾਧ ਦੇ ਨਵੇਂ ਸਵਰੂਪਾਂ ਦੇ ਵਿੱਚ ਤੁਹਾਨੂੰ ਨਾ ਸਿਰਫ ਸੁਚੇਤ ਰਹਿਣਾ ਹੈ, ਸਗੋ ਮਨੁੱਖੀ ਦ੍ਰਿਸ਼ਟੀਕੋਣ ਨੂੰ ਵੀ ਬਣਾਏ ਰੱਖਣਾ ਹੈ। ਜੇਲ੍ਹ ਦੇ ਅੰਦਰ ਅਨੁਸਾਸ਼ਨ ਬਣਾਏ ਰੱਖਦੇ ਹੋਏ ਵਰਦੀਆਂ ਦੇ ਨਾਲ ਮਨੁੱਖੀ ਵਿਵਹਾਰ, ਉਨ੍ਹਾਂ ਦੇ ਪੁਨਰਵਾਸ ਅਤੇ ਸਮਾਜ ਵਿੱਚ ਮੁੜ ਸਨਮਾਨਜਨਕ ਜੀਵਨ ਦੀ ਦਿਸ਼ਾ ਵਿੱਚ ਮਾਰਗਦਰਸ਼ਨ ਦੇਣਾ ਤੁਹਾਡਾ ਪ੍ਰਮੁੱਖ ਜਿਮੇਵਾਰੀ ਹੈ।

ਉਨ੍ਹਾਂ ਨੇ ਕਿਹਾ ਕਿ ਤੁਹਾਡੀ ਇਸੀ ਭੁਮਿਕਾ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਜੇਲ੍ਹ ਵਿੱਚ ਟ੍ਰੇਨਿੰਗ ਅਕਾਦਮੀ ਦੀ ਸਥਾਪਨਾ ਕੀਤੀ ਹੈ। ਮੈਨੂੰ 21 ਮਈ, 2025 ਦਾ ਉਹ ਦਿਨ ਯਾਦ ਆ ਰਿਹਾ ਹੈ, ਜਦੋਂ ਇਸ ਅਕਾਦਮੀ ਦਾ ਉਦਘਾਟਨ ਮੇਰੇ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਜੇਲ੍ਹ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਧੁਨਿਕ ਸਿਖਲਾਈ ਪ੍ਰਦਾਨ ਕਰਨ ਲਈ ਅੱਤਆਧੁਨਿਕ ਸਹੂਲਤਾਂ ਹਨ। 

ਸਰਕਾਰ ਨੇ ਜੇਲ੍ਹ ਵਿਭਾਗ ਵਿੱਚ ਬੁਨਿਆਦੀ ਢਾਂਚੇ ਦੇ ਮਜਬੂਤੀਕਰਣ, ਡਿਜੀਟਲਾਈਜੇਸ਼ਨ, ਈ-ਜੇਲ੍ਹ ਪ੍ਰਣਾਲੀ, ਵੀਡੀਓ ਕਾਨਫ੍ਰੈਂਸਿੰਗ, ਸਕਿਲ ਵਿਕਾਸ ਪ੍ਰੋਗਰਾਮਾਂ ਅਤੇ ਸਿਹਤ ਸਹੂਲਤਾਂ ਦੇ ਵਿਸਤਾਰ ਦੀ ਦਿਸ਼ਾ ਵਿੱਚ ਅਨੇਕ ਮਹਤੱਵਪੂਰਣ ਕਦਮ ਚੁੱਕੇ ਹਨ। ਸਾਡਾ ਉਦੇਸ਼ ਹੈ ਕਿ ਜੇਲ੍ਹ ਵਿਵਸਥਾ ਸਿਰਫ ਸੁਰੱਖਿਅਤ ਹੀ ਨਹੀਂ, ਸਗੋ ਸੁਧਾਰਾਤਮਕ, ਪਾਰਦਰਸ਼ੀ ਅਤੇ ਮਨੁੱਖੀ ਬਣੇ। ਇਸ ਟੀਚੇ ਦੀ ਪ੍ਰਾਪਤੀ ਵਿੱਚ ਤੁਸੀਂ ਸਾਰੇ ਦੀ ਭੁਮਿਕਾ ਬਹੁਤ ਮਹਤੱਵਪੂਰਣ ਹੈ। 

ਸੂਬੇ ਦੀ ਜੇਲ੍ਹਾਂ ਵਿੱਚ ਬੰਦੀਆਂ ਦੇ ਪ੍ਰਵੇਸ਼ ਤੋਂ ਲੈ ਕੇ ਰਿਹਾਈ ਤੱਕ ਅਤੇ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ, ਉਨ੍ਹਾਂ ਦੀ ਮੁਲਾਕਾਤਾਂ, ਮੈਡੀਕਲ ਸਹੂਲਤਾਂ, ਕੋਰਟ-ਪੇਸ਼ੀ ਤੇ ਕੈਂਟੀਨ ਵਿਵਸਥਾ ਪੂਰੀ ਤਰ੍ਹਾ ਨਾਲ ਕੰਪਿਊਟਰਾਇਜਡ ਹੈ। ਬੰਦੀਆਂ ਨੂੰ ਸਿਖਿਆ ਪ੍ਰਦਾਨ ਕਰਨ ਤਹਿਤ ਜੇਲ੍ਹਾਂ ਵਿੱਚ ਸਕਿਲ ਡਿਵੇਲਪਮੈਂਟ ਕਲਾਸਾਂ ਚਲਾਈਆਂ ਜਾ ਰਹੀਆਂ ਹਨ। 

ਇਹੀ ਨਹੀਂ, ਅਸੀਂ ਇਹ ਵੀ ਯਕੀਨੀ ਕਰ ਰਹੇ ਹਨ ਕਿ ਕੈਦੀ ਜੇਲ੍ਹ ਤੋਂ ਬਾਹਰ ਆਉਣ 'ਤੇ ਸਨਮਾਨਜਨਕ ਰੁਜ਼ਗਾਰ ਪ੍ਰਾਪਤ ਕਰ ਸਕਣ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਜੁੜ ਸਕਣ। ਇਸੀ ਦਿਸ਼ਾ ਵਿੱਚ, ਪੰਜ ਜੇਲ੍ਹਾਂ ਵਿੱਚ ਆਈਟੀਆਈ ਦੇ ਡਿਪਲੋਮਾ ਕੋਰਸ ਤੇ ਪੌਲੀਟੈਕਨਿਕ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। 

ਇਹ ਸਕਿਲ ਪ੍ਰਾਪਤ ਕਰਨ ਵਾਲੇ ਕੈਦੀਆਂ ਨੁੰ ਸਜਾ ਦੀ ਸਮੇਂ ਸਮਾਪਤ ਹੋਣ 'ਤੇ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਰਾਹੀਂ ਰੁਜ਼ਗਾਰ ਦੇਣ ਲਹੀ ਨਿਗਮ ਨਾਲ ਐਮਓਯੂ ਵੀ ਕੀਤਾ ਗਿਆ ਹੈ। ਕੈਦੀਆਂ ਦੇ ਰੁਜ਼ਗਾਰ ਲਈ ਸਰਕਾਰ ਨੇ ਸੂਬੇ ਦੀ 8 ਜੇਲ੍ਹਾਂ ਵਿੱਚ ਪੈਟਰੋਲ ਪੰਪ ਖੋਲੇ ਹਨ। ਇਸ ਤੋਂ ਇਲਾਵਾ ਅਗਲੇ ਮਹੀਨੇ ਤੱਕ ਚਾਰ ਹੋਰ ਜੇਲ੍ਹਾਂ ਵਿੱਚ ਪੈਟਰੋਲ ਪੰਪ ਖੋਲੇ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਕੇਂਦਰੀ ਜੇਲ੍ਹ ਅੰਬਾਲਾ, ਕੇਂਦਰੀ ਜੇਲ੍ਹ 1 ਹਿਸਾਰ ਅਤੇ ਜਿਲ੍ਹਾ ਜੇਲ੍ਹ, ਫਰੀਦਾਬਾਦ, ਪਾਣੀਪਤ, ਗੁਰੂਗ੍ਰਾਮ, ਕਰਨਾਲ, ਝੱਜਰ, ਰੋਹਤਕ, ਯਮੁਨਾਨਗਰ ਅਤੇ ਕੁਰੂਕਸ਼ੇਤਰ ਵਿੱਚ ਜੇਲ੍ਹ ਰੇਡਿਓ ਸਟੇਸ਼ਨ ਚਲਾਏ ਜਾ ਰਹੇ ਹਨ। ਰਾਜ ਦੀ ਜੇਲ੍ਹਾਂ ਵਿੱਚ 335 ਵੀਡੀਓ ਕਾਨਫ੍ਰੈਂਸਿੰਗ ਸਿਸਟਮ ਸਥਾਪਿਤ ਕੀਤੇ ਗਏ ਹਨ। 

ਇਨ੍ਹਾਂ ਵੱਲੋਂ ਕੈਦੀਆਂ ਦੀ ਵੱਖ-ਵੱਖ ਮਨੁੱਖੀ ਕੋਰਟਾਂ ਵਿੱਚ ਆਨਲਾਇਨ ਪੈਸ਼ੀ ਕਰਵਾਈ ਜਾਂਦੀ ਹੈ। ਸਾਰੀ ਜੇਲ੍ਹਾਂ ਵਿੱਚ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ, ਜਿੱਥੇ ਚੰਗੀ ਅਤੇ ਗਿਆਨ ਭਰਪੂਰ ਕਿਤਾਬਾਂ ਉਪਲਬਧ ਹਨ। ਸਖਤ ਅਤੇ ਗੰਭੀਰ ਅਪਰਾਧਾਂ ਵਿੱਚ ਸ਼ਾਮਿਲ ਅਪਰਾਧੀਆਂ ਲਈ ਰੋਹਤਕ ਵਿੱਚ ਇੱਕ ਅੱਤਆਧੁਨਿਕ ਵਿਵਸਥਾ ਅਤੇ ਤਕਨੀਕਾਂ ਨਾਲ ਲੈਸ ਉੱਚ ਸੁਰੱਖਿਆ ਜੇਲ੍ਹ ਦਾ ਨਿਰਮਾਣ ਕੰਮ ਆਖੀਰੀ ਪੜਾਅ ਵਿੱਚ ਹੈ।

ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਤੁਸੀਂ ਆਪਣੇ ਕਾਰਜਕਾਲ ਵਿੱਚ ਸਚਾਈ, ਜਿਮੇਵਾਰੀ, ਅਨੁਸਾਸ਼ਨ ਨੁੰ ਸੱਭ ਤੋਂ ਉੱਪਰ ਰੱਖਣ। ਕਿਸੇ ਵੀ ਸਥਿਤੀ ਵਿੱਚ ਲੋਭ-ਲਾਲਚ, ਦਬਾਅ ਜਾਂ ਡਰ ਦੇ ਅੱਗੇ ਨਾ ਝੁੱਕਣ। ਕਾਨੂੰਨ ਦਾ ਪਾਲਣ ਕਰਦੇ ਹੋਏ ਸੰਵੇਦਨਸ਼ੀਲਤਾ ਅਤੇ ਦਇਆ ਨੁੰ ਆਪਣੇ ਵਿਵਹਾਰ ਦਾ ਆਧਾਰ ਬਨਾਉਣ। 

ਤੁਹਾਡੀ ਇੱਕ ਸਕਾਰਾਤਮਕ ਪਹਿਲ ਕਿਸੇ ਵਿਅਕਤੀ ਦੇ ਜੀਵਨ ਦੀ ਦਿਸ਼ਾ ਬਦਲ ਸਕਦੀ ਹੈ। ਇਹ ਵੀ ਜਰੂਰੀ ਹੈ ਕਿ ਤੁਸੀ ਲਗਾਤਾਰ ਸਿੱਖਦੇ ਰਹਿਣ। ਸਿਖਲਾਈ ਕਦੀ ਖਤਮ ਨਹੀਂ ਹੁੰਦੀ। ਤਜਰਬਾ, ਅਧਿਅੇਨ ਅਤੇ ਆਤਮਮੰਥਨ ਨਾਲ ਤੁਸੀ ਖੁਦ ਨੂੰ ਹੋਰ ਵੱਧ ਸਮਰੱਥ ਬਣਾ ਸਕਦੇ ਹਨ। 

ਤਕਨੀਕ ਦੀ ਵਰਤੋ, ਨਿਯਮਾਂ ਦੀ ਜਾਣਕਾਰੀ ਅਤੇ ਮਨੁੱਖੀ ਮੁੱਲਾਂ ਦੀ ਸਮਝ ਤੁਹਾਨੂੰ ਇੱਕ ਵਿਸ਼ੇਸ਼ ਜੇਲ੍ਹ ਅਧਿਕਾਰੀ ਬਨਾਉਣਗੇ। ਸਰਕਾਰ ਤੁਹਾਡੀ ਸਮਰੱਥਾ ਸੰਵਰਧਨ ਲਈ ਸਦਾ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ 'ਤੇ ਜੇਲ੍ਹ ਸਿਖਲਾਈ ਅਕਾਦਮੀ ਦੇ ਪ੍ਰਿੰਸੀਪਲ, ਕੋਚਾਂ ਅਤੇ ਸਮੂਚੇ ਸਟਾਫ ਨੂੰ ਵਧਾਈ ਦਿੱਤੀ। 

ਜਿਨ੍ਹਾਂ ਨੇ ਸੀਮਤ ਸਮੇਂ ਵਿੱਚ ਤੁਹਾਨੂੰ ਉੱਚ ਪੱਧਰ ਦੀ ਸਿਖਲਾਹੀ ਪ੍ਰਦਾਨ ਕੀਤੀ। ਉਨ੍ਹਾਂ ਦੀ ਮਿਹਨਤ ਅੱਜ ਤੁਹਾਦੀ ਪਰੇਡ, ਅਨੁਸਾਸ਼ਨ ਅਤੇ ਆਤਮਵਿਸ਼ਵਾਸ ਵਿੱਚ ਸਪਸ਼ਟ ਦਿਖਾਈ ਦਿੰਦੀ ਹੈ। ਇਹ ਅਕਾਦਮੀ ਹਰਿਆਣਾ ਦੀ ਜੇਲ੍ਹ ਵਿਵਸਥਾ ਦੀ ਰੀੜ ਦੀ ਹੱਡੀ ਹੈ ਅਤੇ ਇਸ ਦੇ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਤੁਸੀਂ ਜਿੱਥੇ ਵੀ ਤੈਨਾਤ ਹੋ, ਆਪਣੇ ਕੰਮ ਨਾਲ ਵਿਭਾਗ, ਰਾਜ ਅਤੇ ਰਾਸ਼ਟਰ ਦਾ ਨਾਮ ਰੋਸ਼ਨ ਕਰਨ। ਆਪਣੇ ਪਰਿਵਾਰਕ ਮੈਂਬਰਾਂ ਦੇ ਭਰੋਸੇ 'ਤੇ ਖਰੇ ਉਤਰਣ ਅਤੇ ਸਮਾਜ ਵਿੱਚ ਨਿਆਂ, ਸੁਰੱਖਿਆ ਅਤੇ ਮਨੁੱਖਤਾ ਦੀ ਸਥਾਪਨਾ ਵਿੱਚ ਆਪਣੀ ਭੁਮਿਕਾ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਇਹ ਪਾਸਿੰਗ ਆਊਟ ਪਰੇਡ ਸਮਾਰੋਹ ਤੁਹਾਡੇ ਜੀਵਨ ਦੀ ਨਵੀਂ ਸ਼ੁਰੂਆਤ ਹੈ। 

ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਸਾਰੇ ਆਪਣੀ ਜਿਮੇਵਾਰੀਆਂ ਨੁੰ ਨਿਸ਼ਠਾ, ਹਿੰਮਤ ਅਤੇ ਸੰਵੇਦਨਸ਼ੀਲਤਾ ਨਾਲ ਨਿਭਾਉਣ ਅਤੇ ਹਰਿਆਣਾ ਨੂੰ ਇੱਕ ਸੁਰੱਖਿਅਤ, ਨਿਆਂਪੂਰਣ ਅਤੇ ਮਨੁੱਖਤੀ ਰਾਜ ਬਨਾਉਣ ਵਿੱਚ ਆਪਣਾ ਅਮੁੱਲ ਯੋਗਦਾਨ ਦੇਣਗੇ। ਇਸ ਮੌਕੇ 'ਤੇ ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਪਾਸਿੰਗ ਆਊਟ ਪਰੇਡ ਸਮਾਰੋਹ ਵਿੱਚ ਬੋਲਦੇ ਹੋਏ ਟ੍ਰੇਨੀਆਂ ਨੂੰ ਸ਼ੁਭਕਾਮਨਾਵਾ ਦਿੱਤੀਆਂ ਅਤੇ ਮੁੱਖ ਮੰਤਰੀ ਦਾ ਸਵਾਗਤ ਅਤੇ ਧੰਨਵਾਦ ਜਤਾਇਆ। 

ਉਨ੍ਹਾਂ ਨੇ ਕਿਹਾ ਕਿ ਜੇਲ੍ਹ ਵਿਭਾਗ ਦੇ ਕੋਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਆਸ਼ੀਰਵਾਦ ਨਾਲ ਧਨ ਦੀ ਕੋਈ ਕਮੀ ਨਹੀਂ ਹੈ। ਜੇਲ੍ਹਾਂ ਨੁੰ ਆਧੁਨਿਕ ਤਕਨੀਕਾਂ ਨਾਲ ਜੋੜਿਆ ਜਾ ਰਿਹਾ ਹੈ। ਜੇਲ੍ਹ ਸਿਰਫ ਸਜਾ ਦੇਣ ਦਾ ਸਥਾਨ ਨਹੀਂ ਸਗੋ ਉਹ ਸੁਧਾਰ, ਪੁਨਰਵਾਸ ਅਤੇ ਮੁੜ ਨਿਰਮਾਣ ਦਾ ਅਹਿਮ ਕੇਂਦਰ ਹੈ।

ਇੱਕ ਜੇਲ੍ਹ ਅਧਿਕਾਰੀ ਵਜੋ ਤੁਹਾਡੀ ਭੂਮਿਕਾ ਸਿਰਫ ਪ੍ਰਹਿਰੀ ਦੀ ਨਹੀਂ, ਸਗੋ ਮਾਰਗਦਰਸ਼ਕ, ਅਨੁਸਾਸ਼ਕ ਅਤੇ ਕਦੀ-ਕਦੀ ਇੱਕ ਅਧਿਆਪਕ ਦੀ ਵੀ ਹੁੰਦੀ ਹੈ। ਅਸੀਂ ਇੱਕ ਅਜਿਹੇ ਯੁੱਗ ਵਿੱਚ ਕੰਮ ਕਰ ਰਹੇ ਹਨ ਜਿੱਥੇ ਅਪਰਾਧ ਦੇ ਸਵਰੂਪ ਬਦਲ ਰਹੇ ਹਨ, ਸਮਾਜਿਕ ਚਨੌਤੀਆਂ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ ਅਤੇ ਮਾਨਵਅਧਿਕਾਰਾਂ ਦੇ ਪ੍ਰਤੀ ਜਾਗਰੁਕਤਾ ਵਧੀ ਹੈ। 

ਅਜਿਹੇ ਵਿੱਚ ਜੇਲ੍ਹ ਪ੍ਰਸਾਸ਼ਨ ਦੀ ਭੁਮਿਕਾ ਹੋਰ ਵੀ ਵੱਧ ਮਹਤੱਵਪੂਰਣ ਹੋ ਜਾਂਦੀ ਹੈ। ਸਾਨੁੰ ਸਖਤੀ ਅਤੇ ਸੰਵੇਦਨਸ਼ੀਲਤਾ ਦੇ ਵਿੱਚ ਸੰਤੁਲਨ ਬਣਾ ਕੇ ਚਲਣਾ ਹੋਵੇਗਾ। ਕਾਨੂੰਨ ਦਾ ਪਾਲਣ ਕਰਦੇ ਹੋਏ ਵੀ ਮਨੁੱਖੀ ਦ੍ਰਿਸ਼ਟੀਕੋਣ ਬਣਾਏ ਰੱਖਦਾ ਹੀ ਇੱਕ ਵਧੀਆ ਜੇਲ੍ਹ ਅਧਿਕਾਰੀ ਦੀ ਪਹਿਚਾਣ ਹੈ। 

ਸਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਕੈਦੀ ਜੇਲ੍ਹ ਤੋਂ ਬਾਹਰ ਨਿਕਲੇ, ਤਾਂ ਉਹ ਇੱਕ ਬਿਤਹਰ ਨਾਗਰਿਕ ਬਣ ਕੇ ਸਮਾਜ ਦੀ ਮੁੱਖਧਾਰਾ ਨਾਲ ਜੁੜੇ। ਵਿਭਾਗ ਦੇ ਡਾਇਰੈਕਟਰ ਜਨਰਲ ਆਲੋਕ ਮਿੱਤਲ ਨੇ ਕਿਹਾ ਕਿ ਅੱਜ ਦਾ ਇਹ ਇਤਿਹਾਸਕ ਅਤੇ ਗੌਰਵਪੂਰਣ ਮੌਕਾ ਹਰਿਆਣਾ ਜੇਲ੍ਹ ਵਿਭਾਗ ਦੇ ਲਈ ਬਹੁਤ ਮਹਤੱਵਪੂਰਣ ਹੈ। 

ਦਾਨਵੀਰ ਕਰਣ ਦੀ ਭੁਮੀ ਕਰਨਾਲ ਵਿੱਚ ਨਵੇਂ-ਨਿਰਮਾਣਤ ਜੇਲ੍ਹ ਅਕਾਦਮੀ ਨਾਲ ਟ੍ਰੇਨੀਆਂ ਦੀ ਪਹਿਲੀ ਪਾਸਿੰਗ ਆਊਟ ਪਰੇਡ ਨੇ ਸਿਰਫ ਇੱਕ ਸਿਖਲਾਈ ਸੈਸ਼ਨ ਦੀ ਪੂਰਣਤਾ ਹੈ ਸਗੋ ਇਹ ਵਿਭਾਗ ਦੇ ਆਧੁਨੀਕੀਕਰਣ ਅਤੇ ਕਾਰੋਬਾਰੀ ਕੁਸ਼ਲਤਾ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਹਰਿਆਣਾ ਸਰਕਾਰ ਵੱਲੋਂ ਜੇਲ੍ਹ ਪ੍ਰਣਾਲੀ ਨੂੰ ਆਧੁਨਿਕ ਤੇ ਸੁਧਾਰਾਤਮਕ ਬਨਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। 

ਉਨ੍ਹਾਂ ਨੇ ਭਰੋਸਾ ਦਿੱਤਾ ਕਿ ਹਰਿਆਣਾ ਦੀ ਜੇਲ੍ਹ ਸੁਧਾਰ ਦੀ ਦ੍ਰਿਸ਼ਟੀ ਨਾਲ ਦੇਸ਼ ਵਿੱਚ ਬੇਸਟ ਰਹੇਗੀ। ਇਸ ਮੌਕੇ 'ਤੇ ਜੇਲ ਸਿਖਲਾਈ ਅਕਾਦਮੀ ਦੇ ਪ੍ਰਿੰਸੀਪਲ ਨਰੇਸ਼ ਗੋਇਲ ਨੇ ਪਾਸਿੰਗ ਆਊਟ ਪਰੇਡ ਸਮਾਰੋਹ ਵਿੱਚ ਟ੍ਰੇਨੀਆਂ ਨੂੰ ਸੁੰਹ ਦਿਵਾਈ। ਇਸ ਮੌਕੇ 'ਤੇ ਵਿਧਾਇਕ ਜਗਮੋਹਨ ਆਨੰਦ, ਮੇਅਰ ਰੇਣੂ ਬਾਲਾ ਗੁਪਤਾ ਸਮੇਤ ਹੋਰ ਮਾਣਯੋਗ ਮੌਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD