Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਰਾਜਨਾਥ ਸਿੰਘ ਨੇ ਅਰਜਨਟੀਨਾ ਦੇ ਮਾਊਂਟ ਐਕੋਨਕਾਗੁਆ ਲਈ ਐੱਨਆਈਐੱਮ-ਜੇਆਈਐੱਮ ਅਤੇ ਡਬਲਿਊਐੱਸ ਦੇ ਸੰਯੁਕਤ ਅਭਿਆਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਸਰੀਰਕ ਸਹਿਣਸ਼ਕਤੀ, ਲੀਡਰਸ਼ਿਪ, ਟੀਮ ਵਰਕ ਅਤੇ ਮਾਨਸਿਕ ਮਜ਼ਬੂਤੀ ਦੇਸ਼ ਦੇ ਸਭ ਤੋਂ ਵਧੀਆ ਪਰਬਤਾਰੋਹੀਆਂ ਦੀ ਪਛਾਣ ਹੈ : ਰਾਜਨਾਥ ਸਿੰਘ

Rajnath Singh, Union Defence Minister, Defence Minister of India, BJP, Bharatiya Janata Party

Web Admin

Web Admin

5 Dariya News

ਨਵੀਂ ਦਿੱਲੀ , 05 Feb 2026

Last updated on: Feb 06, 2026, 13:26 IST

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 5 ਫਰਵਰੀ, 2026 ਨੂੰ ਨਵੀਂ ਦਿੱਲੀ ਦੇ ਸਾਊਥ ਬਲਾਕ ਤੋਂ ਅਰਜਨਟੀਨਾ ਦੇ ਮਾਊਂਟ ਐਕੋਨਕਾਗੁਆ ਲਈ ਇੱਕ ਸੰਯੁਕਤ ਅਭਿਆਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 6,961 ਮੀਟਰ ਦੀ ਉਚਾਈ ਵਾਲਾ ਇਹ ਪਹਾੜ ਦੱਖਣ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਅਤੇ ਏਸ਼ੀਆ ਤੋਂ ਬਾਹਰ ਦਾ ਸਭ ਤੋਂ ਉੱਚਾ ਪਹਾੜ ਹੈ। ਇਹ ਸੰਯੁਕਤ ਅਭਿਆਨ ਨਹਿਰੂ ਪਰਬਤਾਰੋਹਣ ਸੰਸਥਾ (ਐੱਨਆਈਐੱਮ), ਉੱਤਰਕਾਸ਼ੀ ਅਤੇ ਜਵਾਹਰ ਪਰਬਤਾਰੋਹਣ ਸੰਸਥਾ ਅਤੇ ਵਿੰਟਰ ਸਪੋਰਟਸ (ਜੇਆਈਐੱਮ ਐਂਡ ਡਬਲਿਊਐੱਸ), ਪਹਿਲਗਾਮ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ।

ਰਕਸ਼ਾ ਮੰਤਰੀ ਨੇ ਨਹਿਰੂ ਪਰਬਤਾਰੋਹਣ ਸੰਸਥਾ ਅਤੇ ਜਵਾਹਰ ਪਰਬਤਾਰੋਹਣ ਅਤੇ ਵਿੰਟਰ ਸਪੋਰਟਸ ਨੂੰ ਕਰਮਚਾਰੀਆਂ ਨੂੰ ਸਾਹਸ, ਦ੍ਰਿੜ੍ਹਤਾ ਅਤੇ ਸੰਕਲਪ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦੀ ਸ਼ਲਾਘਾ ਕੀਤੀ। ਟੀਮ ਨੂੰ ਸ਼ੂਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਪਹੁੰਚ ਤੋਂ ਬਾਹਰ ਦੀ ਚੋਟੀ ‘ਤੇ ਚੜ੍ਹਾਈ ਕਰਨਾ ਸਿਰਫ ਸਰੀਰਕ ਧੀਰਜ ਦੀ ਪ੍ਰੀਖਿਆ ਨਹੀਂ ਹੈ, ਸਗੋਂ ਅਗਵਾਈ, ਟੀਮ ਵਰਕ ਅਤੇ ਮਾਨਸਿਕ ਦ੍ਰਿੜ੍ਹਤਾ ਦੀ ਸੱਚੀ ਪ੍ਰੀਖਿਆ ਹੈ, ਜੋ ਦੇਸ਼ ਦੇ ਸਭ ਤੋਂ ਉੱਤਮ ਪਰਬਤਾਰੋਹੀਆਂ ਦੀ ਪਛਾਣ ਹੈ। 

ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਮੈਂਬਰ ਦੱਖਣ ਅਮਰੀਕਾ ਦੇ ਸਰਬਉੱਚ ਟੌਪ ਅਤੇ ਏਸ਼ੀਆ ਦੇ ਬਾਹਰ ਸਭ ਤੋਂ ਉੱਚੇ ਪਹਾੜ ‘ਤੇ ਚੜ੍ਹਾਈ ਨੂੰ ਸਫਲਤਾਪੂਰਨ ਪੂਰਾ ਕਰਨਗੇ ਅਤੇ ਦੇਸ਼ ਦਾ ਮਾਣ ਵਧਾਉਣਗੇ। 6 ਮੈਂਬਰੀ ਟੀਮ ਵਿੱਚ ਉੱਚ ਸਿਖਲਾਈ ਪ੍ਰਾਪਤ ਇੰਸਟ੍ਰਕਟਰ ਸ਼ਾਮਲ ਹਨ - ਕਰਨਲ ਹੇਮ ਚੰਦਰ ਸਿੰਘ, ਕੈਪਟਨ ਜੀ ਸੰਤੋਸ਼ ਕੁਮਾਰ, ਸ਼੍ਰੀ ਦੀਪ ਬਹਾਦੁਰ ਸਾਹੀ, ਸ਼੍ਰੀ ਵਿਨੋਦ ਗੁਸੈਨ, ਨਾਇਬ ਸਿਪਾਹੀ ਭੁਪਿੰਦਰ ਸਿੰਘ ਅਤੇ ਹਵਲਦਾਰ ਰਮੇਸ਼ ਕੁਮਾਰ। 

ਇਹ ਯਾਤਰਾ 6 ਫਰਵਰੀ, 2026 ਨੂੰ ਸ਼ੁਰੂ ਹੋਵੇਗੀ ਅਤੇ ਅਭਿਆਨ ਦੇ ਮਹੀਨੇ ਦੇ ਅੰਤ ਤੱਕ ਖਤਮ ਹੋਣ ਦੀ ਉਮੀਦ ਹੈ। ਐਕੋਨਕਾਗੁਆ ਪਹਾੜ ‘ਤੇ ਪ੍ਰਾਪਤ ਗਿਆਨ, ਅਨੁਭਵ ਅਤੇ ਆਤਮਵਿਸ਼ਵਾਸ ਦੇਸ਼ ਭਰ ਦੇ ਨੌਜਵਾਨਾਂ, ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਅਤੇ ਸਾਹਸੀ ਗਤੀਵਿਧੀਆਂ ਦੇ ਸ਼ੌਕੀਨਾਂ ਦੇ ਸੁਰੱਖਿਅਤ, ਸਸ਼ਕਤ ਅਤੇ ਵਧੇਰੇ ਪ੍ਰਭਾਵੀ ਟ੍ਰੇਨਿੰਗ ਵਿੱਚ ਪ੍ਰਤੱਖ ਤੌਰ ‘ਤੇ ਯੋਗਦਾਨ ਦੇਵੇਗਾ। ਇਹ ਅਭਿਆਨ ਆਲਮੀ ਪੱਧਰ ‘ਤੇ ਸਾਹਸੀ ਗਤੀਵਿਧੀਆਂ ਅਤੇ ਪਹਾੜੀ ਖੋਜ ਵਿੱਚ ਭਾਰਤ ਦੀ ਵਧ ਰਹੀ ਮੌਜੂਦਗੀ ਦਾ ਪ੍ਰਤੀਕ ਵੀ ਹੈ।

 

Tags: Rajnath Singh , Union Defence Minister , Defence Minister of India , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD