ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਲਾਡਵਾ ਖੇਤਰ ਵਿੱਚ ਬੁਨਿਆਦੀ ਢਾਂਚੇ, ਸਿੰਚਾਈ, ਸਿਹਤ, ਪਸ਼ੂਪਾਲਣ, ਖੇਡ, ਵਾਤਾਵਰਣ ਸਰੰਖਣ ਅਤੇ ਨਗਰੀ ਸਹੂਲਤਾਂ ਦੇ ਖੇਤਰ ਵਿੱਚ ਵਿਲੱਖਣ ਕੰਮ ਕੀਤੇ ਹਨ। ਇਹ ਮੰਚ ਸਾਡੇ ਖੇਤਰ ਦੇ ਲਗਾਤਾਰ ਵਿਕਾਸ, ਜਨਭਲਾਈ ਅਤੇ ਉਜਵੱਲ ਭਵਿੱਖ ਦੇ ਸੰਕਲਪ ਦਾ ਪ੍ਰਤੀਕ ਹੈ।
ਲਾਡਵਾ ਵਿਧਾਨਸਭਾ ਖੇਤਰ ਵਿੱਚ ਬੀਤੇ ਸਮੇਂ ਦੌਰਾਨ ਜੋ ਵਿਕਾਸ ਕੰਮ ਹੋਏ ਹਨ, ਉਹ ਇਹ ਸਾਬਤ ਕਰਦੇ ਹਨ ਕਿ ਸਾਡੀ ਸਰਕਾਰ ਦੀ ਨੀਤੀ ਅਤੇ ਨੀਅਤ ਦੋਨੋਂ ਜਨਹਿਤ ਲਈ ਸਮਰਪਿਤ ਹਨ। ਲਾਡਵਾ ਹਲਕੇ ਨੂੰ ਵਿਕਾਸ ਦੇ ਮਾਮਲੇ ਵਿੱਚ ਮੋਹਰੀ ਬਨਾਉਣਾ ਹੈ। ਸਾਡਾ ਉਦੇਸ਼ ਸਿਰਫ ਇੱਕ ਹੈ, ਇਸ ਖੇਤਰ ਦਾ ਵਿਕਾਸ ਅਤੇ ਇੱਥੇ ਦੇ ਹਰ ਨਾਗਰਿਕ ਦਾ ਉਥਾਨ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੁੰ ਪਿੰਡ ਖੈਰੀ ਵਿੱਚ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਪਿੰਡ ਖੈਰੀ ਵਿੱਚ ਵਿਕਾਸ ਕੰਮਾਂ ਲਈ 21 ਲੱਖ ਰੁਪਏ, ਪੀਣ ਦੇ ਪਾਣੀ ਦੀ ਪਾਇਪਲਾਇਨ ਲਈ 70 ਲੱਖ ਰੁਪਏ ਅਤੇ ਪਿੰਡ ਦੀ ਫਿਰਨੀ ਨਿਰਮਾਣ ਦੇ ਕੰਮ ਨੂੰ ਕਰਵਾਉਣ ਲਈ ਐਲਾਨ ਕੀਤਾ।
ਮੁੱਖ ਮੰਤਰੀ ਨੇ ਸਰਪੰਚ ਵੱਲੋਂ ਸੌਂਪੇ ਗਏ ਮੰਗ ਪੱਤਰ ਦੇ ਸਬੰਧ ਵਿੱਚ ਕਿਹਾ ਕਿ ਪਿੰਡ ਦੀ ਹੋਰ ਮੰਗਾਂ ਨੂੰ ਸਬੰਧਿਤ ਵਿਭਾਗ ਦੇ ਕੋਲ ਭੇਜ ਕੇ ਪੂਰਾ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਰੀਬ ਮਹਿਲਾਵਾਂ ਨੂੰ ਆਪਣੀ ਰਸੋਈ ਚਲਾਉਣ ਲਈ ਹਰ ਮਹੀਨੇ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ।
ਇਹ ਲਾਭ ਸੂਬੇ ਦੇ ਲਗਭਗ 14 ਲੱਖ 70 ਹਜਾਰ ਪਰਿਵਾਰਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਡਨੀ ਦੇ ਰੋਗ ਨਾਲ ਪੀੜਤ ਰੋਗੀਆਂ ਲਈ ਸਾਰੀ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਮੁਫਤ ਡਾਇਲਸਿਸ ਦੀ ਸੇਵਾਵਾਂ ਸ਼ੁਰੂ ਕੀਤੀਆਂ ਹਨ।
ਪਿਛਲੇ ਇੱਕ ਸਾਲ ਵਿੱਚ 36 ਹਜਾਰ ਨੌਜੁਆਨਾਂ ਨੂੰ ਬਿਨ੍ਹਾ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇੰਨ੍ਹਾਂ ਨੂੰ ਮਿਲਾ ਕੇ ਪਿਛਲੇ 11 ਸਾਲਾਂ ਵਿੱਚ 1 ਲੱਖ 80 ਹਜਾਰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲਾਡਵਾ ਵਿਧਾਨਸਭਾ ਖੇਤਰ ਵਿੱਚ ਵਿਕਾਸ ਕੰਮਾਂ 'ਤੇ ਪਿਛਲੇ 11 ਸਾਲਾਂ ਵਿੱਚ 807 ਕਰੋੜ ਰੁਪਏ ਖਰਚ ਕੀਤੇ ਹਨ, ਜਦੋਂ ਕਿ ਕਾਂਗਰਸ ਦੇ 10 ਸਾਲ ਦੇ ਸ਼ਾਸਨਸਮੇਂ ਵਿੱਚ ਸਿਰਫ 310 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰ ਘਰ ਗ੍ਰਹਿਣੀ ਯੋਜਨਾ ਵਿੱਚ ਵਿਧਾਨਸਭਾ ਦੇ 9 ਹਜਾਰ 240 ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ 364 ਮਕਾਨਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ 249 ਮਕਾਨ ਨਿਰਮਾਣਧੀਨ ਹਨ। ਆਯੂਸ਼ਮਾਨ ਚਿਰਾਯੂ ਯੋਜਨਾ ਵਿੱਚ 1 ਲੱਖ 59 ਹਜਾਰ ਲੋਕ ਯੋਗ ਪਾਏ ਗਏ ਹਨ, ਇੰਨ੍ਹਾਂ ਵਿੱਚੋਂ 1 ਲੱਖ 20 ਹਜਾਰ ਲੋਕਾਂ ਦੇ ਚਿਰਾਯੂ ਕਾਰਡ ਬਣ ਚੁੱਕੇ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਮੀਰ ਵਿੱਚ ਉੱਤਰ ਭਾਰਤ ਦੇ ਪਹਿਲੇ ਰਾਸ਼ਟਰੀ ਡਿਜਾਇਨ ਸੰਸਥਾਨ ਦੀ ਸਥਾਪਨਾ 108 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ। ਲਾਡਵਾ ਵਿੱਓ 26 ਕਰੋੜ ਰੁਪਏ ਦੀ ਲਾਗਤ ਨਾਲ ਮਲ ਸ਼ੋਧਨ ਪਲਾਂਟ ਸਥਾਪਿਤ ਕੀਤਾ ਅਤੇ ਸੀਵਰੇਜ ਲਾਇਨ ਵਿਛਾਈ ਗਈ।
ਇਸੀ ਤਰ੍ਹਾ ਪਿੰਡ ਉਮਰੀ ਵਿੱਚ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਸਮਾਰਕ ਦੇ ਨਿਰਮਾਣ ਦਾ ਕੰਮ ਲਗਭਗ 124 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਹ ਸਮਾਰਕ ਸਮਾਜਿਕ ਭਾਈਚਾਰੇ, ਸਮਾਨਤਾ ਅਤੇ ਸੰਤ ਰਿਵਾਇਤ ਦੇ ਮੁੱਲਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਹੈ, ਜੋ ਆਉਣ ਵਾਲੀ ਪੀੜੀਆਂ ਨੂੰ ਪੇ੍ਰਰਣਾ ਦਵੇਗਾ।
ਉਨ੍ਹਾਂ ਨੇ ਕਿਹਾ ਕਿ ਪਿੰਡ ਉਮੀਰ ਵਿੱਚ ਹੀ ਸਰਕਾਰੀ ਪੋਲੀਟੈਕਨਿਕ ਭਵਨ ਦਾ ਨਿਰਮਾਣ 14 ਕਰੋੜ 51 ਲੱਖ ਰੁਭਏ ਦੀ ਲਾਗਤ ਨਾਲ ਕੀਤਾ ਗਿਆ। ਲਾਡਵਾ ਵਿਧਾਨਸਭਾ ਖੇਤਰ ਦੇ 65 ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਪਾਇਪਲਾਇਨ ਵਿਛਾਉਣ ਦਾ ਕੰਮ 11 ਕਰੋੜ 51 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ।
ਇਸ ਮੌਕੇ 'ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਐਸਡੀਐਮ ਅਨੁਭਵ ਮੇਹਤਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।