Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਆਂਦੋਲਨ ਹੈ - ਨਾਇਬ ਸਿੰਘ ਸੈਣੀ

ਮੌਕਾ ਅਤੇ ਭਰੋਸਾ ਮਿਲੇ ਤਾਂ ਹਰ ਵਿਅਕਤੀ ਅਸਾਧਾਰਨ ਬਣ ਸਕਦਾ ਹੈ- ਸੀਐਮ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Om Parkash Dhankhar, Mohan Lal Badoli, Gaurav Gautam

Web Admin

Web Admin

5 Dariya News

ਰੋਹਤਕ , 03 Feb 2026

Last updated on: Feb 04, 2026, 16:23 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਪੇਸ਼ਲ ਓਲੰਪਿਕ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀ ਚੁਣੌਤਿਆਂ ਨੂੰ ਪਾਰ ਕਰਦੇ ਹੋਏ ਇਹ ਸੰਦੇਸ਼ ਦੇ ਰਹੇ ਹਨ ਕਿ ਜੇਕਰ ਮੌਕਾ, ਸਿਖਲਾਈ ਅਤੇ ਭਰੋਸਾ ਮਿਲੇ, ਤਾਂ ਹਰ ਵਿਅਕਤੀ ਅਸਾਧਾਰਨ ਬਣ ਸਕਦਾ ਹੈ। ਮੁੱਖ ਮੰਤਰੀ ਮੰਗਲਵਾਰ ਨੂੰ ਰੋਹਤਕ ਦੇ ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ ਵਿੱਚ ਸਪੇਸ਼ਲ ਓਲੰਪਿਕ ਭਾਰਤ ਰਾਸ਼ਟਰੀ ਐਥਲੇਟਿਕਸ ਚੈਮਪਿਅਨਸ਼ਿਪ ਦੇ ਸ਼ੁਭਾਰੰਭ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। 

ਇਸ ਚੈਮਪਿਅਨਸ਼ਿਪ ਵਿੱਚ 26 ਰਾਜਿਆਂ ਤੋਂ 500 ਤੋਂ ਵੱਧ ਖਿਡਾਰੀ, ਉਨ੍ਹਾਂ ਦੇ ਕੋਚ ਅਤੇ ਸਹਿਭਾਗੀ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਨੇ ਇਸ ਦੌਰਾਨ ਐਲਾਨ ਕੀਤੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਭਾਰਤ ਦੀ ਸੋਚ ਦਾ ਅਨੁਸਰਣ ਕਰਦੇ ਹੋਏ ਦਿਵਿਆਂਗ ਖਿਡਾਰੀਆਂ ਦੀ ਸਹੂਲਤ ਲਈ ਸੂਬੇ ਵਿੱਚ ਇੱਕ ਦਿਵਿਆਂਗ ਸਟੇਡੀਅਮ ਬਣਾਇਆ ਜਾਵੇਗਾ। 

ਇਸ ਸਟੇਡਿਅਮ ਵਿੱਚ ਦਿਵਿਆਂਗ ਖਿਡਾਰੀਆਂ ਲਈ ਆਵਾਸੀਅ ਸਹੂਲਤ ਵੀ ਹੋਵੇਗੀ। ਉੱਥੇ ਹੀ ਮੁੱਖ ਮੰਤਰੀ ਨੇ ਸਪੇਸ਼ਲ ਓਲੰਪਿਕ ਭਾਰਤ ਨੂੰ 31 ਲੱਖ ਰੁਪਏ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ 21 ਲੱਵ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ , ਰੋਹਤਕ ਦੇ ਅਭਿਲਾਸ਼ਾ ਗਰਲਸ ਹੋਸਟਲ ਕਾਂਪਲੈਕਸ ਵਿੱਚ ਗਰਲਸ ਸਪੋਰਟਸ ਹੋਸਟਲ ਦੇ ਨਿਰਮਾਣ ਦਾ ਉਦਘਾਟਨ ਵੀ ਕੀਤਾ। 

ਇਸ ਗਰਲਸ ਸਪੋਰਟਸ ਹੋਸਟਲ ਦੀ ਸਮਰਥਾ 150 ਵਿਦਿਆਰਥਣਾਂ ਦੀ ਹੋਵੇਗੀ। ਇਸ ਬਹੁਮੰਜਿਲਾ ਸਰੰਚਨਾ ਦਾ ਕੁਲ੍ਹ ਕਵਰ ਏਰਿਆ ਲਗਭਗ 2374 ਵਰਗ ਮੀਟਰ ਨਿਰਧਾਰਿਤ ਕੀਤਾ ਗਿਆ ਹੈ, ਜਿਸ 'ਤੇ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਪੇਸ਼ਲ ਓਲੰਪਿਕ ਦੀ ਖਾਸਿਅਤ ਇਹ ਹੈ ਕਿ ਇਹ ਸਾਨੂੰ ਖੇਡ ਨੂੰ ਸਿਰਫ ਤਗਮੇ ਅਤੇ ਕੰਪੀਟਿਸ਼ਨ ਦੀ ਨਜਰ ਨਾਲ ਨਹੀਂ, ਸਗੋਂ ਮਨੁੱਖੀ ਆਤਮ ਦੀ ਸ਼ਕਤੀ ਅਤੇ ਸੰਭਾਵਨਾਵਾਂ ਵੱਜੋਂ ਵੇਖਣ ਦੀ ਦ੍ਰਿਸ਼ਟੀ ਦਿੰਦਾ ਹੈ। 

ਇਸ ਓਲੰਪਿਕ ਵਿੱਚ ਮੈਦਾਨ 'ਤੇ ਦੌੜਦੇ, ਕੌਦਦੇ ਅਤੇ ਜਿੱਤ ਲਈ ਸੰਘਰਸ਼ ਕਰਦੇ ਖਿਡਾਰੀ ਸਾਨੂੰ ਇਹ ਸਿਖਾਉਂਦਾ ਹਨ ਕਿ ਸੀਮਾਵਾਂ ਸ਼ਰੀਰ ਦੀ ਨਹੀਂ ਹੁੰਦੀ ਸਗੋਂ ਸੋਚ ਵਿੱਚ ਹੁੰਦੀ ਹੈ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਖਿਡਾਰੀਆਂ ਦੀ ਸਿਹਤ ਦੇ ਨਾਲ ਨਾਲ ਮਾਨਸਿਕ ਸਸ਼ਕਤੀਕਰਨ ਅਤੇ ਅਗਵਾਈ ਸਮਰਥਾ ਦਾ ਵੀ ਵਿਕਾਸ ਕੀਤਾ ਜਾਂਦਾ ਹੈ। ਇਹ ਹੀ ਸੱਚਾ ਸਮਾਵੇਸ਼ਨ ਹੈ, ਜਿੱਥੇ ਖਿਡਾਰੀ ਸਿਰਫ ਤਗਮਾ ਜੇਤੂ ਨਹੀਂ ਸਗੋਂ ਸਮਾਜ ਦੇ ਸਰਗਰਮ ਨਾਗਰਿਕ, ਪ੍ਰੇਰਣਾਸਰੋਤ ਅਤੇ ਰੋਲ ਮਾਡਲ ਬਣਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਸਮਾਜ ਵਿੱਚ ਪੈਰਾਲੰਪਿਕ ਅਤੇ ਸਪੇਸ਼ਲ ਓਲੰਪਿਕ ਨੂੰ ਇੱਕ-ਦੂਜੇ ਲਈ ਇੱਕੋ ਜਿਹਾ ਮੰਨ੍ਹਿਆਂ ਜਾਂਦਾ ਹੈ। ਅਸਲ ਵਿੱਚ ਦੋਵੇਂ ਵੱਖ ਵੱਖ ਹਨ ਪਰ ਸਮਾਨ ਤੌਰ ਨਾਲ ਮਹਤੱਵਪੂਰਨ ਹਨ। ਪੈਰਾਲੰਪਿਕ ਸ਼ਰੀਰਕ ਦਿਵਿਆਂਗਤਾ ਵਾਲੇ ਖਿਡਾਰੀਆਂ ਲਈ ਆਯੋਜਿਤ ਕੀਤੇ ਜਾਂਦੇ ਹਨ ਜਦੋਂ ਕਿ ਸਪੇਸ਼ਲ ਓਲੰਪਿਕ ਬੌੱਧ ਅਤੇ ਵਿਕਾਸਾਤਮਕ ਦਿਵਿਆਂਗਤਾ ਵਾਲੇ ਵਿਅਕਤੀਆਂ ਲਈ ਇੱਕ ਵੈਸ਼ਵਿਕ ਆਂਦੋਲਨ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਪੇਸ਼ਲ ਓਲੰਪਿਕ ਭਾਰਤ ਕੇਂਦਰ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਹੈ। ਇਹ ਸਾਡੇ ਦੇਸ਼ ਦੀ ਉਸ ਸਮਾਵੇਸ਼ੀ ਖੇਡ ਨੀਤੀ ਦਾ ਸਸ਼ਕਤ ਪ੍ਰਮਾਣ ਹੈ ਜੋ ਹਰ ਨਾਗਰੀਕ ਨੂੰ ਉਸ ਦੀ ਸਮਰਥਾ ਅਨੁਸਾਰ ਅੱਗੇ ਵੱਧਣ ਦਾ ਮੌਕਾ ਦੇਣ ਵਿੱਚ ਭਰੋਸਾ ਰੱਖਦੀ ਹੈ। ਇਟਲੀ ਵਿੱਚ ਆਯੋਜਿਤ ਸਪੇਸ਼ਲ ਓਲੰਪਿਕ ਵਲਡ ਵਿੰਟਰ ਗੇਮਸ ਵਿੱਚ ਭਾਰਤ ਦੇ 49 ਮੈਂਬਰਾਂ ਦੇ ਦਲ ਨੇ ਹਿੱਸਾ ਲਿਆ, ਇਸ ਵਿੱਚ 28 ਖਿਡਾਰੀਆਂ ਨੇ 33 ਤਗਮੇ ਜਿੱਤ ਕੇ ਪੂਰੇ ਦੇਸ਼ ਨੂੰ ਮਾਣ ਕਰਾਇਆ । ਇਹ ਤਗਮੇ ਖਿਡਾਰੀਆਂ ਦੇ ਸੰਘਰਸ਼, ਅਨੁਸ਼ਾਸਨ ਅਤੇ ਸਵੈ-ਭਰੋਸਾ ਦੀ ਕਹਾਣੀ ਹੈ।

ਹਰਿਆਣਾ ਖੇਡਾਂ ਦਾ ਪਾਵਰ ਹਾਉਸ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਉਸ ਹੈ। ਇਹ ਮਾਣ ਦੀ ਗੱਲ ਹੈ ਕਿ ਇਸ ਭੂਮਿ ਨੇ ਦੇਸ਼ ਨੂੰ ਕਈ ਓਲੰਪਿਅਨ ਅਤੇ ਵਿਸ਼ਵ-ਜੇਤੂ ਚੈਮਪਿਅਨ ਦਿੱਤੇ ਹਨ। ਉਨ੍ਹਾਂ ਨੇ ਇਸ ਦੌਰਾਨ ਪ੍ਰੋਗਰਾਮ ਵਿੱਚ ਮੌਜ਼ੂਦ ਹਰਿਆਣਾ ਦੇ ਸਪੇਸ਼ਲ ਓਲੰਪਿਕ ਖਿਡਾਰੀ ਕੇਸ਼ਵ ਦਾ ਜਿਕਰ ਕਰਦੇ ਹੋਏ ਉਨ੍ਹਾਂ ਦੀ ਉਪਲਬਧਿਆਂ ਦੀ ਤਾਰੀਫ ਕੀਤੀ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਅਸੀ ਵਿਕਸਿਤ ਭਾਰਤ ਅਤੇ ਸਮਾਵੇਸ਼ੀ ਭਾਰਤ ਵੱਲ ਵੱਧ ਰਹੇ ਹਨ। ਅਜਿਹੇ ਸਮੇ ਵਿੱਚ ਸਪੇਸ਼ਲ ਓਲੰਪਿਕ ਜਿਹੇ ਆਯੋਜਨ ਸਾਨੂੰ ਯਾਦ ਦਿਲਾਉਂਦੇ ਹਨ ਕਿ ਵਿਕਾਸ ਦਾ ਅਸਲੀ ਮਾਪਦੰਢ ਇਹੀ ਹੈ ਕਿ ਸਮਾਜ ਦਾ ਸਭ ਤੋਂ ਕਮਜੋਰ ਵਿਅਕਤੀ ਕਿਨ੍ਹਾਂ ਸਸ਼ਕਤ ਮਹਿਸੂਸ ਕਰਦਾ ਹੈ। ਹਰਿਆਣਾ ਵਿੱਚ ਦਿਵਿਆਂਗਜਨਾਂ ਦੇ ਸਸ਼ਕਤੀਕਰਨ, ਖੇਡਾਂ ਦੇ ਵਿਕਾਸ ਅਤੇ ਸਮਾਵੇਸ਼ੀ ਨੀਤੀਆਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ।

ਹਰਿਆਣਾ ਵਿੱਚ ਖੇਡਾਂ ਲਈ ਦੁਗੁਣਾ ਕੀਤਾ ਬਜਟ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੂਰੇ ਰਾਜ ਵਿੱਚ ਖੇਡ ਸਹੂਲਤਾਂ ਵਿਕਸਿਤ ਕਰਨ 'ਤੇ ਪਿਛਲੇ 11 ਸਾਲਾਂ ਵਿੱਚ 989 ਕਰੋੜ ਰੁਪਏ ਖਰਚ ਕੀਤੇ ਹਨ। ਖੇਡ ਵਿਭਾਗ ਦਾ ਬਜਟ ਵੀ ਵਧਾ ਕੇ ਦੁਗੁਣਾ ਤੋਂ ਜਿਆਦਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014-15 ਵਿੱਚ ਇਹ 275 ਕਰੋੜ ਰੁਪਏ ਸੀ। ਬੀਜੇਪੀ ਸਰਕਾਰ ਨੇ ਇਸ ਨੂੰ ਵਧਾ ਕੇ ਚਾਲੂ ਵਿਤ ਸਾਲ ਵਿੱਚ 602 ਕਰੋੜ 18 ਲੱਖ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਓਲੰਪਿਕ, ਪੈਰਾਲੰਪਿਕ ਅਤੇ ਹੋਰ ਕੌਮਾਂਤਰੀ ਤਗਮਾ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦੇ ਨਕਦ ਇਨਾਮ ਦੇ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਰਾਈ ਜ਼ਿਲ੍ਹਾ ਸੋਨੀਪਤ ਵਿੱਚ ਖੇਡ ਯੂਨਿਵਰਸਿਟੀ ਦੀ ਸਥਾਪਨਾ ਕੀਤੀ ਹੈ। ਮੌਜ਼ੂਦਾ ਵਿੱਚ ਰਾਜ ਵਿੱਚ 3 ਰਾਜ ਪੱਧਰੀ ਖੇਡ ਕਾਂਪਲੈਕਸ, 21 ਜ਼ਿਲ੍ਹਾ ਪੱਧਰੀ ਖੇਡ ਸਟੇਡੀਅਮ, 25 ਉਪਮੰਡਲ ਸਟੇਡੀਅਮ, 163 ਰਾਜੀਵ ਗਾਂਧੀ ਗ੍ਰਾਮੀਣ ਖੇਡ ਕਾਂਪਲੈਕਸ, 245 ਗ੍ਰਾਮੀਣ ਸਟੇਡੀਅਮ ਅਤੇ ਪਿੰਡਾਂ ਵਿੱਚ 382 ਇਨਡੋਰ ਜਿਮ ਉਪਲਬਧ ਹਨ। ਇਨ੍ਹਾਂ ਦੇ ਇਲਾਵਾ, 10 ਸਵਿਮਿੰਗ ਪੂਲ, 11 ਸਿੰਥੇਟਿਕ ਐਥਲੇਟਿਕਸ ਟ੍ਰੈਕ, 14 ਹਾਕੀ ਏਸਟ੍ਰੋਟਰਫ, 2 ਫੁਟਬਾਲ ਸਿੰਥੇਟਿਕ ਮੈਦਾਨ ਅਤੇ 9 ਬਹੁਉਦੇਸ਼ੀ ਹਾਲ ਵੀ ਬਣਾਏ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਖੇਡ ਉਪਕਰਨ ਵੀ ਉਪਲਬਧ ਕਰਵਾ ਰਹੀ ਹੈ। ਇਸ ਦੇ ਲਈ ਹਰਿਆਣਾ ਖੇਡ ਉਪਕਰਨ ਪ੍ਰਾਵਧਾਨ ਯੋਜਨਾ ਬਣਾਈ ਹੈ। ਇਸ ਦੇ ਤਹਿਤ 15 ਹਜ਼ਾਰ 634 ਖਿਡਾਰੀਆਂ ਨੂੰ ਉਪਕਰਨ ਪ੍ਰਦਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਖਿਡਾਰੀਆਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਕਰਨ ਲਈ ਸਰਕਾਰ ਨੇ ਹਰਿਆਣਾ ਸ਼ਾਨਦਾਰ ਖਿਡਾਰੀ ਸੇਵਾ ਨਿਯਮ 2021 ਲਾਗੂ ਕੀਤੇ ਹਨ। ਨਾਲ ਹੀ ਖਿਡਾਰੀਆਂ ਲਈ ਤਾਊ ਦੇਵੀ ਲਾਲ ਖੇਡ ਕਾਂਪਲੈਕਸ ਪੰਚਕੂਲਾ ਵਿੱਚ ਰਿਹੈਬਿਲਿਟੇਸ਼ਨ ਸੇਂਟਰ ਸ਼ੁਰੂ ਕੀਤਾ ਗਿਆ ਹੈ।

ਹਰਿਆਣਾ ਵਿੱਚ ਬਣੇਗਾ ਉਤਰ ਭਾਰਤ ਦਾ ਮਾਡਲ ਖੇਡ ਕੇਂਦਰ-ਖੇਡ ਰਾਜ ਮੰਤਰੀ ਗੌਰਵ ਗੌਤਮ

ਸੂਬੇ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਗੁਰੂਗ੍ਰਾਮ ਦੇ ਦੌਲਤਾਬਾਦ ਵਿੱਚ ਦਿਵਿਆਂਗ ਖਿਡਾਰੀਆਂ ਲਈ ਖੇਡ ਸਹੂਲਤਾਂ ਵਿਕਸਿਤ ਕੀਤੀ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਉਤਰ ਭਾਰਤ ਦਾ ਮਾਡਲ ਕੇਂਦਰ ਵੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਚੈਮਪਿਅਨਸ਼ਿਪ ਸਮਾਵੇਸ਼ੀ ਭਾਰਤ ਅਤੇ ਮਨੁੱਖੀ ਮੁੱਲ੍ਹਾਂ ਦਾ ਉਤਸਵ ਹੈ। ਇਸ ਨਾਲ ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਵਿੱਚ ਸਵੈ-ਭਰੋਸਾ ਪੈਦਾ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰੀ ਵਿਤ ਮੰਤਰੀ ਨੇ ਖੇਡਾਂ ਦੇ ਬਜਟ ਵਿੱਚ 33 ਫੀਸਦੀ ਦਾ ਵਾਧਾ ਕੀਤਾ ਹੈ।

ਖੇਡਾਂ ਵਿੱਚ ਅਗਰਣੀ ਭੂਮਿਕਾ ਨਿਭਾ ਰਿਹਾ ਹਰਿਆਣਾ-ਡਾ. ਮੱਲਿਕਾ ਨੱਡਾ

ਸਪੇਸ਼ਲ ਓਲੰਪਿਕ ਭਾਰਤ ਦੀ ਅਗਵਾਈ ਡਾ. ਮੱਲਿਕਾ ਨੱਡਾ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਹਰਿਆਣਾ ਸੂਬਾ ਅਗਰਣੀ ਭੂਮਿਕਾ ਨਿਭਾ ਰਿਹਾ ਹੈ। ਹਰਿਆਣਾ ਦੇ ਖਿਡਾਰੀ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਖੇਡ ਕੇਂਦਰ ਵਿਕਸਿਤ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਖਿਡਾਰੀਆਂ ਨੂੰ ਨਕਦ ਇਲਾਮ ਅਤੇ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। 

ਡਾ. ਮੱਲਿਕਾ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ  ਕੇਂਦਰੀ ਵਿਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਖੇਡਾਂ ਦੇ ਬਜਟ ਨੂੰ ਵਧਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਖਿਡਾਰੀਆਂ ਨੂੰ ਤਗਮਾ ਪ੍ਰਾਪਤ ਕਰਨ 'ਤੇ ਨਕਦ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹ ਕਿ ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ ਮੁੱਖਧਾਰਾ ਵਿੱਚ ਜੋੜਨਾ ਹੈ ਤਾਂ ਜੋ ਉਹ ਵਿਕਸਿਤ ਭਾਰਤ ਵਿੱਚ ਆਪਣਾ ਮਹਤੱਵਪੂਰਨ ਯੋਗਦਾਨ ਦੇ ਸਕਣ। ਇਸ ਪ੍ਰਤੀਯੋਗਿਤਾ ਦਾ ਨਾਰਾ ਕ੍ਰਾਂਤੀ, ਖੇਡਾਂ ਨਾਲ ਹੈ, ਤਾਂ ਜੋ ਖੇਡਾਂ ਰਾਹੀਂ ਇਨ੍ਹਾਂ ਵਿਸ਼ੇਸ਼ ਖਿਡਾਰੀਆਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।

ਇਸ ਮੌਕੇ 'ਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਸਾਬਕਾ ਮੰਤਰੀ ਸ੍ਰੀ ਓਮਪ੍ਰਕਾਸ਼ ਧਨਖੜ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਸਾਬਕਾ ਮੰਤਰੀ ਸ੍ਰੀ ਮਨੀਸ਼ ਗੋ੍ਰਵਰ, ਮੇਅਰ ਸ੍ਰੀ ਰਾਮਅਵਤਾਰ ਵਾਲਮੀਕਿ, ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਰਾਜਬੀਰ ਸਿੰਘ, ਡੀਐਲਸੀ ਸੁਪਵਾ ਦੇ ਵਾਇਸ ਚਾਂਸਲਰ ਡਾ. ਅਮਿਤ ਆਰਿਆ, ਐਸਜਸੀਟੀ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਡਾ. ਹੇਮੰਤ ਵਰਮਾ ਸਮੇਤ ਮਾਣਯੋਗ ਮੌਜ਼ੂਦ ਰਹੇ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Om Parkash Dhankhar , Mohan Lal Badoli , Gaurav Gautam

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD