ਸ਼੍ਰੀ ਐੱਚਡੀ ਦੇਵਗੌੜਾ ਜੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਐੱਚਡੀ ਦੇਵਗੌੜਾ ਜੀ ਦੀ ਮੁੱਖ ਮੁੱਦਿਆਂ 'ਤੇ ਸੂਝ-ਬੂਝ ਧਿਆਨ ਦੇਣ ਯੋਗ ਹੈ ਅਤੇ ਭਾਰਤ ਦੇ ਵਿਕਾਸ ਲਈ ਉਨ੍ਹਾਂ ਦਾ ਜਨੂਨ ਵੀ ਓਨਾ ਹੀ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ; "ਸ਼੍ਰੀ ਐੱਚਡੀ ਦੇਵਗੌੜਾ ਜੀ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ। ਮੁੱਖ ਮੁੱਦਿਆਂ 'ਤੇ ਉਨ੍ਹਾਂ ਦੀ ਸੂਝ ਧਿਆਨ ਦੇਣ ਯੋਗ ਹੈ। ਭਾਰਤ ਦੇ ਵਿਕਾਸ ਲਈ ਉਨ੍ਹਾਂ ਦਾ ਜਨੂਨ ਵੀ ਓਨਾ ਹੀ ਸ਼ਲਾਘਾਯੋਗ ਹੈ।" @H_D_Devegowda