Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਸੀ.ਜੀ.ਸੀ ਯੂਨੀਵਰਸਿਟੀ ਮੋਹਾਲੀ ਵਿਖੇ 'ਭਾਰਤ ਏ ਆਈ ' ਪ੍ਰੀ-ਸਮਿਟ ਦਾ ਸ਼ਾਨਦਾਰ ਆਯੋਜਨ

ਨਵੀਨਤਾ ਅਤੇ ਜ਼ਿੰਮੇਵਾਰ ਤਕਨਾਲੋਜੀ 'ਤੇ ਦਿੱਤਾ ਜ਼ੋਰ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus

Web Admin

Web Admin

5 Dariya News

ਮੋਹਾਲੀ , 24 Jan 2026

Last updated on: Jan 24, 2026, 15:38 IST

ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਵੱਲੋਂ 'ਰਾਸ਼ਟਰੀ ਸਟਾਰਟਅੱਪ ਦਿਵਸ'  ਨੂੰ ਸਮਰਪਿਤ  "ਭਾਰਤ ਏ ਆਈ  : ਡਰਾਈਵਿੰਗ ਇਨਕਲੂਸਿਵ, ਰਿਸਪੌਂਸੀਬਲ ਐਂਡ ਇਮਪੈਕਟ-ਲੈੱਡ ਆਰਟੀਫੀਸ਼ੀਅਲ ਇੰਟੈਲੀਜੈਂਸ" ਵਿਸ਼ੇ 'ਤੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ।ਇਹ 'ਇੰਡੀਆ- ਏ ਆਈ  ਇਮਪੈਕਟ ਸਮਿਟ 2026' ਦਾ ਅਧਿਕਾਰਤ ਪ੍ਰੀ-ਸਮਿਟ ਸੀ, ਜਿਸ ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮਾਨਤਾ ਦਿੱਤੀ ਗਈ ਹੈ। 

ਇਸ ਮੌਕੇ ' ਸਿੱਖਿਆਂ ਅਤੇ ਤਕਨਾਲੋਜੀ ਖੇਤਰ ਦੇ ਕਈ ਮਾਹਿਰਾਂ ਨੇ ਸ਼ਿਰਕਤ ਕਰਦੇ ਹੋਏ   ਤਕਨੀਕੀ ਖੇਤਰ ਵਿੱਚ ਆਪਣੀ ਮੋਹਰੀ ਭੂਮਿਕਾ ਨੂੰ ਮੁੜ ਦੁਹਰਾਇਆ। ਸਮਾਗਮ ਦੌਰਾਨ ਕੀ-ਨੋਟ ਐਡਰੈੱਸ, ਪੈਨਲ ਡਿਸਕਸ਼ਨ ਅਤੇ ਵਰਕਸ਼ਾਪਾਂ ਰਾਹੀਂ  ਏ ਆਈ  ਦੇ ਨੈਤਿਕ ਪੱਖਾਂ ਅਤੇ ਅਸਲ ਦੁਨੀਆ ਵਿੱਚ ਇਸ ਦੀ ਵਰਤੋਂ ਬਾਰੇ ਡੂੰਘੀ ਚਰਚਾ ਕੀਤੀ ਗਈ। 

ਮੁੱਖ ਮਹਿਮਾਨ ਵਜੋਂ ਅਮਿਤ ਕਟਾਰੀਆ ਸੀ ਈ ੳ ਅਤੇ ਸਹਿ-ਸੰਸਥਾਪਕ, ਸਾਰਸ ਏ ਆਈ  ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਜ਼ਰਾਈਲ ਦੂਤਾਵਾਸ ਦੀ ਤਕਨਾਲੋਜੀ ਮੁਖੀ ਮਾਇਆ ਸ਼ਰਮਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਸ਼ਵ ਪੱਧਰੀ ਰੁਝਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ  ਅਰਸ਼ ਧਾਲੀਵਾਲ ਨੇ ਕਿਹਾ,ਕਿ  ਭਾਰਤ  ਏ ਆਈ  ਸਾਡੀ ਉਸ ਵਚਨਬੱਧਤਾ ਦਾ ਪ੍ਰਤੀਕ ਹੈ ਜਿੱਥੇ ਤਕਨਾਲੋਜੀ ਅਤੇ ਨੈਤਿਕਤਾ ਦਾ ਮੇਲ ਹੁੰਦਾ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਹਾਂ। ਯੂਨੀਵਰਸਿਟੀ ਦੇ ਇਨਕਿਊਬੇਸ਼ਨ ਅਤੇ ਸਟਾਰਟਅੱਪਸ ਦੇ ਸੀ.ਈ.ਓ. ਡਾ. ਅਤੀ ਪ੍ਰਿਯੇ ਨੇ ਵੀ ਸਫਲਤਾਪੂਰਵਕ ਆਯੋਜਨ ਲਈ ਸਭ ਦਾ ਧੰਨਵਾਦ ਕੀਤਾ।

ਸਮਾਗਮ ਦਾ ਖਾਸ ਖਿੱਚ ਦਾ ਕੇਂਦਰ ' ਏ ਆਈ  ਪ੍ਰੋਜੈਕਟ ਸ਼ੋਅਕੇਸ' ਰਿਹਾ, ਜਿੱਥੇ ਵਿਦਿਆਰਥੀਆਂ ਨੇ ਸਿਹਤ ਸੇਵਾਵਾਂ, ਸਾਈਬਰ ਸੁਰੱਖਿਆ ਅਤੇ ਸਿੱਖਿਆ ਨਾਲ ਸਬੰਧਤ  ਏ ਆਈ  ਮਾਡਲ ਪੇਸ਼ ਕੀਤੇ। ਇਸ ਸਮਿਟ ਦੇ ਮੁੱਖ ਨੁਕਤੇ 19-20 ਫਰਵਰੀ 2026 ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ 'ਇੰਡੀਆ- ਏ ਆਈ  ਇਮਪੈਕਟ ਸਮਿਟ' ਵਿੱਚ ਸਾਂਝੇ ਕੀਤੇ ਜਾਣਗੇ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD