Friday, 05 June 2026

 

 

ਖ਼ਾਸ ਖਬਰਾਂ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ

 

ਰੇਡੀਓ ਖਗੋਲ ਵਿਗਿਆਨ ਦੇ ਨਵੇਂ ਯੁਗ ਵਿੱਚ ਭਾਰਤ ਦਾ ਪ੍ਰਵੇਸ਼: ਆਈਆਈਐੱਸਈਆਰ ਮੋਹਾਲੀ ਵਿੱਚ ਐੱਸਕੇ-ਇੰਡਿਆ ਸ਼ਿਖਰ ਸੰਮੇਲਨ ਦੀ ਸ਼ੁਰੂਆਤ

ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਰੇਡੀਓ ਦੂਰਬੀਨ ਪ੍ਰੋਜੈਕਟ ਦੇ ਲਈ ਵਿਗਿਆਨਿਕ ਕਾਰਜ ਯੋਜਨਾ ਕਰ ਰਿਹਾ ਹੈ ਤਿਆਰ

PIB Chandigarh
PIB Chandigarh

Web Admin

Web Admin

5 Dariya News

ਮੋਹਾਲੀ , 16 Jan 2026

Last updated on: Jan 18, 2026, 12:33 IST

ਰਾਸ਼ਟਰੀ ਵਿਗਿਆਨ ਸੰਮੇਲਨ ‘ਇੰਡਿਆ ਐਂਡ ਦ ਐੱਸਕੇਏ: ਖਗੋਲ ਭੌਤਿਕੀ ਵਿੱਚ ਪਰਿਵਰਤਨਕਾਰੀ ਯੁੱਗ ਦੀ ਤਿਆਰੀ’ ਦੀ 15 ਜਨਵਰੀ ਨੂੰ ਆਈਆਈਐੱਸਈਆਰ ਮੋਹਾਲੀ ਵਿੱਚ ਸ਼ੁਰੂਆਤ ਹੋਈ। ਐੱਸਕੇ ਏ(SKA)-ਇੰਡੀਆ ਕੰਸੋਰਟੀਅਮ (ਐੱਸਕੇਏਆਈਸੀ (SKAIC) ਦੁਆਰਾ ਆਈਆਈਐੱਸਏਆਰ ਮੋਹਾਲੀ ਦੇ ਸਹਿਯੋਗ ਨਾਲ ਆਯੋਜਿਤ ਇਹ ਮਹੱਤਵਪੂਰਨ ਆਯੋਜਨ ਦੇਸ਼ ਦੇ ਲਗਭਗ 100 ਮੋਹਰੀ ਖਗੋਲ ਵਿਗਿਆਨਿਕਾਂ, ਖੋਜ ਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਇੱਕ ਮੰਚ ’ਤੇ ਲਿਆ ਰਿਹਾ ਹੈ, ਤਾਂ ਜੋ ਵਿਸ਼ਵ ਦੇ ਸਭ ਤੋਂ ਵੱਡੇ ਰੇਡੀਓ ਦੂਰਬੀਨ ਪ੍ਰੋਜੈਕਟ  ਦੇ ਲਈ ਭਾਰਤ ਦੀ ਵਿਗਿਆਨਿਕ ਕਾਰਜ ਯੋਜਨਾ ਤਿਆਰ ਕੀਤੀ ਜਾ ਸਕੇ।

ਜੁਲਾਈ 2024 ਵਿੱਚ ਭਾਰਤ ਦੇ ਸਕਵੇਯਰ ਕਿਲੋਮੀਟਰ ਏਰੇ ਆਬਜ਼ਰਵੇਟਰੀ (ਐੱਸਕੇਏਓ) ਦਾ ਪੂਰਨ ਮੈਂਬਰ ਬਣਨ ਤੋਂ ਬਾਅਦ ਆਯੋਜਿਤ ਇਹ ਸੰਮੇਲਨ ਰਾਸ਼ਟਰੀ ਵਿਗਿਆਨਿਕ ਭਾਈਚਾਰੇ ਨੂੰ ਅਵਸੰਰਚਨਾ ਯੋਜਨਾ ਨਾਲ ਅੱਗੇ ਵਧ ਕੇ ਵਿਗਿਆਨਿਕ ਲਾਗੂਕਰਣ ਦੀ ਦਿਸ਼ਾ ਵਿੱਚ ਅਗ੍ਰਸਰ ਕਰਨ ਦਾ ਕਾਰਜ ਕਰ ਰਿਹਾ ਹੈ। ਭਾਰਤ ਸਰਕਾਰ ਨੇ ਇਸ ਅੰਤਰਰਾਸ਼ਟਰੀ ਮਹਾਵਿਗਿਆਨ ਪ੍ਰੋਜੈਕਟ  ਵਿੱਚ ਭਾਗੀਦਾਰੀ ਦੇ ਲਈ 1250 ਕਰੋੜ ਰੁਪਏ ਦੀ ਸਵੀਕ੍ਰਿਤੀ ਪ੍ਰਦਾਨ ਕੀਤੀ ਹੈ, ਜਿਸ ਨੂੰ ਪਰਮਾਣੂ ਊਰਜਾ ਵਿਭਾਗ (ਡੀਏਈ) ਅਤੇ ਵਿਗਿਆਨ ਅਤੇ ਤਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸੰਯੁਕਤ ਰੂਪ ਨਾਲ ਵਿੱਤਪੋਸ਼ਿਤ ਕੀਤਾ ਜਾ ਰਿਹਾ ਹੈ।

 ਇਸ ਪ੍ਰੋਜੈਕਟ  ਦੇ ਲਈ ਟਾਟਾ ਬੁਨਿਆਦੀ ਅਨੁਸੰਧਾਨ ਸੰਸਥਾ ਦੇ ਤਹਿਤ ਰਾਸ਼ਟਰੀ ਰੇਡੀਓ ਖਗੋਲ ਭੌਤਿਕੀ ਕੇਂਦਰ (ਐੱਨਸੀਆਰਏ-ਟੀਆਈਐੱਫਆਰ) ਨੂੰ ਨੋਡਲ ਸੰਸਥਾ ਨਾਮਿਤ ਕੀਤਾ ਗਿਆ ਹੈ।ਚਾਰ ਦਿਨਾਂ ਦੇ ਇਸ ਸ਼ਿਖਰ ਸੰਮੇਲਨ ਵਿੱਚ 40 ਤੋਂ ਜ਼ਿਆਦਾ ਤਕਨੀਕੀ ਵਿਆਖਿਆਨ, 25 ਪੋਸਟਰ ਪ੍ਰਸਤੁਤੀਆਂ ਅਤੇ ਸੰਵਾਦਾਤਮਕ ਚਰਚਾ ਪੱਧਰ ਆਯੋਜਿਤ ਕੀਤੇ ਜਾ ਰਹੇ ਹਨ। ਵਿਗਿਆਨਿਕ ਸਮਾਗਮ ਵਿੱਚ ਸਾਡੇ ਸੂਰਜ ਦੇ ਅਧਿਐਨ ਨੂੰ ਲੈ ਕੇ ਆਕਾਸ਼ਗੰਗਾ ਦੇ ਤਾਰਿਆਂ, ਫਾਸਟ ਰੇਡੀਓ ਬਸਰਟਸ ਦੇ ਰਹੱਸ, ਦੂਰਸਥ ਆਕਾਸ਼ਗੰਗਾਵਾਂ ਦੇ ਵਿਕਾਸ ਅਤੇ ਪ੍ਰਾਰੰਭਿਕ ਬ੍ਰਹਿਮੰਡ ਦੇ ਪਹਿਲੇ ਤਾਰਿਆਂ ਦੀ ਖੋਜ ਜਿਹੇ ਵਿਭਿੰਨ ਵਿਸ਼ੇ ਸ਼ਾਮਲ ਹਨ।

ਨੈਸ਼ਨਲ ਸੈਂਟਰ ਫਾਰ ਰੇਡੀਓ ਏਸਟ੍ਰੋਫਿਜਿਕਸ, ਟਾਟਾ ਇੰਸਟੀਟਿਊਟ ਆਫ ਫੰਡਾਮੇਂਟਲ ਰਿਸਰਚ ਦੇ ਕੇਂਦਰ ਨਿਰਦੇਸ਼ਕ ਅਤੇ ਐੱਸਕੇਏਓ ਪਰਿਸ਼ਦ ਵਿੱਚ ਭਾਰਤ ਦੇ ਵਿਗਿਆਨ ਪ੍ਰਤੀਨਿਧੀ ਪ੍ਰੋ. ਯਸ਼ਵੰਤ ਗੁਪਤਾ ਨੇ ਸੰਮੇਲਨ ਦੇ ਮਹੱਤਵ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ‘ਐੱਸਕੇਏ(SKA) ਦੂਰਬੀਨਾਂ ਨਾਲ  ਸਾਇੰਸ ਵੈਰੀਫੀਕੇਸ਼ਨ ਅੰਕੜੇ ਅਗਲੇ ਵਰ੍ਹੇ ਤੱਕ ਮਿਲਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਅਸੀਂ ਇੱਕ ਅਤਿਅੰਤ ਮਹੱਤਵਪੂਰਨ ਚਰਣ ’ਤੇ ਖੜ੍ਹੇ ਹਾਂ। 

ਇਹ ਭਾਰਤੀ ਵਿਗਿਆਨਿਕ ਭਾਈਚਾਰੇ ਦੇ ਇਕਜੁੱਟ ਹੋ ਕੇ ਰਣਨੀਤੀ ਬਣਾਉਣ ਦਾ ਸਰਵਉੱਤਮ ਸਮਾਂ ਹੈ। ਸਾਡਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਸੀਨੀਅਰ ਵਿਗਿਆਨਿਕਾਂ ਤੋਂ ਲੈ ਕੇ ਪੀਐੱਚਡੀ ਵਿਦਿਆਰਥੀਆਂ ਤੱਕ ਸਾਰੇ ਖੋਜਕਰਤਾ ਇਸ ਪਰਿਵਰਤਨਕਾਰੀ ਡੇਟਾ ਦਾ ਵਧੇਰੇ ਕੁਸ਼ਲਤਾ ਅਤੇ ਪ੍ਰਭਾਵ ਦੇ ਨਾਲ ਵਰਤੋਂ ਕਰ ਸਕਣ, ਜਿਸ ਨਾਲ ਵਿਸ਼ਵਵਿਆਪੀ ਰੇਡੀਓ ਖਗੋਲ ਵਿਗਿਆਨ ਵਿੱਚ ਭਾਰਤ ਦੀ ਭੂਮਿਕਾ ਹੋਰ ਸਸ਼ਕਤ ਹੋਵੇ।

’ਸੰਮੇਲਨ ਦੀ ਵਿਗਿਆਨਿਕ ਆਯੋਜਨ ਕਮੇਟੀ ਦੇ ਪ੍ਰਧਾਨ ਪ੍ਰੋ. ਤੀਰਥਕਰ ਰਾਏ ਚੌਧਰੀ, ਨੈਸ਼ਨਲ ਸੈਂਟਰ ਫਾਰ ਰੇਡੀਓ ਐਸਟ੍ਰੋਫਿਜ਼ਿਕਸ, ਟਾਟਾ ਇੰਸਟੀਟਿਊਟ ਆਫ਼ ਫੰਡਾਮੈਂਟਲ ਰਿਸਰਚ (ਐੱਨਸੀਆਰਏ-ਟੀਆਈਐੱਫਆਰ) ਨੇ ਕਿਹਾ ਕਿ “ਇਹ ਮੀਟਿੰਗ ਵਿਗਿਆਨਿਕਾਂ ਦੀਆਂ ਪੀੜ੍ਹੀਆਂ ਦਰਮਿਆਨ ਇੱਕ ਮਹੱਤਵਪੂਰਨ ਪੁਲ ਦਾ ਕੰਮ ਕਰ ਰਹੀ ਹੈ। ਜਿੱਥੇ ਸੀਨੀਅਰ ਮਾਹਿਰ ਰਣਨੀਤਕ ਚਰਚਾਵਾਂ ਦੀ ਅਗਵਾਈ ਕਰ ਰਹੇ ਹਨ, ਉੱਥੇ ਹੀ ਭਾਗੀਦਾਰਾਂ ਦਾ ਇੱਕ ਵੱਡਾ ਹਿੱਸਾ ਸ਼ੁਰੂਆਤੀ ਕਰੀਅਰ ਦੇ ਖੋਜਕਰਤਾਵਾਂ ਅਤੇ ਪੀਐੱਚਡੀ ਵਿਦਿਆਰਥੀਆਂ ਦਾ ਹੈ। 

ਇਹੀ ਯੁਵਾ ਵਿਗਿਆਨਿਕ ਭਵਿੱਖ ਵਿੱਚ ਐੱਸਕੇਏਓ (SKAO)  ਦੇ ਪ੍ਰਮੁੱਖ ਉਪਯੋਗਕਰਤਾ ਹੋਣਗੇ। ਇਹ ਸੰਮੇਲਨ ਉਨ੍ਹਾਂ ਨੂੰ ਟ੍ਰੇਨਿੰਗ ਅਤੇ ਸਹਿਯੋਗਾਤਮਕ ਨੈੱਟਵਰਕ ਉਪਲਬਧ ਕਰਵਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ, ਤਾਂ ਜੋ ਉਹ ਅੰਤਰਰਾਸ਼ਟਰੀ ਪ੍ਰਮੁੱਖ ਵਿਗਿਆਨ ਪ੍ਰੋਜੈਕਟਾਂ ਦੀ ਅਗਵਾਈ ਕਰ ਸਕਣ।” ਆਈਆਈਐੱਸਈਆਰ ਮੋਹਾਲੀ ਦੇ ਪ੍ਰੋ. ਜਸਜੀਤ ਸਿੰਘ ਬਗਲਾ ਨੇ ਦੱਸਿਆ ਕਿ ਭਾਰਤ ਵਿੱਚ ਐੱਸਕੇਏ(SKA)  ਵਿਗਿਆਨ ‘ਤੇ ਪਹਿਲੀ ਮੀਟਿੰਗ ਮਾਰਚ 2014 ਵਿੱਚ ਆਈਆਈਐੱਸਈਆਰ ਮੋਹਾਲੀ ਵਿੱਚ ਹੀ, ਖਗੋਲ ਵਿਗਿਆਨ ਸੋਸਾਇਟੀ ਆਫ਼ ਇੰਡੀਆ ਦੀ ਸਲਾਨਾ ਮੀਟਿੰਗ ਦੌਰਾਨ ਆਯੋਜਿਤ ਕੀਤੀ ਗਈ ਸੀ। 

ਉਸੇ ਪਹਿਲ ਤੋਂ ਇੱਕ ਵਰ੍ਹੇ ਬਾਅਦ ਐੱਸਕੇਏ (SKA)- ਇੰਡੀਆ ਕੰਸੋਰਟੀਅਮ ਦਾ ਗਠਨ ਹੋਇਆ। ਅਜਿਹੇ ਹੀ ਇਹ ਅਤਿਅੰਤ ਉਪਯੁਕਤ ਹੈ ਕਿ ਕੰਸੋਰਟੀਅਮ ਦੀ ਪਹਿਲੀ ਰਸਮੀ ਵਿਗਿਆਨ ਮੀਟਿੰਗ ਵੀ ਇਸੇ ਸਥਾਨ ‘ਤੇ ਆਯੋਜਿਤ ਹੋ ਰਹੀ ਹੈ।ਐੱਸਕੇਏ (SKA)- ਇੰਡੀਆ ਕੰਸੋਰਟੀਅਮ (ਐੱਸਕੇਏਆਈਸੀ (SKAIC)  ਬਾਰੇ ਭਾਰਤ ਵਿੱਚ SKA ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ਦਾ ਤਾਲਮੇਲ SKA –ਇੰਡੀਆ ਕੰਸੋਰਟੀਅਮ ਦੁਆਰਾ ਕੀਤਾ ਜਾਂਦਾ ਹੈ। 

ਇਸ ਵਿੱਚ 24 ਮੈਂਬਰ ਸੰਸਥਾਨ ਸ਼ਾਮਲ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਖੋਜ ਸੰਸਥਾਨ, ਆਈਆਈਟੀ, ਆਈਆਈਐੱਸਈਆਰ ਅਤੇ ਪ੍ਰਮੁੱਖ ਯੂਨੀਵਰਸਿਟੀ ਸ਼ਾਮਲ ਹਨ। ਐੱਸਕੇਏਆਈਸੀ, ਐੱਸਕੇਏ ਪ੍ਰੋਜੈਕਟ ਨਾਲ ਜੁੜੇ ਵਿਗਿਆਨਿਕ, ਤਕਨੀਕੀ, ਟ੍ਰੇਨਿੰਗ ਅਤੇ ਜਨ ਸੰਪਰਕ ਯਤਨਾਂ ਦਾ ਸੰਚਾਲਨ ਕਰਦਾ ਹੈ, ਜਿਸ ਨਾਲ ਦੇਸ਼ ਪੱਧਰ ‘ਤੇ ਇੱਕ ਤਾਲਮੇਲ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਯਕੀਨੀ ਹੋ ਸਕੇ। 

 ਐੱਸਕੇਏਓ (SKAO)  ਅਤੇ ਭਾਰਤ ਦੀ ਭਾਗੀਦਾਰੀ

ਸਕੁਏਅਰ ਕਿਲੋਮੀਟਰ ਐਰੇ ਆਬਜ਼ਰਵੇਟਰੀ (SKAO) ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੰਵੇਦਨਸ਼ੀਲ ਰੇਡੀਓ ਟੈਲੀਸਕੋਪਾਂ ਦੇ ਨਿਰਮਾਣ ਲਈ ਇੱਕ ਅੰਤਰਰਾਸ਼ਟਰੀ ਪਹਿਲਕਦਮੀ ਹੈ। ਪਰਮਾਣੂ ਊਰਜਾ ਵਿਭਾਗ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਫੰਡਿਡ ਭਾਰਤ ਦੀ ਭਾਗੀਦਾਰੀ ਵਿੱਚ ਟੈਲੀਸਕੋਪ ਦਾ "ਬ੍ਰੇਨ", ਕਹੇ ਜਾਣ ਵਾਲੇ ਉੱਨਤ ਸੌਫਟਵੇਅਰ ਅਤੇ ਨਿਯੰਤਰਣ ਪ੍ਰਣਾਲੀਆਂ ਵਿੱਚ ਮਹੱਤਵਪੂਰਨ ਯੋਗਦਾਨ ਸ਼ਾਮਲ ਹੈ ਜੋ ਬ੍ਰਹਿਮਾਂਡ ਤੋਂ ਪ੍ਰਾਪਤ ਬੇਮਿਸਾਲ ਮਾਤਰਾ ਵਿੱਚ ਡੇਟਾ ਦੀ ਪ੍ਰੋਸੈੱਸਿੰਗ ਲਈ ਜ਼ਰੂਰੀ ਹਨ।

 

Tags: PIB Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD