Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਸੰਮੇਲਨ ਆਈਐੱਮਏ ਨੈਟਕੌਨ 2025 ਨੂੰ ਸੰਬੋਧਨ ਕੀਤਾ

ਮੋਦੀ ਸਰਕਾਰ ਵਿਕਸਿਤ ਭਾਰਤ ਵਿੱਚ ਇੱਕ ਮਜ਼ਬੂਤ ​​ਸਿਹਤ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ, ਅਤੇ ਡਾਕਟਰ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ

Amit Shah, Union Home Minister, BJP, Bharatiya Janata Party, Minister of Cooperation, Bhupendra Patel, Bhupendrabhai Rajnikantbhai Patel, Chief Minister of Gujarat, IMA Natcon 2025

Web Admin

Web Admin

5 Dariya News

ਅਹਿਮਦਾਬਾਦ , 28 Dec 2025

Last updated on: Dec 29, 2025, 15:58 IST

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੁਆਰਾ ਆਯੋਜਿਤ ਰਾਸ਼ਟਰੀ ਕਾਨਫਰੰਸ ਆਈਐੱਮਏ ਨੈਟਕੌਨ 2025 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਈ ਵੀ ਸੰਗਠਨ ਜੋ 100 ਵਰ੍ਹੇ ਪੂਰੇ ਕਰਦਾ ਹੈ, ਆਪਣੇ ਪਿੱਛੇ ਇੱਕ ਵੱਡਾ ਇਤਿਹਾਸ ਛੱਡ ਜਾਂਦਾ ਹੈ। 

ਸ਼ਤਾਬਦੀ ਵਰ੍ਹਾ ਕਿਸੇ ਵੀ ਸੰਗਠਨ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਵੀ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈਐੱਮਏ ਰਾਹੀਂ ਇਸ ਦੇਸ਼ ਦੇ ਸਿਹਤ ਖੇਤਰ ਵਿੱਚ ਜਨਤਾ ਦੀ ਸੇਵਾ ਵਿੱਚ ਜੋ ਉਪਲਬਧੀਆਂ ਪ੍ਰਾਪਤ ਹੋਈਆਂ ਹਨ, ਉਨ੍ਹਾਂ ਨੂੰ ਇੱਕ ਵਰ੍ਹੇ ਵਿੱਚ ਮਹਿਮਾਮਈ ਕਰਕੇ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਸੇਵਾ-ਭਾਵ, ਸਮਰਪਣ ਅਤੇ ਪ੍ਰਾਪਤੀਆਂ ਦੀ ਭਾਵਨਾ ਸਥਾਪਿਤ ਕਰਨ ਦਾ ਸਭ ਤੋਂ ਵਧੀਆ ਮਾਧਿਅਮ ਹੈ। 

ਨਾਲ ਹੀ, ਇਸ ਖੇਤਰ ਵਿੱਚ ਆਏ ਬਦਲਾਵਾਂ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ (ਆਰਐੱਮਪੀ) ਤੋਂ ਲੈ ਕੇ ਵਿਸ਼ੇਸ਼ਤਾ ਤੱਕ, ਆਉਣ ਵਾਲੇ ਸਮੇਂ ਦੇ ਨਾਲ ਕਦਮ ਮਿਲਾਉਣ ਦੇ ਲਈ ਵੀ ਇਹੀ ਸਹੀ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਆਈਐੱਮਏ ਦਾ ਆਪਣੇ 100ਵੇਂ ਸੰਮੇਲਨ ਵਿੱਚ ਪਹੁੰਚਣਾ ਉਸ ਦੀ ਕੁਰਬਾਨੀ, ਸੇਵਾ ਅਤੇ ਨਿਰੰਤਰ ਯੋਗਦਾਨ ਦਾ ਪ੍ਰਮਾਣ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਿਹਤ ਸੰਭਾਲ ਖੇਤਰ ਮੂਲ ਰੂਪ ਵਿੱਚ ਸੇਵਾ ਦਾ ਖੇਤਰ ਹੈ। 

ਜਦੋਂ ਕੋਈ ਵਿਅਕਤੀ ਕਿਸੇ ਗੰਭੀਰ ਬਿਮਾਰੀ ਤੋਂ ਬਿਮਾਰ ਡਾਕਟਰ ਕੋਲ ਜਾਂਦਾ ਹੈ, ਤਾਂ ਉਹ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਵਿੱਚ ਪਰਮਾਤਮਾ ਨੂੰ ਵੇਖਦਾ ਹੈ। ਉਨ੍ਹਾਂ ਨੇ ਕਿਹਾ ਕਿ 100 ਵਰ੍ਹੇ ਪਹਿਲਾਂ ਸਥਾਪਿਤ ਨੈਤਿਕਤਾ ਦੇ ਮਾਪ ਅਤੇ ਦਾਇਰਾ ਅੱਜ ਅਪ੍ਰਸੰਗਿਕ ਹੋ ਗਿਆ ਹੈ। 100 ਵਰ੍ਹੇ ਬੀਤ ਜਾਣ ਦੇ ਨਾਲ, ਸਿਹਤ ਸੰਭਾਲ ਖੇਤਰ ਵਿੱਚ ਨੈਤਿਕਤਾ ਦੇ ਮਾਪਾਂ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। 

ਉਨ੍ਹਾਂ ਨੇ ਆਈਐੱਮਏ ਦੇ ਪ੍ਰਤੀਨਿਧੀਆਂ ਨੂੰ ਇਸ ਖੇਤਰ ਦੀ ਨੈਤਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਅਤੇ ਇਸ ਨੂੰ ਮੌਜੂਦਾ ਜ਼ਰੂਰਤਾਂ ਦੇ ਅਨੁਸਾਰ ਢਾਲਣ ਲਈ ਇੱਕ ਟੀਮ ਬਣਾਉਣ ਦੀ ਅਪੀਲ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਿਰਫ਼ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਨਾਲ ਹੀ ਕੋਈ ਵਿਅਕਤੀ ਇੱਕ ਸਫਲ ਡਾਕਟਰ ਨਹੀਂ ਬਣਦਾ, ਸਗੋਂ ਇਸ ਖੇਤਰ ਵਿੱਚ ਨੈਤਿਕਤਾ ਦੇ ਸਾਰੇ ਮਾਪ ਮੈਡੀਕਲ ਸਿੱਖਿਆ ਦਾ ਹਿੱਸਾ ਹੋਣੇ ਚਾਹੀਦੇ ਹਨ, ਅਤੇ ਇਹ ਆਈਐੱਮਏ ਦੀ ਜ਼ਿੰਮੇਵਾਰੀ ਹੈ। 

ਉਨ੍ਹਾਂ ਨੇ ਕਿਹਾ ਕਿ ਨੈਤਿਕਤਾ ਕਿਸੇ ਦੁਆਰਾ ਵੀ ਥੋਪੀ ਨਹੀਂ ਜਾ ਸਕਦੀ, ਨਾ ਹੀ ਇਹ ਕਿਸੇ ਕਾਨੂੰਨ ਦੁਆਰਾ ਸੰਭਵ ਹੈ, ਕਿਉਂਕਿ ਇਹ ਇੱਕ ਨੈਤਿਕ ਮੁੱਦਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਆਈਐੱਮਏ ਨੈਤਿਕਤਾ ਦੇ ਸਾਰੇ ਪਹਿਲੂਆਂ ਨੂੰ ਮੁੜ ਪਰਿਭਾਸ਼ਿਤ ਕਰਨ ਅਤੇ ਇਸ ਨੂੰ ਭਾਰਤ ਸਰਕਾਰ ਨੂੰ ਮੈਡੀਕਲ ਸਿੱਖਿਆ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਸਿਫ਼ਾਰਸ਼ ਕਰਦਾ ਹੈ, ਤਾਂ ਇਹ ਉਨ੍ਹਾਂ ਡਾਕਟਰਾਂ ਦੀ ਗਿਣਤੀ ਵਧਾਏਗਾ ਜੋ ਸੇਵਾ ਨੂੰ ਇੱਕ ਧਰਮ ਮੰਨਦੇ ਹਨ, ਜੋ ਕਿ ਅੱਜ ਇੱਕ ਬਹੁਤ ਜ਼ਰੂਰੀ ਚੁਣੌਤੀ ਹੈ। 

ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਇਹ ਸੰਭਵ ਹੋ ਜਾਂਦਾ ਹੈ, ਤਾਂ ਪਿਛਲੇ 100 ਵਰ੍ਹਿਆਂ ਦੀ ਸਖ਼ਤ ਮਿਹਨਤ ਰਾਹੀਂ ਜਨਤਾ ਦੇ ਮਨ ਵਿੱਚ ਜੋ ਸਤਿਕਾਰ ਅਤੇ ਵਿਸ਼ਵਾਸ ਪੈਦਾ ਹੋਇਆ ਹੈ, ਉਹ ਸਦੀਆਂ ਤੱਕ ਕਾਇਮ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ਵਾਸੀਆਂ ਦੇ ਸਾਹਮਣੇ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਰੱਖਿਆ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ 2047 ਵਿੱਚ, ਜਦੋਂ ਦੇਸ਼ ਆਜ਼ਾਦੀ ਦੇ 100 ਵਰ੍ਹੇ ਮਨਾਏਗਾ, ਕੋਈ ਵੀ ਖੇਤਰ ਅਜਿਹਾ ਨਹੀਂ ਹੋਵੇਗਾ ਜਿੱਥੇ ਭਾਰਤ ਦੁਨੀਆ ਦੇ ਸਿਖਰ 'ਤੇ ਨਾ ਹੋਵੇ। 

ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਟੀਚੇ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਰੇ ਪ੍ਰਕਾਰ ਦੀ ਸਿਹਤਮੰਦ ਜਨਸੰਖਿਆ, ਭਾਵੇਂ ਮਾਨਸਿਕ ਜਾਂ ਸਰੀਰਕ ਹੋਵੇ ਜਾਂ ਊਰਜਾ ਅਤੇ ਉਤਸ਼ਾਹ ਦੀ ਦ੍ਰਿਸ਼ਟੀ ਨਾਲ ਹੋਵੇ ਦਾ ਸਿਰਜਣ ਕਰਨਾ ਹੋਵੇਗਾ ਅਤੇ ਇਸ ਵਿੱਚ ਡਾਕਟਰਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵਿਕਸਿਤ ਭਾਰਤ ਵਿੱਚ ਇੱਕ ਮਜ਼ਬੂਤ ​​ਸਿਹਤ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ, ਅਤੇ ਡਾਕਟਰ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। 

ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ, 2014 ਤੋਂ 2025 ਦੇ ਦਰਮਿਆਨ ਇੱਕ ਸੰਪੂਰਨ ਪਹੁੰਚ ਨਾਲ ਦੇਸ਼ ਵਿੱਚ ਇੱਕ ਵਿਆਪਕ ਸਿਹਤ ਵਾਤਾਵਰਣ ਪ੍ਰਣਾਲੀ ਬਣਾਉਣ ਦੇ ਯਤਨ ਕੀਤੇ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਉਦੇਸ਼ ਲਈ, ਅਸੀਂ ਸਭ ਤੋਂ ਪਹਿਲਾਂ ਹਰ ਘਰ ਵਿੱਚ ਪਖਾਨੇ ਬਣਾਉਣ ਲਈ ਸਵੱਛ ਭਾਰਤ ਮਿਸ਼ਨ ਸ਼ੁਰੂ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁਹਿੰਮ ਸਿਹਤ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। 

ਸ਼ਹਿਰ, ਪਿੰਡ ਅਤੇ ਕਸਬੇ ਸਾਫ਼ ਹੋ ਜਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਨਹੀਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ, ਸਰਕਾਰ ਨੇ "ਫਿਟ ਇੰਡੀਆ ਮੂਵਮੈਂਟ" ਅਤੇ "ਖੇਲੋ ਇੰਡੀਆ" ਸ਼ੁਰੂ ਕੀਤਾ ਅਤੇ ਯੋਗ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ। ਇਸ ਨਾਲ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਸਿਹਤ ਖੇਤਰ ਨਾਲ ਸਿੱਧੇ ਤੌਰ ‘ਤੇ ਜੁੜੇ ‘ਆਯੁਸ਼ਮਾਨ ਭਾਰਤ ਮਿਸ਼ਨ’ ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਪੂਰੇ ਭਾਰਤ ਵਿੱਚ ਗਰੀਬਾਂ ਲਈ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ ਗਿਆ ਹੈ ਅਤੇ ਕੁਝ ਰਾਜਾਂ ਦੀਆਂ ਆਪਣੀਆਂ ਯੋਜਨਾਵਾਂ ਦੇ ਕਾਰਨ ਦੇਸ਼ ਦੇ 70% ਹਿੱਸੇ ਵਿੱਚ 15 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਯੁਸ਼ਮਾਨ ਭਾਰਤ ਮਿਸ਼ਨ’ ਨੇ ਭਾਰਤ ਦੇ ਸਿਹਤ ਖੇਤਰ ਵਿੱਚ ਇੱਕ ਗੁਣਾਤਮਕ ਤਬਦੀਲੀ ਲਿਆਂਦੀ ਹੈ। 

ਆਭਾ ਅਤੇ ਮਿਸ਼ਨ ਇੰਦਰਧਨੁਸ਼ ਨੇ ਜਨਮ ਤੋਂ ਹੀ ਬੱਚੇ ਦੇ ਸਿਹਤਮੰਦ ਭਵਿੱਖ ਲਈ ਇੱਕ ਮਜ਼ਬੂਤ ​​ਨੀਂਹ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ) ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ 65 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅਸੀਂ ਕਿਫਾਇਤੀ ਜੈਨਰਿਕ ਦਵਾਈਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ੁਰੂ ਕੀਤੀ ਹੈ ਅਤੇ ਜੀਐੱਸਟੀ ਨੂੰ ਹਟਾ ਕੇ ਬੀਮੇ ਦੀ ਲਾਗਤ ਘਟਾ ਦਿੱਤੀ ਹੈ। 

ਮੈਡੀਕਲ ਸੀਟਾਂ ਹੁਣ 51 ਹਜ਼ਾਰ ਤੋਂ ਵਧ ਕੇ 1 ਲੱਖ 30 ਹਜ਼ਾਰ ਹੋ ਗਈਆਂ ਹਨ, ਭਾਵ ਹਰ ਵਰ੍ਹੇ ਵੱਡੀ ਗਿਣਤੀ ਵਿੱਚ ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਏਮਸ ਦਾ ਵਿਸਥਾਰ ਜਾਰੀ ਹੈ ਅਤੇ ਜਲਦੀ ਹੀ ਏਮਸ ਤੋਂ ਪੀਐੱਚਸੀ-ਸੀਐੱਚਸੀ ਤੱਕ ਟੈਲੀਮੈਡੀਸਨ ਅਤੇ ਵੀਡੀਓਗ੍ਰਾਫੀ ਰਾਹੀਂ ਸਲਾਹ-ਮਸ਼ਵਰੇ ਦਾ ਇੱਕ ਪ੍ਰੋਗਰਾਮ ਸ਼ੁਰੂ ਹੋਵੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2013-14 ਵਿੱਚ, ਕੇਂਦਰੀ ਸਿਹਤ ਬਜਟ ਸਿਰਫ਼ ₹37 ਹਜ਼ਾਰ ਕਰੋੜ ਸੀ। ਅੱਜ, ਇਹ 1 ਲੱਖ 28 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਕਿ ਸਿਹਤ ਬਜਟ ਵਿੱਚ 102 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ ਅਤੇ ਇਹ ਯੋਜਨਾਵਾਂ ਸਿਰਫ਼ ਕਾਗਜ਼ਾਂ 'ਤੇ ਨਹੀਂ, ਸਗੋਂ ਲਾਗੂ ਕੀਤੀਆਂ ਜਾ ਰਹੀਆਂ ਹਨ। 

ਉਨ੍ਹਾਂ ਨੇ ਕਿਹਾ ਕਿ 1 ਲੱਖ 81 ਹਜ਼ਾਰ ਆਯੁਸ਼ ਮੰਦਿਰਾਂ ਨੂੰ ਤਾਕਤ ਦੇਣਾ, ਇਸ ਦੇਸ਼ ਦੇ ਗ਼ਰੀਬ ਅਤੇ ਪਿੰਡ ਦੇ ਨਾਗਰਿਕਾਂ ਲਈ ਬਹੁਤ ਵੱਡੀ ਗੱਲ ਹੈ। ਆਯੁਸ਼ਮਾਨ ਭਾਰਤ, ਮਿਸ਼ਨ ਇੰਦਰਧਨੁਸ਼, ਕਾਲਾ-ਅਜ਼ਾਰ ਵਿੱਚ 90% ਤੋਂ ਵੱਧ ਸੁਧਾਰ, ਡੇਂਗੂ ਵਿੱਚ ਮੌਤ ਦਰ ਘਟ ਕੇ 1% ਹੋਈ, ਮਾਵਾਂ ਦੀ ਮੌਤ ਦਰ 25% ਘਟੀ, ਸੰਸਥਾਗਤ ਜਣੇਪੇ 20% ਵਧਿਆ, ਅਤੇ ਬਾਲ ਮੌਤ ਦਰ ਅੱਧੀ ਹੋ ਗਈ - ਇਹ ਸਭ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੀਆਂ ਯੋਜਨਾਵਾਂ ਦਾ ਸਿਰਫ਼ ਐਲਾਨ ਹੀ ਨਹੀਂ ਕੀਤਾ ਗਿਆ ਸਗੋਂ ਲਾਗੂ ਵੀ ਕੀਤੀਆਂ ਗਈਆਂ। 

ਮਲੇਰੀਆ ਦੇ ਮਾਮਲਿਆਂ ਵਿੱਚ 97% ਕਮੀ ਦਰਸਾਉਂਦੀ ਹੈ ਕਿ ਭਾਰਤ ਜਲਦੀ ਹੀ ਮਲੇਰੀਆ ਮੁਕਤ ਹੋਣ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਨਾ ਸਿਰਫ਼ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਸਗੋਂ ਨਾਗਰਿਕਾਂ ਦੀ ਸਿਹਤ ਵਿੱਚ ਵੀ ਬੇਮਿਸਾਲ ਬਦਲਾਅ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰੇ ਜੋ ਸਖ਼ਤ ਮਿਹਨਤ ਕਰ ਰਹੇ ਹੋ, ਉਹ ਇਸ ਮਜ਼ਬੂਤ ​​ਬੁਨਿਆਦੀ ਢਾਂਚੇ, ਇਨ੍ਹਾਂ ਯੋਜਨਾਵਾਂ ਅਤੇ ਤੁਹਾਡੇ ਯਤਨਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੋਣੀ ਚਾਹੀਦੀ ਹੈ। 

ਕੇਵਲ ਤਦ ਹੀ ਅਸਲ ਅਤੇ ਮਹੱਤਵਪੂਰਨ ਨਤੀਜੇ ਸਾਹਮਣੇ ਆਉਣਗੇ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੁੱਛਿਆ ਕਿ ਕੀ ਆਈਐੱਮਏ ਖੋਜ ਕਰਨ ਵਾਲੇ ਡਾਕਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਨੂੰ ਸੌਂਪਣ ਲਈ ਕੋਈ ਯੋਜਨਾ ਵਿਕਸਿਤ ਕਰ ਸਕਦੀ ਹੈ। ਕੀ ਆਈਐੱਮਏ ਵੀਡੀਓ ਕਾਨਫਰੰਸਿੰਗ ਅਤੇ ਟੈਲੀਮੈਡੀਸਨ ਰਾਹੀਂ ਮੌਜੂਦਾ ਡਾਕਟਰਾਂ ਦੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਕਰਨ ਲਈ ਕਦਮ ਚੁੱਕ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਆਈਐੱਮਏ ਦੀ ਭੂਮਿਕਾ ਦੇਸ਼ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਅਤੇ ਬਿਹਤਰ ​​ਬਣਾਉਣ ਦੀ ਹੋਣੀ ਚਾਹੀਦੀ ਹੈ।

ਇਹ ਸਮਾਂ ਹੈ ਕਿ ਅਸੀਂ ਆਪਣੇ ਯੋਗਦਾਨਾਂ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਆਪਣੇ ਕੰਮ ਦੇ ਦਾਇਰੇ 'ਤੇ ਮੁੜ ਵਿਚਾਰ ਕਰੀਏ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਜੇ ਅਸੀਂ ਦੇਸ਼ ਨੂੰ ਕਿਫਾਇਤੀ, ਪਹੁੰਚਯੋਗ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਵੱਲ ਲਿਜਾਣਾ ਹੈ ਤਾਂ ਆਈਐੱਮਏ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਨੇ ਸਿਹਤ ਸੰਭਾਲ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ, ਤਾਂ ਉਹ ਆਈਐੱਮਏ ਹੈ। 

ਇਹ ਸਾਡੇ ਲਈ ਮਾਣ ਵਾਲੀ ਗੱਲ ਹੋ ਸਕਦੀ ਹੈ, ਪਰ ਸੰਤੁਸ਼ਟੀ ਦੀ ਨਹੀਂ, ਕਿਉਂਕਿ ਬਹੁਤ ਕੁਝ ਕਰਨਾ ਬਾਕੀ ਹੈ। ਆਈਐੱਮਏ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਆਈਐੱਮਏ ਨੂੰ ਅੱਗੇ ਵਧਣਾ ਹੈ। ਅਜਿਹਾ ਕਰਨ ਲਈ, ਸਾਨੂੰ ਬਿਮਾਰੀ ਨਾਲੋਂ ਤੰਦਰੁਸਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ। 

ਦਵਾਈ ਦੇ ਨਾਲ-ਨਾਲ, ਸਾਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਨਵੇਂ ਡਾਕਟਰਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਆਯੁਸ਼ਮਾਨ ਭਾਰਤ ਅਤੇ ਜੈਨਰਿਕ ਦਵਾਈਆਂ ਦੇ ਸਟੋਰਾਂ ਦੀ ਮਹੱਤਤਾ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾਂ ਤੋਂ ਹੁਣ ਤੱਕ ਸਾਰੇ ਡਾਕਟਰਾਂ ਨੇ ਗ਼ਰੀਬ ਮਰੀਜ਼ਾਂ ਦੀ ਜੋ ਸੇਵਾ ਕੀਤੀ ਹੈ, ਉਸ ਦਾ ਉਹ ਦਿਲੋਂ ਸਤਿਕਾਰ ਕਰਦੇ ਹਨ। 

ਸ੍ਰੀ ਸ਼ਾਹ ਨੇ ਕਿਹਾ ਕਿ ਆਈਐੱਮਏ ਰਾਹੀਂ ਡਾਕਟਰਾਂ ਨੇ ਪਿਛਲੇ 100 ਵਰ੍ਹਿਆਂ ਵਿੱਚ ਬਿਮਾਰਾਂ ਦੀ ਸੇਵਾ ਕਰਨ ਅਤੇ ਜੀਵਨ ਦੀ ਸੰਭਾਵਨਾ ਵਧਾਉਣ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਹੈ। ਇਸ ਸ਼ਾਨਦਾਰ 100 ਵਰ੍ਹਿਆਂ ਦੀ ਯਾਤਰਾ ਦਾ ਸਹੀ ਦਸਤਾਵੇਜ਼ ਤਿਆਰ ਕੀਤਾ ਜਾਣਾ ਚਾਹੀਦਾ ਹੈ, ਜਿਸ ਨੂੰ ਗ੍ਰਾਮੀਣ, ਤਹਿਸੀਲ, ਸ਼ਹਿਰ ਅਤੇ ਮਹਾਨਗਰ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਇਸ ਨਾਲ ਲੋਕਾਂ ਦਾ ਡਾਕਟਰਾਂ ‘ਤੇ ਵਿਸ਼ਵਾਸ ਹੋਰ ਮਜ਼ਬੂਤ ​​ਹੋਵੇਗਾ। ਨਾਲ ਹੀ, ਆਈਐੱਮਏ ਨੂੰ ਆਪਣੀ ਭੂਮਿਕਾ ਅਤੇ ਨੈਤਿਕਤਾ ਨੂੰ ਮੁੜ ਪਰਿਭਾਸ਼ਿਤ ਕਰਨਾ ਚਾਹੀਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਡਾਕਟਰਾਂ ਨੇ ਕੋਵਿਡ ਸੰਕਟ ਦੌਰਾਨ ਸ਼ਲਾਘਾਯੋਗ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਕੋਰੋਨਾ ਮਹਾਮਾਰੀ ਨਾਲ ਲੜਨ ਦੇ ਯਤਨਾਂ ਦੀ ਨਿਗਰਾਨੀ ਕਰ ਰਿਹਾ ਸੀ।

ਉਸ ਸਮੇਂ ਕਿਸੇ ਵੀ ਡਾਕਟਰ ਨੇ ਆਪਣੀ ਡਿਊਟੀ ਤੋਂ ਮੂੰਹ ਨਹੀਂ ਮੋੜਿਆ ਅਤੇ ਆਪਣੀ ਸਿਹਤ ਦੀ ਚਿੰਤਾ ਕੀਤੇ ਬਿਨਾਂ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਸ਼ਾਇਦ ਹੀ ਕੋਈ ਉਦਾਹਰਣ ਹੈ ਜਿੱਥੇ ਹਰ ਡਾਕਟਰ, ਆਪਣੀ ਸਿਹਤ ਦੀ ਚਿੰਤਾ ਕੀਤੇ ਬਿਨਾਂ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨਾਲ ਪਵਿੱਤਰ ਸਬੰਧ ਬਣਾਈ ਰੱਖਣ ਲਈ ਇਕਜੁੱਟ ਹੋ ਕੇ ਕੰਮ ਕਰ ਰਿਹਾ ਹੋਵੇ। 

ਸ਼੍ਰੀ ਸ਼ਾਹ ਨੇ ਕਿਹਾ ਕਿ ਸਮਾਜਿਕ ਜੀਵਨ ਦੇ ਵਿਗਿਆਨ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਇਹ ਦੇਸ਼ ਲਈ ਇੱਕ ਵੱਡੀ ਸੰਪਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਨਿਜੀ ਕਾਰੋਬਾਰਾਂ ਵਿੱਚ ਰੁੱਝੇ ਰਹਿਣ ਵਾਲੇ ਲੱਖਾਂ ਡਾਕਟਰਾਂ ਨੇ ਉਸ ਸਮੇਂ ਹਰ ਸਰਕਾਰੀ ਨਿਰਦੇਸ਼ ਦਾ ਤਨਦੇਹੀ ਨਾਲ ਪਾਲਣ ਕੀਤਾ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ, ਦੇਸ਼ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ ਗਏ ਸਨ, ਜਿਸ ਵਿੱਚ ਆਈਐੱਮਏ ਨੇ ਟੀਕਾਕਰਣ ਵਿੱਚ ਵੱਡਾ ਸਮਰਥਨ ਦਿੱਤਾ। 

ਵਰ੍ਹੇ 2022 ਵਿੱਚ ਹੀ 2500 ਤੋਂ ਵੱਧ ਖੂਨਦਾਨ ਕੈਂਪ ਲਗਾਏ ਗਏ ਸਨ। ਆਈਐੱਮਏ ਨੇ ਨੈਤਿਕ ਮਿਆਰਾਂ ਨੂੰ ਮਜ਼ਬੂਤ ​​ਕਰਕੇ ਜਨਮ ਤੋਂ ਪਹਿਲਾਂ ਲਿੰਗ ਨਿਰਧਾਰਨ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਘਟਾ ਦਿੱਤਾ। ਕੋਰੋਨਾ ਸਮੇਂ ਦੌਰਾਨ, ਇਸ ਨੇ ਹੈਲਪਲਾਈਨ 'ਤੇ 20 ਲੱਖ ਤੋਂ ਵੱਧ ਕਾਲਾਂ ਪ੍ਰਾਪਤ ਕਰਕੇ ਲੋਕਾਂ ਦੀ ਮਦਦ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ 27 ਰਾਜਾਂ ਤੋਂ ਆਈਐੱਮਏ ਦੇ 5000ਪੀਐੱਸ ਤੋਂ ਵੱਧ ਪ੍ਰਤੀਨਿਧੀ ਇਸ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਹਨ ਅਤੇ ਸੰਗਠਨ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਨਵੇਂ ਪ੍ਰਧਾਨ ਦੇ ਕਾਰਜਕਾਲ ਦੌਰਾਨ, ਆਈਐੱਮਏ ਨੂੰ ਨਵੀਂ ਊਰਜਾ ਅਤੇ ਗਤੀ ਮਿਲੇਗੀ।

 

Tags: Amit Shah , Union Home Minister , BJP , Bharatiya Janata Party , Minister of Cooperation , Bhupendra Patel , Bhupendrabhai Rajnikantbhai Patel , Chief Minister of Gujarat , IMA Natcon 2025

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD