ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨਾਲ ਜੁੜੀ ਕਹਾਣੀ ਜਿੰਨ੍ਹੀ ਵਾਰ ਪੜਾਂਗੇ, ਸੁਣਾਂਗੇ ਅਤੇ ਜਾਣਾਂਗੇ ਉਨ੍ਹੀ ਵਾਰ ਹੀ ਰਾਸ਼ਟਰ ਹਿੱਤ ਵਿੱਚ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਪ੍ਰੇਰਿਤ ਹੋਵਾਂਗੇ। ਮੁੱਖ ਮੰਤਰੀ ਸ਼ੁਕਰਵਾਰ ਨੂੰ ਸਿਰਸਾ ਵਿੱਚ ਆਯੋਜਿਤ ਰਾਜ ਪੱਧਰੀ ਵੀਰ ਬਾਲ ਦਿਵਸ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਰਾਜ ਦੇ 3450 ਸਕੂਲਾਂ ਦੇ 6 ਲੱਖ ਵਿਦਿਆਰਥੀਆਂ ਨੇ ਹਿੰਦੀ, ਪੰਜਾਬੀ, ਅੰਗੇ੍ਰਜੀ ਤੇ ਸੰਸਕ੍ਰਿਤ ਵਿਸ਼ਿਆਂ 'ਤੇ ਆਯੋਜਿਤ ਲੇਖ ਮੁਕਾਬਲੇ ਵਿੱਚ ਹਿੱਸਾ ਲਿਆ। ਇੰਨ੍ਹਾਂ ਵਿੱਚ ਹਿੰਦੀ ਵਿੱਚ ਜੀਂਦ ਦੀ ਪ੍ਰਿਯੰਕਾ, ਪੰਜਾਬੀ ਵਿੱਚ ਕੈਥਲ ਦੀ ਚਰਣਜੀਤ ਕੌਰ, ਸੰਸਕ੍ਰਿਤ ਵਿੱਚ ਅੰਬਾਲਾ ਦੀ ਸਿਦਵੀ ਅਤੇ ਅੰਗੇ੍ਰਜੀ ਵਿੱਚ ਅੰਬਾਲਾ ਦੀ ਜਸਲੀਨ ਕੌਰ ਅਵੱਲ ਰਹੀ।
ਮੁੱਖ ਮੰਤਰੀ ਨੇ ਇੰਨ੍ਹਾਂ ਵਿਦਿਆਰਥੀਆਂ ਨੂੰ 21-21 ਹਜਾਰ ਰੁਪਏ ਦੀ ਨਗਦ ਰਕਮ ਪ੍ਰਦਾਨ ਕਰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਦੂਜੇ ਸਥਾਨ 'ਤੇ ਜੇਤੂਆਂ ਨੂੰ 11-11 ਹਜਾਰ ਰੁਪਏ ਅਤੇ ਤੀਜੇ ਸਥਾਨ ਦੇ ਜੇਤੂਆਂ ਨੂੰ 5100-5100 ਦੇ ਪੁਰਸਕਾਰ ਵੰਡੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਗੁਰੂ ਸਾਹਿਬਾਨ ਦੀ ਸਿਖਿਆਵਾਂ ਤੇ ਸਿਦਾਂਤਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਦੇ ਮੌਕੇ ਵਿੱਚ ਪੂਰੇ ਸੂਬੇ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਜਿਸ ਵਿੱਚ ਕੁਰਬਾਨੀ ਦੇ ਪ੍ਰਤੀ ਸ਼ਰਧਾ ਅਤੇ ਚੇਤਨਾ ਦਾ ਇੱਕ ਲਗਾਤਾਰ ਪ੍ਰਵਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਤਿਆਗ ਇਹ ਸਿਖਾਉਂਦਾ ਹੈ ਕਿ ਅਨਿਆਂ ਕਿੰਨ੍ਹਾ ਵੀ ਬੇਰਹਿਮ ਕਿਉਂ ਨਾ ਹੋਵੇ, ਸਚਾਈ ਦੇ ਮਾਰਗ ਤੋਂ ਨਹੀਂ ਰੋਕ ਸਕਦਾ।
ਉਨ੍ਹਾਂ ਦੀ ਕੁਰਬਾਨੀ ਭਾਰਤ ਦੇਸ਼ ਦੀ ਚੇਤਨਾ ਹੈ, ਜੋ ਯੁੱਗਾਂ-ਯੁੱਗਾਂ ਤੱਕ ਸਾਨੂੰ ਧਰਮ, ਹਿੰਮਤ ਅਤੇ ਆਤਮ-ਸਨਮਾਨ ਦੇ ਮਾਰਗ 'ਤੇ ਚੱਲਣ ਦੀ ਪੇ੍ਰਰਣਾ ਦਿੰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀਰ ਬਾਲ ਦਿਵਸ ਸਮਾਰੋਹ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਹੈ।
ਸਿਰਸਾ ਦੀ ਇਸ ਇਤਿਹਾਸਕ ਧਰਤੀ 'ਤੇ ਸੱਭ ਦੇ ਵਿੱਚ ਆਕ ਕੇ ਉਨ੍ਹਾਂ ਦਾ ਦਿੱਲ ਸ਼ਰਧਾ ਅਤੇ ਮਾਣ ਨਾਲ ਭਰ ਉੱਠਿਆ ਹੈ। ਊਨ੍ਹਾਂ ਨੈ ਕਿਹਾ ਕਿ ਅੱਜ ਉਸ ਮਹਾਨ ਵਿਰਾਸਤ ਨੂੰ ਮਨਮ ਕਰ ਰਹੇ ਹਨ, ਜਿਸ ਨੇ ਭਾਰਤ ਦੀ ਅਸਮਿਤਾ ਨੂੰ ਬਚਾਇਆ। ਇਸ ਦੇ ਨਾਲ ਹੀ, ਮਨੁੱਖਤਾ ਨੂੰ ਧਰਮ ਅਤੇ ਸਚਾਈ ਲਈ ਸਰਵੋਚ ਬਲਿਦਾਨ ਕਰਨ ਦਾ ਮਾਰਗ ਵੀ ਦਿਖਾਇਆ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਤਿਹਾਸ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿੱਥੇ ਮਾਸੂਮ ਬੱਚਿਆਂ ਨੇ ਧਰਮ ਦੀ ਰੱਖਿਆ ਲਈ ਦੀਵਾਰਾਂ ਵਿੱਚ ਚਿੰਦਾ ਦਿਣਵਾਉਣਾ ਸਵੀਕਾਰ ਕਰ ਲਿਆ ਹੋਵੇ, ਪਰ ਝੁਕਣਾ ਸਵੀਕਾਰ ਨਹੀਂ ਕੀਤਾ ਹੋਵੇ। ਗੁਰੂ ਜੀ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇੱਕ ਹਫਤੇ ਦੇ ਦੌਰਾਨ 20 ਤੋਂ 27 ਦਸੰਬਰ ਸਨ 1705 ਵਿੱਚ ਧਰਮ ਤੇ ਆਮ ਜਨਤਾ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ।
ਇਹ ਹਫਤਾ ਇਤਿਹਾਸ ਦੇ ਪੰਨਿਆਂ 'ਤੇ ਸਦਾ ਦਰਜ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ 325 ਸਾਲ ਪਹਿਲਾਂ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਦੀਵਾਰ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦੀ ਨਿਕੀਆਂ ਦੇਹਾਂ ਵਿੱਚ ਅਸੀਮ ਹਿੰਮਤ ਅਤੇ ਅੜਿੰਗ ਆਸਥਾ ਦਾ ਮਹਾਸਾਗਰ ਸਮਾਇਆ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਬਹਾਦਰੀ ਉਮਰ ਦੀ ਮੋਹਤਾਜ ਨਹੀਂ ਹੁੰਦੀ। ਮਾਤਾ ਗੁੱਜਰੀ ਜੀ ਨੇ ਜਿਸ ਤਰ੍ਹਾ ਜੇਲ੍ਹ ਦੀ ਠੰਢੇ ਬੁਰਜ ਵਿੱਚ ਰਹਿ ਕੇ ਵੀ ਆਪਣੇ ਪੋਤਿਆਂ ਨੂੰ ਧਰਮ 'ਤੇ ਅੜ੍ਹੇ ਰਹਿਣ ਦੀ ਸਿਖਿਆ ਦਿੱਤੀ, ਉਹ ਅੱਜ ਦੀ ਮਾਤਾਵਾਂ ਅਤੇ ਭੈਣਾਂ ਲਈ ਵੀ ਪੇ੍ਰਰਣਾਦਾਇਕ ਹਨ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਗੁਰੂ ਜੀ ਦਾ ਪੂਰਾ ਪਰਿਵਾਰ ਸ਼ਹਾਦਤ ਨੂੰ ਪ੍ਰਾਪਤ ਹੋ ਗਿਆ ਉਦੋਂ ਉਨ੍ਹਾਂ ਦੇ ਮੁੱਖ ਤੋਂ ਇਹ ਵਾਕ ਨਿਕਲੇ, ਸੂਰਾ ਸੌ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟਿ ਮਰੇ ਕਬਹੂ ਨਾ ਛਾਡੈ ਖੇਤੁ।
ਮਤਲਬ ਸ਼ੂਰਵੀਰ ਉਸ ਨੂੰ ਜਾਣਇਏ ਜੋ ਦੇਸ਼-ਧਰਮ ਲਈ ਲੜਨ ਅਤੇ ਲੜਾਈ ਵਿੱਚ ਅੰਗ-ਅੰਗ ਕੱਟ ਜਾਵੇ ਤਾਂ ਵੀ ਪਿੱਛੇ ਨਾ ਹਟਨ। ਉਨ੍ਹਾਂ ਨੇ ਕਿਹਾ ਕਿ ਵੀਰ ਸਾਹਿਬਜਾਦਿਆਂ ਦੀ ਸ਼ਹਾਦਤ ਸਦੀਆਂ ਤੱਕ ਨਵੀਂ ਪੀੜੀਆਂ ਨੂੰ ਦੇਸ਼ਭਗਤੀ ਦੀ ਪੇ੍ਰਰਣਾ ਦਿੰਦੀ ਰਹੇਗੀ। ਇਸੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਉਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਹਰ ਸਾਲ ਵੀਰ ਬਾਲ ਦਿਵਸ ਵਜੋ ਮਨਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਦੇਸ਼ ਤੇ ਧਰਮ ਲਈ ਕੁਰਬਾਨੀ ਦੇਣ ਦੀ ਦ੍ਰਿੜ ਭਾਵਨਾ ਵਿਰਾਸਤ ਵਿੱਚ ਮਿਲੀ ਸੀ। ਉਨ੍ਹਾਂ ਦੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਦੇਸ਼ ਤੇ ਧਰਮ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਸੀ। ਇਹ 350ਵਾਂ ਸ਼ਹੀਦੀ ਸਾਲ ਉਨ੍ਹਾਂ ਦੀ ਕੁਰਬਾਨੀ ਦਾ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ ਅਜਿਹੇ ਮਹਾਪੁਰਸ਼ ਸਨ ਜਿਨ੍ਹਾਂ ਨੇ ਧਰਮ ਨੂੰ ਸਿਰਫ ਪੂਜਾ-ਪਾਠ ਤੱਕ ਸੀਮਤ ਨਹੀਂ ਰੱਖਿਆ, ਸਗੋ ਉਸ ਨੂੰ ਅਧਿਕਾਰ ਅਤੇ ਆਜਾਦੀ ਦੇ ਨਾਲ ਵੀ ਜੋੜਿਆ। ਉਨ੍ਹਾਂ ਨੇ ਕਿਹਾ ਕਿ ਜੋਤੀਸਰ, ਕੁਰੂਕਸ਼ੇਤਰ ਵਿੱਚ 25 ਨਵੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਰਾਜ ਪੱਧਰੀ ਵਿਸ਼ਾਲ ਸਮਾਗਮ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਸਿੱਕੇ, ਇੱਕ ਡਾਕ ਟਿਕਟ ਅਤੇ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾਨਗਰ ਜਿਲ੍ਹਾ ਦੇ ਕਾਲੇਸਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਵਨ ਲਗਾਉਣ ਦਾ ਫੈਸਲਾ ਕੀਤਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਦਰਵਾਜਾ ਵੀ ਬਣਾਇਆ ਗਿਆ ਹੈ। ਯਮੁਨਾਨਗਰ ਦੇ ਕਿਸ਼ਨਪੁਰਾ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖੇਤੀਬਾੜੀ ਕਾਲਜ ਖੋਲਣ ਦਾ ਐਲਾਨ ਅਤੇ ਸਿਰਸਾ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਨਾਮ ਦੀ ਚੇਅਰ ਸਥਾਪਿਤ ਕੀਤੀ ਗਈ ਹੈ।
ਇਸ ਤੋਂ ਇਲਾਵਾ, ਸਿਰਸਾ ਸਥਿਤ ਗੁਰਦੁਆਰਾ ਸ਼੍ਰੀ ਚਿੱਲਾ ਸਾਹਿਬ ਨੂੰ 70 ਕਨਾਲ ਜਮੀਨ ਟ੍ਰਾਂਸਫਰ ਕੀਤੀ ਗਈ। ਸਾਲ 1984 ਦੇ ਦੰਗਿਆਂ ਵਿੱਚ ਜਿਲ੍ਹਾ ਸਿੱਖ ਪਰਿਵਾਰਾਂ ਨੇ ਆਪਣਿਆਂ ਨੂੱ ਗੁਆਇਆ, ਸੂਬੇ ਦੇ ਅਜਿਹੇ 121 ਪਰਿਵਾਰਾਂ ਦੇ ਇੱਕ -ਇੱਕ ਮੈਂਬਰ ਨੂੰ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਹਜੂਰ ਸਾਹਿਬ ਗੁਰਦੁਆਰਾ, ਸ੍ਰੀ ਨਨਕਾਨਾ ਸਾਹਿਬ, ਸ੍ਰੀ ਹੇਮਕੁੰਡ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਜਾਣ ਵਾਲੇ ਸੂਬੇ ਦੇ ਤੀਰਥ ਯਾਤਰੀਆਂ ਨੂੰ ਵਿੱਤੀ ਸਹਾਇਤਾ ਦੇਣ ਦੇ ਉਦੇਸ਼ ਨਾਲ ਗੋਲਡਨ ਜੈਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ।
ਇਸ ਤੋਂ ਇਲਾਵਾ, ਗਵਰਨਮੈਂਟ ਪੋਲੀਟੈਕਨਿਕ ਕਾਲਜ, ਅੰਬਾਲਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ, ਯਮੁਨਾਨਗਰ ਵਿੱਚ ਚੱਲਣ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਯਮੁਨਾਨਗਰ ਦੇ ਲੋਹਗੜ੍ਹ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਅਸੰਧ ਦੇ ਕਾਲਜ ਦਾ ਨਾਮ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੇਟ ਬਾਬਾ ਫਤਿਹ ਸਿੰਘ ਜੀ ਦੇ ਨਾਮ ਅਤੇ ਲੱਖਨੌਰ ਸਾਹਿਬ ਵਿੱਚ ਮਾਤਾ ਗੁਜਰੀ ਜੀ ਦੇ ਨਾਮ ਨਾਲ ਵੀਐਲਡੀਏ ਕਾਲਜ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ 'ਤੇ ਵਿਧਾਇਕ ਰਣਧੀਰ ਪਨਿਹਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਗਦੀਸ਼ ਝਿੰਡਾਂ, ਚੇਅਰਮੈਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ, ਸਾਬਕਾ ਰਾਜਪਾਲ ਪ੍ਰੋਫੈਸਰ ਗਣੇਸ਼ੀਲਾਲ, ਸਾਬਕਾ ਸਾਂਸਦ ਸੁਨੀਤਾ ਦੁੱਗਲ, ਚਰਣਜੀਤ ਰੋੜੀ, ਸਿਰਸਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਵਿਜੈ ਕੁਮਾਰ ਨੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਦਿੱਤੀ।