Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਸੰਪੂਰਣ ਮਨੁੱਖਤਾ ਦੇ ਮਾਰਗਦਰਸ਼ਕ ਸਨ ਜਗਦ ਗੁਰੂ ਬ੍ਰਹਮਾਨੰਦ ਸਰਸਵਤੀ ਜੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਸਰਕਾਰ ਵੱਲੋਂ ਗੁਰੂ ਬ੍ਰਹਮਾਨੰਦ ਜਨਮਸਥਲੀ ਪਿੰਡ ਚੁਹੜ ਮਾਜਰਾ ਵਿੱਚ ਆਯੋਜਿਤ ਗੁਰੂ ਬ੍ਰਹਮਾਨੰਦ ਜੈਯੰਤੀ ਦੇ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਬਤੌਰ ਮੁੱਖ ਮਹਿਮਾਨ ਸ਼ਿਰਕਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Naveen Jindal, Dr Krishan Lal Middha, Ranbir Gangwa, Mahipal Dhanda

Web Admin

Web Admin

5 Dariya News

ਕੈਥਲ , 23 Dec 2025

Last updated on: Dec 26, 2025, 17:02 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਗਦ ਗੁਰੂ ਬ੍ਰਹਮਾਨੰਦ ਸਰਸਵਤੀ ਜੀ ਸੰਪੂਰਣ ਮਨੁੱਖਤਾ ਦੇ ਮਾਰਗਦਰਸ਼ਕ ਸਨ। ਉਨ੍ਹਾਂ ਦਾ ਪੂਰਾ ਜੀਵਨ ਮਨੁੱਖ ਸੇਵਾ, ਧਰਮ, ਤਿਆਗ ਅਤੇ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਰਿਹਾ। ਉਹ ਅਜਿਹੇ ਪ੍ਰਕਾਸ਼ ਧੰਮ੍ਹ ਸਨ, ਜਿਨ੍ਹਾਂ ਦੇ ਗਿਆਨ ਦੀ ਕਿਰਣਾਂ ਅੱਜ ਵੀ ਸਾਡੇ ਵਿਚਾਰਾਂ, ਸਾਡੇ ਸਭਿਆਚਾਰ ਅਤੇ ਸਮਾਜ ਨੂੰ ਦਿਸ਼ਾ ਪ੍ਰਦਾਨ ਕਰ ਰਹੇ ਹਨ। 

ਮੁੱਖ ਮੰਤਰੀ ਨੇ ਸਥਾਲਕ ਲੋਕਾਂ ਦੀ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਪਿੰਡ ਚੁਹੜ ਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਕਰਨ ਦੀ ਅਧਿਕਾਰਕ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਈ ਵੱਡੀ ਵਿਕਾਸ ਪਰਿਯੋਜਨਾਵਾਂ ਦਾ ਐਲਾਨ ਕਰ ਵਿਕਾਸ ਦਾ ਪਿਟਾਰਾ ਖੋਲ ਦਿੱਤਾ।ਮੁੱਖ ਮੰਤਰੀ ਨੇ ਸਥਾਨਕ ਲੋਕਾਂ ਦੀ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਪਿੰਡ ਚੁਹੜ ਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਕਰਨ ਦਾ ਅਧਿਕਾਰਕ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਹੀ ਵੱਡੀ ਵਿਕਾਸ ਪਰਿਯੋਜਨਾਵਾਂ ਦਾ ਐਲਾਨ ਕਰ ਵਿਕਾਸ ਦਾ ਪਿਟਾਰਾ ਖੋਲ ਦਿੱਤਾ। 

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਕੈਥਲ ਜਿਲ੍ਹਾ ਦੇ ਪਿੰਡ ਚੁਹੜ ਮਾਜਰਾ ਵਿੱਚ ਹਰਿਆਣਾ ਸਰਕਾਰ ਵੱਲੋਂ ਜਗਤ ਗੁਰੂ ਬ੍ਰਹਮਾਨੰਦ ਜੀ ਜੈਯੰਤੀ ਮੋਕੇ 'ਤੇ ਆਯੋਜਿਤ ਸੂਬਾ ਪੱਧਰੀ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਦੀ ਅਗਵਾਈ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਾ ਨੇ ਕੀਤੀ। ਸਮਾਰੋਹ ਵਿੱਚ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਢਾ, ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ, ਸ੍ਰੀ ਮਹੀਪਾਲ ਢਾਂਡਾ, ਰਾਓ ਨਰਬੀਰ ਸਿੰਘ, ਸਾਂਸਦ ਸ੍ਰੀ ਨਵੀਨ ਜਿੰਦਲ ਅਤੇ ਵਿਧਾਇਕ ਸ੍ਰੀ ਸਤਪਾਲ ਜਾਂਬਾ ਸਮੇਤ ਹੋਰ ਵਿਧਾਇਕ ਤੇ ਸਮਾਜ ਦੇ ਮਾਣਯੋਗ ਵਿਅਕਤੀ ਮੌਜੂਦ ਰਹੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਚੁਹੜ ਮਾਜਰਾ ਵਿੱਚ ਪਹੁੰਚਣ 'ਤੇ ਸੱਭ ਤੋਂ ਪਹਿਲਾਂ ਪਿੰਡ ਵਿੱਚ ਗੁਰੂ ਬ੍ਰਹਮਾਨੰਦ ਮੰਦਿਰ ਵਿੱਚ ਜਾ ਕੇ ਪੂਜਾ ਕੀਤੀ। ਇਸ ਦੇ ਬਾਅਦ ਪ੍ਰੋਗਰਾਮ ਵਿੱਚ ਆਪਣੇ ਸੰਦੇਸ਼ ਵਿੱਚ ਮਹਾਨ ਸੰਤ ਸਵਾਮੀ ਬ੍ਰਹਮਾਨੰਦ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਗੁਰੂ ਬ੍ਰਹਮਾਨੰਦ ਜੀ ਨੇ ਸਮਾਜ ਨੂੰ ਗਿਆਨ, ਭਗਤੀ ਅਤੇ ਸਮਰਸਤਾ ਦਾ ਮਾਰਗ ਦਿਖਾਇਆ ਸੀ। ਸਾਦਾ ਜੀਵਨ ਉੱਚ ਵਿਚਾਰ ਉਨ੍ਹਾਂ ਦੇ ਮੁੱਖ ਸੰਸਕਾਰ ਸਨ। 

ਉਨ੍ਹਾ ਦਾ ਜਨਮ ਸਾਲ 1908 ਵਿੱਚ ਹਰਿਆਣਾ ਦੇ ਕੈਥਲ ਜਿਲ੍ਹਾ ਦੇ ਚੁਹੜ ਮਾਜਰਾ ਪਿੰਡ ਵਿੱਚ ਇੱਕ ਸਾਧਾਰਣ ਰੋੜ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਇਸ਼ਵਰ -ਭਗਤੀ ਦਾ ਡੁੰਘਾ ਰੁਝਾਨ, ਅਧਿਆਤਮ ਦੇ ਪ੍ਰਤੀ ਜਿਗਿਆਸਾ ਅਤੇ ਪਰਮਾਤਮਾ ਦੀ ਖੋਜ ਦੀ ਧੁਨ ਉਨ੍ਹਾਂ ਨੂੰ ਵੱਖ ਪਹਿਚਾਣ ਦਿੰਦੀ ਸੀ। ਉਨ੍ਹਾਂ ਨੇ ਆਪਣਾ ਜੀਵਨ, ਕਰਮ, ਗਿਆਨ ਤੇ ਤੱਪਸਿਆ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤੀ। ਸਵਾਮੀ ਜੀ ਦਾ ਆਰਿਆ ਸਮਾਜ ਵਿੱਚ ਡੁੰਘਾ ਭਰੋਸਾ ਸੀ। 

ਉਹ ਏਕੇਸ਼ਵਰਵਾਦ, ਓਂਕਾਰ ਅਤੇ ਨਿਰਾਕਾਰ ਇਸ਼ਵਰ ਦੀ ਉਪਾਸਨਾ ਦਾ ਸੰਦੇਸ਼ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ਼ਵਰ ਸੱਭਦਾ ਹੈ, ਸੱਭ ਦੇ ਲਈ ਹੈ ਅਤੇ ਮਨੁੱਖ ਮਾਤਰ ਦੀ ਸੇਵਾ ਹੀ ਸੱਚੀ ਇਸ਼ਵਰ-ਭਗਤੀ ਹੈ। ਉਨ੍ਹਾਂ ਦਾ ਜੀਵਨ ਇਸ ਸਚਾਈ ਦੇ ਜਿੰਦਾ ਉਦਾਹਰਣ ਸੀ। ਜਦੋਂ ਸਮਾਜ ਵਿੱਚ ਸਿਖਿਆ, ਸਿਹਤ ਸਮੇਤ ਤਮਾਮ ਸਹੂਲਤਾਂ ਦਾ ਅਭਾਵ ਸੀ ਅਤੇ ਸਮਾਜ ਨੂੰ ਰੁੜੀਵਾਦਿਤਾ ਨੇ ਘੇਰਿਆ ਹੋਇਆ ਸੀ, ਉਸ ਸਮੇਂ ਵਿੱਚ ਗੁਰੂ ਬ੍ਰਹਮਾਨੰਦ ਜੀ ਨੇ ਆਪਣੀ ਬਾਣੀ, ਆਪਣੀ ਕਲਮ ਅਤੇ ਆਪਣੇ ਕਰਮ ਨਾਲ ਸਮਾਜ ਵਿੱਚ ਜਾਗਰੁਕਤਾ ਦੀ ਨਵੀਂ ਅਲੱਖ ਜਗਾਈ।

ਉਨ੍ਹਾਂ ਨੇ ਉਸ ਸਮੇਂ ਵਿੱਚ ਪੇਂਡੂ ਖੇਤਰਾਂ ਅਤੇ ਵਿਸ਼ੇਸ਼ਕਰ ਮਹਿਲਾਵਾਂ ਵਿੱਚ ਸਿਖਿਆ ਪ੍ਰਸਾਰ ਨੁੰ ਆਪਣਾ ਟੀਚਾ ਬਣਾਇਆ। ਉਨ੍ਹਾਂ ਦਾ ਭਰੋਸਾ ਸੀ ਕਿ ਗਾਂ ਸੇਵਾ, ਸਿਖਿਆ ਅਤੇ ਸਮਾਜ ਸੁਧਾਰ, ਇਨ੍ਹਾ ਤਿੰਨ ਥੰਮ੍ਹਾਂ 'ਤੇ ਹੀ ਇੱਕ ਸੁਖੀ ਅਤੇ ਸਭਿਅ ਸਮਾਜ ਦੀ ਨੀਂਹ ਟਿੱਕ ਸਕਦੀ ਹੈ। ਸਵਾਮੀ ਬ੍ਰਹਮਾਨੰਦ ਜੀ ਦਾ ਜੀਵਨ ਸਾਨੂੰ ਸਾਡੀ ਮਹਾਨ ਭਾਰਤੀ ਸਭਿਆਚਾਰ, ਸਾਡੀ ਸਭਿਅਤਾ ਅਤੇ ਸਾਡੇ ਨੌਤਿਕ ਮੁੱਲਾਂ ਦੀ ਰੱਖਿਆ ਅਤੇ ਸੰਵਰਧਨ ਦੀ ਪੇ੍ਰਰਣਾ ਦਿੰਦਾ ਹੈ। 

ਅੱਜ ਦੇ ਸਮਾਜਿਕ ਮਾਹੌਲ ਵਿੱਚ ਸਵਾਮੀ ਜੀ ਦੇ ਵਿਚਾਰ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਹਨ। ਸਾਡੀ ਜਿਮੇਵਾਰੀ ਹੈ ਕਿ ਸਾਨੂੰ ਊਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਸਮਾਜ ਵਿੱਚ ਨੈਤਿਕਤਾ, ਸਮਾਜਿਕ ਮੁੱਲਾਂ ਅਤੇ ਆਪਸੀ ਭਾਈਚਾਰੇ ਦੀ ਕੜੀਆਂ ਨੂੰ ਮਜਬੂਤ ਕਰਨ। ਇਹ ਉਨ੍ਹਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਸਾਨੂੰ ਉਨ੍ਹਾਂ ਦੇ ਸਮਾਜ ਸੁਧਾਰ, ਸਿਖਿਆ ਪ੍ਰਸਾਰ ਅਤੇ ਗਾਂ ਸੇਵਾ ਵਰਗੇ ਪਵਿੱਤਰ ਕੰਮਾਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ।

ਉਨ੍ਹਾਂ ਨੇ ਕਿਹਾ  ਕਿ ਗੁਰੂ ਬ੍ਰਹਮਾਨੰਦ ਜੀ ਦੀ ਸਿਖਿਆਵਾਂ 'ਤੇ ਚੱਲਦੇ ਹੋਏ ਰੋੜ ਸਮਾਜ ਨੇ ਮਨੁੱਖ ਸੇਵਾ ਨੂੰ ਅਪਣਾਇਆ ਹੈ। ਰੋੜ ਸਮਾਜ ਇੱਕ ਬਹਾਦੁਰ ਸਮਾਜ ਹੈ ਅਤੇ ਇਸ ਦਾ ਵੀਰਤਾਪੂਰਣ ਇਤਿਹਾਸ ਹੈ। ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਚਲਾਈ ਹੋਈ ਹੈ। ਇਸ ਦੇ ਤਹਿਤ ਸੰਤਾਂ ਅਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ ਤਾਂ ਜੋ ਆਉਣ ਵਾਲੀ ਪੀੜੀ ਉਨ੍ਹਾਂ ਤੋਂ ਪੇ੍ਰਰਿਤ ਹੋਵੇ ਅਤੇ ਉਨ੍ਹਾਂ ਦੇ ਜੀਵਨ ਤੋਂ ਮਾਰਗਦਰਸ਼ਨ ਪ੍ਰਾਪਤ ਕਰ ਸਕੇ। 

ਉਨ੍ਹਾਂ ਨੇ ਨੋਜੁਆਨਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗੁਰੂ ਬ੍ਰਹਮਾਨੰਦ ਜੀ ਦੀ ਸਿਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਂਦੇ ਹੋਏ ਨਸ਼ੇ ਵਰਗੀ ਸਮਾਜਿਕ ਬੁਰਾਈ ਤੋਂ ਦੁਰ ਰਹਿਣ। ਮੋਬਾਇਲ ਵਰਗੀ ਤਕਨੀਕਾਂ ਦੀ ਵਰਤੋ ਸਮੇਂ ਬਰਬਾਦ ਕਰਨ ਵਿੱਚ ਕਰਨ ਦੀ ਥਾਂ ਗੁਰੂ ਬ੍ਰਹਮਾਨੰਦ ਜੀ ਦੀ ਸਿਖਿਆਵਾਂ ਨੂੰ ਅੱਗੇ ਵਧਾਉਣ ਅਤੇ ਮਜਬੂਤ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਕੀਤਾ ਹੈ, ਇਸ ਸੰਕਲਪ ਨੂੰ ਪੂਰਾ ਕਰਨ ਲਈ ਨੋਜੁਆਨ ਅਹਿਮ ਭੁਮਿਕਾ ਨਿਭਾਉਣ। ਹਰਿਆਣਾ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ।

 ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਆਈ ਭੀੜ ਨੂੰ ਗੁਰੂ ਬ੍ਰਹਮਾਨੰਦ ਜੀ ਦੇ ਜਨਮ ਉਤਸਵ ਦੀ ਵਧਾਈ ਦਿੱਤੀ। ਉਨ੍ਹਾਂ ਨੇ ਪਿੰਡ ਚੁਹੜ ਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਕਰਨ, ਪਿੰਡ ਦੇ ਲਿੰਕ ਮਾਰਗ 'ਤੇ ਗੁਰੂ ਬ੍ਰਹਮਾਨੰਦ ਦੇ ਨਾਮ ਨਾਲ ਸ਼ਾਨਦਾਰ ਸਵਾਗਤ ਦਰਵਾਜਾ ਬਨਾਉਣ ਲਈ 21 ਲੱਖ ਰੁਪਏ ਦੇਣ, ਪਿੰਡ ਵਿੱਚ ਬੱਚਿਆਂ ਲਈ ਲਾਇਬ੍ਰੇਰੀ ਬਣਾਏ ਜਾਣ, ਢਾਡ ਤੋਂ ਪੁੰਡਰੀ ਤੱਕ ਜਾਣ ਵਾਲੀ ਮੁੱਖ ਸੜਕ ਦਾ ਨਾਮਕਰਣ ਗੁਰੂ ਬ੍ਰਹਮਾਨੰਦ ਮਾਰਗ ਕੀਤੇ ਜਾਣ, 51 ਲੱਖ ਰੁਪਏ ਦੀ ਗ੍ਰਾਂਟ ਦਿੱਤੇ ਜਾਣ, ਪਾਣੀਪਤ ਦੇ ਪਿੰਡ ਅਹਿਰ ਨੂੰ ਸਬ-ਤੀਹਸੀਲ ਬਨਾਉਣ ਦੀ ਪ੍ਰਕ੍ਰਿਆ ਨੂੰ ਮਾਨਕਾਂ (ਨਾਮਰਸ) ਅਨੁਸਾਰ ਜਲਦੀ ਹੀ ਪੂਰਾ ਕੀਤੇ ਜਾਣ ਤੇ ਇਸੀ ਪਿੰਡ ਵਿੱਚ ਗੁਰੂ ਬ੍ਰਹਮਾਨੰਦ ਦੇ ਨਾਮ ਨਾਲ ਚੌਕ ਬਨਾਉਣ ਤੇ ਗੁਰੂਗ੍ਰਾਮ ਵਿੱਚ ਬੱਚਿਆਂ ਦੀ ਪੜਾਈ ਲਈ ਜਰੂਰੀ ਥਾਂ ਦੇਣ ਦਾ ਐਲਾਨ ਕੀਤਾ। 

ਨਾਲ ਹੀ ਕਰਨਾਲ ਵਿੱਚ ਅੰਜਨਥਾਲੀ ਗੁਰੂਕੁੱਲ ਤੇ ਸੈਕਟਰ 32 ਵਿੱਚ ਕੋਚਿੰਗ ਸੈਂਟਰ ਲਈ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਗੁਰੂ ਬ੍ਰਹਮਾਨੰਦ ਜੀ ਨੇ ਸੇਵਾ ਨੂੰ ਹੀ ਸਾਧਨਾ ਅਤੇ ਮਨੁੱਖਤਾ ਨੂੰ ਸੱਭ ਤੋਂ ਵੱਡਾ ਗੁਣ ਦਸਿਆ ਸੀ। ਸਾਨੂੰ ਅੱਜ ਸੰਕਲਪ ਲੈਣਾ ਚਾਹੀਦਾ ਹੈ ਕਿ ਗੁਰੂ ਜੀ ਦੀ ਸਿਖਿਆਵਾਂ ਨੂੰ ਜੀਵਨ ਵਿੱਚ ਉਤਾਰਾਂਗੇ ਅਤੇ ਉਨ੍ਹਾਂ ਦੀ ਸਿਖਿਆਵਾਂ ਨੂੰ ਅੱਗੇ ਵਧਾਵਾਗੇ। 

ਮਹਾਪੁਰਸ਼ ਕਿਸੇ ਇੱਕ ਜਾਤੀ ਤੇ ਸਮਾਜ ਦੇ ਨਹੀਂ ਹੁੰਦੇ, ਸਾਰਿਆਂ ਦੇ ਸਾਂਝੇ ਹੁੰਦੇ ਹਨ। ਗੁਰੂ ਬ੍ਰਹਮਾਨੰਦ ਜੀ ਨੇ ਨਾਰੀ ਸਿਖਿਆ, ਵਾਤਾਵਰਣ ਦੇ ਵਿਕਾਸ 'ਤੇ ਜੋਰ ਦਿੱਤਾ ਸੀ, ਉਥੇ ਹੀ ਨਸ਼ੇ ਵਰਗੀ ਬੁਰਾਈ ਦੇ ਖਿਲਾਫ ਆਵਾਜ ਚੁੱਕੀ ਸੀ। ਸਾਨੂੰ ਉਨ੍ਹਾਂ ਦੀ ਸਿਖਿਆਵਾਂ 'ਤੇ ਚੱਲਦੇ ਹੋਏ ਸਮਾਜ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਗੁਰੂ ਬ੍ਰਹਮਾਨੰਦ ਜੀ ਦੇ ਜਨਮ ਉਤਸਵ ਨੂੰ ਸਰਕਾਰ ਵੱਲੋਂ ਰਾਜ ਪੱਧਰ 'ਤੇ ਮਨਾਉਣ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਹਰਿਆਣਾ ਸਰਕਾਰ ਦਾ ਧੰਨਵਾਦ ਵਿਅਕਤ ਕੀਤਾ। 

ਨਾਲ ਹੀ ੳ੍ਹਨ੍ਹੲ ਨ। ਪਿੰਡ ਦ। ਵਿਕਾਸ ਲਈ ਖੁਦ ਵੱਲੋਂ 31 ਲੱਖ ਰੁਪਏ ਦੀ ਗ੍ਰਾਂਅ ਦੇਣ ਸਮੇਤ ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਢਾ, ਜਨਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਸਾਂਸਦ ਸ੍ਰੀ ਨਵੀਨ ਜਿੰਦਲ ਵੱਲੋਂ 21-21 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Naveen Jindal , Dr Krishan Lal Middha , Ranbir Gangwa , Mahipal Dhanda

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD