ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪਾਣੀਪਤ ਇਲੇਕਟ੍ਰਿਕ ਬਸ ਡਿਪੋ ਪੂਰੀ ਸਮਰਥਾ ਨਾਲ ਬਸਾਂ ਦੇ ਸੰਚਾਲਨ ਲਈ ਤਿਆਰ ਹੈ ਅਤੇ ਆਗਾਮੀ ਤਿੰਨ ਮਹੀਨਿਆਂ ਅੰਦਰ ਇਸ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਜਾਵੇਗਾ। ਇਸ ਦੇ ਇਲਾਵਾ ਪਾਣੀਪਤ ਨੂੰ ਅਲਾਟ ਹੋਈ 50 ਬਸਾਂ ਵਿੱਚੋਂ ਹੁਣ ਤੱਕ 15 ਬਸਾਂ ਪਾਣੀਪਤ ਡਿਪੋ ਨੂੰ ਮੁਹੱਈਆ ਕਰਾਈ ਗਈਆਂ ਹਨ ਅਤੇ ਅਗਲੇ ਤਿੰਨ ਮਹੀਨਿਆਂ ਅੰਦਰ ਬਾਕੀ ਇਲੇਕਟ੍ਰਿਕ ਬਸਾਂ ਨੂੰ ਵੀ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਸ੍ਰੀ ਵਿਜ ਅੱਜ ਇੱਥੇ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨਸਭਾ ਵਿੱਚ ਚਲ ਰਹੇ ਸ਼ਰਦ ਰੁੱਤ ਸ਼ੈਸ਼ਨ ਵਿੱਚ ਲੱਗੇ ਇੱਕ ਸੁਆਲ ਦਾ ਉਤਰ ਦੇ ਰਹੇੇ ਸਨ। ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਪਾਣੀਪਤ ਸ਼ਹਿਰ ਵਿੱਚ ਭਾਰੀ ਟ੍ਰਾਂਸਪੋਰਟ ਜਾਮ ਨੂੰ ਕੰਟ੍ਰੋਲ ਕਰਨ ਲਈ ਸਰਕਾਰ ਨੇ ਸ਼ਹਿਰ ਵਿੱਚ ਇਲੇਕਟ੍ਰਿਕ ਬਸਾਂ ਚਲਾਈਆਂ ਹਨ ਅਤੇ ਇਸ ਪਹਿਲ ਤਹਿਤ ਇੱਕ ਚਾਰਜਿੰਗ ਸਟੇਸ਼ਨ ਦਾ ਨਿਰਮਾਣ ਵੀ ਕੀਤਾ ਹੈ।
ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਤਕਨੀਕੀ ਤੌਰ 'ਤੇ ਅਤੇ ਸਮੇ ਦੀ ਲੋੜ ਅਨੁਸਾਰ ਕੰਮ ਕਰ ਰਹੀ ਹੈ ਅਤੇ ਅਸੀ ਵੀ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਬਸਾਂ ਦੇ ਬੇੜੇ ਵਿੱਚ ਇਲੇਕਟ੍ਰਿਕ ਬਸਾਂ ਸ਼ਾਮਲ ਕਰਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਉਨ੍ਹਾਂ ਕੋਲ੍ਹ ਦੇਸ਼ਭਰ ਤੋਂ ਸਾਰੇ ਇਲੇਕਟ੍ਰਿਕ ਵਾਹਨ ਨਿਰਮਾਤਾ ਕੰਪਨਿਆਂ ਦੇ ਆਗੂ ਆਏ ਸਨ, ਉਦੋਂ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਤੱਕ ਉਚੀਤ ਗਿਣਤੀ ਵਿੱਚ ਚਾਰਜਿੰਗ ਸਟੇਸ਼ਨ ਨਹੀਂ ਲਗ ਜਾਂਦੇ, ਉਦੋਂ ਤੱਕ ਇਲੇਕਟ੍ਰਿਕ ਵਾਹਨ ਪੂਰੀ ਤਰ੍ਹਾਂ ਫਾਇਦੇਮੰਦ ਨਹੀਂ ਹੋ ਸਕਦੇ।
ਵਾਹਨ ਨਿਰਮਾਤਾ ਕੰਪਨਿਆਂ ਦੇ ਆਗੂਆਂ ਨੇ ਘਰ 'ਤੇ ਚਾਰਜ ਕਰਨ ਲਈ ਚਾਰਜਰ ਲਗਾਉਣ ਦੀ ਗੱਲ੍ਹ ਕੀਤੀ ਅਤੇ ਥਾਂ-ਥਾਂ 'ਤੇ ਚਾਰਜਿੰਗ ਸਟੇਸ਼ਨ ਲਗਾਉਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਚਾਰਜਿੰਗ ਸਟੇਸ਼ਨਾਂ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਵਿੱਚ ਊਰਜਾ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਤਾਂ ਜੋ ਥਾਂ-ਥਾਂ 'ਤੇ ਚਾਰਜਿੰਗ ਸਟੇਸ਼ਨਾਂ ਨੂੰ ਲਗਾਇਆ ਜਾਵੇ ਤਾਂ ਜੋ ਇਲੇਕਟ੍ਰਿਕ ਗੱਡੀਆਂ ਨੂੰ ਚਾਰਜਿੰਗ ਕਰਾਉਣ ਵਿੱਚ ਦਿੱਕਤ ਨਾ ਹੋਵੇ।