Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਹਾਂਸੀ ਬਣਿਆ ਹਰਿਆਣਾ ਦਾ 23ਵਾਂ ਜਿਲ੍ਹਾ, ਨਾਇਬ ਸਿੰਘ ਸੈਣੀ ਨੇ ਕੀਤਾ ਐਲਾਨ

ਇੱਕ ਹਫਤੇ ਵਿੱਚ ਜਾਰੀ ਹੋਵੇਗੀ ਜਿਲ੍ਹਾ ਬਨਣ ਦੀ ਨੋਟੀਫਿਕੇਸ਼ਨ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Ranbir Gangwa, Mohan Lal Badoli, Dr Krishan Lal Middha

Web Admin

Web Admin

5 Dariya News

ਹਾਂਸੀ , 16 Dec 2025

Last updated on: Dec 17, 2025, 16:19 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਾਂਸੀ ਵਿੱਚ ਆਯੋਜਿਤ ਵਿਕਾਸ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਹਾਂਸੀ ਨੂੰ ਸੂਬੇ ਦਾ 23ਵਾਂ ਜਿਲ੍ਹਾ ਬਨਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਹਫਤੇ ਵਿੱਚ ਇਸ ਦੀ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਵੇਗਾ, ਜਿਸ ਦੇ ਬਾਅਦ ਰੇਵੇਨਿਯੂ ਦੇ ਨਜਰਇਏ ਨਾਲ ਵੀ ਹਾਂਸੀ ਜਿਲ੍ਹਾ ਬਣ ਜਾਵੇਗਾ। 

ਰੈਲੀ ਵਿੱਚ ਮੌਜੂਦ ਭਾਰੀ ਭੀੜ ਨੇ ਹਾਂਸੀ ਨੂੰ ਜਿਲ੍ਹਾ ਬਨਾਉਣ ਦਾ ਐਲਾਨ ਕਰ ਜੋਰਦਾਰ ਨਾਰੇ ਲਗਾ ਕੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਹਾਂਸੀ ਵਿੱਚ 77 ਕਰੋੜ 30 ਲੱਖ ਰੁਪਏ ਦੀ ਲਾਗਤ ਦੀ 3 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। 

ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੀਰਾਂ ਦੀ ਧਰਤੀ ਅਤੇ ਕਦੀ ਹਿੰਦੂਸਤਾਨ ਦੀ ਦਲਹੀਜ਼ ਵਜੋ ਵਿਖਆਤ ਅਤੇ ਦੇਸ਼ ਲਈ ਮਰ-ਮਿੱਟਣ ਵਾਲੇ ਦੇਸ਼ਭਗਤਾਂ ਨੂੰ ਜਨਮ ਦੇਣ ਵਾਲੀ ਹਾਂਸੀ ਦੀ ਪਵਿੱਤਰ ਧਰਤੀ ਨੂੰ ਉਹ ਨਮਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਨ 1857 ਵਿੱਚ ਪਹਿਲਾ ਸੁਤੰਤਰਤਾ ਸੰਗ੍ਰਾਮ ਦੌਰਾਨ ਹਾਂਸੀ ਦੇ ਲੋਕਾਂ ਨੇ ਮਹਾਨ ਬਲਿਦਾਨ ਦਿੱਤੇ ਸਨ। 

ਇੱਥੇ ਦੀ ਲਾਲ ਸੜਕ ਅੰਗ੍ਰੇਜਾਂ ਵੱਲੋਂ ਕੀਤੇ ਗਏ ਜੁਲਮ ਦੀ ਗਵਾਹ ਹੈ। ਅੰਗ੍ਰੇਜਾਂ ਨੇ ਇੱਥੇ ਆਜਾਦੀ ਦੇ ਅਨੇਕ ਮਤਵਾਲਿਆਂ ਨੂੰ ਕੁਚਲਵਾ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਹਾਂਸੀ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਇਹ ਨਗਰ ਕਦੀ ਆਸੀ ਅਤੇ ਅਸੀਗੜ੍ਹ ਨਾਮ ਨਾਲ ਪ੍ਰਸਿੱਦ ਸੀ। ਸਮਰਾਟ ਹਰਸ਼ ਦੇ ਸਮੇਂ ਹਾਂਸੀ ਸਤਲਜ ਪ੍ਰਾਂਤ ਦੀ ਰਾਜਧਾਨੀ ਸੀ।

ਉਨ੍ਹਾਂ ਨੇ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਾਂਸੀ ਖੇਤਰ ਦੇ ਵਿਕਾਸ ਵਿੱਚ ਸਰਕਾਰ ਕੋਈ ਕਸਰ ਨਈਂ ਛੱਡੇਗੀ। 11 ਸਾਲਾਂ ਦੇ ਕਾਰਜਕਾਲ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਹਾਂਸੀ ਵਿਧਾਨਸਭਾ ਖੇਤਰ ਵਿੱਚ 1 ਹਜਾਰ 8 ਕਰੋੜ ਰੁਪਏ ਲਾਗਤ ਦੇ ਵਿਕਾਸ ਕੰਮ ਕਰਵਾਏ ਹਨ। 

ਜਦੋਂ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਸਿਰਫ 253 ਕਰੋੜ ਰੁਪਏ ਦੀ ਲਾਗਤ ਦੇ ਹੀ ਕੰਮ ਹੋਏ ਹਨ।

ਸੰਕਲਪ ਪੱਤਰ ਦੇ 54 ਵਾਅਦੇ ਪੂਰੇ ਕੀਤੇ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਵਿਧਾਨਸਭਾ ਚੋਣਾਂ ਦੇ ਆਪਣੇ ਸੰਕਲਪ-ਪੱਤਰ ਦੇ 217 ਵਿੱਚ 54 ਵਾਅਦਿਆਂ ਨੂੰ ਇੱਕ ਸਾਲ ਵਿੱਚ ਹੀ ਡਬਲ ਇੰਜਨ ਦੀ ਸਰਕਾਰ ਨੇ ਪੂਰਾ ਕਰ ਦਿਖਾਇਆ ਹੈ। ਇਹੀ ਨਹੀਂ, 163 ਵਾਅਦਿਆਂ 'ਤੇ ਕੰਮ ਪ੍ਰਗਤੀ 'ਤੇ ਹੈ। ਇਹ ਇੱਕ ਸਾਲ ਦਾ ਸਮੇਂ ਭਲੇ ਹੀ ਘੱਟ ਹੈ, ਪਰ ਸਰਕਾਰ ਨੇ ਜਿਸ ਨੌਨ-ਸਟਾਪ ਵਿਕਾਸ ਦਾ ਸਕੰਲਪ ਕੀਤਾ ਸੀ, ਉਸ ਦੀ ਸਿੱਦੀ ਵਿੱਚ ਇਹ ਇੱਕ ਸਾਲ ਵਿਕਾਸ ਦੀ ਤਿਗੁਣੀ ਗਤੀ ਦਾ ਗਵਾਹ ਹੈ। 

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਵਿੱਚ ਵੀ ਸੂਬੇ ਦੇ ਸੁਨਹਿਰੇ ਵਿਕਾਸ ਅਤੇ ਹਰ ਵਰਗ ਦੇ ਹਿੱਤਾਂ ਦੀ ਸੁਰੱਖਿਆ ਲਈ ਅਨੇਕ ਠੋਸ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਇਸ ਦੌਰਾਨ ਸੂਬਾ ਸਰਕਾਰ ਦੀ ਉਪਲਬਧੀਆਂ ਦਾ ਵੀ ਜਿਕਰ ਕੀਤਾ। ਉਨ੍ਹਾਂ ਨੇ ਦੀਨਦਿਆਲ ਲਾਡੋ ਲਕਛਮੀ ਯੋਜਨਾ ਦੇ ਬਾਰੇ ਵਿੱਚ ਕਿਹਾ ਕਿ ਸਰਕਾਰ ਵੱਲੋਂ ਯੋਜਨਾ ਤਹਿਤ 2100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। 

ਹੁਣ ਤੱਕ ਦੋ ਕਿਸਤਾਂ ਵਿੱਚ 7 ਲੱਖ ਤੋਂ ਵੱਧ ਭੈਣ-ਬੇਟੀਆਂ ਨੂੰ 258 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਸੀ ਤਰ੍ਹਾ, ਗਰੀਬ ਮਹਿਲਾਵਾਂ ਨੂੰ ਆਪਣੀ ਰਸੋਈ ਚਲਾਉਣ ਲਈ ਸਰਕਾਰ ਵੱਲੋਂ ਹਰ ਮਹੀਨੇ ਸਿਰਫ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਇਹ ਲਾਭ ਸੂਬੇ ਦੇ ਲਗਭਗ 14 ਲੱਖ 70 ਹਜਾਰ ਪਰਿਵਾਰਾਂ ਨੂੰ ਮਿਲ ਰਿਹਾ ਹੈ।

ਕਾਂਗਰਸ ਕਿਸਾਨਾਂ ਦਾ 269 ਕਰੋੜ ਦਾ ਮੁਆਵਜਾ ਬਕਾਇਆ ਛੱਡ ਗਈ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਸਾਨ ਹਿੱਤ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀ ਸਾਰੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ 'ਤੇ ਕਰ ਰਹੀ ਹੈ। ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਖਰੀਦ ਦੇ 1 ਲੱਖ 64 ਹਜਾਰ ਕਰੋੜ ਰੁਪਏ ਪਾਏ ਜਾ ਚੁੱਕੇ ਹਨ। 

ਫਸਲ ਖਰਾਬ ਹੋਣ 'ਤੇ ਪਿਛਲੀ 11 ਸਾਲਾਂ ਵਿੱਚ ਕਿਸਾਨਾਂ ਨੂੰ ਮੁਆਵਜ਼ੇ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹੁਣ ਤੱਕ 15 ਹਜਾਰ 448 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। ਜਦੋਂ ਕਿ ਕਾਂਗਰਸ ਸਰਕਾਰ ਦੇ 10 ਸਾਲ ਦੇ ਸ਼ਾਸਨਕਾਲ ਵਿੱਚ 1 ਹਜਾਰ 138 ਕਰੋੜ ਰੁਪਏ ਦਾ ਮੁਆਵਜਾ ਰਕਮ ਜਾਰੀ ਕੀਤਾ ਗਿਆ ਸੀ। 

ਕਾਂਗਰਸ ਸਰਕਾਰ ਕਿਸਾਨਾਂ ਦੀ 269 ਕਰੋੜ ਰੁਪਏ ਦੀ ਮੁਆਵਜਾ ਰਕਮ ਬਕਾਇਆ ਛੱਡ ਕੇ ਚੱਲੀ ਗਈ ਸੀ, ਜਿਸ ਬੀਜੇਪੀ ਸਰਕਾਰ ਨੇ 2014 ਵਿੱਚ ਜਨਸੇਵਾ ਦੀ ਜਿਮੇਵਾਰੀ ਸੰਭਾਲਣ ਦੇ ਬਾਅਦ 2015 ਵਿੱਚ ਜਾਰੀ ਕੀਤਾ ਸੀ। ਇੰਨ੍ਹਾ ਹੀ ਨਹੀਂ, ਬੀਜੇਪੀ ਸਰਕਾਰ ਨੇ ਅੰਗ੍ਰੇਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਅਭਿਆਨੇ ਨੂੰ ਜੜ ਤੋਂ ਖਤਮ ਕੀਤਾ ਹੈ। 

ਨਾਲ ਹੀ ਜਮੀਨਾਂ ਤੇ ਸੰਪਤੀਆਂ ਦਾ ਪੇਪਰਲੈਸ ਰਜਿਸਟ੍ਰੇਸ਼ਣ ਸ਼ੁਰੂ ਕੀਤਾ ਹੈ। ਹੁਣ ਰਜਿਸਟਰੀ ਦਾ ਕੰਮ ਪੂਰੀ ਤਰ੍ਹਾ ਡਿਜੀਟਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੋਨੀਪਤ ਤੋਂ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਸਰਕਾਰ ਦਾ ਟੀਚਾ ਇਸ ਦੇ ਰਾਹੀਂ ਗਰੀਬ ਤੋਂ ਗਰੀਬ ਪਰਿਵਾਰ ਦੀ ਸਾਲਾਨਾ ਆਮਦਨ ਘੱਟ ਤੋਂ ਘੱਟ 1 ਲੱਖ 80 ਹਜਾਰ ਰੁਪਏ ਕਰਨਾ ਹੈ। 

ਸਰਕਾਰ ਨੇ ਵਾਂਝੇ ਰਹਿ ਗਈ ਅਨੁਸੂਚਿਤ ਜਾਤੀਆਂ ਨੂੰ ਰਾਖਵਾਂ ਵਿੱਚ ਉਨ੍ਹਾ ਦਾ ਅਧਿਕਾਰ ਦੇਣ ਦਾ ਕੰਮ ਵੀ ਕੀਤਾ ਹੈ। ਨਾਲ ਹੀ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ ਵਿੱਚ 200 ਰੁਪਏ ਵਾਧਾ ਕਰ ਕੇ ਇਸ ਨੁੰ 3200 ਰੁਪਏ ਸਾਲਾਨਾ ਕੀਤਾ ਹੈ। ਉੱਥੇ ਹੀ, ਪਿਛੜਾ ਵਰਗ ਦੀ ਕ੍ਰੀਮੀਲੇਅਰ ਆਮਦਨ ਸੀਮਾ ਨੂੰ 6 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕੀਤਾ ਹੈ। 

ਪਿਛੜਾ ਵਰਗ -ਬੀ ਨੂੰ ਪੰਚਾਇਤੀ ਰਾਜ ਅਦਾਰਿਆਂ ਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਰਾਖਵਾਂ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਦੇ ਸਿਰ 'ਤੇ ਛੱਤ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 56 ਹਜਾਰ ਮਕਾਨ ਦਿੱਤੇ ਗਏ ਹਨ। ਗਰੀਬ ਪਰਿਵਾਰਾਂ ਨੂੰ ਮੁੱਖ ਮੰਤਰੀ ਆਵਾਸ ਯੋਜਨਾ-ਸ਼ਹਿਰੀ ਤਹਿਤ 14 ਸ਼ਹਿਰਾਂ ਵਿੱਚ 15 ਹਜਾਰ 765 ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਹਨ। 

ਮੁੱਖ ਮੰਤਰੀ ਆਵਾਸ ਯੋਜਨਾ -ਗ੍ਰਾਮੀਣ ਤਹਿਤ ਪਿੰਡ ਪੰਚਾਇਤਾਂ ਵਿੱਚ 12 ਹਜਾਰ 31 ਪਲਾਟ ਦਿੱਤੇ ਹਨ। ਹੁਣ ਧਨ ਦੇ ਅਭਾਵ ਵਿੱਚ ਕੋਈ ਵੀ ਗਰੀਬ ਇਲਾਜ ਤੋਂ ਵਾਂਝਾ ਨਹੀਂ ਰਹੇਗਾ। ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਵਿੱਚ 25 ਲੱਖ 39 ਹਜਾਰ ਮਰੀਜਾਂ ਦਾ 4126 ਕਰੋੜ ਰੁਪਏ ਦਾ ਮੁਫਤ ਇਲਾਜ ਕੀਤਾ ਗਿਆ ਹੈ।

ਵਿਕਸਿਤ ਹਰਿਆਣਾ ਦਾ ਵਿਕਾਸ ਵਿਰੋਧੀ ਨੇਤਾਵਾਂ ਨੁੰ ਰਾਸ ਨਹੀਂ ਆ ਰਿਹਾ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬਾ ਅੱਗੇ ਵੱਧ ਰਿਹਾ ਹੈ। ਜੋ ਕਿਹਾ ਹੈ, ਉਹ ਕਰਣਗੇ। ਸਾਡੀ ਨੀਤੀ, ਨੀਅਤ ਅਤੇ ਅਗਵਾਈ ਸਪਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਡਬਲ ਇੰਜਨ ਸਰਕਾਰ ਨੇ ਭੌਤਿਕ ਤੇ ਮਨੁੱਖ ਵਿਕਾਸ ਦੇ ਪੈਮਾਨਿਆਂ 'ਤੇ ਹਰਿਆਣਾ ਨੂੰ ਇੱਕ ਖੁਸ਼ਹਾਲ ਅਤੇ ਵਿਕਸਿਤ ਰਾਜ ਬਣਾਇਆ ਹੈ। 

ਪਰ ਅਜਿਹਾ ਵਿਕਸਿਤ ਹਰਿਆਣਾ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਰਾਸ ਨਹੀਂ ਆ ਰਿਹਾ ਹੈ ਅਤੇ ਉਹ ਰੋਰ-ਰੋਜ ਝੂਠ ਫੈਲਾ ਕੇ ਸਿਆਸੀ ਲਾਭ ਲੈਣ ਦੀ ਤਾਕ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਕਾਂਗਰਸ ਆਪਣੀ ਖੋਈ ਹੋਈ ਸਿਆਸੀ ਜਮੀਨ ਨੂੰ ਤਲਾਸ਼ਣ ਲਈ ਵੋਟ ਚੋਰੀ ਦਾ ਗੁਮਰਾਹ ਪ੍ਰਚਾਰ ਕਰ ਰਹੀ ਹੈ। 

ਜਦੋਂ ਕਿ ਸਚਾਈ ਇਹ ਹੈ ਕਿ ਕਾਂਗਰਸ ਪਾਰਟੀ ਖੁਦ ਆਪਣੇ ਪੂਰੇ ਸਿਆਸੀ ਇਤਿਹਾਸ ਵਿੱਚ ਫਰਜੀਵਾੜੇ, ਭ੍ਰਿਸ਼ਟਾਚਾਰ ਅਤੇ ਲੋਕਤੰਤਰ ਦੀ ਹਤਿਆ ਦੀ ਪ੍ਰਤੀਕ ਰਹੀ ਹੈ। ਦੇਸ਼ ਦੀ ਜਨਤਾ ਜਾਣਦੀ ਹੈ ਕਿ ਇਹ ਉਹੀ ਕਾਂਗਰਸ ਪਾਰਟੀ ਹੈ, ਜਿਸ ਨੇ ਐਮਰਜੈਂਸੀ ਲਗਾ ਕੇ ਲੋਕਾਂ ਦੇ ਸੰਵੈਂਧਾਨਿਕ ਅਧਿਕਾਰਾਂ ਦਾ ਗਲਾ ਘੋਇਆ ਸੀ। 

ਇਸੀ ਪਾਰਟੀ ਨੇ ਹਰ ਚੋਣ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਧਾਂਧਲੀ ਕਰਨ ਦਾ ਇਤਿਹਾਸ ਰਚਿਆ ਹੈ। ਇਹ ਉਹੀ ਕਾਗਰਸ ਹੈ, ਜੋ ਰੋਹਤਕ, ਭਿਵਾਨੀ ਅਤੇ ਫਰੀਦਾਬਾਦ ਵਿੱਚ ਬੂਥ ਕੈਪਚਰਿੰਗ ਦੀ ਘਟਨਾਵਾਂ ਵਿੱਚ ਫੜੀ ਗਈ ਸੀ। ਇੰਨ੍ਹਾ ਦੇ ਨੇਤਾਵਾਂ ਦੇ ਖਿਲਾਫ ਵੋਟਰ ਲਿਸਟ ਵਿੱਚ ਗੜਬੜੀ ਕਰਵਾਉਣ ਦੇ ਕੇਸ ਦਰਜ ਹੋਏ ਹਨ।

ਐਸਆਈਆਰ ਨੂੰ ਲੈ ਕੇ ਸਾਧਿਆ ਨਿਸ਼ਾਨਾ

ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਐਚਆਈਆਰ ਦੇ ਖਿਲਾਫ ਵੀ ਗਲਤ ਪ੍ਰਚਾਰ ਕਰ ਰਹੀ ਹੈ। ਦੇਸ਼ ਵਿੱਚ 1952 ਤੋਂ ਲੈ ਕੇ ਹੁਣ ਤੱਕ ਕਈ ਵਾਰ ਗੰਭੀਰ ਮੁੜ ਨਿਰੀਖਣ ਹੋਏ ਹਨ। ਇੰਨ੍ਹਾਂ ਵਿੱਚ ਸਾਲ 1952, 1957, 1961, 1965-66, 1983-84, 1987,88, 1992-93-95 ਅਤੇ ਸਾਲ 2002-03 ਸ਼ਾਮਿਲ ਹਨ। 

ਇੰਨ੍ਹਾਂ ਸਾਰੇ ਸਾਲਾਂ ਵਿੱਚ ਐਸਆਈਆਰ ਮਤਬਲ ਗਹਿਨ ਮੁੜ ਨਿਰੀਖਣ ਹੋਇਆ ਹੈ। ਇੰਨ੍ਹਾਂ ਸਾਰੇ ਕਾਲਖੰਡਾਂ ਵਿੱਚ ਜਿਆਦਾਤਰ ਸਮੇਂ ਵਿਰੋਧੀ ਧਿਰ ਦੀ ਹੀ ਸਰਕਾਰਾਂ ਦੇਸ਼ ਵਿੱਚ ਸੱਤਾ ਵਿੱਚ ਸਨ। ਉਦੋਂ ਨਾ ਤਾਂ ਲੋਕਤੰਤਰ ਖਤਰੇ ਵਿੱਚ ਸੀ, ਨਾ ਸੰਵਿਧਾਨ 'ਤੇ ਸੰਕਟ ਸੀ ਅਤੇ ਨਾ ਹੀ ਚੋਣ ਕਮਿਸ਼ਨ 'ਤੇ ਸੁਆਲ ਚੁੱਕੇ ਗਏ। 

ਫਿਰ ਅੱਜ 2025 ਵਿੱਚ ਜਦੋਂ ਚੋਣ ਕਮਿਸ਼ਨ ਨੇ ਸੰਵੈਧਾਨਿਕ ਜਿਮੇਵਾਰੀ ਨਿਭਾਉਂਦੇ ਹੋਏ ਵੋਟਰ ਲਿਸਟ ਦੇ ਸ਼ੁਦੀਕਰਣ ਦਾ ਫੈਸਲਾ ਕੀਤਾ, ਤਾਂ ਅਚਾਨਕ ਲੋਕਤੰਤਰ ਖਤਰੇ ਵਿੱਚ ਕਿਵੇਂ ਆ ਗਿਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਦੇਸ਼ ਵਿੱਚ ਲੋਕਤੰਤਰ ਦੀ ਸ਼ੁਧਤਾ ਬਣੀ ਰਹੇ, ਇਸ ਲਈ ਉਹ ਅਨਾਪ-ਸ਼ਨਾਪ ਦੋਸ਼ ਲਗਾਉਂਦੀ ਰਹਿੰਦੀ ਹੈ।

ਸੂਬਾ ਸਰਕਾਰ ਕਰ ਰਹੀ ਤੇਜੀ ਨਾਲ ਕੰਮ- ਰਣਬੀਰ ਗੰਗਵਾ

ਪੋ੍ਰਗਰਾਮ ਵਿੱਚ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਹਰ ਖੇਤਰ ਦਾ ਤੇਜੀ ਨਾਲ ਵਿਕਾਸ ਕਰ ਰਹੀ ਹੈ। ਸੂਬੇ ਵਿੱਚ ਡਬਲ ਇੰਜਨ ਦੀ ਸਰਕਾਰ ਨੇ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਈਆਂ ਅਤੇ ਉਸ ਦਾ ਨਤੀਜਾ ਹੈ ਕਿ ਲਗਾਤਾਰ ਤੀਜੀ ਵਾਰ ਬੀਜੇਪੀ ਦੀ ਸਰਕਾਰ ਹਰਿਆਣਾ ਵਿੱਚ ਬਣੀ ਹੈ। 

ਸ੍ਰੀ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਨਾ ਸਿਰਫ ਹਰਿਆਣਾ ਸੂਬਾ ਸਗੋ ਗੁਆਂਢੀ ਸੂਬਿਆਂ ਵਿੱਚ ਵੀ ਇੱਕ ਵੱਖ ਪਹਿਚਾਣ ਬਣੀ ਹੈ ਅਤੇ ਚੋਣਾਂ ਦੌਰਾਨ ਮੁੱਖ ਮੰਤਰੀ ਨੇ ਹੋਰ ਸੂਬਿਆਂ ਵਿੱਚ ਜਿੱਥੇ-ਜਿੱਥੇ ਜਨਸਭਾਵਾਂ ਕੀਤੀਆਂ ਉੱਥੇ ਸਾਡੀ ਪਾਰਟੀ ਜੇਤੂ ਹੋਈ ਹੈ। ਇਸ ਮੌਕੇ 'ਤੇ ਵਿਧਾਇਕ ਵਿਨੋਦ ਭਿਆਨਾ ਅਤੇ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ 'ਤੇ ਸ੍ਰੀ ਰਾਮ ਕੁਮਾਰ ਗੌਤਮ, ਸਾਬਕਾ ਮੰਤਰੀ ਕੈਪਟਨ ਅਭਿਮਨਿਊ, ਹਰਿਆਣਾ ਬੀਜੇਪੀ ਪ੍ਰਭਾਰੀ ਸ੍ਰੀ ਸਤੀਸ਼ ਪੁਨਿਆ ਨੇ ਵੀ ਵਿਕਾਸ ਰੈਲੀ ਨੂੰ ਸੰਬੋਧਿਤ ਕੀਤਾ।

ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਸ੍ਰੀਮਤੀ ਸਾਵਿਤਰੀ ਜਿੰਦਲ, ਸ੍ਰੀ ਕਪੂਰ ਸਿੰਘ ਵਾਲਮਿਕੀ, ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ, ਸ੍ਰੀ ਅਨੂਪ ਧਾਨਕ , ਮਹਾਮੰਤਰੀ ਸ੍ਰੀ ਸੁਰੇਂਦਰ ਪੁਨਿਆ, ਹਿਸਾਰ ਮੇਅਰ ਸ੍ਰੀ ਪ੍ਰਵੀਣ ਪੋਪਲੀ, ਜਿਪ ਜੇਅਰਮੇਨ ਸੋਨੂ ਸਿਹਾਗ, ਸਾਬਕਾ ਰਾਜਸਭਾ ਸਾਂਸਦ ਡਾ. ਡੀਪੀ ਵੱਤਸ ਸਮੇਤ ਕਾਫੀ ਗਿਣਤੀ ਵਿੱਚ ਮਾਣਯੋਗ ਮੋਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Ranbir Gangwa , Mohan Lal Badoli , Dr Krishan Lal Middha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD