Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਸੀਜੀਸੀ ਲਾਂਡਰਾਂ ਦੇ ਸੀਈਸੀ ਅਤੇ ਸੀਬੀਐਸਏ ਨੂੰ ਕਿਊ ਆਈ ਗੇਜ ਵੱਲੋਂ ਮਿਲੀ ਰੇਟਿੰਗ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਮਾਨਤਾ 2025-26 ਨਾਲ ਕੀਤਾ ਸਨਮਾਨਿਤ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

5 Dariya News

5 Dariya News

5 Dariya News

ਲਾਂਡਰਾਂ , 16 Dec 2025

Last updated on: Dec 17, 2025, 12:46 IST

ਸੀਜੀਸੀ ਲਾਂਡਰਾਂ ਨੇ ਕਿਊ ਆਈ ਗੇਜ ਇੰਸਟੀਚਿਊਸ਼ਨ ਆਫ਼ ਹੈਪੀਨੈੱਸ 2025-26 ਕੰਕਲੇਵ (ਮੀਟਿੰਗ) ਵਿੱਚ ਹਿੱਸਾ ਲਿਆ। ਇਹ ਇੱਕ ਨੈਸ਼ਨਕ ਫੋਰਮ ਸੀ ਜਿਸ ਦਾ ਮੁੱਖ ਵਿਸ਼ਾ ‘ਰੀ-ਐਨਵੀਜ਼ਨਿੰਗ ਵੈੱਲ ਬੀਇੰਗ ਇਨ ਇੰਡਿਅਨ ਹਾਈਅਰ ਐਜੂਕੇਸ਼ਨ ਥਰੂ ਪੀਪਲ ਫਰਸਟ’ ਕੈਂਪਸ ’ਤੇ ਆਧਾਰਿਤ ਰਿਹਾ। ਇਸ ਵਿਸ਼ੇਸ਼ ਪ੍ਰੋਗਰਾਮ ਨੇ ਭਾਰਤ ਭਰ ਦੇ ਉੱਚ ਸਿੱਖਿਆ ਨੇਤਾਵਾਂ ਅਤੇ ਸੰਸਥਾਗਤ ਹਿੱਸੇਦਾਰਾਂ ਨੂੰ ਇੱਕੋ ਮੰਚ ’ਤੇ ਇਕੱਠਾ ਕੀਤਾ।

ਸੀਜੀਸੀ ਲਾਂਡਰਾਂ ਦੇ ਦੋ ਸੰਘਟਕ ਸੰਸਥਾਨਾਂ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਅਤੇ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਨਿਸਟ੍ਰੇਸ਼ਨ (ਸੀਬੀਐਸਏ), ਨੂੰ, ਕਿਊ ਆਈ ਗੇਜ਼ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਫਰੇਮਵਰਕ ਦੇ ਤਹਿਤ ਸੁਤੰਤਰ ਤੌਰ ’ਤੇ ਰੇਟਿੰਗ ਦਿੱਤੀ ਗਈ ਅਤੇ ਕਨਕਲੇਵ ਵਿੱਚ 2025-26 ਲਈ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਦੀ ਮਾਨਤਾ ਨਾਲ ਸਨਮਾਨਿਆ ਗਿਆ। ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਪ੍ਰੋਫੇਸਰ ਸਚਿਨ ਮਜੀਠੀਆ, ਅਤੇ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ ਸੀਬੀਐਸਏ ਨੇ ਇਸ ਪ੍ਰੋਗਰਾਮ ਵਿੱਚ ਸੰਸਥਾਵਾਂ ਦੀ ਨੁਮਾਇੰਦਗੀ ਕੀਤੀ। 

ਜ਼ਿਕਰਯੋਗ ਹੈ ਕਿ ਕਿਊ ਆਈ ਗੇਜ਼ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਮੁਲਾਂਕਣ ਦੇਸ਼ ਭਰ ਵਿੱਚ 5,00,000 ਤੋਂ ਵੱਧ ਹਿੱਸੇਦਾਰਾਂ ਤੋਂ ਇਕੱਤਰ ਕੀਤੇ ਫੀਡਬੈਕ ’ਤੇ ਆਧਾਰਿਤ ਹੈ ਅਤੇ ਇਹ ਕੈਂਪਸ ਵੈੱਲ ਬੀਇੰਗ, ਸਮਾਵੇਸ਼ੀ, ਅਕਾਦਮਿਕ ਸਹਾਇਤਾ ਅਤੇ ਸੰਸਥਾਗਤ ਸੱਭਿਆਚਾਰ ਸਣੇ ਕਈ ਮਾਪਦੰਡਾਂ ਜ਼ਰੀਏ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ। ਮੁਲਾਂਕਣ ਦੇ ਢਾਂਚਾਗਤ ਨਤੀਜੇ ਸੰਸਥਾਵਾਂ ਨੂੰ ਵਿਦਿਆਰਥੀਆਂ ਅਤੇ ਸਟਾਫ ਲਈ ਸ਼ਮੂਲੀਅਤ, ਸਹਿਯੋਗ ਪ੍ਰਣਾਲੀਆਂ ਅਤੇ ਕੈਂਪਸ ਅਭਿਆਸਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਾਰਜਸ਼ੀਲ ਸੂਝ ਪ੍ਰਦਾਨ ਕਰਦੇ ਹਨ। 

ਇਸ ਵਿਸ਼ੇਸ਼ ਪ੍ਰਾਪਤੀ ਸੰਬੰਧੀ ਗੱਲਬਾਤ ਕਰਦਿਆਂ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਕਿਊ ਆਈ ਗੇਜ਼ ਇੰਸਟੀਚਿਊਸ਼ਨ ਆਫ਼ ਹੈਪੀਨੈੱਸ ਰੇਟਿੰਗ ਸੰਸਥਾਗਤ ਗੁਣਵੱਤਾ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਵੈੱਲ ਬੀਇੰਗ ਦੀ ਭੂਮਿਕਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸੀਜੀਸੀ ਲਾਂਡਰਾਂ ਆਪਣੀਆਂ ਸੰਸਥਾਵਾਂ ਵਿੱਚ  ਸਿਖਿਆਰਥੀ ਕੇਂਦ੍ਰਿਤ ਅਤੇ ਸਹਾਇਕ ਅਕਾਦਮਿਕ ਵਾਤਾਵਰਣ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। 

ਰੇਟਿੰਗ ਅਤੇ ਮਾਨਤਾ ਸੀਜੀਸੀ ਲਾਂਡਰਾਂ ਵੱਲੋਂ ਆਪਣੇ ਅਕਾਦਮਿਕ ਭਾਈਚਾਰੇ ਦੇ ਅੰਦਰ ਸੰਪੂਰਨ ਵਿਕਾਸ ਅਤੇ ਢਾਂਚਾਗਤ ਵੈੱਲ ਬੀਇੰਗ ਪਹਿਲਕਦਮੀਆਂ ’ਤੇ ਨਿਰੰਤਰ ਜ਼ੋਰ ਨੂੰ ਮਜ਼ਬੂਤ ਕਰਦੀ ਹੈ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD