Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਰਜਿੰਦਰ ਗੁਪਤਾ ਵੱਲੋਂ ਸ਼ੁਰੂਆਤੀ ਬਾਲ ਸੰਭਾਲ ਤੇ ਸਿੱਖਿਆ ਨੂੰ ਸੰਵੈਧਾਨਕ ਅਧਿਕਾਰ ਬਣਾਉਣ ਦਾ ਸਮਰਥਨ

ਆੰਗਣਵਾੜੀ ਪ੍ਰਣਾਲੀ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ

Rajinder Gupta, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਨਵੀਂ ਦਿੱਲੀ , 13 Dec 2025

Last updated on: Dec 13, 2025, 17:00 IST

ਰਾਜ੍ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਰਾਜ੍ ਸਭਾ ਵਿੱਚ ਸ੍ਰੀਮਤੀ ਸੁਧਾ ਮੂਰਤੀ ਵੱਲੋਂ ਪੇਸ਼ ਕੀਤੇ ਪ੍ਰਾਈਵੇਟ ਮੈਂਬਰ ਰੈਜ਼ੋਲੂਸ਼ਨ ਦਾ ਪੂਰਾ ਸਮਰਥਨ ਕੀਤਾ, ਜਿਸ ਵਿੱਚ ਸੰਵਿਧਾਨ ਵਿੱਚ ਨਵਾਂ ਆਰਟਿਕਲ 21ਬੀ ਸ਼ਾਮਲ ਕਰਕੇ 3 ਤੋਂ 6 ਸਾਲ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸ਼ੁਰੂਆਤੀ ਬਾਲ ਸੰਭਾਲ ਤੇ ਸਿੱਖਿਆ (ਈ.ਈ.ਸੀ.ਈ) ਨੂੰ ਅਧਿਕਾਰ ਬਣਾਉਣ ਦਾ ਪ੍ਰਸਤਾਵ ਹੈ। ਇਸ ਨੂੰ ਸਮੇਂ ਦੀ ਵੱਡੀ ਲੋੜ ਅਤੇ ਵਿਗਿਆਨਕ ਨਜ਼ਰੀਏ ਨਾਲ ਬਹੁਤ ਜ਼ਰੂਰੀ ਕਦਮ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੱਚੇ ਦਾ 85% ਮਸਤਿਸ਼ਕ ਵਿਕਾਸ ਛੇ ਸਾਲ ਦੀ ਉਮਰ ਤੱਕ ਹੋ ਜਾਂਦਾ ਹੈ, ਇਸ ਲਈ ਇਹ ਮਹੱਤਵਪੂਰਨ ਸਾਲ ਬਹੁਤ ਕੀਮਤੀ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆੰਗਣਵਾੜੀ ਪ੍ਰਣਾਲੀ, ਜੋ ਇਸ ਸਾਲ 50 ਸਾਲ ਪੂਰੇ ਕਰ ਰਹੀ ਹੈ, 1975 ਵਿੱਚ ਸ਼ੁਰੂ ਹੋਏ 33 ਪਾਇਲਟ ਕੇਂਦਰਾਂ ਤੋਂ ਵਧ ਕੇ ਅੱਜ 13.96 ਲੱਖ ਕੇਂਦਰਾਂ ਤੱਕ ਫੈਲ ਚੁੱਕੀ ਹੈ। ਇਸ ਦੇ ਬਾਵਜੂਦ ਕਈ ਕੇਂਦਰਾਂ ਵਿੱਚ ਆਧਾਰਭੂਤ ਢਾਂਚੇ ਦੀ ਕਮੀ ਕਾਰਨ ਸੇਵਾਵਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ। 

ਲਗਭਗ 3.58 ਲੱਖ ਕੇਂਦਰ ਅਜੇ ਵੀ ਕਿਰਾਏ ਜਾਂ ਅਸਥਾਈ ਥਾਵਾਂ ਤੋਂ ਚਲ ਰਹੇ ਹਨ ਅਤੇ ਕਈਆਂ ਵਿੱਚ ਪਾਈਪ ਨਾਲ ਪਾਣੀ, ਸ਼ੌਚਾਲਾ, ਰਸੋਈ ਅਤੇ ਸੌਰ ਊਰਜਾ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਹੈ। ਗੁਪਤਾ ਨੇ ਕਿਹਾ ਕਿ ਇਨ੍ਹਾਂ ਸੀਮਿਤ ਸੰਸਾਧਨਾਂ ਦੇ ਬਾਵਜੂਦ ਆੰਗਣਵਾੜੀ ਵਰਕਰਾਂ ਤੇ ਪੋਸ਼ਣ, ਟੀਕਾਕਰਨ, ਸ਼ੁਰੂਆਤੀ ਸਿੱਖਿਆ, ਘਰ-ਘਰ ਜਾ ਕੇ ਜਾਗਰੂਕਤਾ ਫੈਲਾਉਣ ਵਰਗੇ 20 ਤੋਂ ਵੱਧ ਮਹੱਤਵਪੂਰਨ ਕੰਮਾਂ ਦੀ ਜ਼ਿੰਮੇਵਾਰੀ ਹੈ। 

ਕਈ ਵਾਰ ਉਨ੍ਹਾਂ ਨੂੰ ਚੋਣ ਡਿਊਟੀਆਂ ਅਤੇ ਹੋਰ ਸਰਕਾਰੀ ਸਰਵੇਖਣਾਂ ਦਾ ਵਾਧੂ ਬੋਝ ਵੀ ਝੇਲਣਾ ਪੈਂਦਾ ਹੈ। ਇਸ ਲਈ ਈ.ਈ.ਸੀ.ਈ ਨੂੰ ਸੰਵੈਧਾਨਕ ਅਧਿਕਾਰ ਬਣਾਉਣ ਤੋਂ ਪਹਿਲਾਂ ਆੰਗਣਵਾੜੀ ਪ੍ਰਣਾਲੀ ਅਤੇ ਵਰਕਰਾਂ ਦੀ ਮਜ਼ਬੂਤੀ ਬੁਨਿਆਦੀ ਸ਼ਰਤ ਹੈ। ਸਾਂਸਦ ਗੁਪਤਾ ਨੇ ਵਿਸ਼ੇਸ਼ ਜ਼ਰ੍ਰੁਰਾਤਾਂ ਵਾਲੇ ਬੱਚਿਆਂ, ਦਿਵਿਆੰਗ ਬੱਚਿਆਂ ਅਤੇ ਦੁਰਲਭ ਬਿਮਾਰੀਆਂ ਨਾਲ ਪ੍ਰਭਾਵਿਤ ਨੰਨ੍ਹੇ ਬੱਚਿਆਂ ਵੱਲ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਉੱਪਰੋਕਤ ਕੀਤੀ। 

ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ 2.68 ਕਰੋੜ ਦਿਵਿਆੰਗ ਜਨ ਹਨ, ਜਿਨ੍ਹਾਂ ਵਿੱਚ ਵੱਡੀ ਸੰਖਿਆ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ, ਜੋ ਮੌਜੂਦਾ ਕਾਨੂਨੀ ਸੁਰੱਖਿਆ ਦੇ ਦਾਇਰੇ ਤੋਂ ਬਾਹਰ ਹਨ। ਲਗਭਗ 70% ਦੁਰਲਭ ਬਿਮਾਰੀਆਂ ਬਚਪਨ ਵਿੱਚ ਹੀ ਸਾਹਮਣੇ ਆਉਂਦੀਆਂ ਹਨ ਅਤੇ 3–7 ਸਾਲ ਦੀ ਦੇਰੀ ਨਾਲ ਹੋਣ ਵਾਲੀ ਪਛਾਣ ਬੱਚਿਆਂ ਦੀ ਉਮਰ ਭਰ ਦੀ ਵਿਕਾਸ ਹਾਨੀ ਦਾ ਕਾਰਨ ਬਣਦੀ ਹੈ। 

ਦੇਸ਼ ਵਿੱਚ 25 ਲੱਖ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਕੂਲਾਂ ਵਿੱਚ ਹਨ, ਪਰ ਵਿਸ਼ੇਸ਼ ਤਾਲੀਮਯਾਫ਼ਤਾ ਅਧਿਆਪਕ ਸਿਰਫ਼ 12–15 ਹਜ਼ਾਰ ਹਨ, ਜਿਸ ਕਾਰਨ ਸ਼ੁਰੂਆਤੀ ਹਸਤਖੇਪ ਅਤੇ ਥੈਰੇਪੀ ਉਨ੍ਹਾਂ ਤੱਕ ਨਹੀਂ ਪਹੁੰਚ ਪਾਉਂਦੀਆਂ। ਉਨ੍ਹਾਂ ਨੇ ਕਿਹਾ ਕਿ ਜੇ ਆਰਟਿਕਲ 21ਬੀ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ ਤਾਂ ਈ.ਈ.ਸੀ.ਈ ਦੇ ਢਾਂਚੇ ਵਿੱਚ ਸ਼ੁਰੂਆਤੀ ਸਕ੍ਰੀਨਿੰਗ, ਹਸਤਖੇਪ ਅਤੇ ਦਿਵਿਆੰਗ ਤੇ ਦੁਰਲਭ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਵਿਸ਼ੇਸ਼ ਸਹਾਇਤਾ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ।

ਗੁਪਤਾ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਸ਼ੁਰੂਆਤੀ ਬਾਲ ਸਿੱਖਿਆ ਦੇ ਨਜ਼ਰੀਏ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਜਪਾਨ, ਫ਼ਿਨਲੈਂਡ ਤੇ ਸਕੈਂਡੀਨੇਵੀਆਈ ਮਾਡਲਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਉੱਥੇ ਸ਼ੁਰੂਆਤੀ ਸਿੱਖਿਆ ਸਿਰਫ਼ ਏ ਬੀ ਸੀ ਜਾਂ ਗਿਣਤੀ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਆਤਮਨਿਰਭਰਤਾ, ਭਾਵਨਾਤਮਕ ਸੰਤੁਲਨ, ਸਹਿਯੋਗ, ਜ਼ਿੰਮੇਵਾਰੀ ਅਤੇ ਜੀਵਨ ਕੌਸ਼ਲਾਂ ਉੱਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ। 

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਿੱਖਿਆ ਪੱਧਤੀ ਅਜੇ ਵੀ ਬਾਲ-ਕੇਂਦ੍ਰਿਤ ਹੋਣ ਦੀ ਬਜਾਏ ਵਯਸਕ-ਕੇਂਦ੍ਰਿਤ ਹੈ, ਜਿੱਥੇ ਅਕਸਰ ਕੰਮ ਬੱਚੇ ਨਾਲ ਮਿਲ ਕੇ ਕਰਨ ਦੀ ਬਜਾਏ ਬੱਚੇ ਲਈ ਕਰ ਦਿੱਤੇ ਜਾਂਦੇ ਹਨਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੋਣ ਦੇ ਨਾਤੇ ਭਾਰਤ ਨੂੰ ਉਹ ਬੱਚੇ ਚਾਹੀਦੇ ਹਨ ਜੋ ਸਿਰਫ਼ ਅਕਾਦਮਿਕ ਤੌਰ 'ਤੇ ਹੀ ਨਹੀਂ, ਸਗੋਂ ਭਾਵਨਾਤਮਕ ਅਤੇ ਸਮਾਜਕ ਤੌਰ 'ਤੇ ਵੀ ਮਜ਼ਬੂਤ ਹੋਣ।

ਆਪਣੇ ਸੰਬੋਧਨ ਦੇ ਅਖੀਰ ਵਿੱਚ ਸਾਂਸਦ ਗੁਪਤਾ ਨੇ ਕਿਹਾ ਕਿ ਆਰਟਿਕਲ 21ਬੀ ਦਾ ਇਹ ਪ੍ਰਸਤਾਵ ਕੇਵਲ ਸੰਵਿਧਾਨਕ ਸੋਧ ਨਹੀਂ, ਸਗੋਂ ਭਾਰਤ ਵਿੱਚ ਬਚਪਨ ਨੂੰ ਨਵੀਂ ਦਿਸ਼ਾ ਦੇਣ ਦਾ ਵਾਅਦਾ ਹੈ। ਉਨ੍ਹਾਂ ਨੇ ਆੰਗਣਵਾੜੀ ਢਾਂਚੇ ਨੂੰ ਮਜ਼ਬੂਤ ਕਰਨ, ਵਰਕਰਾਂ ਤੇ ਗੈਰ-ਜ਼ਰੂਰੀ ਬੋਝ ਘਟਾਉਣ, ਦਿਵਿਆੰਗਤਾ ਤੇ ਦੁਰਲਭ ਬਿਮਾਰੀਆਂ ਲਈ ਵੱਧ ਸਹਾਇਤਾ ਮੁਹੱਈਆ ਕਰਾਉਣ, ਵਿਸ਼ੇਸ਼ ਅਧਿਆਪਕਾਂ ਦੀ ਗਿਣਤੀ ਵਧਾਉਣ ਅਤੇ ਸਮਗ੍ਰ ਵਿਕਾਸ ਤੇ ਆਧਾਰਿਤ ਪਾਠਕ੍ਰਮ ਦੇ ਤਿਆਰ ਕਰਨ ਦੀ ਲੋੜ ਉੱਠਾਈ।

ਗੁਪਤਾ ਨੇ ਕਿਹਾ, “ਇਹ ਸੰਕਲਪ ਕੇਵਲ ਅੱਜ ਦੇ ਬੱਚਿਆਂ ਦਾ ਨਹੀਂ, ਸਗੋਂ ਕੱਲ੍ਹ ਦੇ ਨਾਗਰਿਕਾਂ ਦਾ ਭਵਿੱਖ ਤੈਅ ਕਰਦਾ ਹੈ। ਮੈਂ ਇਸ ਦਾ ਪੂਰੇ ਵਿਸ਼ਵਾਸ ਨਾਲ ਸਮਰਥਨ ਕਰਦਾ ਹਾਂ।”

 

 

Tags: Rajinder Gupta , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD