ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਸੋਨੀਪਤ ਦੇ ਸੁਭਾਸ਼ ਸਟੇਡਿਅਮ ਵਿੱਚ ਮੁੱਖ ਮੰਤਰੀ ਅੰਤਯੋਦਿਆ ਪਰਿਵਾਰ ਉਤਥਾਨ ਯੋਜਨਾ 2.0 ਦੀ ਸ਼ੁਰੂਆਤ ਕਰਦੇ ਹੋਏ ਰਾਜ ਪੱਧਰੀ ਅੰਤਯੋਦਿਆ ਉਤਥਾਨ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤਯੋਦਿਆ ਦੇ ਦਰਸ਼ਨ 'ਤੇ ਚਲਦੇ ਹੋਏ ਗਰੀਬਾਂ ਦਾ ਜੀਵਨ ਪੱਧਰ ਉੱਚਾ ਉਠਾਉਣ ਲਈ ਸਰਕਾਰ ਪ੍ਰਤੀਬੱਧ ਹੈ।
ਇੱਥੇ ਆਉਣ ਵਾਲੇ ਹਰ ਪਰਿਵਾਰ ਦੇ ਚੇਹਰੇ 'ਤੇ ਜੋ ਉੱਮੀਦ ਦੀ ਚਮਕ ਹੈ, ਉੱਥੇ ਹੀ ਸਾਡੇ ਯਤਨਾਂ ਦੀ ਸੱਚੀ ਪਛਾਣ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੀ ਆਮਦਣ ਵਧਾਉਣ ਦੇ ਟੀਚੇ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦਾ ਲੋੜਮੰਦ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਹੈ।
ਇਹ ਯੋਜਨਾ ਗਰੀਬ ਪਰਿਵਾਰਾਂ ਨੂੰ ਸਮਾਨ ਮੌਕੇ, ਕੌਸ਼ਲ ਵਿਕਾਸ, ਰੁਜਗਾਰ, ਸਨਮਾਨ ਅਤੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ ਇੱਕ ਸਮਗz ਪਹਿਲ ਨਾਲ ਸਾਮੁਹਿਕ ਸੰਕਲਪ ਹੈ। ਯੋਜਨਾ ਦੇ ਪਹਿਲੇ ਪੜਾਅ ਵਿੱਚ ਕੁੱਲ੍ਹ 166 ਸਥਾਨਾਂ 'ਤੇ ਅੰਤਯੋਦਿਆ ਮੇਲਾਂ ਦਾ ਆਯੋਜਨ ਕੀਤਾ ਗਿਆ ਜਦੋਂ ਕਿ ਯੋਜਨਾ ਦੇ ਦੂਜੇ ਪੜਾਅ ਵਿੱਚ ਸੂਬੇਭਰ ਵਿੱਚ ਪੜਾਅਵਾਰ ਢੰਗ ਨਾਲ ਮੇਲਿਆਂ ਦਾ ਆਯੋਜਨ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਪਰਿਵਾਰਾਂ ਦੀ ਸਮਰਥਾ ਵਿਕਸਿਤ ਕਰਨ 'ਤੇ ਜੋਰ ਦਿੰਦੀ ਹੈ। ਇਸ ਯੋਜਨਾ ਤਹਿਤ ਉਨ੍ਹਾਂ ਨੂੰ ਕਰਜ ਅਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਪੈਰਾਂ 'ਤੇ ਖਲ੍ਹੋ ਸਕੇ। ਇਹ ਯੋਜਨਾ ਹਰ ਖੇਤਰ ਵਿੱਚ ਭਾਵੇਂ ਉਹ ਰੁਜਗਾਰ ਸ੍ਰਿਜਨ ਹੋਵੇ, ਸਵੈ-ਰੁਜਗਾਰ ਦੇ ਮੌਕੇ ਹੋਣ , ਸਿੱਖਿਆ ਹੋਵੇ, ਸਿਹਤ, ਅੰਤਯੋਦਿਆ ਪਰਿਵਾਰਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੰਦੀ ਹੈ। ਨਾਲ ਹੀ ਯੋਗ ਲਾਭਾਰਥਿਆਂ ਨੂੰ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਤੁਰੰਤ ਕਰਕੇ ਉਨ੍ਹਾਂ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਅੰਤਯੋਦਿਆ ਪਰਿਵਾਰ ਉਤਥਾਨ ਯੋਜਨਾ ਰਾਹੀਂ ਗਰੀਬ ਤੋਂ ਗਰੀਬ ਪਰਿਵਾਰ ਦੀ ਸਾਲਾਨਾਂ ਆਮਦਣ ਘੱਟ ਤੋਂ ਘੱਟ 1 ਲੱਖ 80 ਹਜ਼ਾਰ ਰੁਪਏ ਕਰਨ ਦਾ ਬੀੜਾ ਚੁੱਕਿਆ ਹੈ। ਇਸ ਯੋਜਨਾ ਵਿੱਚ 19 ਵਿਭਾਗਾਂ ਦੀ 49 ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦਾ ਲਾਭ ਪ੍ਰਾਪਤ ਕਰਨ ਲਈ ਇੱਕ ਪੋਰਟਲ ਵੀ ਬਣਾਇਆ ਹੈ। ਇਸ ਪੋਰਟਲ 'ਤੇ ਯੋਜਨਾਵਾਂ ਦੀ ਜਾਣਕਾਰੀ ਤੋਂ ਇਲਾਵਾ ਯੋਗਤਾ ਅਤੇ ਲਾਭ ਦੇ ਵੰਡ ਦਾ ਬਿਯੌਰਾ ਵੀ ਦਿੱਤਾ ਹੈ।
ਮਹਿਲਾਵਾਂ ਦੇ ਉਤਥਾਨ ਲਈ ਸਰਕਾਰ ਪ੍ਰਤੀਬੱਧ- ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਮਹਿਲਾਵਾਂ ਦੇ ਉਤਥਾਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਪੰਡਿਤ ਦੀਨਦਿਆਲ ਲਾਡੋ ਲਛਮੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ ਦੋ ਕਿਸਤਾਂ ਵਿੱਚ 7 ਲੱਖ ਤੋਂ ਵੱਧ ਭੈਣ-ਬੇਟਿਆਂ ਨੂੰ 258 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਆਟੋ ਮੋਡ ਵਿੱਚ ਹੁਣ ਤੱਕ 41 ਲੱਖ ਤੋਂ ਵੱਧ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਏ ਗਏ ਹਨ। ਇਨ੍ਹਾਂ ਹੀ ਨਹੀਂ ਬੀ.ਪੀ.ਐਲ. ਪਰਿਵਾਰ ਨੂੰ ਮੁਕਤ ਮੈਡੀਕਲ ਸਹੂਲਤ ਪ੍ਰਦਾਨ ਕਰਨ ਲਈ ਚਿਰਾਯੁ ਯੋਜਨਾ ਚਲਾਈ ਹੋਈ ਹੈ। ਆਯੁਸ਼ਮਾਨ ਭਾਰਤ-ਚਿਰਾਯੁ ਯੋਜਨਾ ਵਿੱਚ 25 ਲੱਖ 39 ਹਜ਼ਾਰ ਮਰੀਜਾਂ ਦਾ 4,126 ਕਰੋੜ ਰੁਪਏ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ।
ਨਿਰੋਗੀ ਹਰਿਆਣਾ ਯੋਜਨਾ ਦੇ ਪਹਿਲੇ ਪੜਾਅ ਵਿੱਚ ਅੰਤਯੋਦਿਆ ਪਰਿਵਾਰਾਂ ਦੇ 96.72 ਲੱਖ ਲਾਭਾਰਥਿਆਂ ਦੀ ਸਿਹਤ ਜਾਂਚ ਕੀਤੀ ਜਾ ਚੁੱਕੀ ਹੈ ਅਤੇ 5.60 ਕਰੋੜ ਰੁਪਏ ਮੁਫ਼ਤ ਲੈਬ ਟੇਸਟ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਦਯਾਲੁ ਯੋਜਨਾ ਤਹਿਤ 38 ਹਜ਼ਾਰ 671 ਪਰਿਵਾਰਾਂ ਨੂੰ 1456 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਜਾ ਚੁੱਕੀ ਹੈ।
ਗਰੀਬ ਮਹਿਲਾਵਾਂ ਨੂੰ ਹਰ ਮਹੀਨੇ ਸਿਰਫ਼ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਇਹ ਲਾਭ ਸੂਬੇ ਦੇ ਲਗਭਗ 14 ਲੱਖ 70 ਹਜ਼ਾਰ ਪਰਿਵਾਰਾਂ ਨੂੰ ਮਿਲ ਰਿਹਾ ਹੈ।
ਗਰੀਬ ਪਰਿਵਾਰਾਂ ਲਈ ਸਰਕਾਰ ਪ੍ਰਦਾਨ ਕਰ ਰਹੀ ਆਵਾਸ ਸਹੂਲਤ-ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਕਾਨ ਦੀ ਉਸਾਰੀ ਲਈ ਅੰਬੇਡਕਰ ਆਵਾਸ ਨਵੀਨੀਕਰਨ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਥੱਲੋ ਜੀਵਨ ਜੀਣ ਵਾਲੇ ਅਨੁਸੂਚਿਤ ਜਾਤਿ ਦੇ 76 ਹਜ਼ਾਰ 985 ਲਾਭਾਰਥਿਆਂ ਨੂੰ 416 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। ਗਰੀਬਾਂ ਨੂੰ ਮਕਾਨ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 47 ਹਜ਼ਾਰ ਮਕਾਨ ਦਿੱਤੇ ਗਏ ਹਨ।
ਗਰੀਬ ਪਰਿਵਾਰਾਂ ਨੂੰ ਮੁੱਖ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ 14 ਸ਼ਹਿਰਾਂ ਵਿੱਚ 15 ਹਜ਼ਾਰ 765 ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ਮੇਲੇ ਵਿੱਚ 509 ਈਡਬਲੂਐਸ ਆਭਾਰਥਿਆਂ ਨੂੰ ਫਲੈਟਾਂ ਦੀ ਵੰਡ ਕਰ ਸੌਂਪੀ ਚਾਬੀ
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਆਰਥਿਕ ਤੌਰ ਨਾਲ ਕਮਜੋਰ ਵਰਗ ਆਵਾਸ ਯੋਜਨਾ ਤਹਿਤ ਜ਼ਿਲ੍ਹੇ ਦੇ 509 ਈਡਬਲੂਐਸ ਲਾਭਾਰਥਿਆਂ ਨੂੰ ਫਲੈਟਾਂ ਦੀ ਵੰਡ ਕੀਤੀ ਅਤੇ 20 ਲੋਕਾਂ ਨੂੰ ਮੌਕੇ 'ਤੇ ਹੀ ਚਾਬੀ ਵੀ ਸੌਂਪੀ। ਇਨ੍ਹਾਂ ਵਿੱਚ 16 ਘੁਮੰਤੂ ਜਾਤਿ, 79 ਵਿਧਵਾ ਮਹਿਲਾਵਾਂ, 186 ਅਨੁਸੂਚਿਤ ਜਾਤਿ, 156 ਪਰਿਵਾਰ ਸ਼ਾਮਲ ਹਨ।
ਮੁੱਖ ਮੰਤਰੀ ਨੇ ਲਾਂਚ ਕੀਤਾ ਸੋਨੀਪਤ ਜ਼ਿਲ੍ਹੇ ਦਾ ਅਧਿਕਾਰਿਕ ਲੋਗੋ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੋਨੀਪਤ ਜ਼ਿਲ੍ਹੇ ਦਾ ਅਧਿਕਾਰਿਕ ਲੋਗੋ ਵੀ ਜਾਰੀ ਕੀਤਾ। ਇਹ ਲੋਗੋ ਸਿੱਖਿਆ ਵਿਭਾਗ ਦੇ ਏਪੀਸੀ ਰੂਪੇਂਦਰ ਪੂਨਿਆ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੇ 20 ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਲੋਗੋ ਵਿੱਚ ਸੋਨੀਪਤ ਜ਼ਿਲ੍ਹੇ ਦੇ ਮਹਾਭਾਰਤਕਾਲੀਨ ਇਤਿਹਾਸ ਤੋਂ ਲੈ ਕੇ ਖਿਡਾਰਿਆਂ, ਮਸ਼ਰੂਮ, ਕਣਕ, ਚਾਵਲ ਉਤਪਾਦਨ, ਆਟੋ ਮੋਬਾਇਲ ਖੇਤਰ, ਵਿਦਿਅਕ ਸੰਸਥਾਨ ਅਤੇ ਖੇਡ ਯੂਨਿਵਰਸਿਟੀ, ਏਸ਼ਿਆ ਦੀ ਸਭ ਤੋਂ ਵੱਡੀ ਗੰਨੋਰ ਸਬਜੀ ਮੰਡੀ, ਐਨਐਚ-44 ਅਤੇ ਮੁਰਥਲ ਦੇ ਪ੍ਰਸਿੱਧ ਢਾਬੇ ਅਤੇ ਸੋਨੀਪਤ ਤੋਂ ਗੁਜਰਦੀ ਪਵਿੱਤਰ ਯਮੁਨਾ ਨਦੀ ਦਾ ਸੰਗਮ ਹੈ।
ਹਰੇਕ ਲੋੜਮੰਦ ਲਈ ਮਦਦਗਾਰ ਸਾਬਿਤ ਹੋ ਰਿਹਾ ਅੰਤਯੋਦਿਆ ਮੇਲਾ-ਕ੍ਰਿਸ਼ਣ ਬੇਦੀ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸਮਾਜਿਕ ਨਿਅ੍ਹਾਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਨੇ ਕਿਹਾ ਕਿ ਇਹ ਮੇਲਾ ਅੰਤਯੋਦਿਆ ਦੀ ਭਾਵਨਾ ਨੂੰ ਸਾਕਾਰ ਰੂਪ ਦਿੰਦੇ ਹੋਏ ਹਰੇਕ ਲੋੜਮੰਦ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਵਿੱਚ ਜਿਨ੍ਹਾਂ ਲੋਕਾਂ ਨੂੰ ਲਾਭ ਪਹੁੰਚਾ ਹੈ ਉਹ ਸਮਾਜ ਦੇ ਉਸ ਵਰਗ ਦੇ ਲੋਕ ਹਨ ਜਿਨ੍ਹਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹਿਲਾਂ ਦੀ ਸਰਕਾਰਾਂ ਵਿੱਚ ਨਹੀਂ ਪਹੁੰਚ ਪਾਉਂਦਾ ਸੀ।
ਆਮਜਨ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣਾ ਯਕੀਨੀ ਕਰ ਰਹੀ ਸਰਕਾਰ-ਡਾ. ਅਰਵਿੰਦ ਸ਼ਰਮਾ
ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਸੂਬੇ ਅਤੇ ਕੇਂਦਰ ਦੀ ਸਰਕਾਰ ਜਨਹਿਤ ਦੀ ਯੋਜਨਾਵਾਂ ਨੂੰ ਆਮਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਭਾਵੇਂ ਕੋਈ ਵੀ ਵਰਗ ਹੋਵੇ, ਹਰੇਕ ਵਰਗ ਲਈ ਯੋਜਨਾਵਾਂ ਬਣਾਈ ਗਈਆਂ ਹਨ ਅਤੇ ਉਨ੍ਹਾਂ ਦਾ ਲਾਭ ਆਮਜਨ ਨੂੰ ਮਿਲੇ ਇਹ ਯਕੀਨੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਤੋਂ ਲੈ ਕੇ ਸ਼ਹਿਰੀ ਇਲਾਕਿਆਂ ਤੱਕ ਸਾਰਿਆਂ ਨੂੰ ਸਮਾਨ ਮੌਕਾ ਅਤੇ ਮਦਦ ਉਪਲਬਧ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਪ੍ਰੋਗਰਾਮ ਵਿੱਚ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਅੰਤਯੋਦਿਆ ਮੇਲਿਆਂ ਨੂੰ ਮੀਲ ਦਾ ਪੱਧਰ ਦੱਸਦੇ ਹੋਏ ਕਿਹਾ ਕਿ ਇਹ ਮੇਲੇ ਸਾਰੇ ਵਰਗਾਂ ਦੇ ਵਿਕਾਸ ਲਈ ਲਾਭਕਾਰੀ ਸਾਬਿਤ ਹੋਣਗੇ। ਪੋ੍ਰਗਰਾਮ ਵਿੱਚ ਮੁੱਖ ਮੰਤਰੀ ਅਤੇ ਮਹਿਮਾਨਾ ਦਾ ਸੁਆਗਤ ਕਰਦੇ ਹੋਏ ਸੋਨੀਪਤ ਦੇ ਵਿਧਾਇਕ ਸ੍ਰੀ ਨਿਖਿਲ ਮਦਾਨ ਨੇ ਕਿਹਾ ਕਿ ਅੱਜ ਸੋਨੀਪਤ ਵਿਧਾਨਸਭਾ ਤੋਂ ਅੰਤਯੋਦਿਆ ਮੇਲੇ ਦਾ ਸ਼ੁਭਾਰੰਭ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੇਲੇ ਵਿੱਚ 19 ਵੱਖ ਵੱਖ ਯੋਜਨਾਵਾਂ ਦੇ 5 ਹਜ਼ਾਰ ਲਾਭਾਰਥਿਆਂ ਨੂੰ ਲਾਭ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਸੂਬੇ ਵਿੱਚ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਪ੍ਰਯਾਸ ਦੀ ਅਨੂਠੀ ਮੁਹਿਮ ਦਾ ਲਾਜਵਾਬ ਉਦਾਹਰਨ ਹੈ।
ਇਸ ਮੌਕੇ 'ਤੇ ਰਾਈ ਤੋਂ ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਖਰਖੌਦਾ ਤੋਂ ਵਿਧਾਇਕ ਪਵਨ ਖਰਖੌਦਾ, ਗੰਨੌਰ ਤੋਂ ਵਿਧਾਇਕ ਦੇਵੇਂਦਰ ਕਾਦਿਆਨ, ਮੇਅਰ ਰਾਜੀਵ ਜੈਨ ਸਮੇਤ ਕਈ ਮਾਣਯੋਗ ਨੇਤਾ ਮੌਜ਼ੂਦ ਰਹੇ।