Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਮਹਤੱਵਪੂਰਣ ਸਥਾਨ ਬਨਾਉਣ ਲਈ ਸਰਕਾਰ ਪ੍ਰਤੀਬੱਧ - ਨਾਇਬ ਸਿੰਘ ਸੈਣੀ

ਕੁਰੂਕਸ਼ੇਤਰ ਵਿੱਚ ਆਯੋਜਿਤ 48 ਕੋਸ ਤੀਰਥ ਸਮੇਲਨ ਵਿੱਚ ਮੁੱਖ ਮੰਤਰੀ ਨੇ ਕੀਤੀ ਸ਼ਿਰਕਤ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Dr Arvind Kumar Sharma, Subhash Sudha, International Gita Mahotsav 2025, Kurukshetra, Kurukshetra Development Board, International Gita Mahotsav, Gita Mahotsav 2025, Gita Mahotsav, Brahma Sarovar

Web Admin

Web Admin

5 Dariya News

ਕੁਰੂਕਸ਼ੇਤਰ , 01 Dec 2025

Last updated on: Dec 03, 2025, 11:53 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਗੌਰਵਪੂਰਣ ਸਥਾਨ ਬਨਾਉਣ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਕੁਰੂਕਸ਼ੇਤਰ ਵਿੱਚ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਸੋਮਵਾਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ 48 ਕੋਸ ਤੀਰਥ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਗੀਤਾ ਗਿਆਨ ਸੰਸਥਾਨਮ  ਦੇ ਚੇਅਰਮੈਨ ਸਵਾਮੀ ਗਿਆਨਾਨੰਦ ਜੀ ਮਹਾਰਾਜ ਤੋਂ ਇਲਾਵਾ ਧਰਮਖੇਤਰ-ਕੁਰੂਕਸ਼ੇਤਰ ਦੇ ਵੱਖ-ਵੱਖ ਤੀਰਥਾਂ ਦੇ ਪ੍ਰਤੀਨਿਧੀਗਣ ਅਤੇ ਸ਼ਰਧਾਲੂ ਮੌਜੂਦ ਸਨ। 

ਇਸ ਤੋਂ ਪਹਿਲਾਂ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੁਰੂਕਸ਼ੇਤਰ ਦੇ 48 ਕੋਸ ਵਿੱਚ ਆਉਣ ਵਾਲੇ ਤੀਰਥਾਂ ਦੀ ਜਾਣਕਾਰੀ ਦੇਣ ਵਾਲੀ ਪੁਸਤਿਕਾ ਦੀ ਵੀ ਘੁੰਡ ਚੁਕਾਈ ਕੀਤੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰਿਆਂ ਨੂੰ ਗੀਤਾ ਜੈਯੰਤੀ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਹਾਭਾਰਤ ਸਮੇਂ ਵਿੱਚ ਅੱਜ ਹੀ ਦੇ ਦਿਨ ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਨੇ ਅਰਜੁਨ ਰਾਹੀਂ ਮਨੁੱਖਤਾ ਨੂੰ ਗੀਤਾ ਦਾ ਕਰਮਯੋਗ ਦਾ ਅਰਮ ਸੰਦੇਸ਼ ਦਿੱਤਾ ਸੀ। 

ਉਨ੍ਹਾਂ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਵਿੱਚ ਪਿਛਲੇ 17 ਦਿਨਾਂ ਤੋਂ ਗੀਤਾ  ਪ੍ਰੇਮੀ ਸੱਜਨ ਅਤੇ ਸ਼ਰਧਾਲੂ 10ਵੇਂ ਕੌਮਾਂਤਰੀ ਗੀਤਾ ਮਹੋਤਸਵ ਦਾ ਆਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਵੀ ਇੰਨ੍ਹਾਂ ਦਿਨਾਂ ਪੂਰਾ ਹਰਿਆਣਾ ਗੀਤਾਮਈ ਹੈ। ਹਰ ਜਿਲ੍ਹਾ ਵਿੱਚ ਗੀਤਾ ਦੇ ਸਵਰ ਗੂੰਜ ਰਹੇ ਹਨ। ਵੱਖ-ਵੱਖ ਤੀਰਥਾਂ 'ਤੇ ਵੀ ਗੀਤਾ ਮਹੋਤਸਵ ਦੀ ਧੂਮ ਹੈ। 

ਰਾਜ ਅਤੇ ਜਿਲ੍ਹਾ ਪੱਧਰ 'ਤੇ ਇੱਕਠੇ ਮਨਾਇਆ ਜਾਣ ਵਾਲਾ ਇਹ ਮਹੋਤਸਵ ਧਾਰਮਿਕ, ਸਭਿਆਚਾਰਕ, ਕਲਾ ਅਤੇ ਸਭਿਆਚਾਰ ਦਾ ਇੱਕ ਅਨੁਪਮ ਉਦਾਹਰਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਮਯੋਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਕੁਰੂਕਸ਼ੇਤਰ ਆਗਮਨ ਦੇ ਦੌਰਾਨ ਕਿਹਾ ਸੀ ਕਿ ਕੁਰੂਕਸ਼ੇਤਰ ਨੂੰ ਗੀਤਾ ਸਥਲੀ ਵਜੋ ਪਹਿਚਾਣ ਦਿਵਾਉਣ ਲਈ ਹਰਸੰਭਵ ਯਤਨ ਕੀਤੇ ਜਾਣਗੇ। 

ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 25 ਨਵੰਬਰ ਨੁੰ ਪ੍ਰਧਾਨ ਮੰਤਰੀ ਵੀ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋ ਕੇ ਹਰ ਵਿਅਕਤੀ ਨੂੰ ਗੀਤਾ ਦੇ ਜੁੜਨ ਦਾ ਸੰਦੇਸ਼ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਕੋਲ ਜੋਤੀਸਰ ਵਿੱਚ ਜਿਸ ਬੋਹੜ ਦੇ ਦਰਖਤ ਦੇ ਹੇਠਾਂ ਭਗਵਾਨ ਸ਼੍ਰੀਕ੍ਰਿਸ਼ਣ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਉਸ ਸਥਾਨ ਦੇ ਮੁੜ ਨਿਰਮਾਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੁਰਵਗਾਸੀ ਅਟਲ ਬਿਹਾਰੀ ਵਾਜਪੇਯੀ ਨੇ ਸਪੈਸ਼ਲ ਪੈਕੇਜ ਦਿੱਤਾ ਸੀ।

ਉਨ੍ਹਾਂ ਨੇ ਦੇਸ਼ ਦੇ ਕਈ ਪ੍ਰਸਿੱਦ ਮੰਦਿਰਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਲੁਪਤ ਹੋ ਰਹੇ ਤੀਰਥਾਂ ਸਥਾਨਾਂ ਦੇ ਮੁੜ ਨਿਰਮਾਣ ਨੂੰ ਪ੍ਰਾਥਮਿਕਤਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਸਮਾਜ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਦਾ ਹੈ ਉਹ ਨੌਜੁਆਨ ਪੀੜੀ ਨੂੰ ਚੰਗੇ ਨੈਤਿਕ ਸੰਸਕਾਰ ਦਿੰਦਾ ਹੈ। 

ਇਸ ਲਈ ਅਸੀਂ ਵੇਦਾਂ, ਪੁਰਾਣਾਂ ਤੇ ਗੀਤਾ ਦੀ ਰਚਨਾਸਥਲੀ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਨੂੰ ਸਰੰਖਤ ਕਰਨ ਅਤੇ ਉਸ ਨੂੰ ਨਵੀਂ ਪੀੜੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਵਿੱਤਰ ਸਰਸਵਤੀ ਅਤੇ ਦ੍ਰਿਸ਼ਟਦੂਤੀ ਨਤੀਆਂ ਦੇ ਵਿੱਚ ਸਥਿਤ ਕੁਰੂਕਸ਼ੇਤਰ ਦੀ 48 ਕੋਸ ਭੂਮੀ ਨੇ 357 ਤੀਰਥ ਸਥਾਨ ਹਨ। 

ਇਨ੍ਹਾਂ ਵਿੱਚੋਂ ਕੁੱਝ ਲਗਭਗ ਲੁਪਤ ਹੋ ਚੁੱਕੇ ਹਨ।  ਅਸੀਂ ਇੰਨ੍ਹਾਂ ਤੀਰਥਾਂ ਦਾ ਮੁੜ ਨਿਰਮਾਣ ਕਰ ਇਨ੍ਹਾਂ ਦੇ ਵੈਭਵ ਨੁੰ ਮੁੜ ਸਥਾਪਿਤ ਕਰਨ ਲਈ ਕ੍ਰਿਤਸੰਕਲਪ ਹਨ। ਸਾਲ 2023 ਵਿੱਚ 48 ਕੋਸ ਕੁਰੂਕਸ਼ੇਤਰ ਭੁਮੀ ਦੇ 164 ਤੀਰਥਾਂ ਦੀ ਲਿਸਟ ਵਿੱਚ ਸਰਵੇਖਣ ਅਤੇ ਦਸਤਾਵੇਜੀਕਰਣ ਦੇ ਬਾਅਦ 18 ਨਵੇਂ ਤੀਰਥਾਂ ਨੂੰ ਜੋੜਿਆ ਗਿਆ ਹੈ। 

ਇਸ ਨਾਲ ਹੁਣ ਇਸ ਪਵਿੱਤਰ ਭੁਮੀ ਦੇ 182 ਤੀਰਥਾਂ ਦਾ ਦਸਤਾਵੇਜੀਕਰਣ ਹੋ ਚੁੱਕਾ ਹੈ। ਇਹ ਕੰਮ ਹੁਣੀ ਜਾਰੀ ਹੈ ਅਤੇ ਭਵਿੱਖ ਵਿੱਚ ਇਸ ਲਿਸਟ ਵਿੱਓ ਹੋਰ ਵੀ ਤੀਰਥਾਂ ਦੇ ਜੁੜਨ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਹੈ ਕਿ ਬ੍ਰਜ ਦੀ 84 ਕੋਸ ਯਾਤਰਾ ਦੀ ਤਰਜ 'ਤੇ 48 ਕੋਸ ਕੁਰੂਕਸ਼ੇਤਰ ਭੂਮੀ ਵਿੱਚ ਸਥਿਤ ਤੀਰਥਾਂ ਦੀ ਯਾਤਰਾ ਸ਼ੁਰੂ ਕੀਤੀ ਜਾਵੇ। 

ਧਰਮਖੇਤਰ-ਕੁਰੂਕਸ਼ੇਤਰ ਨੁੰ ਭਗਵਾਨ ਸ਼੍ਰੀਕ੍ਰਿਸ਼ਣ ਜੀ ਦੀ ਨਗਰੀ ਮਧੁਰਾ ਅਤੇ ਧਾਰਮਿਕ ਸਥਾਨ ਹਰੀਦੁਆਰ ਨਾਲ ਜੋੜਨ ਲਈ ਇੰਨ੍ਹਾਂ ਮਾਰਗਾਂ 'ਤੇ ਟੇ੍ਰਨ ਚਲਾਈ ਗਈ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਸਵਦੇਸ਼ ਦਰਸ਼ਨ ਸਕੀਮ ਤਹਿਤ ਕੁਰੂਕਸ਼ੇਤਰ ਨੂੰ ਸਾਲ 2015 ਵਿੱਚ ਸ਼੍ਰੀਕ੍ਰਿਸ਼ਣ ਸਰਕਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ। 

ਇਸ ਸਕੀਮ ਤਹਿਤ ਵੱਖ-ਵੱਖ ਤੀਰਥਾਂ 'ਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਇਸ ਸਰਕਿਟ ਤਹਿਤ 48 ਕੋਸ ਦੇ ਘੇਰੇ ਵਿੱਚ ਸਥਿਤ 134 ਸਥਾਨਾਂ ਦਾ ਸੈਰ-ਸਪਾਟਾ ਸਥਲਾਂ ਵਜੋ ਵਿਕਾਸ ਹੋਵੇਗਾ। ਇਸੀ ਲੜੀ ਵਿੱਚ, ਜੋਤੀਸਰ ਤੀਰਥ ਵਿੱਚ ਮਹਾਭਾਰਤ ਥੀਮ 'ਤੇ ਅਧਾਰਿਤ ਜੋਤੀਸਰ ਅਨੁਭਵ ਕੇਂਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪਿਛਲੀ 25 ਨਵੰਬਰ ਨੂੰ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਇਸ ਸਮੇਂ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿੱਚ ਸਥਿਤ ਲਗਭਗ 80 ਤੀਰਥਾਂ 'ਤੇ ਵਿਕਾਸ ਕੰਮ ਚੱਲ ਰਹੇ ਹਨ। ਇਸ ਵਿੱਚ 80 ਕਰੋੜ 55 ਲੱਖ ਰੁਪਏ ਦੀ ਰਕਮ ਨਾਲ ਤੀਰਥ ਸਥਾਨ-ਬ੍ਰਹਮਸਰੋਵਰ, ਜੋਤੀਸਰ ਤੀਰਥ, ਨਰਕਾਤਾਰੀ, ਸੰਨਹਿਤ ਸਰੋਵਰ ਦਾ ਵਿਕਾਸ ਸ਼ਾਮਿਲ ਹੈ। 

ਇਸ ਤੋਂ ਇਲਾਵਾ, ਕੁਰੂਕਸ਼ੇਤਰ ਸ਼ਹਿਰ ਦੇ ਇੰਫ੍ਰਾਸਟਕਚਰ ਦਾ ਵਿਕਾਸ ਕਰ ਰਹੇ ਹਨ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀ ਚੰਗੀ ਯਾਦਾਂ ਲੈ ਕੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਦੀ ਜਨਮ ਸਥਲੀ ਜੋਤੀਸਰ ਵਿੱਚ ਲਗਭਗ 13 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਲਗਭਗ 40 ਫੁੱਟ ਉੱਚੀ ਵਿਰਾਟ ਸਵਰੂਪ ਪ੍ਰਤਿਮਾ 'ਤੇ ਸਥਾਪਿਤ ਕੀਤੀ ਗਈ ਹੈ। 

ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਜਨ-ਜਨ ਦੀ ਆਸਥਾ ਦੇ ਵੱਖ-ਵੱਖ ਕੇਂਦਰ ਸਥਾਪਿਤ ਹੋ ਰਹੇ ਹਨ। ਦੇਸ਼ ਦੇ ਦੂਰ-ਦਰਾਡੇ ਦੇ ਖੇਤਰਾਂ ਵਿੱਚ ਮੰਦਿਰਾਂ ਦੇ ਦਰਸ਼ਨ ਵੀ ਹੁਣ ਕੁਰੂਕਸ਼ੇਤਰ ਵਿੱਚ ਕੀਤੇ ਜਾ ਸਕਦੇ ਹਨ। ਅਸੀਂ ਇੰਨ੍ਹਾਂ ਮੰਦਿਰਾਂ ਦੀ ਸਥਾਪਨਾ ਲਈ ਜਮੀਨ ਅਲਾਟ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਦੇ ਇਕਲੌਤੇ ਸ਼੍ਰੀ ਤਿਰੂਪਤੀ ਬਾਲਾਜੀ ਮੰਦਿਰ ਦਾ ਨਿਰਮਾਣ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜੀਯੋ ਗੀਤਾ ਸੰਸਥਾਨਮ, ਅਕਸ਼ਰਧਾਮ ਮੰਦਿਰ, ਇਸਕਾਨ ਮੰਦਿਰ ਅਤੇ ਗਿਆਨ ਮੰਦਿਰ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਯਕੀਨੀ ਤੌਰ 'ਤੇ ਇੰਨ੍ਹਾਂ ਸਾਰੀ ਸੰਸਥਾਵਾਂ ਦਾ ਨਿਰਮਾਣ ਪੂਰਾ ਹੋਣ 'ਤੇ ਕੁਰੂਕਸ਼ੇਤਰ ਨੁੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਇੱਕ ਵੱਖ ਪਹਿਚਾਣ ਮਿਲੇਗੀ।

ਇਸ ਮੌਕੇ 'ਤੇ ਗੀਤਾ ਗਿਆਨ ਸੰਸਥਾਨਮ ਦੇ ਚੇਅਰਮੈਨ ਗਿਆਨਾਨੰਦ ਮਹਾਰਾਜ ਨੇ ਗੀਤਾ ਮਹੋਤਸਵ ਨੂੰ ਸਮਾਜਿਕ ਭਾਈਚਾਰੇ ਦਾ ਅਨੋਖਾ ਉਦਾਹਰਣ ਦੱਸਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਦੇ ਨਾਲ-ਨਾਲ ਮਹਾਭਾਰਤ ਯੁੱਧ ਦੀ ਭੁਮੀ ਰਹੀ 48 ਕੋਸ ਵਿੱਚ ਸੂਬਾ ਸਰਕਾਰ ਦਾ ਵਿਕਾਸ ਦਾ ਸੰਕਲਪ ਸਨਾਤਨ ਵਿੱਚ ਨਵੇਂ ਸੂਰਜ ਦੇ ਚਾਨਣ ਦਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 48 ਕੋਸ ਵਿੱਚ ਆਉਣ ਵਾਲੇ ਤੀਰਥ ਸਥਾਨਾਂ ਦੇ ਮੁੜ ਨਿਰਮਾਣ ਕਰਨ ਦਾ ਜੋ ਬੀੜਾ ਚੁੱਕਿਆ ਸੀ, ਮੌਜੂਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਸੱਭ ਦੇ ਪ੍ਰਤੀ ਸਦਭਾਵਨਾ ਦਿਖਾਉਂਦੇ ਹੋਏ ਉਸੀ ਸੰਕਲਪ ਨੂੰ ਅੱਗੇ ਵਧਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਗੀਤਾ ਸਿਰਫ ਆਸਥਾ ਨਹੀਂ ਸਗੋ ਇੱਕ ਪੇ੍ਰਰਣਾ ਹੈ ਜੋ ਲੋਕਾਂ ਨੂੰ ਜੀਵਨ ਜੀਣਾ ਸਿਖਾਉਂਦੀ ਹੈ। ਗਿਆਨਾਨੰਦ ਮਹਾਰਾਜ ਨੇ ਉਕਤ ਖੇਤਰ ਵਿੱਚ ਆਉਣ ਵਾਲੇ ਤੀਰਥਾਂ ਦੀ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੀਰਥ ਦਾ ਆਪਣਾ ਗੌਰਵ ਮਾਨ ਕਰ ਉਨ੍ਹਾਂ ਨੂੰ ਵਿਕਸਿਤ ਕਰਨ, ਸਰੰਖਣ ਕਰਨ। ਉਨ੍ਹਾਂ ਨੇ ਸਾਰਿਆਂ ਨੂੰ ਮੇਰਾ ਤੀਰਥ , ਮੇਰਾ ਗੌਰਵ ਦਾ ਸੰਕਲਪ ਲੈਣ ਲਈ ਪੇ੍ਰਰਿਤ ਕੀਤਾ।

ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜਦੋਂ ਕੁਰੂਕਸ਼ੇਤਰ ਲੋਕਸਭਾ ਖੇਤਰ ਤੋਂ ਸਾਂਸਦ ਸਨ ਤਾਂ ਉਸ ਸਮੇਂ ਇੰਨ੍ਹਾਂ ਨੇ 48 ਕੋਸ ਵਿੱਚ ਆਉਣ ਵਾਲੇ ਤੀਰਥਾਂ ਦਾ ਦੌਰਾ ਕਰ ਕੇ ਇੰਨ੍ਹਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਸੀ। ਉਨ੍ਹਾਂ ਨੇ ਸਾਰੇ ਪ੍ਰਤੀਨਿਧੀਆਂ ਨੁੰ ਆਪਣੇ-ਆਪਣੇ ਤੀਰਥ ਸਥਾਨ 'ਤੇ ਸਫਾਹੀ ਵਿਵਸਥਾ ਨੂੰ ਪ੍ਰਾਥਮਿਕਤਾ ਦੇਣ ਦੀ ਅਪੀਲ ਕੀਤੀ।

ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਸ੍ਰੀ ਉਪੇਂਦਰ ਸਿੰਘਲ ਨੇ ਬੋਰਡ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਉਕਤ ਖੇਤਰ ਤਹਿਤ ਆਉਣ ਵਾਲੇ ਸਾਰੇ ਤੀਰਥਾਂ ਦੇ ਸੁਧਾਰ ਤਹਿਤ ਕਮੇਟੀਆਂ ਦੇ ਪ੍ਰਤੀਨਿਧੀਆਂ ਤੋਂ ਸੁਝਾਅ ਵੀ ਲਏ ਗਏ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Dr Arvind Kumar Sharma , Subhash Sudha , International Gita Mahotsav 2025 , Kurukshetra , Kurukshetra Development Board , International Gita Mahotsav , Gita Mahotsav 2025 , Gita Mahotsav , Brahma Sarovar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD