ਚਿਤਕਾਰਾ ਯੂਨੀਵਰਸਿਟੀ ਪੰਜਾਬ ਵੱਲੋਂ ਭਾਰਤ ਦੇ ਸਭ ਤੋਂ ਜੀਵੰਤ ਅਤੇ ਲੋਕਪ੍ਰਿਯ ਰਾਸ਼ਟਰੀ ਰੰਗਮੰਚ ਸਮਾਰੋਹਾਂ ਵਿੱਚੋਂ ਇੱਕ “ਰੰਗਰੇਜ਼ 2025” ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਦੋ ਦਿਨ ਤੱਕ ਚੱਲੇ ਇਸ ਸਮਾਰੋਹ ਵਿੱਚ ਦੇਸ਼ ਦੇ ਵੱਖ–ਵੱਖ ਰਾਜਾਂ ਤੋਂ ਆਏ ਥੀਏਟਰ ਟਰੂਪਾਂ, ਕਹਾਣੀਕਾਰਾਂ, ਕਲਾਕਾਰਾਂ ਅਤੇ ਵਿਦਿਆਰਥੀ ਪ੍ਰਸਤੁਤਕਾਰਾਂ ਨੇ ਭਰਪੂਰ ਹਿੱਸਾ ਲਿਆ।
ਇਸ ਵਾਰ ਦਾ ਥੀਮ “ਦਾਸਤਾਨ – ਜਰਨੀਜ਼ ਇਨ ਰਿਦਮ, ਸਟੋਰੀਜ਼ ਇਨ ਮੋਸ਼ਨ” ਰਿਹਾ, ਜਿਸ ਅਧੀਨ ਪ੍ਰਾਚੀਨ ਦਰਬਾਰਾਂ ਅਤੇ ਪਿੰਡਾਂ ਦੀਆਂ ਚੌਪਾਲਾਂ ਤੋਂ ਲੈ ਕੇ ਆਧੁਨਿਕ ਰੰਗਮੰਚ ਤੱਕ ਭਾਰਤ ਦੀ ਸੰਮ੍ਰਿਧ ਕਹਾਣੀ–ਸੰਪਰਦਾ ਨੂੰ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਰੰਗਰੇਜ਼ 2025 ਵਿੱਚ ਇਸ ਵਾਰ ਬਹੂੰਰੰਗੀ ਪ੍ਰਸਤੁਤੀਆਂ ਦੀ ਝਲਕ ਦੇਖਣ ਨੂੰ ਮਿਲੀ ਜਿਨਾ ਵਿਚ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਨੁੱਕੜ ਨਾਟਕ, ਰਾਸ਼ਟਰੀ ਅਤੇ ਯੂਨੀਵਰਸਿਟੀ ਟੀਮਾਂ ਵੱਲੋਂ ਪ੍ਰੋਸੀਨੀਅਮ (ਸਟੇਜ) ਪਲੇਅ, ਨਵੇਂ ਕਲਾਕਾਰਾਂ ਵੱਲੋਂ ਮੋਨੋਲੋਗ ਅਤੇ ਮੂਵਮੈਂਟ ਆਰਟ, ਕ੍ਰੀਐਟਿਵ ਗੇਮ, ਦਰਸ਼ਕ ਭਾਗੀਦਾਰੀ ਕਾਰਜਕ੍ਰਮ, ਵਿਦਿਆਰਥੀਆਂ ਵੱਲੋਂ ਕੈਂਪਸ ਕਲਾਤਮਕਤਾ ਅਤੇ ਸਾਂਝੀ ਸੱਭਿਆਚਾਰਿਕ ਪਛਾਣ ਦੀਆਂ ਵਿਲੱਖਣ ਪ੍ਰਸਤੁਤੀਆਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਕੈਂਪਸ ਕਲਾ, ਕਹਾਣੀ ਅਤੇ ਪ੍ਰਦਰਸ਼ਨ ਦੇ ਰੰਗਾਂ ਨਾਲ ਰੌਸ਼ਨ ਰਿਹਾ।
ਵੱਖ-ਵੱਖ ਕੈਟੇਗਰੀਆਂ ਵਿੱਚ ਭਾਗੀਦਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਕਈ ਸੰਸਥਾਵਾਂ ਦੀ ਪਰਫ਼ਾਰਮੈਂਸ ਖ਼ਾਸ ਤੌਰ ‘ਤੇ ਕਾਬਲੇ-ਤਾਰੀਫ਼ ਰਹੀ। ਚਿਤਕਾਰਾ ਯੂਨੀਵਰਸਿਟੀ ਵੱਲੋਂ ਆਯੋਜਿਤ ਰਾਸ਼ਟਰੀ ਥੀਏਟਰ ਫੈਸਟੀਵਲ ਵਿੱਚ ਦੇਸ਼ ਦੇ 15 ਤੋਂ ਵੱਧ ਰਾਜਾਂ ਤੋਂ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਮੋਨੋਲਾਗ, ਸਟ੍ਰੀਟ ਪਲੇ ਅਤੇ ਸਟੇਜ ਪਲੇ ਕੈਟੇਗਰੀ ਦੇ ਜੇਤੂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਨ, ਜਿਨ੍ਹਾਂ ਵਿੱਚ ਗ੍ਵਾਲਿਅਰ ਅਤੇ ਹਰਿਆਣਾ ਦੇ ਭਾਗੀਦਾਰ ਵੀ ਸ਼ਾਮਲ ਸਨ।
ਜੇਤੂਆਂ ਨੂੰ ਇਨਾਮ ਚਿਤਕਾਰਾ ਇੰਟਰਨੈਸ਼ਨਲ ਸਕੂਲਜ਼ ਦੀ ਵਾਇਸ ਪ੍ਰਜ਼ੀਡੈਂਟ ਅਤੇ ਡਾਇਰੈਕਟਰ ਡਾ. ਨਿਯਤੀ ਚਿਤਕਾਰਾ ਵੱਲੋਂ ਭੇਟ ਕੀਤੇ ਗਏ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ–ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ, “ਰੰਗਰੇਜ਼ ਹਮੇਸ਼ਾਂ ਹੀ ਰਚਨਾਤਮਕਤਾ, ਹਿੰਮਤ ਅਤੇ ਭਾਈਚਾਰੇ ਦਾ ਮੰਚ ਰਿਹਾ ਹੈ। ਇਸ ਵਾਰ ਫਿਰ ਸਾਬਤ ਹੋਇਆ ਕਿ ਜਦੋਂ ਨੌਜਵਾਨ ਇਕੱਠੇ ਹੋ ਕੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ, ਤਾਂ ਰੰਗਮੰਚ ਦੀ ਤਾਕਤ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਸਾਨੂੰ ਮਾਣ ਹੈ ਕਿ ਅਸੀਂ ਦੇਸ਼ ਭਰ ਦੀ ਪ੍ਰਤਿਭਾ ਨੂੰ ਚਮਕਣ ਲਈ ਇਕ ਮਜ਼ਬੂਤ ਮੰਚ ਦਿੰਦੇ ਹਾਂ।” ਰੰਗਰੇਜ਼ 2025 ਨੇ ਨੌਜਵਾਨਾਂ ਨੂੰ ਨਵੀਆਂ ਕਹਾਣੀਆਂ, ਨਵੇਂ ਵਿਚਾਰ ਅਤੇ ਨਵੇਂ ਪ੍ਰਯੋਗ ਕਰਨ ਲਈ ਉਤਸ਼ਾਹਿਤ ਕੀਤਾ। ਇਹ ਸਮਾਰੋਹ ਰਾਸ਼ਟਰੀ ਪੱਧਰ ’ਤੇ ਰੰਗਮੰਚੀ ਸਾਂਝ, ਵਿਚਾਰਾਂ ਦੇ ਅਦਾਨ–ਪ੍ਰਦਾਨ ਅਤੇ ਨਵੀਂ ਪ੍ਰਦਰਸ਼ਨ–ਸ਼ੈਲੀ ਦੇ ਉਭਾਰ ਦਾ ਕੇਂਦਰ ਬਣਿਆ ਰਿਹਾ।
ਅੰਤ ਵਿੱਚ, ਚਿਤਕਾਰਾ ਯੂਨੀਵਰਸਿਟੀ ਨੇ ਰੰਗਰੇਜ਼ 2025 ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਰੰਗਮੰਚ ਪ੍ਰੇਮੀਆਂ ਦਾ ਤਹਿ–ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸਮਾਰੋਹ ਨੂੰ ਕਲਾ, ਰਚਨਾਤਮਕਤਾ ਅਤੇ ਸਾਂਝੇ ਸਹਿਯੋਗ ਦਾ ਇਕ ਯਾਦਗਾਰ ਜਸ਼ਨ ਬਣਾਇਆ।