ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਦੀ ਅਗਵਾਈ ਹੇਠ ਯਮੁਨਾਨਗਰ ਵਿੱਚ ਜ਼ਿਲ੍ਹਾ ਖਣਿਜ ਫਾਉਂਡੇਸ਼ਨ ( ਡੀਐਮਐਫ਼ ) ਦੀ ਮੀਟਿੰਗ ਹੋਈ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚਲ ਰਹੇ ਵਿਕਾਸ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਲੈਂਦੇ ਹੋਏ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਕਾਸ ਕੰਮਾਂ ਨੂੰ ਸਮੇ-ਸਿਰ ਪੜਾਅਵਾਰ ਪੂਰਾ ਕਰਨ। ਉਨ੍ਹਾਂ ਨਾਲ ਇਸ ਮੀਟਿੰਗ ਵਿੱਚ ਯਮੁਨਾਨਗਰ ਦੇ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਅਰੋੜਾ ਵੀ ਮੌਜ਼ੂਦ ਰਹੇ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਅਪਣੇ ਵਿਭਾਗ ਨਾਲ ਸਬੰਧਿਤ ਸਾਰੇ ਕੰਮ 30 ਨਵੰਬਰ ਤੱਕ ਪੂਰੇ ਕਰ ਲੈਣ ਅਤੇ ਨਿਰਮਾਣ ਕੰਮਾਂ ਵਿੱਚ ਪ੍ਰਯੋਗ ਹੋਣ ਵਾਲੀ ਸਾਮਗਰੀ ਦੀ ਗੁਣਵੱਤਾ ਦੀ ਵੀ ਲਗਾਤਾਰ ਜਾਂਚ ਅਤੇ ਚੈਕਿੰਗ ਕਰਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਅਧਿਕਾਰੀ ਕਿਸਾਨਾਂ ਅਤੇ ਆਮਜਨ ਲਈ ਆਏ ਬਜਟ ਦਾ ਪੂਰਾ ਇਸਤੇਮਾਲ ਕਰਨ ਲਈ ਇਸ ਦਾ ਆਂਕਲਨ ਕਰ ਲੈਣ ਤਾਂ ਜੋ ਬਜਟ ਲੈਪਸ ਨਾ ਹੋ ਜਾਵੇ।
ਉਨ੍ਹਾਂ ਨੇ ਰੈਡਕ੍ਰਾਸ ਕਮੇਟੀ ਨੂੰ ਰਜਿਸਟਰਡ ਕੀਤੇ ਗਏ ਯੋਗ ਦਿਵਿਆਂਗ ਨਾਗਰਿਕਾਂ ਨੂੰ ਟ੍ਰਾਈ-ਸਾਇਕਿਲ ਅਤੇ ਆਰਟੀਫ਼ਿਸ਼ਲ ਅੰਗ ਅਤੇ ਕੰਨਾਂ ਦੀ ਮਸ਼ੀਨ ਵੰਡ ਕਰਨ ਲਈ 5 ਲੱਖ ਰੁਪਏ ਦਿੱਤੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਤੱਕ ਜੋ ਵੀ ਵਿਕਾਸ ਕੰਮ ਕਰਵਾਏ ਗਏ ਹਨ ਸਬੰਧਿਤ ਅਧਿਕਾਰੀ ਉਪਯੋਗਿਤਾ ਸਰਟੀਫਿਕੇਟ ਜਲਦ ਜਮਾ ਕਰਨ ਤਾਂ ਜੋ ਅੱਗੇ ਹੋਰ ਵਿਕਾਸ ਕੰਮ ਕੀਤੇ ਜਾ ਸਕਣ।
ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਹਰਿਆਣਾ ਸਰਕਾਰ ਦੀ ਸਾਰੀ ਨੀਤੀਆਂ ਅਤੇ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਦੇ ਸਾਰੇ ਉਪਾਅ ਕਰਨ ਤਾਂ ਜੋ ਆਮਜਨ ਨੂੰ ਸਰਕਾਰ ਦੀ ਯੋਜਨਾਵਾਂ ਦਾ ਪੂਰਾ ਲਾਭ ਮਿਲ ਸਕੇ ਉਸ ਦੇ ਲਈ ਜੋ ਵੀ ਮਦਦ ਚਾਹੀਦੀ ਹੈ ਉਸ ਦੇ ਲਈ ਅਸੀ ਤਿਆਰ ਹਾਂ।