Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਨਾਇਬ ਸਿੰਘ ਸੈਣੀ ਨੇ ਸ਼ੈਫਾਲੀ ਵਰਮਾ ਨੂੰ 1.50 ਕਰੋੜ ਰੁਪਏ ਦਾ ਚੈਕ ਤੇ ਗੇ੍ਰਡ ਏ ਗ੍ਰੇਡੇਸ਼ਨ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ

ਹਰਿਆਣਾ ਰਾਜ ਮਹਿਲਾ ਆਯੋਗ ਵੱਲੋਂ ਕ੍ਰਿਕੇਟਰ ਸ਼ੇਫਾਲੀ ਵਰਮਾ ਨੂੰ ਬਣਾਇਆ ਗਿਆ ਬ੍ਰਾਂਡ ਏਂਬੇਸਡਰ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Mohan Lal Badoli, Shafali Verma

Web Admin

Web Admin

5 Dariya News

ਚੰਡੀਗੜ੍ਹ , 12 Nov 2025

Last updated on: Nov 13, 2025, 16:58 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ਖ ਕੱਪ ਜੇਤੂ-2025 ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਖਿਡਾਰੀ ਸ਼ੇਫਾਲੀ ਵਰਮਾ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਲਈ 1.50 ਕਰੋੜ ਰੁਪਏ ਦਾ ਚੈਕ ਤੇ ਗ੍ਰੇਡ ਏ ਗ੍ਰੇਡੇਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਨਾਲ ਹੀ ਹਰਿਆਣਾ ਰਾਜ ਮਹਿਲਾ ਆਯੋਗ ਵੱਲੋਂ ਕ੍ਰਿਕੇਟਰ ਸ਼ੇਫਾਲੀ ਵਰਮਾ ਨੂੰ ਬ੍ਰਾਂਡ ਏਂਬੇਸਟਰ ਵੀ ਬਣਾਇਆ ਗਿਆ।

ਮੁੱਖ ਮੰਤਰੀ ਨੇ ਅੱਜ ਇਹ ਸਨਮਾਨ ਸੰਤ ਕਬੀਰ ਕੁਟੀਰ ਮੁੱਖ ਮੰਤਰੀ ਨਿਵਾਸ, ਚੰਡੀਗੜ੍ਹ ਵਿੱਚ ਦਿੱਤਾ। ਇਸ ਦੌਰਾਨ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਅਤੇ ਕ੍ਰਿਕੇਟਰ ਸ਼ੇਫਾਲੀ ਵਰਮਾ ਦੇ ਪਰਿਵਾਰਕ ਮੈਂਬਰ ਦਾਦਾ, ਪਿਤਾ ਅਤੇ ਭਰਾ ਮੌਜੂਦ ਰਹੇ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਮ੍ਰਿਤੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੇਫਾਲੀ ਵਰਮਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਨੌਜੁਆਨਾਂ ਦਾ ਹੱਬ ਹੈ ਅਤੇ ਸਾਡੀ ਬੇਟੀਆਂ ਨੇ ਕੌਮਾਂਤਰੀ ਪੱਧਰ 'ਤੇ ਝੰਡੇ ਦਾ ਮਾਨ ਵਧਾਉਣ ਦਾ ਕੰਮ ਕੀਤਾ ਹੈ। ਇਹੀ ਨਹੀਂ ਸੂਬੇ ਦੀ ਬੇਟੀ ਨੇ ਵਲਡ ਕੱਪ ਦੇ ਫਾਈਨਲ ਵਿੱਚ ਅਹਿਮ ਭੁਮਿਕਾ ਨਿਭਾ ਕੇ ਭਾਰਤ ਨੂੰ ਵਲਡ ਚੈਂਪੀਅਨਸ ਬਣਵਾਇਆ ਹੈ।

ਕ੍ਰਿਕੇਟਰ ਸ਼ੇਫਾਲੀ ਵਰਮਾ ਦੇਸ਼ ਦੇ ਨੌਜੁਆਨਾਂ ਦੇ ਲਹੀ ਪ੍ਰੇਰਣਾਸਰੋਤ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕ੍ਰਿਕੇਟਰ ਸ਼ੇਫਾਲੀ ਵਰਮਾ ਨੇ ਪਰਿਵਾਰ ਦੇ ਨਾਲ-ਨਾਲ ਸੂਬੇ ਤੇ ਦੇਸ਼ ਦੇ ਮਾਨ ਨੂੰ ਵਧਾਵੁਣ ਦਾ ਕੰਮ ਕੀਤਾ ਹੈ। ਇਹ ਪੂਰੇ ਦੇਸ਼ ਦੇ ਨੌਜੁਆਨਾ ਦੇ ਲਈ ਪੇ੍ਰਰਣਾਸਰੋਤ ਹੈ। ਸੂਬਾ ਸਰਕਾਰ ਖਿਡਾਰੀਆਂ ਨੂੰ ਪ੍ਰੋਤਸਾਹਨ ਕਰਨ ਲਈ ਅਨੈਕ ਯੋਜਨਾਵਾਂ ਬਣਾ ਰਹੀ ਹੈ।ਸੂਬੇ ਵਿੱਚ ਲਗਭਗ 2 ਹਜਾਰ ਖੇਡ ਨਰਸਰੀਆਂ ਖੋਲੀ ਗਈਆਂ ਹਨ। 

ਜਿੱਥੇ ਜੀਰੋਂ ਗਰਾਉਂਡ ਤੋਂ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਤਾਂ ੧ੋ ਉਨ੍ਹਾਂ ਨੂੰ ਅੱਗੇ ਵੱਧਣ ਦਾ ਮੰਚ ਮਿਲ ਸਕੇ। ਸਰਕਾਰ ਪੂਰੀ ਤਰ੍ਹਾ ਨਾਲ ਨੌਜੁਆਨਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਖ-ਵੱਖ ਸਰੋਤਾਂ ਨਾਲ ਨੌਜੁਆਨਾਂ ਨੂੰ ਜਾਗਰੁਕ ਕਰਨ ਦਾ ਕੰਮ ਵੀ ਕਰ ਰਹੀ ਹੈ। ਜਿਸ ਵਿੱਚ ਮੈਰਾਥਨ, ਸਾਈਕਲੋਥਾਨ ਆਦਿ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਜੋ ਨੌਜੁਆਨਾਂ ਵਿੱਚ ਜਾਗ੍ਰਿਤੀ ਆਵੇ ਅਤੇ ਉਹ ਨਸ਼ੇ ਤੋਂ ਦੂਰ ਰਹਿਣ।

ਇਹ ਸਰਿਫ ਸਾਡੀ ਟੀਮ ਦੀ ਜਿੱਤ ਨਹੀਂ ਸਗੋ ਪੂਰੀ ਮਹਿਲਾ ਕ੍ਰਿਕੇਟਰ ਦੀ ਜਿੱਤ - ਕ੍ਰਿਕੇਟਰ ਸ਼ੇਫਾਲੀ ਵਰਮਾ

ਕ੍ਰਿਕੇਟਰ ਸ਼ੇਫਾਲੀ ਵਰਮਾ ਨੇ ਹਰਿਆਣਾ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਵਲਡ ਕੱਪ ਜਿੱਤਣ 'ਤੇ ਬਹੁਤ ਖੁਸ਼ੀ ਹੋਈ। ਇਹ ਸਿਰਫ ਸਾਡੀ ਟੀਮ ਦੀ ਜਿੱਤ ਨਹੀਂ ਸਗੋ ਪੂਰੀ ਮਹਿਲਾ ਕ੍ਰਿਕੇਟਰ ਟੀਮ ਦੀ ਜਿੱਤ ਹੈ। ਹਰਿਆਣਾ ਦੀ ਮਿੱਟੀ ਵਿੱਚ ਸਪੋਰਟਸ ਦੀ ਭਾਵਨਾ ਹੈ ਅਤੇ ਸੂਬੇ ਦੇ ਸਾਰੇ ਲੋਕ ਸਪੋਰਟਸ ਨੂੰ ਪ੍ਰੋਤਸਾਹਿਤ ਕਰਦੇ ਹਨ।

ਆਪਣੇ ਉੱਪਰ ਭਰੋਸਾ ਰੱਖ ਕੇ ਮੰਜਿਲ ਹਾਸਲ ਕਰਨ, ਮਾਤਾ-ਪਿਤਾ ਦਾ ਨਾਮ ਕਰਨ ਰੋਸ਼ਨ

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮਿਲ ਕੇ ਬਹੁਤ ਆਤਮਵਿਸ਼ਵਾਸ ਵਧਿਆ ਹੈ। ਨਾਲ ਹੀ ਦੇਸ਼ ਤੇ ਸੂਬਾ ਵਾਸੀਆਂ ਨੂੰ ਕਿਹਾ ਕਿ ਹਮੇਸ਼ਾ ਵੱਧ ਮਿਹਨਤ ਕਰਨ। ਸੂਬਾ ਸਰਕਾਰ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਆਪ 'ਤੇ ਭਰੋਸਾ ਰੱਖ ਕੇ ਮੰਜਿਲ ਹਾਸਲ ਕਰਨ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ।

ਇਸ ਮੌਕੇ 'ਤੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਨਵਦੀਪ ਸਿੰਘ ਵਿਰਕ, ਮਹਾਨਿਦੇਸ਼ਕ ਸ੍ਰੀ ਸੰਜੀਵ ਵਰਮਾ ਸਮੇਤ ਹੋਰ ਅਧਿਕਾਰੀ ਅਤੇ ਸ਼ੇਫਾਲੀ ਵਰਮਾ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Mohan Lal Badoli , Shafali Verma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD