ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕਮਲ ਸ਼ਰਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬੇਦੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਲੋਕਾਂ ਨਾਲ ਜੁੜੀ ਰਾਜਨੀਤੀ ਦੀ ਹੈ, ਜੋ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਕਮਲ ਸ਼ਰਮਾ ਵਰਗੇ ਟਕਸਾਲੀ ਤੇ ਇਮਾਨਦਾਰ ਕਾਂਗਰਸੀ ਵਰਕਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਣਾ ਪਾਰਟੀ ਵੱਲੋਂ ਸੱਚੇ ਕਰਮਚਾਰੀਆਂ ਦੇ ਆਦਰ ਦਾ ਸਬੂਤ ਹੈ। ਉਨ੍ਹਾਂ ਕਿਹਾ, “ਰਾਹੁਲ ਗਾਂਧੀ ਦਾ ਵਿਜ਼ਨ ਹੈ ਕਿ ਪਾਰਟੀ ਵਿੱਚ ਮੇਹਨਤੀ ਤੇ ਸੇਵਾਭਾਵੀ ਕਰਮਚਾਰੀਆਂ ਨੂੰ ਅਗੇ ਆਉਣ ਦਾ ਮੌਕਾ ਮਿਲੇ।
ਕਮਲ ਸ਼ਰਮਾ ਦੀ ਨਿਯੁਕਤੀ ਇਸ ਗੱਲ ਦਾ ਸਾਫ਼ ਸੰਦੇਸ਼ ਹੈ ਕਿ ਕਾਂਗਰਸ ਸੱਚੇ ਤੇ ਮਿਹਨਤੀ ਵਰਕਰਾਂ ਦੀ ਤਾਕਤ ਨਾਲ ਹੋਰ ਮਜ਼ਬੂਤ ਹੋਵੇਗੀ।” ਡਿਪਟੀ ਮੇਅਰ ਬੇਦੀ ਨੇ ਆਸ ਪ੍ਰਗਟ ਕੀਤੀ ਕਿ ਕਮਲ ਸ਼ਰਮਾ ਪੂਰੀ ਤਨ ਮਨ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ ਤੇ ਜ਼ਿਲ੍ਹੇ ਦੇ ਹਰ ਕਾਂਗਰਸੀ ਵਰਕਰ ਨੂੰ ਨਾਲ ਲੈ ਕੇ ਚੱਲਣਗੇ।
ਉਨ੍ਹਾਂ ਕਿਹਾ ਕਿ ਕਮਲ ਸ਼ਰਮਾ ਦੀ ਅਗਵਾਈ ਹੇਠ ਮੋਹਾਲੀ ਜ਼ਿਲ੍ਹਾ ਕਾਂਗਰਸ ਇਕ ਨਵੀਂ ਤਾਕਤ ਤੇ ਨਵੇਂ ਜੋਸ਼ ਨਾਲ ਅਗੇ ਵਧੇਗੀ। ਉਨ੍ਹਾਂ ਕਿਹਾ, “ਸਾਡਾ ਮਕਸਦ ਸਿਰਫ਼ ਰਾਜਨੀਤੀ ਨਹੀਂ, ਸੱਚੀ ਲੋਕ ਸੇਵਾ ਹੈ। ਅਸੀਂ ਰਾਹੁਲ ਗਾਂਧੀ ਦੀ ਵਿਜ਼ਨ ਅਨੁਸਾਰ ਲੋਕਾਂ ਦੇ ਮਸਲੇ ਸੁਣ ਕੇ ਉਨ੍ਹਾਂ ਦਾ ਹੱਲ ਕਰਵਾਵਾਂਗੇ। ਪਾਰਟੀ ਦੀ ਪਹੁੰਚ ਹਰ ਘਰ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ।”
ਇਸ ਮੌਕੇ ਉਨ੍ਹਾਂ ਦੇ ਨਾਲ ਗੁਰਮੀਤ ਸਿੰਘ ਸਿਆਣ, ਅਜੈਬ ਸਿੰਘ ਬਾਕਰਪੁਰ, ਦੇਸਰਾਜ ਤੇ ਪਰਮਿੰਦਰ ਸਿੰਘ ਸੋਨਾ ਵੀ ਹਾਜ਼ਰ ਸਨ। ਇਨ੍ਹਾਂ ਸਾਰਿਆਂ ਨੇ ਕਮਲ ਸ਼ਰਮਾ ਦੀ ਅਗਵਾਈ ‘ਤੇ ਪੂਰਾ ਭਰੋਸਾ ਜਤਾਇਆ ਤੇ ਕਿਹਾ ਕਿ ਉਹ ਜ਼ਿਲ੍ਹਾ ਪੱਧਰ ‘ਤੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਮਿਲਜੁਲ ਕੇ ਕੰਮ ਕਰਨਗੇ।
ਬੇਦੀ ਨੇ ਆਖ਼ਰ ਵਿੱਚ ਕਿਹਾ ਕਿ ਮੋਹਾਲੀ ਜ਼ਿਲ੍ਹਾ ਕਾਂਗਰਸ ਕਮਲ ਸ਼ਰਮਾ ਦੀ ਅਗਵਾਈ ਹੇਠ ਏਕਤਾ, ਸੇਵਾ ਤੇ ਵਿਕਾਸ ਦੇ ਮਾਰਗ ‘ਤੇ ਤੁਰਨ ਲਈ ਤਿਆਰ ਹੈ।